ਫ਼ਲਦਾਰ ਬੂਟਿਆਂ ਦੇ ਸਹੀ ਵਾਧੇ ਲਈ ਹਵਾ, ਪਾਣੀ, ਧੁੱਪ ਅਤੇ ਸਹੀ ਤਾਪਮਾਨ ਤੋਂ ਇਲਾਵਾ ਖੁਰਾਕੀ ਤੱਤਾਂ ਦੀ ਜ਼ਰੂਰਤ ਹੁੰਦੀ ਹੈ। ਫ਼ਲਦਾਰ ਬੂਟਿਆਂ ਦੇ ਬਾਗਾਂ ਜਾਂ ਘਰੇਲੂ ਪੱਧਰ ਤੇ ਲਾਏ ਗਏ ਬੂਟਿਆਂ ਦਾ ਵਧੀਆ ਵਿਕਾਸ ਨਹੀਂ ਹੋ ਰਿਹਾ ਕਿਉਂਕਿ ਕਾਸ਼ਤਕਾਰ ਖਾਦਾਂ ਦੇ ਮਿਕਦਾਰ ਅਤੇ ਸਹੀ ਸਮੇਂ 'ਤੇ ਪਾਉਣ ਸੰਬੰਧੀ ਜ਼ਿਆਦਾ ਧਿਆਨ ਨਹੀਂ ਦਿੰਦੇ। ਜਿਸ ਕਰਕੇ ਫ਼ਲਦਾਰ ਬੂਟਿਆਂ ਦੀ ਪੈਦਾਵਾਰ ਅਤੇ ਗੁਣਵੱਤਾ ਤੇ ਮਾੜਾ ਅਸਰ ਪੈਂਦਾ ਹੈ।
ਬੂਟਿਆਂ ਵਿੱਚ ਖ਼ੁਰਾਕੀ ਤੱਤਾਂ ਦੀ ਘਾਟ ਸੰਬੰਧੀ ਨਿਸ਼ਾਨੀਆਂ ਪਾਈਆਂ ਜਾਂਦੀਆਂ ਹਨ, ਜਿਸ ਕਰਕੇ ਬਾਗਬਾਨ ਕਿਸਾਨ ਮੰਡੀ ਵਿੱਚ ਸਹੀ ਕੀਮਤ ਨਹੀਂ ਲੈ ਸਕਦੇ। ਜੇਕਰ ਕਾਸ਼ਤਕਾਰ ਖਾਦਾਂ ਦੀ ਵਰਤੋਂ ਕਰਦਾ ਹੈ, ਤਾਂ ਸਹੀ ਸਮੇਂ ਬਾਗ ਵਿੱਚ ਖਾਦਾਂ ਪਾਉਣ ਦੀ ਜਾਗਰੂਕਤਾ ਨਾ ਹੋਣ ਕਰਕੇ, ਉਸ ਨੂੰ ਆਰਥਿਕ ਨੁਕਸਾਨ ਤਾਂ ਹੁੰਦਾ ਹੀ ਹੈ ਸਗੋਂ ਖਾਦਾਂ ਦੀ ਅਤੇ ਸਮੇਂ ਦੀ ਵੀ ਬਰਬਾਦੀ ਹੁੰਦੀ ਹੈ। ਇਸ ਕਰਕੇ ਫ਼ਲਦਾਰ ਬੂਟਿਆਂ ਨੂੰ ਪੌਸ਼ਟਿਕ ਤੱਤਾਂ ਦੀ ਸਹੀ ਮਾਤਰਾ ਤੇ ਸਹੀ ਸਮੇਂ ਤੇ ਉਪਲੱਬਧਾ ਕਰਵਾਉਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਕਾਸ਼ਤਕਾਰਾਂ ਨੂੰ ਵਧੀਆ ਉਪਜ ਤੇ ਵਧੀਆ ਮੁਨਾਫਾ ਹੋ ਸਕੇ।
1. ਖਾਦਾਂ ਪਾਉਣ ਦਾ ਢੰਗ:-
ਫ਼ਲਦਾਰ ਬੂਟਿਆਂ ਵਿੱਚ ਖਾਦਾਂ ਪਾਉਣ ਦਾ ਢੰਗ ਬਹੁਤ ਹੀ ਮਹੱਤਵਪੂਰਨ ਹੈ, ਕਿਉਂਕਿ ਇਸ ਢੰਗ ਤੇ ਹੀ ਬੂਟਿਆਂ ਨੂੰ ਖਾਦਾਂ ਦੀ ਉਪਲੱਬਧਾ ਨਿਰਭਰ ਕਰਦੀ ਹੈ। ਖਾਦਾਂ ਪਾਉਣ ਦਾ ਢੰਗ ਫ਼ਲਦਾਰ ਬੂਟੇ ਦੀ ਕਾਸ਼ਤ ਦੇ ਅਨੁਕੂਲ ਚੁਣਿਆ ਜਾਣਾ ਚਾਹੀਦਾ ਹੈ। ਇਸ ਲਈ ਖਾਦਾਂ ਪਾਉਣ ਦੇ ਹੇਠ ਲਿਖੇ ਢੰਗ ਸਿਫਾਰਿਸ਼ ਕੀਤੇ ਗਏ ਹਨ:-
