ਧਨੀਏ ਦੀ ਖੇਤੀ ਇੱਕ ਅਜਿਹੀ ਫ਼ਸਲ ਹੈ, ਜੋ ਕਿਸਾਨਾਂ ਨੂੰ ਸਾਰਾ ਸਾਲ ਚੰਗਾ ਮੁਨਾਫ਼ਾ ਦੇ ਸਕਦੀ ਹੈ, ਲੋੜ ਹੈ ਖੇਤੀ ਵਿੱਚ ਨਵੇਂ ਤਰੀਕੇ ਅਪਨਾਉਣ ਦੀ। ਅੱਜ ਅੱਸੀ ਤੁਹਾਨੂੰ ਧਨੀਏ ਦੀ ਨਵੇਕਲੇ ਢੰਗ ਨਾਲ ਖੇਤੀ ਕਰਨ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦੀ ਕਾਸ਼ਤ ਤੁਹਾਨੂੰ ਸਾਰਾ ਸਾਲ ਚੰਗਾ ਮੁਨਾਫ਼ਾ ਦਵੇਗੀ।
ਬਹੁਤੇ ਲੋਕ ਆਪਣੇ ਘਰ ਵਿੱਚ ਫਲ ਅਤੇ ਸਬਜ਼ੀਆਂ ਉਗਾਉਣ ਦਾ ਸ਼ੌਕ ਰੱਖਦੇ ਹਨ, ਅਜਿਹੇ ਵਿੱਚ ਉਹ ਘਰ ਦੀ ਛੱਤ 'ਤੇ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਉਗਾਉਂਦੇ ਹਨ। ਇਸੇ ਤਰ੍ਹਾਂ ਘਰ ਵਿੱਚ ਹਰਾ ਧਨੀਆ ਵੀ ਉਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਜਿਆਦਾਤਰ ਇਹ ਕੋਸ਼ਿਸ਼ ਨਾਕਾਮ ਹੁੰਦੀ ਹੈ। ਕਿਉਂਕਿ ਸਹੀ ਜਾਣਕਾਰੀ ਨਾਂ ਹੋਣ ਕਾਰਨ ਧਨੀਆ ਨਹੀਂ ਉੱਘ ਪਾਉਂਦਾ। ਅੱਜ ਅਸੀ ਤੁਹਾਨੂੰ ਘਰ ਵਿੱਚ ਹਰਾ ਆਰਗੈਨਿਕ ਧਨੀਆ ਉਗਾਉਣ ਦੀ ਨਵੀਂ ਤਕਨੀਕ ਬਾਰੇ ਦੱਸਣ ਜਾ ਰਹੇ ਹਾਂ। ਖਾਸ ਗੱਲ ਇਹ ਹੈ ਕਿ ਤੁੱਸੀ ਸਿਰਫ 3 ਦਿਨਾਂ ਵਿੱਚ ਇਹ ਧਨੀਆ ਉਘਾ ਸਕਦੇ ਹੋ।
ਸਭਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜਦੋਂ ਵੀ ਅਸੀ ਧਨੀਏ ਨੂੰ ਸਿੱਧਾ ਮਿੱਟੀ ਵਿੱਚ ਲਗਾਉਂਦੇ ਹਾਂ ਤਾਂ ਉਸਨੂੰ ਉੱਗਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ। ਇਸੇ ਤਰ੍ਹਾਂ ਘਰ ਦੇ ਸੁੱਕੇ ਧਨੀਏ ਤੋਂ ਵੀ ਕਾਫ਼ੀ ਜ਼ਿਆਦਾ ਸਮੇਂ ਬਾਅਦ ਹਰਾ ਧਨੀਆ ਉੱਗਦਾ ਹੈ। ਪਰ ਅੱਜ ਅਸੀ ਤੁਹਾਨੂੰ ਘਰ ਵਿੱਚ ਪਏ ਸੁੱਕੇ ਧਨੀਏ ਤੋਂ ਸਿਰਫ 3 ਦਿਨ ਵਿੱਚ ਹਰਾ ਧਨੀਆ ਉਗਾਉਣ ਦਾ ਤਰੀਕਾ ਦੱਸਾਂਗੇ। ਹਰਾ ਧਨੀਆ ਉਗਾਉਣ ਲਈ ਸਭਤੋਂ ਪਹਿਲਾਂ ਤੁਹਾਨੂੰ ਸੁੱਕਾ ਧਨੀਆ ਚਾਹੀਦਾ ਹੈ, ਜੋ ਕਿ ਹਰ ਘਰ ਵਿੱਚ ਆਮ ਤੌਰ 'ਤੇ ਪਿਆ ਹੁੰਦਾ ਹੈ।
ਧਨੀਆ ਉਗਾਉਣ ਦੀ ਨਵੀ ਵਿਧੀ
-ਇਸ ਗੱਲ ਦਾ ਖਾਸ ਤੌਰ 'ਤੇ ਧਿਆਨ ਰੱਖੋ ਕਿ ਬਹੁਤ ਜ਼ਿਆਦਾ ਪੁਰਾਣਾ ਧਨੀਆ ਨਹੀਂ ਲੈਣਾ ਹੈ, ਨਹੀਂ ਤਾਂ ਇਹ ਨਹੀਂ ਉੱਗੇਗਾ।
-ਸਭਤੋਂ ਪਹਿਲਾਂ ਇੱਕ ਪਤਲਾ ਜਿਹਾ ਕੌਟਨ ਦਾ ਕੱਪੜਾ ਲੈ ਲੈਣਾ ਹੈ ਅਤੇ ਧਨਿਏ ਦੇ ਦਾਣਿਆਂ ਨੂੰ ਇਸ ਵਿੱਚ ਪਾ ਦੇਣਾ ਹੈ।
-ਧਨੀਏ ਨੂੰ ਚੰਗੀ ਤਰ੍ਹਾਂ ਗਿੱਲਾ ਕਰਕੇ ਇਸਦੀ ਇੱਕ ਪੋਟਲੀ ਬਣਾ ਲੈਣੀ ਹੈ ਅਤੇ ਕੱਪੜੇ ਨੂੰ ਵੀ ਚੰਗੀ ਤਰ੍ਹਾਂ ਗਿੱਲਾ ਕਰ ਲੈਣਾ ਹੈ।
-ਪੋਟਲੀ ਬਣਾਉਣ ਤੋਂ ਬਾਅਦ ਤੁਹਾਨੂੰ ਇਸਨੂੰ ਗਮਲੇ ਦੀ ਮਿੱਟੀ ਵਿੱਚ ਦੋ ਤੋਂ ਤਿੰਨ ਦਿਨ ਲਈ ਰੱਖ ਦੇਣਾ ਹੈ।
-ਮਿੱਟੀ ਨਾ ਹੋਵੇ ਤਾਂ ਤੁਸੀ ਧਨੀਏ ਨੂੰ ਕੋਕੋਪੀਟ ਵਿੱਚ ਵੀ ਰੱਖ ਸਕਦੇ ਹੋ।
-ਦੋ ਦਿਨ ਬਾਅਦ ਇਹ ਬੀਜ ਅੰਕੁਰਿਤ ਹੋ ਜਾਣਗੇ ਅਤੇ ਉਸਤੋਂ ਬਾਅਦ ਤੁਸੀ ਇਨ੍ਹਾਂ ਬੀਜਾਂ ਨੂੰ ਮਿੱਟੀ ਵਿੱਚ ਲਗਾ ਸਕਦੇ ਹੋ।
-ਇਸ ਤਰੀਕੇ ਨਾਲ ਅੰਕੁਰਿਤ ਕੀਤੇ ਗਏ ਬੀਜਾਂ ਤੋਂ ਬੂਟੇ ਤਿਆਰ ਹੋਣ ਵਿੱਚ ਵੀ ਦੋ ਤੋਂ ਤਿੰਨ ਦਿਨ ਦਾ ਹੀ ਸਮਾਂ ਲੱਗੇਗਾ ਅਤੇ ਤੁਸੀ ਹਰਾ ਧਨਿਆ ਉਗਾ ਸਕੋਗੇ।
