1. Home
  2. ਖੇਤੀ ਬਾੜੀ

ਆਓ ਕਰੀਏ Button Mushroom Farming, ਜਾਣੋ ਕਾਸ਼ਤ 'ਤੇ ਹੋਣ ਵਾਲੇ ਖ਼ਰਚੇ ਅਤੇ ਆਮਦਨ

ਖੁੰਬਾਂ ਦੀ ਕਾਸ਼ਤ ਦਾ ਸਮਾਂ ਸਤੰਬਰ ਤੋਂ ਮਾਰਚ ਤੱਕ ਹੁੰਦਾ ਹੈ। ਇਸਨੂੰ ਸਰਦ ਰੁੱਤ ਦੀ ਖੁੰਬ ਵੀ ਕਿਹਾ ਜਾ ਸਕਦਾ ਹੈ, ਪਰ ਅੱਜਕੱਲ ਵਾਤਾਵਰਣ ਨੂੰ ਕੰਟਰੋਲ/ਅਨਕੂਲ ਕਰਕੇ ਇਸ ਦੀ ਪੈਦਾਵਾਰ ਸਾਰਾ ਸਾਲ ਕੀਤੀ ਜਾ ਸਕਦੀ ਹੈ।

Gurpreet Kaur Virk
Gurpreet Kaur Virk
ਖੁੰਬਾਂ ਦੀ ਕਾਸ਼ਤ

ਖੁੰਬਾਂ ਦੀ ਕਾਸ਼ਤ

Mushroom Cultivation: ਭਾਰਤ ਵਿੱਚ ਖੁੰਬਾਂ ਦੀ ਕਾਸ਼ਤ ਦਾ ਰਿਵਾਜ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਜਿਵੇਂ-ਜਿਵੇਂ ਮਨੁੱਖ ਮਾਨਸਿਕ ਅਤੇ ਆਧੁਨਿਕ ਯੁੱਗ ਵੱਲ ਵਧ ਰਿਹਾ ਹੈ, ਉਹ ਆਪਣੇ ਭੋਜਨ ਵਿੱਚ ਪੌਸ਼ਟਿਕ, ਲਾਭਕਾਰੀ, ਪਚਣ ਵਾਲੀਆਂ, ਸਵਾਦਿਸ਼ਟ ਅਤੇ ਲਾਭਦਾਇਕ ਸਬਜ਼ੀਆਂ ਨੂੰ ਸ਼ਾਮਲ ਕਰਨ ਨੂੰ ਤਰਜੀਹ ਦੇ ਰਿਹਾ ਹੈ। ਸਾਡੇ ਸਰੀਰ ਨੂੰ ਖੁੰਭਾਂ ਤੋਂ ਬਹੁਤ ਸਾਰਾ ਪ੍ਰੋਟੀਨ, ਖਣਿਜ, ਵਿਟਾਮਿਨ ਬੀ, ਸੀ ਅਤੇ ਡੀ ਮਿਲਦਾ ਹੈ, ਜੋ ਕਿ ਹੋਰ ਸਬਜ਼ੀਆਂ ਨਾਲੋਂ ਬਹੁਤ ਜ਼ਿਆਦਾ ਹੁੰਦਾ ਹੈ। ਇਸ 'ਚ ਮੌਜੂਦ ਫੋਲਿਕ ਐਸਿਡ ਦੀ ਮੌਜੂਦਗੀ ਸਰੀਰ 'ਚ ਖੂਨ ਬਣਾਉਣ 'ਚ ਮਦਦ ਕਰਦੀ ਹੈ, ਇਸ ਦਾ ਸੇਵਨ ਮਨੁੱਖੀ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬੀਮਾਰੀਆਂ 'ਚ ਫਾਇਦੇਮੰਦ ਹੁੰਦਾ ਹੈ।