(i) ਫ਼ਲਦਾਰ ਬੂਟੇ ਦੇ ਨਾਲ ਨੇੜੇ ਖਾਦਾਂ ਦੀ ਵਰਤੋਂ:- ਇਸ ਵਿਧੀ ਵਿੱਚ ਬੂਟੇ ਦੇ ਤਣੇ ਦੇ ਨਾਲੋਂ ਇੱਕ ਫੁੱਟ ਦੂਰੀ ਤੇ ਖਾਦ ਪਾਈ ਜਾਂਦੀ ਹੈ।
(ii)ਬੂਟੇ ਦੇ ਪੱਤਿਆਂ ਰਾਹੀਂ:- ਇਸ ਤਕਨੀਕ ਵਿੱਚ ਘੁੱਲਣਸ਼ੀਲ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਬੂਟੇ ਦੇ ਪੱਤਿਆਂ ਉਪਰ ਖਾਦਾਂ ਨੂੰ ਪਾਣੀ ਵਿੱਚ ਘੋਲ ਕੇ ਸਪਰੇਅ ਪੰਪ ਨਾਲ ਸਪਰੇਅ ਕੀਤਾ ਜਾਂਦਾ ਹੈ, ਤਾਂ ਜੋ ਬੂਟੇ ਨੂੰ ਖਾਦਾਂ ਦੀ ਉਪਲੱਬਧਾ ਕਰਾਈ ਜਾ ਸਕੇ। ਇਹ ਤਰੀਕਾ ਜ਼ਿਆਦਾ ਤਰ ਸ਼ੂਖਮ ਤੱਤ ਦੀ ਉਪਲੱਬਧਾ ਲਈ ਵਰਤਿਆਂ ਜਾਂਦਾ ਹੈ। ਬਾਗਾਂ ਦੇ ਖੇਤਰਫਲ ਦੇ ਆਧਾਰ 'ਤੇ ਹੱਥ ਨਾਲ ਚੱਲਣ ਵਾਲੇ ਜਾਂ ਟਰੈਕਟਰ ਨਾਲ ਚੱਲਣ ਵਾਲੇ ਸਪਰੇਅ ਪੰਪ ਦੀ ਵਰਤੋਂ ਕੀਤੀ ਜਾਂਦੀ ਹੈ। ਕਾਸ਼ਤਕਾਰਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਖਾਦ ਦੀ ਸਿਫਾਰਿਸ਼ ਕੀਤੀ ਮਿਕਦਾਰ ਦੀ ਵਰਤੋਂ ਕੀਤੀ ਜਾਵੇ ਅਤੇ ਸਿਫਾਰਿਸ਼ ਤੋਂ ਜ਼ਿਆਦਾ ਮਿਕਦਾਰ ਦੀ ਵਰਤੋਂ ਕਰਨ ਨਾਲ ਪੱਤੇ ਝੁਲਸ ਜਾਂਦੇ ਹਨ।
(ii) ਫਰਟੀਗੇਸ਼ਨ ਵਿਧੀ:- ਇਸ ਵਿਧੀ ਵਿੱਚ ਤੁਪਕਾ ਸਿੰਚਾਈ ਦੇ ਨਾਲ ਖਾਦ ਵੀ ਪਾਈ ਜਾਂਦੀ ਹੈ, ਜਿਸ ਨਾਲ ਖਾਦਾਂ ਦੀ ਬੱਚਤ ਹੁੰਦੀ ਹੈ। ਬੂਟੇ ਦੇ ਤਣੇ ਦੁਆਲੇ ਡਰਿਪ ਪਾਇਪਾਂ ਰਾਹੀਂ ਖਾਦਾਂ ਦੀ ਉਪਲੱਬਧਾ ਕਰਾਈ ਜਾਂਦੀ ਹੈ। ਜਿਸ ਨਾਲ 20 ਪ੍ਰਤੀਸ਼ਤ ਖਾਦਾਂ ਦੀ ਬੱਚਤ ਹੁੰਦੀ ਹੈ ਅਤੇ ਫ਼ਲਾਂ ਦੇ ਝਾੜ ਵਿੱਚ ਵਾਧਾ ਹੁੰਦਾ ਹੈ ਅਤੇ ਨਦੀਨ ਵੀ ਘੱਟ ਹੁੰਦੇ ਹਨ।
