ਨਾਸ਼ਪਤੀ ਦੁਨੀਆ ਭਰ ਵਿੱਚ ਉਗਾਈ ਤੇ ਖ਼ਪਤ ਕੀਤੀ ਜਾਂਦੀ ਹੈ। ਦੁਨੀਆ ਭਰ ਵਿੱਚ ਨਾਸ਼ਪਤੀਆਂ ਦੀਆਂ ਲਗਭਗ 3000 ਕਿਸਮਾਂ ਉਗਾਈਆਂ ਜਾਂਦੀਆਂ ਹਨ, ਜੋ ਆਕਾਰ ਤੇ ਸੁਆਦ ਦੋਵਾਂ `ਚ ਵਿਲੱਖਣ ਹੁੰਦੀਆਂ ਹਨ। ਨਾਸ਼ਪਤੀ ਦਾ ਫਲ ਪ੍ਰੋਟੀਨ ਤੇ ਵਿਟਾਮਿਨ ਦਾ ਭਰਪੂਰ ਸਰੋਤ ਹੈ। ਭਾਰਤ ਵਿੱਚ ਨਾਸ਼ਪਤੀ ਦੀ ਕਾਸ਼ਤ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਤੇ ਯੂਪੀ ਵਿੱਚ ਕੀਤੀ ਜਾਂਦੀ ਹੈ ਤੇ ਘੱਟ ਠੰਡੀਆਂ ਕਿਸਮਾਂ ਉਪ-ਉਪਖੰਡੀ ਖੇਤਰਾਂ ਲਈ ਚੰਗੀਆਂ ਹੁੰਦੀਆਂ ਹਨ।
ਨਾਸ਼ਪਤੀ ਦੀ ਖੇਤੀ ਕਿਸਾਨਾਂ ਲਈ ਲਾਹੇਵੰਦ ਹੈ। ਇਸ ਲਈ ਇਨ੍ਹਾਂ ਦੀਆਂ ਕਿਸਮਾਂ ਦੀ ਚੋਣ ਕਿਸਾਨਾਂ ਲਈ ਜ਼ਰੂਰੀ ਹੋ ਜਾਂਦੀ ਹੈ।ਕਿਸਾਨਾਂ ਨੂੰ ਇਸ ਤਰ੍ਹਾਂ ਦੀਆਂ ਕਿਸਮਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ ਜਿਨ੍ਹਾਂ ਤੋਂ ਖਾਣ ਵਾਲੇ ਨੂੰ ਹੀ ਨਹੀਂ ਸਗੋਂ ਕਿਸਾਨਾਂ ਨੂੰ ਵੀ ਚੰਗਾ ਲਾਭ ਮਿਲੇ। ਆਓ ਜਾਣਦੇ ਹਾਂ ਨਾਸ਼ਪਤੀ ਦੀਆਂ ਉਨ੍ਹਾਂ ਕਿਸਮਾਂ ਬਾਰੇ ਜਿਨ੍ਹਾਂ ਤੋਂ ਕਿਸਾਨ ਵੱਧ ਝਾੜ ਤੇ ਮੁਨਾਫਾ ਲੈ ਸਕਦੇ ਹਨ।
ਨਾਸ਼ਪਤੀ ਦੀਆਂ ਕੁਝ ਖ਼ਾਸ ਕਿਸਮਾਂ:
1. ਪਥਰਨਾਖ (Patharnakh):
ਇਸ ਕਿਸਮ ਦੇ ਫਲ ਹਰੇ, ਗੋਲ ਤੇ ਆਕਾਰ `ਚ ਸਾਧਾਰਨ ਹੁੰਦੇ ਹਨ। ਇਸਦੇ ਉੱਪਰ ਛੋਟੀਆਂ ਬਿੰਦੀਆਂ ਬਣਿਆ ਹੁੰਦੀਆਂ ਹਨ। ਇਸ ਕਿਸਮ ਦੇ ਫਲ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਨੂੰ ਲੰਬੇ ਸਮੇਂ ਤੱਕ ਸਟੋਰ (Store) ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਇਸ ਦਾ ਮਿੱਝ (Pulp) ਰਸਦਾਰ ਤੇ ਕੁਰਕੁਰਾ ਹੁੰਦਾ ਹੈ। ਇਸ ਦੇ ਹਰੇਕ ਰੁੱਖ ਤੋਂ 150 ਕਿਲੋ ਝਾੜ ਆਸਾਨੀ ਨਾਲ ਲਿਆ ਜਾ ਸਕਦਾ ਹੈ। ਇਸ ਦੇ ਫਲ ਜੁਲਾਈ ਦੇ ਆਖਰੀ ਹਫ਼ਤੇ ਤੱਕ ਪੱਕ ਜਾਂਦੇ ਹਨ।