ਖੁੰਬਾਂ ਦੀ ਕਾਸ਼ਤ ਦਾ ਕਿੱਤਾ ਕੋਈ ਵੀ ਵਿਅਕਤੀ ਅਪਣਾ ਸਕਦਾ ਹੈ ਕਿਉਂਕਿ ਇਸ ਲਈ ਜ਼ਮੀਨ ਅਤੇ ਸ਼ੁਰੂਆਤੀ ਨਿਵੇਸ਼ ਦੀ ਕੋਈ ਖਾਸ ਲੋੜ ਨਹੀਂ ਪੈਂਦੀ। ਖੁੰਬਾਂ ਦੀ ਕਾਸ਼ਤ ਵਿੱਚ ਵਰਤੀ ਜਾਣ ਵਾਲੀ ਤੂੜੀ ਅਤੇ ਪਰਾਲੀ ਬਹੁਤਾਤ ਵਿੱਚ ਉਪਲੱਬਧ ਹੈ। ਇਸਦੀ ਕਾਸ਼ਤ ਦਾ ਸਮਾਂ ਸਤੰਬਰ ਤੋਂ ਮਾਰਚ ਤੱਕ ਹੁੰਦਾ ਹੈ। ਇਸਨੂੰ ਸਰਦ ਰੁੱਤ ਦੀ ਖੁੰਬ ਵੀ ਕਿਹਾ ਜਾ ਸਕਦਾ ਹੈ, ਪਰ ਅੱਜਕੱਲ ਵਾਤਾਵਰਣ ਨੂੰ ਕੰਟਰੋਲ/ਅਨਕੂਲ ਕਰਕੇ ਇਸ ਦੀ ਪੈਦਾਵਾਰ ਸਾਰਾ ਸਾਲ ਕੀਤੀ ਜਾ ਸਕਦੀ ਹੈ।

ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਪੀ.ਏ.ਯੂ. ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿੱਚ ਇਸਦੀ ਸਿਖਲਾਈ ਅਗਸਤ-ਸਤੰਬਰ ਦੇ ਮਹੀਨੇ ਦਿੱਤੀ ਜਾਂਦੀ ਹੈ। ਬਾਗਬਾਨੀ ਵਿਭਾਗ, ਪੰਜਾਬ ਵਲੋ ਖੁੰਬਾਂ ਦੀ ਕਾਸ਼ਤ ਲਈ ਵਾਤਾਅਨੁਕੂਲ (ਏਅਰ-ਕੰਡੀਸ਼ਨ) ਚੈਂਬਰ ਅਤੇ ਹੋਰ ਬੁਨਿਆਦੀ ਢਾਂਚੇ ਲਈ ਮਾਲੀ ਸਹਾਇਤਾ ਵੀ ਮੁਹੱਈਆ ਕਰਵਾਈ ਜਾਂਦੀ ਹੈ। ਤਾਜ਼ੀਆਂ ਖੁੰਬਾਂ ਦੀ ਮੰਗ ਮੰਡੀ ਤੋਂ ਇਲਾਵਾ ਹੋਟਲਾਂ, ਰੈਸਟੋਰੈਂਟਾਂ ਅਤੇ ਢਾਬਿਆਂ ਵੱਲੋਂ ਕਾਫੀ ਜ਼ਿਆਦਾ ਰਹਿੰਦੀ ਹੈ। ਖੁੰਬਾਂ ਦੀ ਸ਼ੈਲਫ ਲਾਈਫ ਬਹੁਤ ਘੱਟ ਹੁੰਦੀ ਹੈ। ਇਸ ਦੀ ਪ੍ਰੋਸੈਸਿੰਗ ਕਰਕੇ, ਅਚਾਰ ਬਣਾ ਕੇ ਅਤੇ ਡੱਬਾਬੰਦੀ ਕਰਕੇ ਵੱਧ ਆਮਦਨ ਕਮਾਈ ਜਾ ਸਕਦੀ ਹੈ।

ਬਟਨ ਖੁੰਬ ਦੀ ਕਾਸ਼ਤ

ਕਮਰੇ ਦਾ ਆਕਾਰ = 10 ਫੁੱਟ × 10 ਫੁੱਟ × 10 ਫੁੱਟ
ਖੁੰਬਾਂ ਦੀ ਕਾਸ਼ਤ ਲਈ ਖੇਤਰਫ਼ਲ = 30 ਵਰਗ ਮੀਟਰ

ਖੁੰਬਾਂ ਦੀ ਕਾਸ਼ਤ 'ਤੇ ਹੋਣ ਵਾਲੇ ਅੰਦਾਜ਼ਨ ਖਰਚੇ:

ਨਿਵੇਸ਼

ਮੁੱਲ (ਰੁਪਏ)

ਇੱਕ ਫ਼ਸਲ ਲਈ ਬਦਲਵੇਂ ਖਰਚੇ

ਮੁੱਲ (ਰੁਪਏ)

ਲੱਕੜ ਦੇ ਫੱਟੇ (5×5 ਫੁੱਟ ਸਾਈਜ਼ ਦੇ) – 3

3000

ਤੂੜੀ (8 ਕੁਇੰਟਲ)          4000

4000

ਸਪਰੇਅ ਪੰਪ, ਬਾਲਟੀਆਂ (2), ਛੋਟਾ ਕੰਡਾ (1) ਅਤੇ ਟੋਕਰੀਆਂ (2)