ਇਹ ਵੀ ਪੜ੍ਹੋ : ਕਿਸਾਨ ਭਰਾਵੋਂ ਢੁੱਕਵੀਂ ਅਵਸਥਾ ਦੌਰਾਨ ਕਰੋ ‘ਕਿੰਨੂ' ਤੁੜਾਈ
2. ਖਾਦਾਂ ਪਾਉਣ ਦਾ ਢੁਕਵਾਂ ਸਮਾਂ ਅਤੇ ਮਿਕਦਾਰ (ਮਾਤਰਾ):-
ਫ਼ਲਦਾਰ ਬੂਟਿਆਂ ਵਿੱਚ ਖਾਦਾਂ ਨੂੰ ਸਹੀ ਸਮੇਂ ਤੇ ਪਾਉਣਾ ਲਾਜ਼ਮੀ ਬਨਾਉਣਾ ਚਾਹੀਦਾ ਹੈ, ਤਾਂ ਜੋ ਸਮੇਂ ਤੇ ਖਾਦਾਂ ਦੀ ਸਹੀ ਵਰਤੋਂ ਕੀਤੀ ਜਾ ਸਕੇ। ਖਾਦਾਂ ਦੀ ਬੇਲੋੜੇ ਸਮੇਂ ਤੇ ਕਦੇ ਵੀ ਵਰਤੋਂ ਨਹੀ ਕਰਨੀ ਚਾਹੀਦੀ, ਕਿਉਂਕਿ ਅਜਿਹਾ ਕਰਨ ਨਾਲ ਖਾਦ ਤੇ ਸਮੇਂ ਦੀ ਬਰਬਾਦੀ ਹੁੰਦੀ ਹੈ। ਬੂਟੇ ਦੇ ਵਧੀਆ ਵਿਕਾਸ ਅਤੇ ਫ਼ਲ ਦੀ ਵਧੀਆ ਗੁਣਵਤਾ ਲਈ ਰਸਾਇਣਿਕ ਖਾਦਾਂ ਦੀ ਸਹੀ ਸਮੇਂ ਤੇ ਸਹੀ ਮਿਕਦਾਰ ਵਿੱਚ ਵਰਤੋਂ ਕਰਨੀ ਚਾਹੀਦੀ ਹੈ, ਤਾਂ ਜੋ ਬੂਟੇ ਦੇ ਵੱਖ ਵੱਖ ਪੜਾਵਾਂ ਤੇ ਪੌਸ਼ਟਿਕ ਤੱਤਾਂ ਦੀ ਉਪਲੱਬਧਾ ਕਰਾਈ ਜਾ ਸਕੇ। ਹੇਠ ਦਿੱਤੀ ਸ਼੍ਰੇਣੀ ਵਿੱਚ ਵੱਖ- ਵੱਖ ਫ਼ਲਦਾਰ ਬੂਟਿਆਂ ਦੀ ਉਮਰ ਮੁਤਾਬਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ,ਲੁਧਿਆਣਾ ਵੱਲੋਂ ਬੂਟੇ ਦੇ ਵਧੀਆ ਵਿਕਾਸ ਲਈ ਉਮਰ ਮੁਬਾਤਕ ਖਾਦਾਂ ਦੀ ਮਿਕਦਾਰ ਦੀ ਸਿਫਾਰਿਸ਼ ਕੀਤੀ ਗਈ ਹੈ। ਜਿਹਨਾਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ।
ਫ਼ਲਦਾਰ ਬੂਟੇ |
ਉਮਰ (ਸਾਲ) |
ਮਾਤਰਾ (ਗ੍ਰਾਮ ਪ੍ਰਤੀ ਬੂਟਾ) |
ਖਾਦਾਂ ਪਾਉਣ ਦਾ ਢੰਗ ਤੇ ਸਮਾਂ |
|||
ਰੂੜੀ ਖਾਦ (ਕਿਲੋ) |
ਯੂਰੀਆ |
ਸੁਪਰਫਾਸਫੇਟ
|
ਪੋਟਾਸ਼
|
|||
ਨਿੰਬੂ ਜਾਤੀ ਦੇ ਬੂਟੇ (ਕਿੰਨੂ ਤੋਂ ਬਿਨਾਂ) |
1-3 |
5-20 |
110-330 |
-- |
-- |
