ਸਮੇਂ ਦੀ ਰਫ਼ਤਾਰ ਨਾਲ ਜਿਵੇਂ ਜਿਵੇਂ ਆਧੁਨਿਕ ਤਕਨੀਕਾਂ ਦੀ ਤਰੱਕੀ ਹੋ ਰਹੀ ਹੈ, ਉਸੇ ਹੀ ਤਰ੍ਹਾਂ ਹੁਣ ਖੇਤੀ ਵੀ ਤਕਨੀਕ ਅਤੇ ਮਸ਼ੀਨਾਂ 'ਤੇ ਆਧਾਰਿਤ ਹੋ ਰਹੀ ਹੈ। ਅਜਿਹੀ ਸਥਿਤੀ `ਚ ਖੇਤੀ ਨੂੰ ਉੱਨਤ ਢੰਗ ਨਾਲ ਕਰਨ ਲਈ ਕਿਸਾਨਾਂ ਨੂੰ ਖੇਤੀ ਸਬੰਧੀ ਸਹੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ।
ਦੇਖਿਆ ਜਾਏ ਤਾਂ ਛੋਟੇ ਅਤੇ ਅਕੁਸ਼ਲ ਕਿਸਾਨਾਂ ਨੂੰ ਮੌਸਮ ਅਤੇ ਨਵੀਆਂ ਤਕਨੀਕਾਂ ਬਾਰੇ ਸਹੀ ਜਾਣਕਾਰੀ ਨਹੀਂ ਹੁੰਦੀ, ਜਿਸ ਦੇ ਨਤੀਜੇ ਵੱਜੋਂ ਕਿਸਾਨਾਂ ਦੀ ਫ਼ਸਲ ਪੈਦਾਵਾਰ `ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਨ੍ਹਾਂ ਸਭ ਸਮੱਸਿਆਵਾਂ ਨੂੰ ਘਟਾਉਣ ਲਈ ਖੇਤੀ ਸਬੰਧੀ ਕੁਝ ਖ਼ਾਸ ਤਰੀਕੇ ਅਤੇ ਢੁਕਵੇਂ ਸੁਝਾਅ ਦੱਸੇ ਗਏ ਹਨ। ਆਓ ਜਾਣਦੇ ਹਾਂ ਇਨ੍ਹਾਂ ਤਰੀਕਿਆਂ ਬਾਰੇ...
ਹਾੜ੍ਹੀ ਸੀਜ਼ਨ ਦੀਆਂ ਫ਼ਸਲਾਂ: ਹਾੜ੍ਹੀ ਸੀਜ਼ਨ ਦੀਆਂ ਫ਼ਸਲਾਂ ਨੂੰ ਸਰਦੀਆਂ ਦੀਆਂ ਫ਼ਸਲਾਂ ਕਿਹਾ ਜਾਂਦਾ ਹੈ। ਇਨ੍ਹਾਂ ਫ਼ਸਲਾਂ ਦੀ ਬਿਜਾਈ ਅਕਤੂਬਰ ਅਤੇ ਨਵੰਬਰ ਮਹੀਨੇ `ਚ ਕੀਤੀ ਜਾਂਦੀ ਹੈ। ਜਿਸ `ਚ ਕਣਕ, ਜੌਂ, ਛੋਲੇ, ਮਟਰ, ਮੱਕੀ ਆਦਿ ਫ਼ਸਲਾਂ ਸ਼ਾਮਲ ਹਨ।
ਬਿਜਾਈ ਕਰਨ ਦਾ ਢੁਕਵਾਂ ਤਰੀਕਾ (Proper method of sowing):
● ਜੌਂ: ਜੌਂ ਫ਼ਸਲ ਦੇ ਵਧੀਆ ਝਾੜ ਲਈ ਬਿਜਾਈ 15 ਅਕਤੂਬਰ ਤੋਂ 15 ਨਵੰਬਰ ਤੱਕ ਕਰ ਦੇਣੀ ਚਾਹੀਦੀ ਹੈ। ਜੌਂ ਦੀ ਬਿਜਾਈ ਪਹਿਲਾਂ ਛਿੱਟੇ ਰਾਹੀਂ ਕੀਤੀ ਜਾਂਦੀ ਸੀ, ਪਰ ਹੁਣ ਸੀਡ ਡ੍ਰਿਲਿੰਗ (Seed drilling) ਜਾਂ ਸੀਡ ਡਰੋਪਿੰਗ ਤਕਨੀਕਾਂ (Seed dropping techniques) ਰਾਹੀਂ ਕੀਤੀ ਜਾ ਰਹੀ ਹੈ।
● ਕਣਕ: ਕਣਕ ਦੀ ਬਿਜਾਈ ਸਹੀ ਸਮੇਂ `ਤੇ ਯਾਨੀ 25 ਅਕਤੂਬਰ ਤੋਂ ਨਵੰਬਰ ਤੱਕ ਕਰ ਦੇਣੀ ਚਾਹੀਦੀ ਹੈ। ਇਸਦੀ ਬਿਜਾਈ ਦਾ ਢੁਕਵਾਂ ਤਰੀਕਾ ਛਿੱਟੇ ਨਾਲ ਬਿਜਾਈ (Broadcasting), ਜੀਰੋ ਟਿਲੇਜ ਡਰਿੱਲ (Zero tillage drill), ਰੋਟਾਵੇਟਰ (rotavator) ਜਾਂ ਬਿਜਾਈ ਵਾਲੀ ਮਸ਼ੀਨ (Sowing machine) ਰਾਹੀਂ ਕੀਤੀ ਜਾ ਸਕਦੀ ਹੈ।
● ਮਟਰ: ਮਟਰ ਦੀ ਖੇਤੀ (Pea Farming) ਲਈ ਅਕਤੂਬਰ ਤੋਂ ਨਵੰਬਰ ਤੱਕ ਦਾ ਸਮਾਂ ਢੁਕਵਾਂ ਮੰਨਿਆ ਜਾਂਦਾ ਹੈ। ਮਟਰ ਦੀ ਚੰਗੀ ਬਿਜਾਈ ਲਈ 60 ਸੈਂਟੀਮੀਟਰ ਚੌੜੇ ਕਿਨਾਰਿਆਂ 'ਤੇ ਬੀਜ-ਕਮ ਖਾਦ ਡਰਿੱਲ (Seed-less fertilizer drill) ਤਕਨੀਕ ਦੀ ਵਰਤੋਂ ਕਰੋ।
● ਛੋਲੇ: ਉੱਤਰੀ ਭਾਰਤ `ਚ ਛੋਲੇ ਦੀ ਬਿਜਾਈ ਪੋਰਾ ਤਕਨੀਕ (Pora Technique) ਰਾਹੀਂ ਕੀਤੀ ਜਾਂਦੀ ਹੈ। ਬੀਜ ਨੂੰ 10 ਤੋਂ 12 ਸੈ.ਮੀ. ਡੂੰਘਾ ਬੀਜਣਾ ਚਾਹੀਦਾ ਹੈ। ਬਰਾਲੀ ਹਾਲਾਤਾਂ `ਚ ਇਸ ਦੀ ਬਿਜਾਈ 10 ਅਕਤੂਬਰ ਤੋਂ 25 ਨਵੰਬਰ ਤੱਕ ਅਤੇ ਸਿੰਚਿਤ ਹਾਲਾਤਾਂ `ਚ 25 ਅਕਤੂਬਰ ਤੋਂ 10 ਨਵੰਬਰ ਤੱਕ ਕਰ ਦੇਣੀ ਚਾਹੀਦੀ ਹੈ।
● ਸਰਦੀਆਂ ਦੀ ਮੱਕੀ: ਇਸ ਫ਼ਸਲ ਦੀ ਬਿਜਾਈ ਅੱਧ ਅਕਤੂਬਰ ਤੋਂ ਨਵੰਬਰ ਮਹੀਨੇ ਤੱਕ ਕੀਤੀ ਜਾਂਦੀ ਹੈ। ਇਸ ਦੀ ਬਿਜਾਈ ਹੱਥੀਂ ਟੋਆ ਪੁੱਟ ਕੇ ਜਾਂ ਆਧੁਨਿਕ ਤਰੀਕੇ ਨਾਲ ਟਰੈਕਟਰ ਅਤੇ ਬਿਜਾਈ ਵਾਲੀ ਮਸ਼ੀਨ ਦੀ ਮਦਦ ਨਾਲ ਵੱਟ ਬਣਾ ਕੇ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਇਸ ਹਾੜੀ ਸੀਜ਼ਨ 'ਚ ਇਨ੍ਹਾਂ 5 ਸਬਜ਼ੀਆਂ ਦੀ ਕਾਸ਼ਤ ਕਰਕੇ ਕਿਸਾਨ ਹੋ ਜਾਣਗੇ ਮਾਲੋਮਾਲ
ਸਹੀ ਬਿਜਾਈ ਕਰਨ ਦੇ ਫਾਇਦੇ (Advantages of proper sowing);
● ਬਿਜਾਈ ਦੇ ਢੁਕਵੇਂ ਤਰੀਕਿਆਂ ਨਾਲ ਖੇਤਾਂ `ਚ ਨਦੀਨਾਂ (Weeds) ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
● ਮਿੱਟੀ ਦੇ ਭੌਤਿਕ, ਰਸਾਇਣਕ ਅਤੇ ਜੈਵਿਕ ਗੁਣਾਂ `ਚ ਸੁਧਾਰ ਆਉਂਦਾ ਹੈ।
● ਜ਼ਮੀਨ ਤੋਂ ਹੋਣ ਵਾਲੀਆਂ ਬਿਮਾਰੀਆਂ ਅਤੇ ਕੀੜਿਆਂ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
● ਵਧੀਆ ਬਿਜਾਈ ਨਾਲ ਪੈਦਾਵਾਰ `ਚ ਵੀ ਵਾਧਾ ਹੁੰਦਾ ਹੈ।
Summary in English: Before planting rabi crop know some important tips