2. ਪੰਜਾਬ ਨਖ (Punjab Nakh):
ਇਹ ਇੱਕ ਸਖ਼ਤ ਨਾਸ਼ਪਤੀ ਦੀ ਕਿਸਮ ਹੈ। ਇਸਦੇ ਫਲ ਅੰਡਾਕਾਰ ਆਕਾਰ ਦੇ ਹੁੰਦੇ ਹਨ ਤੇ ਪ੍ਰਮੁੱਖ ਬਿੰਦੀਆਂ ਦੇ ਨਾਲ ਹਲਕੇ ਪੀਲੇ-ਹਰੇ ਹੁੰਦੇ ਹਨ। ਇਹ ਕਿਸਮ ਜੁਲਾਈ ਦੇ ਚੌਥੇ ਹਫ਼ਤੇ ਫਲ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ 190 ਕਿਲੋ ਪ੍ਰਤੀ ਰੁੱਖ ਔਸਤ ਝਾੜ ਦਿੰਦਾ ਹੈ।
ਇਹ ਵੀ ਪੜ੍ਹੋ : ਪੌਦਿਆਂ ਨੂੰ ਉੱਲੀਮਾਰ ਤੋਂ ਬਚਾਉਣ ਲਈ ਕਰੋ ਇਨ੍ਹਾਂ ਘਰੇਲੂ ਉਪਚਾਰਾਂ ਦੀ ਪਾਲਣਾ
3. ਪੰਜਾਬ ਬਿਊਟੀ (Punjab Beauty):
ਇਸਦੇ ਫਲ ਪੀਲੇ ਤੇ ਲਾਲ ਰੰਗ ਦੇ ਦਰਮਿਆਨੇ ਆਕਾਰ ਦੇ ਹੁੰਦੇ ਹਨ। ਇਸਦਾ ਮਿੱਝ (Pulp) ਚਿੱਟੇ ਰੰਗ ਦਾ ਤੇ ਮਿੱਠਾ ਹੁੰਦਾ ਹੈ। ਪੰਜਾਬ ਬਿਊਟੀ ਦੇ ਫਲ ਜੁਲਾਈ ਦੇ ਤੀਜੇ ਹਫ਼ਤੇ ਤੱਕ ਪੱਕ ਜਾਂਦੇ ਹਨ। ਇਸ ਕਿਸਮ ਤੋਂ 80 ਕਿਲੋ ਪ੍ਰਤੀ ਬੂਟਾ ਝਾੜ ਮਿਲ ਸਕਦਾ ਹੈ।
4. ਪੰਜਾਬ ਨੈਕਟਰ (Punjab Nectar):
ਇਹ ਨਾਸ਼ਪਤੀ ਦੀ ਅਰਧ-ਨਰਮ ਕਿਸਮ ਹੈ। ਇਸਦੇ ਰੁੱਖ ਦਰਮਿਆਨੀ ਉਚਾਈ ਦੇ ਹੁੰਦੇ ਹਨ ਤੇ ਫਲ ਦਰਮਿਆਨੇ ਤੋਂ ਵੱਡੇ ਆਕਾਰ ਦੇ ਹੁੰਦੇ ਹਨ। ਇਸਦਾ ਮਿੱਝ ਚਿੱਟੇ ਦੇ ਨਾਲ ਪੀਲੇ ਹਰੇ ਰੰਗ ਦਾ ਹੁੰਦਾ ਹੈ ਤੇ ਇਸਦੇ ਫਲ ਪੱਕਣ 'ਤੇ ਰਸੀਲੇ ਬਣ ਜਾਂਦੇ ਹਨ। ਇਸਦੇ ਫਲ ਜੁਲਾਈ ਦੇ ਚੌਥੇ ਹਫ਼ਤੇ ਤੱਕ ਤਿਆਰ ਹੋ ਜਾਂਦੇ ਹਨ। ਇਸ ਕਿਸਮ ਤੋਂ ਵੀ 80 ਕਿਲੋ ਪ੍ਰਤੀ ਬੂਟਾ ਝਾੜ ਮਿਲ ਸਕਦਾ ਹੈ।
5. ਬਬੂਗੋਸ਼ਾ (Babugosha):
ਇਹ ਨਾਸ਼ਪਤੀ ਦੀ ਅਰਧ-ਨਰਮ ਕਿਸਮ ਹੈ। ਇਸਦੇ ਫਲ ਹਰੇ-ਪੀਲੇ ਰੰਗ ਦੇ ਹੁੰਦੇ ਹਨ ਤੇ ਮਿੱਝ ਮਿੱਠਾ ਹੁੰਦਾ ਹੈ। ਅਗਸਤ ਦੇ ਪਹਿਲੇ ਹਫ਼ਤੇ ਤੱਕ ਇਸਦੇ ਫਲ ਪੱਕ ਜਾਂਦੇ ਹਨ ਤੇ ਇਹ 60 ਕਿਲੋ ਪ੍ਰਤੀ ਰੁੱਖ ਔਸਤਨ ਝਾੜ ਦਿੰਦਾ ਹੈ।
Summary in English: These types of pears will give high yield and high profit!