ਰੂੜੀ ਦਸੰਬਰ ਵਿੱਚ, ਅੱਧਾ ਯੂਰੀਆ ਮੱਧ ਫਰਵਰੀ ਵਿੱਚ ਤੇ ਅੱਧਾ ਮੱਧ ਅਪ੍ਰੈਲ ਵਿੱਚ ਪਾ ਦਿਓ। |
4-6 |
25-50 |
440-550 |
-- |
-- |
||
7-9 |
60-90 |
660-880 |
-- |
-- |
||
10 ਤੋਂ ਉਪਰ |
100 |
880-1760 |
-- |
-- |
||
ਕਿੰਨੂ |
1-3 |
10-30 |
240-720 |
-- |
185-550 |
ਸਾਰੀ ਰੂੜੀ ਦੀ ਖਾਦ ਦਸੰਬਰ ਵਿੱਚ ਪਾ ਦਿਉ। ਅੱਧਾ ਯੂਰੀਆ ਫਰਵਰੀ ਵਿੱਚ ਤੇ ਬਾਕੀ ਅੱਧਾ ਅਪ੍ਰੈਲ-ਮਈ ਵਿੱਚ ਪਾਓ। ਸੁਪਰ ਫਾਸਫੇਟ ਵੀ ਯੂਰੀਆ ਦੇ ਪਹਿਲੇ ਅੱਧ ਹਿੱਸੇ ਨਾਲ ਪਾ ਦਿਓ। ਪੰਜਾਬ ਦੇ ਕੇਵਲ ਨੀਮ ਪਹਾੜੀ ਅਤੇ ਕੇਂਦਰੀ ਇਲਾਕਿਆਂ ਵਿੱਚ ਪੋਟਾਸ਼, ਰੂੜੀ ਦੀ ਖਾਦ ਨਾਲ ਪਾ ਦਿਓ। |
4-7 |
40-80 |
970-1690 |
1370-2400 |
735-1285 |
||
8 ਤੋਂ ਉਪਰ |
100 |
1940 |
2730 |
1465 |
||
ਅੰਬ |
1-3 |
5-20 |
100-200 |
250-500 |
175-350 |
ਰੂੜੀ ਦੀ ਖਾਦ ਅਤੇ ਸਾਰੀ ਫਾਸਫੋਰਸ ਦਸੰਬਰ ਵਿੱਚ ਪਾ ਦਿਓ। ਅੱਧਾ ਯੂਰੀਆ ਅਤੇ ਪੋਟਾਸ਼ ਫਰਵਰੀ ਵਿੱਚ ਤੇ ਬਾਕੀ ਦਾ ਅੱਧਾ ਯੂਰੀਆ ਜੂਨ ਵਿੱਚ ਪਾਓ। ਜਿਸ ਸਾਲ ਫ਼ਲ ਲੱਗੇ ਹੋਣ, ਜੂਨ ਵਿੱਚ 500 ਗਰਾਮ ਯੂਰੀਆ ਵਾਧੂ ਪਾਓ। |
4-6 |
25-50 |
200-400 |
500-750 |
350-700 |
||
7-9 |
60-90 |
400-500 |
750-1000 |
700-1000 |
||
10 ਤੋਂ ਉਪਰ |
100 |
500 |
1000 |
1000 |
||
ਲੀਚੀ |
1-3 |
10-20 |
150-500 |
200-600 |
60-150 |
ਰੂੜੀ, ਫਾਸਫੋਰਸ ਅਤੇ ਪੋਟਾਸ਼ ਦਸੰਬਰ ਦੇ ਅੱਧ ਵਿੱਚ, ਅੱਧਾ ਯੂਰੀਆ ਅੱਧ ਫਰਵਰੀ ਅਤੇ ਬਾਕੀ ਅੱਧਾ ਅਪ੍ਰੈਲ ਵਿੱਚ ਪਾ ਦਿਓ। |