2200

ਖਾਦਾਂ, ਕੀੜੇਮਾਰ ਦਵਾਈ, ਸ਼ੀਰਾ ਅਤੇ ਜਿਪਸਮ

1500

ਲੱਕੜ ਦੀਆਂ ਪੇਟੀਆਂ (150) ਜਾਂ ਬਾਂਸਾਂ ਦੀ ਸ਼ੈਲਫ,

ਪਲਾਸਟਿਕ ਦੀ ਤਰਪਾਲ ਅਤੇ ਤਰੰਗਲੀਆਂ (2)

2300

ਖੁੰਬਾਂ ਦਾ ਬੀਜ (10 ਕਿਲੋਗ੍ਰਾਮ)

800

ਪਾਣੀ ਵਾਲੀ ਪਾਈਪ

500

ਪਲਾਸਟਿਕ ਦੇ ਲਿਫ਼ਾਫ਼ੇ (3 ਕਿ.ਗ੍ਰਾਮ)

400

ਫੁਟਕਲ ਖ਼ਰਚੇ

500

ਬਿਜਲੀ, ਪਾਣੀ ਅਤੇ ਕੇਸਿੰਗ

800

ਕੁੱਲ ਨਿਵੇਸ਼

8500

ਕੁੱਲ ਬਦਲਵੇਂ ਖਰਚੇ

7500

ਇਹ ਵੀ ਪੜ੍ਹੋ: Wheat Crop ਦੇ ਪੀਲੇ ਪੈਣ ਦੇ 5 ਮੁੱਖ ਕਾਰਨ, ਇਲਾਜ ਲਈ ਅਪਣਾਓ ਇਹ ਤਰੀਕੇ

ਖੁੰਬਾਂ ਦੀ ਕਾਸ਼ਤ ਤੋਂ ਅੰਦਾਜ਼ਨ ਸਾਲਾਨਾ ਆਮਦਨ:

ਵਿਵਰਣ

ਮੁੱਲ (ਰੁਪਏ)

1. ਸਾਲਾਨਾ ਪੱਕੇ ਖ਼ਰਚੇ (ਕੁੱਲ ਨਿਵੇਸ਼ ਦਾ ਲੱਗਭੱਗ 30%)

2550

2. ਬਦਲਵੇਂ ਖ਼ਰਚੇ (ਦੋ ਫ਼ਸਲਾਂ ਲਈ)

15000

3. ਕੁੱਲ ਖ਼ਰਚੇ (1+2)

17550

4. ਕੁੱਲ ਸਾਲਾਨਾ ਆਮਦਨ (ਲੱਗਪਗ 430 ਕਿਲੋਗ੍ਰਾਮ ਪੈਦਾਵਾਰ ਤੋਂ)

43000

5. ਨਿਰੋਲ ਆਮਦਨ (4-3)

25450

ਖੁੰਬਾਂ ਦੀ ਕਾਸਤ ਦੇ ਲਾਭ:

● ਜੋ ਕਿਸਾਨ ਪਰਾਲੀ ਨੂੰ ਸਾੜ ਦਿੰਦੇ ਹਨ ਉਹ ਪਰਾਲੀ ਦੀ ਕਮਪੋਸਟ ਤਿਆਰ ਕਰਕੇ ਖੁੰਬਾਂ ਦੀ ਖੇਤੀ ਕਰ ਸਕਦੇ ਹਨ।

● ਖੁੰਬਾਂ ਦੀ ਕਾਸਤ ਨਾਲ ਲੋਕਾਂ ਨੂੰ ਇੱਕ ਨਵਾਂ ਰੁਜਗਾਰ ਮਿਲਦਾ ਹੈ।

● ਇਸ ਤੋਂ ਸਾਨੂੰ ਬਹੁਤ ਤਰ੍ਹਾਂ ਦੇ ਖਣਿਜ ਪਦਾਰਥ, ਵਿਟਾਮਿਨ, ਪ੍ਰੋਟੀਨ, ਅਤੇ ਪੋਸ਼ਟਿਕ ਤੱਤ ਮਿਲਦੇ ਹਨ।

● ਖੁੰਬਾਂ ਦੀ ਕਾਸਤ ਨਾਲ ਆਮਦਨ ਵਿੱਚ ਵਾਧਾ ਹੁੰਦਾ ਹੈ।

● ਇਸ ਨੂੰ ਅਸੀਂ ਤਾਜ਼ਾ ਤੋੜ ਕੇ ਵੇਚ ਸਕਦੇ ਹਾਂ ਜਾਂ ਸੁਕਾ ਕੇ ਪਾਊਡਰ ਬਣਾ ਕੇ ਵੀ ਵੇਚ ਸਕਦੇ ਹਾਂ।

Summary in English: Complete information about button mushroom cultivation, know the expenses and income on cultivation

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters