ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਕ ਵਿਸ਼ੇਸ਼ ਇਕੱਤਰਤਾ ਵਿਚ ਇਸ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੇਸ਼ ਦੇ ਆਲੂ ਉਤਪਾਦਨ ਵਿੱਚ ਯੋਗਦਾਨ ਪੱਖੋਂ ਛੇਵਾਂ ਸਭ ਤੋਂ ਵੱਡਾ ਸੂਬਾ ਹੈ। ਪੰਜਾਬ ਦੇ 1.07 ਲੱਖ ਹੈਕਟੇਅਰ ਰਕਬੇ ਉੱਪਰ ਆਲੂ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਸਲਾਨਾ ਉਤਪਾਦਨ 3.0 ਮਿਲੀਅਨ ਟਨ ਤੱਕ ਹੁੰਦਾ ਹੈ।
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਪੰਜਾਬ ਨੇ ਇਸ ਦੇ ਨਾਲ ਹੀ ਆਲੂਆਂ ਦੇ ਰੋਗ ਮੁਕਤ ਬੀਜ ਉਤਪਾਦਨ ਦੇ ਖੇਤਰ ਵਿਚ ਵੱਡੀਆਂ ਮੱਲ੍ਹਾਂ ਮਾਰੀਆਂ ਹਨ।
ਉਨ੍ਹਾਂ ਕਿਹਾ ਦੇਸ਼ ਵਿਚ ਬੀਜੇ ਜਾਂਦੇ ਨਿਰੋਗ ਆਲੂ ਦਾ 90 ਪ੍ਰਤੀਸ਼ਤ ਬੀਜ ਪੰਜਾਬ ਪੈਦਾ ਕਰਦਾ ਹੈ। ਇਸ ਲਿਹਾਜ਼ ਨਾਲ ਆਲੂ ਪੰਜਾਬ ਵਿਚ ਖੇਤੀ ਆਮਦਨ ਦੇ ਪੱਖ ਤੋਂ ਬੜੀ ਅਹਿਮ ਫਸਲ ਹੈ। ਇਹ ਨਾ ਸਿਰਫ ਰੁਜ਼ਗਾਰ ਦੇ ਮੌਕੇ ਪੈਦਾ ਕਰਦੀ ਹੈ। ਇਸ ਦੇ ਨਾਲ ਹੀ ਜਨਤਾ ਦੀ ਭੋਜਨ ਸੁਰੱਖਿਆ ਲਈ ਵੀ ਇਸ ਫਸਲ ਦੀ ਭੂਮਿਕਾ ਕਾਫੀ ਅਹਿਮ ਹੈ। ਡਾ. ਗੋਸਲ ਨੇ ਆਸ ਪ੍ਰਗਟਾਈ ਕਿ ਆਲੂਆਂ ਦੀਆਂ ਪੀ.ਏ.ਯੂ. ਦੀਆਂ ਨਵੀਆਂ ਕਿਸਮਾਂ ਪੰਜਾਬ ਦੇ ਆਲੂ ਕਾਸ਼ਤਕਾਰਾਂ ਨੂੰ ਵੱਧ ਝਾੜ ਅਤੇ ਵੱਧ ਆਮਦਨ ਪੱਖੋਂ ਲਾਹੇਵੰਦ ਸਾਬਿਤ ਹੋਣਗੀਆਂ।
ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਇਸ ਮੌਕੇ ਕਿਹਾ ਕਿ ਯੂਨੀਵਰਸਿਟੀ ਨੇ 2016 ਵਿਚ ਆਲੂਆਂ ਦਾ ਬੀਜ ਉਤਪਾਦਨ ਪ੍ਰੋਗਰਾਮ ਸ਼ੁਰੂ ਕੀਤਾ। ਬੇਮੌਸਮੀ ਖੋਜ ਲਈ ਹਿਮਾਚਲ ਪ੍ਰਦੇਸ਼ ਦੇ ਕੇਯਲੌਂਗ ਵਿਚ ਤਜਰਬੇ ਕੀਤੇ ਗਏ। ਇਸਦਾ ਮਕਸਦ ਪੰਜਾਬ ਦੇ ਆਲੂ ਕਾਸ਼ਤਕਾਰਾਂ ਲਈ ਢੁੱਕਵੀਆਂ ਕਿਸਮਾਂ ਦਾ ਵਿਕਾਸ ਕਰਨਾ ਸੀ। ਡਾ. ਢੱਟ ਨੇ ਦੱਸਿਆ ਕਿ ਕੇਯਲੌਂਗ ਵਿਚ ਆਲੂ ਦੇ ਬੀਜ ਉਤਪਾਦਨ ਸੰਬੰਧੀ ਮੁੱਢਲਾ ਕਾਰਜ ਕੀਤਾ ਜਾਂਦਾ ਹੈ। ਪੀ.ਏ.ਯੂ. ਲੁਧਿਆਣਾ ਵਿਖੇ ਇਸਨੂੰ ਬਕਾਇਦਾ ਕਾਸ਼ਤ ਤਜਰਬਿਆਂ ਵਿਚ ਢਾਲਿਆ ਜਾਂਦਾ ਹੈ।
ਇਹ ਵੀ ਪੜ੍ਹੋ: Punjab Agricultural University ਵੱਲੋਂ ਨਵੇਂ ਜਾਰੀ ਕੀਤੇ PP-102 ਸਮੇਤ ਆਲੂ ਦੇ ਪ੍ਰਮਾਣਿਤ ਬੀਜ ਕਿਸਾਨਾਂ ਲਈ ਉੱਪਲਬਧ, ਪ੍ਰੀ-ਬੁਕਿੰਗ ਦੀ ਜਾਣਕਾਰੀ ਲਈ ਇੱਥੇ ਕਰੋ ਕਲਿੱਕ
ਉੱਘੇ ਸਬਜ਼ੀ ਵਿਗਿਆਨੀ ਡਾ. ਸਤਪਾਲ ਸ਼ਰਮਾ ਅਤੇ ਉਹਨਾਂ ਦੀ ਟੀਮ ਨੇ ਕਈ ਸਾਲਾਂ ਦੀ ਨਿਰੰਤਰ ਮਿਹਨਤ ਤੋਂ ਬਾਅਦ 2023 ਵਿਚ ਇਸ ਸੰਬੰਧ ਵਿਚ ਵੱਡੀ ਕਾਮਯਾਬੀ ਹਾਸਲ ਕੀਤੀ। ਪੀ.ਏ.ਯੂ. ਨੇ ਪਹਿਲੀ ਵਾਰ ਵੱਧ ਝਾੜ ਵਾਲੀਆਂ ਦੋ ਆਲੂ ਦੀਆਂ ਕਿਸਮਾਂ ਪੰਜਾਬ ਪਟੈਟੋ-101 ਅਤੇ ਪੰਜਾਬ ਪਟੈਟੋ-102 ਸਾਹਮਣੇ ਲਿਆਂਦੀਆਂ। ਇਹਨਾਂ ਕਿਸਮਾਂ ਦੀ ਵਿਸ਼ੇਸ਼ਤਾ ਸਫੇਦ ਅਤੇ ਹਲਕੇ ਪੀਲੇ ਰੰਗ ਦੇ ਗੁੱਦੇ ਦਾ ਪਾਇਆ ਜਾਣਾ ਹੈ। ਦੋਵੇਂ ਕਿਸਮਾਂ ਪੰਜਾਬ ਵਿਚ ਕਾਸ਼ਤ ਲਈ ਬੇਹੱਦ ਢੁੱਕਵੀਆਂ ਹਨ।
Summary in English: 2 new varieties of potatoes Punjab Potato-101 and Punjab Potato-102 prepared, Profitable in terms of higher yield and higher