4-6 |
25-40 |
500-1000 |
750-1250 |
200-300 |
||
7-10 |
40-50 |
1000-1500 |
1500-2000 |
300-500 |
||
10 ਤੋਂ ਉਪਰ |
60 |
1600 |
2250 |
600 |
||
ਆੜੂ |
1-2 |
10-15 |
180-360 |
190-380 |
150-300 |
ਫਾਸਫੋਰਸ ਅਤੇ ਪੋਟਾਸ਼ ਦੇ ਨਾਲ ਰੂੜੀ ਦਸੰਬਰ ਦੇ ਮਹੀਨੇ, ਅੱਧਾ ਯੂਰੀਆ ਜਨਵਰੀ ਵਿੱਚ ਕਾਂਟ-ਛਾਂਟ ਮਗਰੋਂ ਅਤੇ ਬਾਕੀ ਅੱਧਾ ਯੂਰੀਆ ਫ਼ਲ ਪੈਣ ਤੋਂ ਬਾਅਦ ਪਾਓ। |
3-4 |
20-25 |
540-1000 |
570-760 |
450-830 |
||
5 ਤੋਂ ਉਪਰ |
25 |
1000 |
760 |
830 |
||
ਅਮਰੂਦ |
1-3 |
10-20 |
150-200 |
500-1500 |
100-400 |
ਰੂੜੀ ਦੀ ਖਾਦ ਮਈ ਵਿੱਚ ਪਾਓ। ਰਾਸਇਣਿਕ ਖਾਦਾਂ ਦਾ ਅੱਧਾ ਹਿੱਸਾ ਮਈ-ਜੂਨ ਵਿੱਚ ਅਤੇ ਬਾਕੀ ਅੱਧਾ ਹਿੱਸਾ ਸਤੰਬਰ-ਅਕਤੂਬਰ ਵਿੱਚ ਪਾਓ। |
4-6 |
25-40 |
300-600 |
1600-2000 |
600-1000 |
||
7-10 |
40-50 |
750-1000 |
2000-2500 |
1100-1500 |
||
10 ਤੋਂ ਉਪਰ |
50 |
1000 |
2500 |
1500 |
||
ਨਾਖ਼ |
1-3 |
10-20 |
100-300 |
200-600 |
150-450 |
ਰੂੜੀ ਦੀ ਖਾਦ, ਸੁਪਰਫਾਸਫੇਟ ਅਤੇ ਪੋਟਾਸ਼ ਦਸੰਬਰ ਮਹੀਨੇ ਪਾਓ। ਅੱਧੀ ਯੂਰੀਆ ਫਰਵਰੀ ਦੇ ਸ਼ੁਰੂ ਵਿੱਚ ਫ਼ਲਾਂ ਤੋਂ ਪਹਿਲਾਂ ਅਤੇ ਬਾਕੀ ਅੱਧੀ ਅਪ੍ਰੈਲ ਵਿੱਚ ਫ਼ਲ ਪੈਣ ਤੇ ਪਾਓ। |
4-6 |
25-35 |
400-600 |
800-1200 |
600-900 |
||
7-9 |
40-50 |
700-900 |
1400-1800 |
