ਇਹ ਇੱਕ ਦਾਲਾਂ ਵਾਲੀ ਮੁੱਖ ਫਸਲ ਹੈ । ਇਹ ਦਾਲ ਤਿੰਨ ਰੰਗਾਂ ਗੂੜੀ,ਲਾਲ ਅਤੇ ਪੀਲੇ ਰੰਗ ਦੀ ਹੁੰਦੀ ਹੈ। ਇਸ ਨੂੰ ਬਹੁਤ ਸਾਰੇ ਪਕਵਾਨਾ ਵਿੱਚ ਵਰਤਿਆ ਜਾਂਦਾ ਹੈ। ਮਸਰ ਤੋਂ ਕਲਫ, ਕੱਪੜਾ ਅਤੇ ਛਾਪਾ ਬਣਾਉਣ ਦਾ ਪਦਾਰਥ ਵੀ ਮਿਲਦਾ ਹੈ। ਇਸ ਨੂੰ ਕਣਕ ਦੇ ਆਟੇ ਵਿੱਚ ਮਿਲਾ ਕੇ ਬਰੈਡ ਅਤੇ ਕੇਕ ਵੀ ਬਣਾਏ ਜਾਂਦੇ ਹਨ । ਭਾਰਤ ਦੁਨੀਆ ਵਿੱਚ ਸਭ ਤੋਂ ਵੱਧ ਮਸਰ ਪੈਦਾ ਕਰਨ ਵਾਲਾ ਦੇਸ਼ ਹੈ।
ਮਿੱਟੀ
ਇਹ ਹਰ ਤਰਾਂ ਦੀ ਮਿੱਟੀ ਵਿੱਚ ਉੱਗ ਸਕਦੀ ਹੈ ਪਰ ਕਲਰਾਫੀ ਜਾਂ ਸੇਮ ਵਾਲੀ ਜਮੀਨ ਵਿੱਚ ਨਹੀ ਉੱਗ ਸਕਦੀ । ਮਿੱਟੀ ਨਦੀਨ ਤੇ ਮੁੱਢੀਆਂ ਰਹਿਤ ਹੋਣੀ ਚਾਹੀਦੀ ਹੈ ਤਾਂ ਜੋ ਬੀਜ ਇੱਕੋ ਜਿਹੀ ਡੂੰਘਾਈ ਤੇ ਬੀਜੇ ਜਾ ਸਕਣ।
ਪ੍ਰਸਿੱਧ ਕਿਸਮਾਂ ਅਤੇ ਝਾੜ
LL 699: ਇਹ ਅਗੇਤੀ ਪੱਕਣ ਵਾਲੀ ਛੋਟੀ ਕਿਸਮ ਹੈ ਜਿਸ ਦੇ ਪੱਤੇ ਗੂੜੇ ਹਰੇ ਰੰਗ ਦੇ ਹੁੰਦੇ ਹਨ । ਇਹ ਕਿਸਮ 145 ਦਿਨਾਂ ਵਿੱਚ ਪੱਕਦੀ ਹੈ । ਇਹ ਕਿਸਮ ਫਲੀ ਛੇਦਕ ਸੁੰਡੀ ਦਾ ਟਾਕਰਾ ਕਰ ਸਕਦੀ ਹੈ ਤੇ ਕੁੰਗੀ ਅਤੇ ਝੁਲਸ ਰੋਗ ਨੁੰ ਸਹਾਰਣਯੋਗ ਹੈ ।ਇਸ ਦਾ ਔਸਤਨ ਝਾੜ 5 ਕੁਇੰਟਲ ਪ੍ਰਤੀ ਏਕੜ ਹੈ।
LL 931: ਇਹ ਕਿਸਮ ਛੋਟੀ ਹੈ ਜਿਸ ਦੇ ਪੱਤੇ ਗੂੜੇ ਹਰੇ ਅਤੇ ਫੁੱਲ ਗੁਲਾਬੀ ਰੰਗ ਦੇ ਹੁੰਦੇ ਹਨ । ਇਹ 146 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਕਿਸਮ ਫਲੀ ਛੇਦਕ ਸੁੰਡੀ ਦਾ ਟਾਕਰਾ ਕਰ ਸਕਦੀ ਹੈ। ਇਸ ਦਾ ਔਸਤਨ ਝਾੜ 4.8 ਕੁਇੰਟਲ ਪ੍ਰਤੀ ਏਕੜ ਹੈ।
ਹੋਰ ਰਾਜਾਂ ਦੀਆਂ ਕਿਸਮਾਂ
Bombay 18: ਇਹ ਕਿਸਮ 130-140 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ । ਇਸ ਦਾ ਔਸਤਨ ਝਾੜ 4-4.8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ।
DPL 15: ਇਹ ਕਿਸਮ 130-140 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ । ਇਸ ਦਾ ਔਸਤਨ ਝਾੜ 5.6-6.4 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ।
DPL 62 : ਇਹ ਕਿਸਮ 130-140 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ । ਇਸ ਦਾ ਔਸਤਨ ਝਾੜ 6.8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ।
L 4632
K 75: ਇਹ ਕਿਸਮ 120-125 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ । ਇਸ ਦਾ ਔਸਤਨ ਝਾੜ 5.5 - 6.4 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ।
Pusa 4076: ਇਹ ਕਿਸਮ 130-135 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ । ਇਸ ਦਾ ਔਸਤਨ ਝਾੜ 10-11 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ।
ਖੇਤ ਦੀ ਤਿਆਰੀ
ਜੇਕਰ ਜ਼ਮੀਨ ਹਲਕੀ ਹੋਵੇ ਤਾਂ ਇਸ ਵਿੱਚ ਬਹੁਤੀ ਵਹਾਈ ਦੀ ਜਰੂਰਤ ਨਹੀ ਪੈਦੀਭਾਰੀਆਂ ਜ਼ਮੀਨਾਂ ਵਿੱਚ ਡੂੰਘੀ ਵਹਾਈ ਅਤੇ ਉਹਨਾਂ ਨੂੰ 3-4 ਵਾਰ ਵਾਹੁਣਾ ਚਾਹੀਦਾ ਹੈ। ਪਾਣੀ ਦੇ ਵਧੀਆ ਵਹਾਅ ਲਈ ਸੁਹਾਗਾ ਮਾਰਨਾ ਬਹੁਤ ਜਰੂਰੀ ਹੈ । ਫਸਲ ਬੀਜਣ ਸਮੇ ਖੇਤ ਵਿੱਚ ਸਹੀ ਨਮੀ ਹੋਣੀ ਚਾਹੀਦੀ ਹੈ।
ਬਿਜਾਈ
ਬਿਜਾਈ ਦਾ ਸਮਾਂ
ਬੀਜਾਂ ਨੂੰ ਅੱਧ ਅਕਤੂਬਰ ਤੋਂ ਲੈ ਕੇ ਨਵੰਬਰ ਦੇ ਪਹਿਲੇ ਪੰਦਰਵਾੜੇ ਵਿੱਚ ਬੀਜਿਆਂ ਜਾਂਦਾ ਹੈ।
ਫਾਸਲਾ
ਕਤਾਰਾਂ ਵਿੱਚ ਬੀਜ 22 ਸੈ:ਮੀ: ਦੀ ਦੂਰੀ ਤੇ ਬੀਜ਼ਣੇ ਚਾਹੀਦੇ ਹਨ ਅਤੇ ਦੇਰੀ ਨਾਲ ਬਿਜਾਈ ਕਰਨ ਵਾਲੀਆਂ ਹਾਲਤਾਂ ਵਿੱਚ ਕਤਾਰਾਂ ਦੀ ਦੂਰੀ ਘਟਾ ਕੇ 20 ਸੈ:ਮੀ: ਕਰ ਦੇਣੀ ਚਾਹੀਦੀ ਹੈ। .
ਬੀਜ ਦੀ ਡੂੰਘਾਈ
ਬੀਜ ਦੀ ਡੂੰਘਾਈ 3-4 ਸੈ:ਮੀ: ਹੋਣੀ ਚਾਹੀਦੀ ਹੈ।
ਬਿਜਾਈ ਦਾ ਢੰਗ
ਬਿਜਾਈ ਲਈ ਪੋਰਾ ਢੰਗ ਜਾਂ ਖਾਦ ਅਤੇ ਬੀਜ ਵਾਲੀ ਮਸ਼ੀਨ ਦੀ ਵਰਤੋ ਕਰੋ। ਇਸ ਤੋਂ ਇਲਾਵਾ ਇਸ ਦੀ ਬਿਜਾਈ ਹੱਥਾਂ ਨਾਲ ਛਿੱਟਾ ਦੇ ਕੇ ਕੀਤੀ ਜਾ ਸਕਦੀ ਹੈ।
ਬੀਜ
ਬੀਜ ਦੀ ਮਾਤਰਾ
ਬੀਜ ਦੀ ਮਾਤਰਾ 12-15 ਕਿਲੋਗ੍ਰਾਮ ਪ੍ਰਤੀ ਏਕੜ ਹੋਣੀ ਚਾਹੀਦੀ ਹੈ।
ਬੀਜ ਦੀ ਸੋਧ
ਬਿਜਾਈ ਤੋ ਪਹਿਲਾਂ ਬੀਜਾਂ ਨੂੰ ਕਪਤਾਨ ਜਾਂ ਥੀਰਮ 3 ਗ੍ਰਾਮ ਪ੍ਰਤੀ ਕਿਲੋਗ੍ਰਾਮ ਬੀਜ ਦੇ ਹਿਸਾਬ ਨਾਲ ਸੋਧੋ।
Fungicide name | Quantity (Dosage per kg seed) |
Captan | 3gm |
Thiram | 3gm |
ਖਾਦਾਂ
ਖਾਦਾਂ ( ਕਿਲੋ ਪ੍ਰਤੀ ਏਕੜ)
UREA | SSP | MURIATE OF POTASH |
12 | 50 | - |
ਤੱਤ ( ਕਿਲੋ ਪ੍ਰਤੀ ਏਕੜ)
NITROGEN | PHOSPHORUS | POTASH |
5 | 8 | - |
ਨਾਈਟ੍ਰੋਜਨ 5 ਕਿਲੋ (12 ਕਿਲੋ ਯੂਰੀਆ), ਫਾਸਫੋਰਸ 8 ਕਿਲੋ (50 ਕਿਲੋ ਸਿੰਗਲ ਸੁਪਰ ਫਾਸਫੇਟ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਬਿਜਾਈ ਦੇ ਸਮੇਂ ਪਾਉਣੀ ਚਾਹੀਦੀ ਹੈ । ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਰਹਾਈਜ਼ੋਬੀਅਮ ਨਾਲ ਸੋਧ ਲੈਣਾ ਚਾਹੀਦਾ ਹੈ। ਜੇਕਰ ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਰਹਾਈਜ਼ੋਬੀਅਮ ਨਾਲ ਨਹੀਂ ਸੋਧਿਆ ਹੈ ਤਾਂ ਫਾਸਫੋਰਸ ਦੀ ਮਾਤਰਾ ਦੁੱਗਣੀ ਕਰ ਦੇਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਛੋਲਿਆਂ ਦੀ ਖੇਤੀ ਬਾਰੇ ਸੰਪੂਰਨ ਜਾਣਕਾਰੀ
Summary in English: Complete information about lentil farming