PAU Advice to Farmers: ਇੱਕ ਦਿਨ ਮੀਂਹ ਤਾਂ ਦੂਜੇ ਦਿਨ ਧੁੱਪ, ਮੌਸਮ ਵਿੱਚ ਇਸ ਤਰ੍ਹਾਂ ਦੀ ਤਬਦੀਲੀ ਦਾ ਫ਼ਸਲਾਂ ’ਤੇ ਮਾੜਾ ਅਸਰ ਪੈ ਰਿਹਾ ਹੈ। ਇਸ ਵਾਰ ਫਰਵਰੀ ਦਾ ਮਹੀਨਾ ਤੇਜ਼ ਗਰਮੀ ਨਾਲ ਸ਼ੁਰੂ ਹੋਇਆ, ਜਿਸ ਦਾ ਹਾੜੀ ਦੀਆਂ ਫਸਲਾਂ 'ਤੇ ਬੁਰਾ ਅਸਰ ਪਿਆ। ਪਰ ਜਿਵੇਂ ਹੀ ਮਾਰਚ ਸ਼ੁਰੂ ਹੋਇਆ, ਮੌਸਮ ਫਿਰ ਬਦਲ ਗਿਆ। ਪੀਏਯੂ ਦੇ ਮਾਹਿਰਾਂ ਨੇ ਮੌਸਮ ਵਿੱਚ ਲਗਾਤਾਰ ਹੋ ਰਹੇ ਬਦਲਾਅ ਦੇ ਮੱਦੇਨਜ਼ਰ ਕਿਸਾਨਾਂ ਨੂੰ ਫਿਲਹਾਲ ਕਣਕ ਦੀ ਫ਼ਸਲ ਦੀ ਸਿੰਚਾਈ ਨਾ ਕਰਨ ਦੀ ਸਲਾਹ ਦਿੱਤੀ ਹੈ।
ਜਲਵਾਯੂ ਪਰਿਵਰਤਨ ਦਾ ਖੇਤੀ 'ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ, ਜਿਸ ਕਾਰਨ ਕਿਸਾਨ ਅਨਿਸ਼ਚਿਤਤਾਵਾਂ ਦਾ ਸਾਹਮਣਾ ਕਰ ਰਹੇ ਹਨ। ਹਰ ਰੋਜ਼ ਕੋਈ ਨਾ ਕੋਈ ਸਮੱਸਿਆ ਕਿਸਾਨਾਂ ਦੇ ਖੇਤਾਂ ਵਿੱਚ ਦਸਤਕ ਦਿੰਦੀ ਹੈ, ਜਿਸ ਕਾਰਨ ਨਾ ਸਿਰਫ ਫ਼ਸਲਾਂ ਦਾ ਉਤਪਾਦਨ ਘਟਦਾ ਜਾ ਰਿਹਾ ਹੈ, ਸਗੋਂ ਕਿਸਾਨਾਂ ਨੂੰ ਹੋਰ ਵੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਜਿਹੇ 'ਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਸਮੇਂ-ਸਮੇਂ 'ਤੇ ਕਿਸਾਨਾਂ ਨਾਲ ਰਾਬਤਾ ਕਾਇਮ ਕਰਦੀ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਸਹਾਈ ਸਿੱਧ ਹੁੰਦੀ ਹੈ। ਫਿਲਹਾਲ, ਪੀਏਯੂ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਮੌਸਮ ਸੰਬੰਧੀ ਜਾਣਕਾਰੀ ਦਿੰਦਿਆਂ 2-3 ਦਿਨਾਂ ਦੌਰਾਨ ਕਣਕ ਦੀ ਫ਼ਸਲ ਦੀ ਸਿੰਚਾਈ ਨਾ ਕਰਨ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ : March-April Season 'ਚ ਬੀਜੀਆਂ ਜਾਣ ਵਾਲੀਆਂ ਮੁੱਖ ਸਬਜ਼ੀਆਂ ਅਤੇ ਉਨ੍ਹਾਂ ਦੀਆਂ ਸੁਧਰੀਆਂ ਕਿਸਮਾਂ
ਪੀਏਯੂ ਮਾਹਿਰਾਂ (PAU Expert) ਅਨੁਸਾਰ ਮੌਸਮ ਵਿੱਚ ਪੱਛਮੀ ਗੜਬੜੀ ਪ੍ਰਣਾਲੀ ਆਉਣ ਵਾਲੇ ਦੋ-ਤਿੰਨ ਦਿਨਾਂ ਦੌਰਾਨ ਪੰਜਾਬ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਖੇਤੀ ਮੌਸਮ ਵਿਗਿਆਨ ਵਿਭਾਗ ਦੇ ਮੁਖੀ ਡਾ. ਪੀ.ਕੇ. ਕਿੰਗਰਾ ਨੇ ਕਿਹਾ ਕਿ 17 ਤੋਂ 19 ਮਾਰਚ ਦੌਰਾਨ ਗਰਜ, ਹਲਕੀ ਬਾਰਿਸ਼, ਬਿਜਲੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਇਨ੍ਹਾਂ ਹਾਲਤਾਂ ਵਿੱਚ ਡਾ. ਪੀ.ਕੇ. ਕਿੰਗਰਾ ਨੇ ਕਿਸਾਨਾਂ ਨੂੰ ਕਣਕ ਦੀ ਫ਼ਸਲ ਨੂੰ ਸਿੰਚਾਈ ਨਾ ਕਰਨ ਦੀ ਸਲਾਹ ਦਿੱਤੀ ਹੈ ਤਾਂ ਜੋ ਕਿ ਖੇਤਾਂ ਵਿੱਚ ਹੋਣ ਵਾਲੇ ਨੁਕਸਾਨ ਤੋਂ ਕਿਸਾਨ ਆਪਣੇ ਆਪ ਨੂੰ ਬਚਾ ਸਕਣ।
ਇਹ ਵੀ ਪੜ੍ਹੋ : New Wheat Variety: ਗਰਮੀਆਂ 'ਚ ਬੰਪਰ ਉਤਪਾਦਨ ਦੇਵੇਗੀ ਕਣਕ ਦੀ ਨਵੀਂ ਕਿਸਮ "HD-3385"
ਅੱਗੇ ਦੱਸਦਿਆਂ ਉਨ੍ਹਾਂ ਕਿਹਾ ਕਿ ਸਰ੍ਹੋਂ ਦੀ ਵਾਢੀ ਵੀ ਕੁਝ ਦਿਨਾਂ ਲਈ ਮੁਲਤਵੀ ਕਰਨੀ ਚਾਹੀਦੀ ਹੈ। ਜੇਕਰ ਪਹਿਲਾਂ ਹੀ ਕਟਾਈ ਕੀਤੀ ਜਾਂਦੀ ਹੈ, ਤਾਂ ਨੁਕਸਾਨ ਤੋਂ ਬਚਣ ਲਈ ਉਪਜ ਨੂੰ ਤਰਪਾਲ ਨਾਲ ਢੱਕ ਕੇ/ਸੁਰੱਖਿਅਤ ਥਾਵਾਂ 'ਤੇ ਰੱਖਣਾ ਚਾਹੀਦਾ ਹੈ। ਆਉਣ ਵਾਲੇ ਮੌਸਮ ਦੇ ਮੱਦੇਨਜ਼ਰ ਮੂੰਗੀ ਦੀ ਬਿਜਾਈ ਵੀ ਦੇਰੀ ਨਾਲ ਹੋ ਸਕਦੀ ਹੈ।
Summary in English: Crop Advice to Farmers: Weather advice to farmers for wheat-mustard-mung bean by PAU experts