1050-1350 |
||
10 ਤੋਂ ਉਪਰ |
50 |
1000 |
2000 |
1500 |
||
ਅਲੂਚਾ |
1-2 |
6-12 |
60-120 |
95-190 |
60-120 |
ਫਾਸਫੋਰਸ ਅਤੇ ਪੋਟਾਸ਼ ਦੇ ਨਾਲ ਰੂੜੀ ਦਸੰਬਰ ਦੇ ਮਹੀਨੇ ਵਿੱਚ ਪਾਓ। ਅੱਧਾ ਯੂਰੀਆ ਜਨਵਰੀ ਵਿੱਚ ਕਾਂਟ-ਛਾਂਟ ਮਗਰੋਂ ਅਤੇ ਬਾਕੀ ਅੱਧਾ ਯੂਰੀਆ ਫ਼ਲ ਪੈਣ ਤੋਂ ਬਾਅਦ ਪਾਓ। |
3-4 |
18-24 |
180-240 |
285-380 |
180-240 |
||
5-6 |
30-36 |
300-360 |
475-570 |
300-360 |
||
6 ਤੋਂ ਉਪਰ |
36 |
360 |
570 |
360 |
||
ਅੰਗੂਰ |
1 |
20 |
400 |
1500 |
250 |
ਰੂੜੀ, ਸੁਪਰਫਾਸਫੇਟ ਅਤੇ ਅੱਧੀ ਯੂਰੀਆ ਅਤੇ ਪੋਟਾਸ਼ ਕਾਂਟ-ਛਾਂਟ ਤੋਂ ਬਾਅਦ ਪਾਓ। ਬਾਕੀ ਅੱਧੀ ਯੂਰੀਆ ਤੇ ਪੋਟਾਸ਼ ਫ਼ਲ ਪੈਣ ਤੋਂ ਬਾਅਦ ਅਪ੍ਰੈਲ ਵਿੱਚ ਪਾਓ। |
2 |
35 |
500 |
2500 |
350 |
||
3 |
50 |
600 |
3500 |
500 |
||
4 |
65 |
800 |
4000 |
650 |
||
5 ਤੋਂ ਉਪਰ |
80 |
1000 |
4500 |
800 |
||
ਬੇਰ |
1 |
20 |
200 |
250 |
-- |
ਰੂੜੀ ਮਈ-ਜੂਨ ਦੇ ਮਹੀਨੇ ਪਾ ਦਿਓ। ਅੱਧਾ ਯੂਰੀਆ ਜੁਲਾਈ-ਅਗਸਤ ਵਿੱਚ ਅਤੇ ਅੱਧਾ ਫੁੱਲ ਪੈਣ ਦੇ ਤੁਰੰਤ ਬਾਅਦ ਪਾਓ। |
2 |
40 |
400 |
500 |
-- |
||
3 |
60 |
600 |
1000 |
-- |
||
4 |
80 |
800 |
1250 |
-- |
||
5 ਤੋਂ ਉਪਰ |
100 |
1000 |
1500 |
-- |
||
ਆਂਵਲਾ |
1-5 |
20-15 |
550-110 |
-- |
-- |
ਰੂੜੀ ਦੀ ਖਾਦ ਅਤੇ ਯੂਰੀਆ ਜੁਲਾਈ ਮਹੀਨੇ ਵਿੱਚ ਪਾਓ। |
6-10 |
40-30 |
