ਇੱਕ ਪਾਸੇ ਜਿੱਥੇ ਦਿੱਲੀ ਦਾ ਤਾਪਮਾਨ 45 ਡਿਗਰੀ ਤੱਕ ਪੁੱਜ ਗਿਆ ਹੈ, ਉੱਥੇ ਹੀ ਦਿੱਲੀ ਦੇ ਨੇੜੇ ਇੱਕ ਥਾਂ ਅਜਿਹੀ ਵੀ ਹੈ ਜਿੱਥੇ ਹਿੱਲ ਸਟੇਸ਼ਨ ਵਰਗਾ ਮਾਹੌਲ ਬਣਿਆ ਹੋਇਆ ਹੈ। ਆਓ ਨਜ਼ਾਰੇ ਲੈਣ ਚਲੀਏ ਇਸ ਹਿੱਲ ਸਟੇਸ਼ਨ ਦੇ...
ਇਨ੍ਹਾਂ-ਦਿਨੀ ਦਿੱਲੀ ਵਾਸੀ ਅੱਤ ਦੀ ਗਰਮੀ ਦਾ ਤਾਪ ਸਹਾਰ ਰਹੇ ਹਨ, ਪਰ ਨੋਇਡਾ ਦੇ ਪ੍ਰਦੂਸ਼ਣ ਅਤੇ ਗਰਮੀ ਵਿਚਕਾਰ ਆਲੀਆ ਵਸੀਮ ਦਾ ਘਰ ਅੱਜ-ਕੱਲ ਹਿੱਲ ਸਟੇਸ਼ਨ ਵਾਂਗ ਠੰਡਕ ਦੇ ਰਿਹਾ ਹੈ। ਘਰ ਆਉਣ ਵਾਲਾ ਕੋਈ ਵੀ ਮਹਿਮਾਨ ਇਸ ਦੀ ਤਾਰੀਫ਼ ਕੀਤੇ ਬਿਨਾਂ ਨਹੀਂ ਰਹਿ ਪਾਉਂਦਾ। ਆਓ ਜਾਣਦੇ ਹਾਂ ਕਿ ਆਲੀਆ ਵਸੀਮ ਨੇ ਇਹ ਹੈਰਾਨੀਜਨਕ ਕੰਮ ਕਿਵੇਂ ਕੀਤਾ!
ਆਲੀਆ ਵਸੀਮ ਦਾ ਸਫਰ
ਦਰਅਸਲ, ਨੋਇਡਾ ਵਿੱਚ ਰਹਿਣ ਵਾਲੀ ਆਲੀਆ ਵਸੀਮ ਦੇ ਘਰ ਵਿੱਚ 3000 ਤੋਂ ਵੱਧ ਪੌਦੇ ਹਨ। ਉਸ ਨੇ ਘਰ ਵਿੱਚ ਮੌਜੂਦ ਹਰ ਇਕ ਥਾਂ 'ਤੇ ਬਹੁਤ ਸਾਰੇ ਪੌਦੇ ਉਗਾਏ ਹਨ। ਇਨ੍ਹਾਂ ਪੌਦਿਆਂ ਕਾਰਨ ਉਨ੍ਹਾਂ ਦੇ ਘਰ ਦਾ ਤਾਪਮਾਨ ਬਿਲਕੁਲ ਠੰਡਾ ਰਹਿੰਦਾ ਹੈ। ਇਹ ਲਗਭਗ ਪੰਜ ਸਾਲ ਪਹਿਲਾਂ ਸ਼ੁਰੂ ਹੋਇਆ ਸੀ, ਜਦੋਂ ਉਹ ਨੋਇਡਾ ਵਿੱਚ ਆਪਣੇ ਬਾਗ ਵਾਲੇ ਘਰ ਵਿੱਚ ਰਹਿਣ ਲਈ ਆਈ ਸੀ। ਭਾਵੇਂ ਉਸ ਵੇਲੇ ਇੱਥੇ ਇੱਕ ਵੀ ਬੂਟਾ ਨਹੀਂ ਲੱਗਿਆ ਹੋਇਆ ਸੀ, ਪਰ ਉਹ ਖੁਸ਼ ਸੀ ਕਿ ਘੱਟੋ-ਘੱਟ ਉਸ ਨੂੰ ਬੂਟੇ ਲਾਉਣ ਲਈ ਥਾਂ ਮਿਲ ਗਈ। ਦੱਸ ਦਈਏ ਕਿ ਆਲੀਆ ਵਸੀਮ ਪਿਛਲੇ 30 ਸਾਲਾਂ ਤੋਂ ਨੋਇਡਾ ਵਿੱਚ ਰਹਿ ਰਹੀ ਹੈ। ਪਰ ਪਹਿਲਾਂ ਉਹ ਇੱਕ ਅਪਾਰਟਮੈਂਟ ਵਿੱਚ ਰਹਿੰਦੀ ਸੀ, ਜਿੱਥੇ ਉਹ ਚਾਹ ਕੇ ਵੀ ਬੂਟੇ ਨਹੀਂ ਲਗਾ ਸਕਦੀ ਸੀ।
ਆਲੀਆ ਵਸੀਮ ਦਾ ਸ਼ੌਂਕ
ਆਲੀਆ ਦੱਖਣੀ ਭਾਰਤ ਦੇ ਇੱਕ ਸੁੰਦਰ ਪਹਾੜੀ ਸਟੇਸ਼ਨ ਕੋਡੈਕਨਾਲ ਵਿੱਚ ਪੈਦਾ ਹੋਈ ਅਤੇ ਬਚਪਨ ਤੋਂ ਹੀ ਉਨ੍ਹਾਂ ਨੂੰ ਪੌਦਿਆਂ ਦੇ ਨਾਲ ਰਹਿਣ ਦੀ ਆਦਤ ਸੀ। ਇੱਥੇ ਉਹ 28 ਏਕੜ ਦੇ ਵੱਡੇ ਬਾਗ ਵਾਲੇ ਘਰ ਵਿੱਚ ਰਹਿ ਰਹੀ ਸੀ, ਜਿੱਥੇ ਫਲ, ਫੁੱਲ ਅਤੇ ਕਈ ਤਰ੍ਹਾਂ ਦੇ ਪੌਦੇ ਲਗਾਏ ਗਏ ਸਨ। ਉਸ ਦੇ ਮਾਤਾ-ਪਿਤਾ ਦੋਵੇਂ ਬਾਗਬਾਨੀ ਦੇ ਸ਼ੌਕੀਨ ਸਨ, ਇਸ ਲਈ ਉਨ੍ਹਾਂ ਨੇ ਘਰ ਵਿੱਚ ਬਹੁਤ ਸਾਰੇ ਪੌਦੇ ਉਗਾਏ ਹੋਏ ਸਨ।
ਘਰੇਲੂ ਕੂੜੇ ਨਾਲ ਹੀ ਤਿਆਰ ਕਰਦੀ ਹੈ ਜੈਵਿਕ ਖਾਦ
ਆਲੀਆ ਦਾ ਪੂਰਾ ਬਗੀਚਾ ਆਰਗੈਨਿਕ ਹੈ, ਜਿਸ ਲਈ ਉਹ ਕਈ ਤਰ੍ਹਾਂ ਦੀਆਂ ਖਾਦਾਂ ਤੋਂ ਲੈ ਕੇ ਬਾਇਓਐਨਜ਼ਾਈਮ ਤੱਕ ਹਰ ਚੀਜ਼ ਘਰ 'ਤੇ ਹੀ ਤਿਆਰ ਕਰਦੀ ਹੈ। ਆਪਣੇ ਘਰੇਲੂ ਕੂੜੇ ਦੇ ਨਾਲ, ਉਹ ਨੇੜਲੇ ਫਲ ਵਿਕਰੇਤਾਵਾਂ ਜਾਂ ਅੰਡੇ ਵੇਚਣ ਵਾਲਿਆਂ ਤੋਂ ਉਨ੍ਹਾਂ ਦਾ ਕੂੜਾ ਖਰੀਦ ਕੇ ਖਾਦ ਵੀ ਬਣਾਉਂਦੀ ਹੈ।
ਘਰ ਦੀ ਵੱਖ-ਵੱਖ ਥਾਵਾਂ 'ਤੇ ਲਾਏ ਪੌਦੇ
ਉਸਦੇ ਨਵੇਂ ਘਰ ਵਿੱਚ ਪੌਦੇ ਲਗਾਉਣ ਲਈ ਛੇ ਵੱਖ-ਵੱਖ ਥਾਵਾਂ ਹਨ, ਚਾਰ ਬਾਲਕੋਨੀ ਅਤੇ ਦੋ ਵੇਹੜੇ, ਜਿੱਥੇ ਉਸਨੇ ਘੱਟ ਦੇਖਭਾਲ ਵਾਲੇ ਇਨਡੋਰ ਪੌਦੇ ਲਗਾਏ ਹਨ। ਉਨ੍ਹਾਂ ਨੇ ਆਪਣੀ ਛੱਤ 'ਤੇ ਲਗਭਗ ਛੇ ਤੋਂ ਸੱਤ ਕਿਸਮਾਂ ਦੇ ਫਲ ਵੀ ਲਗਾਏ ਹੋਏ ਹਨ। ਆਲੀਆ ਨੂੰ ਬੋਗਨਵਿਲੀਆ ਦਾ ਬਹੁਤ ਸ਼ੌਕ ਹੈ, ਇਸ ਲਈ ਉਸ ਦੇ ਬਗੀਚੇ ਵਿੱਚ ਬੋਗਨਵਿਲੀਆ ਦੀਆਂ 12 ਕਿਸਮਾਂ ਦੇ ਪੌਦੇ ਹਨ।
ਇਹ ਵੀ ਪੜ੍ਹੋ : ਘੱਟ ਥਾਂ 'ਤੇ ਬਣਾਓ ਬਗੀਚਾ! ਕੰਮ ਆਉਣਗੇ ਇਹ 5 ਨੁਸਖੇ!
ਇਨ੍ਹਾਂ ਪੌਦਿਆਂ ਨੇ ਆਲੀਆ ਦੇ ਘਰ ਦਾ ਮਾਹੌਲ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਹੁਣ ਆਲੀਆ ਪਹਿਲਾਂ ਨਾਲੋਂ ਸਿਹਤਮੰਦ ਅਤੇ ਤਰੋਤਾਜ਼ਾ ਮਹਿਸੂਸ ਕਰਦੀ ਹੈ ਅਤੇ ਉਹ ਹਰ ਕਿਸੇ ਨੂੰ ਜ਼ਰੂਰਤ ਅਤੇ ਜਗ੍ਹਾ ਦੇ ਹਿਸਾਬ ਨਾਲ ਕੁੱਝ ਬੂਟੇ ਲਗਾਉਣ ਦੀ ਸਲਾਹ ਵੀ ਦਿੰਦੀ ਹੈ।
Summary in English: Cold like a hill station near Delhi! These plants made it cool!