ਦੱਸ ਦਈਏ ਕਿ ਧਨੀਏ ਦੀ ਫ਼ਸਲ ਸਾਰਾ ਸਾਲ ਉਗਾਈ ਜਾ ਸਕਦੀ ਹੈ। ਭਾਰਤ ਵਿੱਚ ਇਸ ਦੀ ਵਰਤੋਂ ਮਸਾਲੇ ਅਤੇ ਔਸ਼ਧੀ ਦੇ ਤੌਰ 'ਤੇ ਕੀਤੀ ਜਾਂਦੀ ਹੈ। ਇਸ ਦੇ ਬੀਜਾਂ, ਤਣੇ ਅਤੇ ਪੱਤਿਆਂ ਦੀ ਵਰਤੋਂ ਅਲੱਗ ਅਲੱਗ ਪਕਵਾਨਾਂ ਨੂੰ ਸਜਾਉਣ ਅਤੇ ਸੁਆਦੀ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਦੇ ਪੱਤਿਆਂ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਘਰੇਲੂ ਨੁਸਖਿਆਂ ਵਿੱਚ ਇਸ ਦੀ ਵਰਤੋਂ ਦਵਾਈ ਦੇ ਤੌਰ ਤੇ ਕੀਤੀ ਜਾਂਦੀ ਹੈ। ਇਸ ਨੂੰ ਪੇਟ ਦੀਆਂ ਬਿਮਾਰੀਆਂ, ਮੌਸਮੀ ਬੁਖਾਰ, ਉਲਟੀ, ਖਾਂਸੀ ਅਤੇ ਚਮੜੀ ਰੋਗਾਂ ਨੂੰ ਠੀਕ ਕਰਨ ਲਈ ਵਰਤਿਆ ਜਾਂਦਾ ਹੈ।
ਇਹ ਵੀ ਪੜ੍ਹੋ : ਕੇਲੇ ਦੇ ਤਣੇ ਤੋਂ ਬਣਾਓ ਜੈਵਿਕ ਖਾਦ! ਕਿਸਾਨਾਂ ਨੂੰ ਹੋਵੇਗੀ ਬੰਪਰ ਕਮਾਈ!
ਧਨੀਏ ਦੀ ਸੱਭ ਤੋਂ ਜ਼ਿਆਦਾ ਪੈਦਾਵਾਰ ਅਤੇ ਖਪਤ ਭਾਰਤ ਵਿੱਚ ਹੀ ਹੁੰਦੀ ਹੈ। ਭਾਰਤ ਵਿੱਚ ਇਸ ਦੀ ਸੱਭ ਤੋਂ ਵੱਧ ਖੇਤੀ ਰਾਜਸਥਾਨ ਵਿੱਚ ਕੀਤੀ ਜਾਂਦੀ ਹੈ। ਮੱਧ ਪ੍ਰਦੇਸ਼, ਆਸਾਮ ਅਤੇ ਗੁਜਰਾਤ ਵਿੱਚ ਵੀ ਇਸ ਦੀ ਖੇਤੀ ਕੀਤੀ ਜਾਂਦੀ ਹੈ। ਇਨ੍ਹਾਂ ਹੀ ਨਹੀਂ ਜਿਸ ਵਿਧੀ ਨਾਲ ਅੱਜ ਅੱਸੀ ਤੁਹਾਨੂੰ ਧਨੀਆ ਉਗਾਉਣ ਬਾਰੇ ਦਸਿਆ ਹੈ, ਉਸ ਨਾਲ ਤੁੱਸੀ ਆਸਾਨੀ ਨਾਲ ਆਪਣੇ ਘਰ ਦੀ ਛੱਤ 'ਤੇ ਇਸਦੀ ਕਾਸ਼ਤ ਕਰ ਸਕਦੇ ਹੋ।
Summary in English: Grow Coriander in New Ways! Become a Millionaire in a Day!