660-1100 |
-- |
-- |
||
ਅਨਾਰ |
1 |
5 |
50 |
-- |
-- |
ਰੂੜੀ ਦੀ ਖਾਦ ਦਸੰਬਰ ਮਹੀਨੇ ਵਿੱਚ ਪਾਓ। ਅੱਧੀ ਯੂਰੀਆ ਫਰਵਰੀ ਵਿੱਚ ਅਤੇ ਬਾਕੀ ਅੱਧੀ ਅਪ੍ਰੈਲ ਵਿੱਚ ਪਾਓ। |
|
2 |
10 |
100 |
-- |
-- |
|
3 |
15 |
150 |
-- |
-- |
||
4 |
20 |
200 |
-- |
-- |
||
5 ਤੋਂ ਉਪਰ |
25 |
250 |
-- |
-- |
||
ਚੀਕੂ |
3-1
|
25 |
660-220 |
900-300 |
250-75 |
ਦੇਸੀ ਰੂੜੀ, ਫਾਸਫੋਰਸ, ਪੋਟਾਸ਼ ਦੀਆਂ ਖਾਦਾਂ ਦਸੰਬਰ-ਜਨਵਰੀ ਵਿੱਚ ਪਾਓ। ਅੱਧੀ ਯੂਰੀਆ ਮਾਰਚ ਵਿੱਚ ਅਤੇ ਬਾਕੀ ਜੁਲਾਈ ਅਗਸਤ ਵਿੱਚ ਪਾਓ। |
|
6-4 |
50 |
1300-880 |
1860-1240 |
500-340 |
|
9-7 |
75 |
2000-1550 |
2800-2200 |
700-600 |
||
10 ਤੋਂ ਉਪਰ |
100 |
2200 |
3100 |
850 |
||
ਲੁਕਾਠ |
1-3 |
20-10 |
500-150 |
500-200 |
400-150 |
ਰੂੜੀ, ਸੁਪਰਫਾਸਫੇਟ ਅਤੇ ਪੋਟਾਸ਼ ਸਤੰਬਰ ਵਿੱਚ ਪਾਓ। ਅੱਧੀ ਯੂਰੀਆ ਅਕਤੂਬਰ ਵਿੱਚ ਅਤੇ ਅੱਧੀ ਜਨਵਰੀ-ਫ਼ਰਵਰੀ ਵਿੱਚ ਪਾਓ। |
3-6 |
40-25 |
600-750 |
750-500 |
1000-600 |
||
6-10 |
50-40 |
1000-800 |
2000-1500 |
1500-1100 |
||
10 ਤੋਂ ਉਪਰ |
50 |
1000 |
2000 |
1500 |
ਇਹ ਵੀ ਪੜ੍ਹੋ : ਕਿੰਨੂ ਮੈਂਡਰਿਨ ਦੀ ਚੰਗੀ ਪੈਦਾਵਾਰ ਲਈ ਸੁਝਾਅ, ਗੂੰਦੀਆ ਰੋਗ ਦੇ ਪ੍ਰਬੰਧਨ ਲਈ ਢੁਕਵੇਂ ਤਰੀਕੇ
ਖਾਦਾਂ ਦੀ ਸਚੁੱਜੀ ਵਰਤੋਂ ਲਈ ਧਿਆਨਯੋਗ ਗੱਲਾਂ:-
● ਖਾਦਾਂ ਦੀ ਵਰਤੋਂ ਤੋਂ ਪਹਿਲਾਂ ਫ਼ਲਦਾਰ ਬੂਟਿਆਂ ਨੂੰ ਨਦੀਨ ਰਹਿਤ ਕਰੋ, ਤਾਂ ਜੋ ਬੂਟੇ ਨੂੰ ਸਹੀ ਮਿਕਦਾਰ ਵਿੱਚ ਖ਼ੁਰਾਕੀ ਤੱਤਾਂ ਦੀ ਉਪਲੱਬਧਾ ਕਰਾਈ ਜਾ ਸਕੇ।
● ਚੰਗੀ ਅਤੇ ਗਲੀ-ਸੜੀ ਰੂੜੀ ਦੀ ਵਰਤੋਂ ਕਰੋ।
● ਰੂੜੀ/ਰਸਾਇਣਿਕ ਖਾਦਾਂ ਨੂੰ ਬੂਟਿਆਂ ਦੇ ਆਲੇ- ਦੁਆਲੇ ਬਣਾਏ ਗਏ ਦੌਰ ਵਿੱਚ, ਬੂਟੇ ਦੇ ਚਾਰ ਚੁਫੇਰੇ ਪਾਉ। ਬੂਟੇ ਦੇ ਦੌਰ ਇਸ ਤਰ੍ਹਾਂ ਬਣਾਉ ਤਾਂ ਜੋ ਬੂਟੇ ਦੀ ਸਾਰੀ ਛੱਤਰੀ ਘੇਰ ਲੈਣ।
● ਰੂੜੀ ਦੀ ਖਾਦ ਬੂਟੇ ਦੇ ਤਣੇ ਦੇ ਨਾਲ ਨਾ ਪਾਉ, ਕਿਉਂਕਿ ਤਣੇ ਦੇ ਨਾਲ ਵਾਲਾ ਖੇਤਰ ਕਿਰਿਆਸ਼ੀਲ ਖ਼ੁਰਾਕ ਖੇਤਰ ਨਹੀ ਹੁੰਦਾ ਅਤੇ ਖ਼ੁਰਾਕੀ ਤੱਤਾਂ ਨੂੰ ਤਣੇ ਤੋਂ ਘੱਟੋ ਘੱਟ ਇੱਕ ਫੁੱਟ ਦੇ ਘੇਰੇ ਵਿੱਚ ਪਾਓ। ਰੂੜੀ ਦੀ ਖਾਦ ਨੂੰ ਪਾਉਣ ਤੋਂ ਬਾਅਦ ਖੁਰਪੇ ਜਾਂ ਕਹੀ ਨਾਲ ਮਿੱਟੀ ਵਿੱਚ ਰਲਾ ਦਿਓ।
● ਪੁਰਾਣੇ ਬਾਗਾਂ ਵਿੱਚ, ਵੱਡੇ ਫ਼ਲਦਾਰ ਬੂਟਿਆਂ ਵਿੱਚ ਸਾਰੀ ਜ਼ਮੀਨ ਤੇ ਖਾਦ ਪਾਉ, ਕਿਉਂਕਿ ਕਿ ਇਹਨਾਂ ਬੂਟਿਆਂ ਦੀਆਂ ਜੜ੍ਹਾਂ ਬਾਗ ਦੇ ਸਾਰੇ ਖੇਤਰ ਵਿੱਚ ਫੈਲ ਚੁੱਕੀਆਂ ਹੁੰਦੀਆਂ ਹਨ।
ਬਾਗਬਾਨ ਜਾਂ ਘਰੇਲੂ ਪੱਧਰ ਦੇ ਬੂਟਿਆਂ ਦੀ ਕਾਸ਼ਤ ਕਰਨ ਵਾਲੇ ਕਾਸ਼ਤਕਾਰਾਂ ਨੂੰ ਉਪਰ ਦਿੱਤੀਆਂ ਸਾਰੀਆਂ ਸਿਫਾਰਿਸ਼ਾਂ ਨੂੰ ਅਪਨਾਉਣਾ ਚਾਹੀਦਾ ਹੈ ਤਾਂ ਜੋ ਬੂਟਿਆਂ ਤੋਂ ਵਧੀਆ ਫੱਲ ਅਤੇ ਵੱਧ ਤੋਂ ਵੱਧ ਝਾੜ ਪ੍ਰਾਪਤ ਕੀਤਾ ਜਾ ਸਕੇ।
ਬਲਵੀਰ ਕੌਰ ਅਤੇ ਹਰਸਿਮਰਤ ਕੌਰ ਬੌਂਸ
ਕ੍ਰਿਸ਼ੀ ਵਿਗਿਆਨ ਕੇਂਦਰ, ਜਲੰਧਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ
Summary in English: Correct use of fertilizers in fruit crops