Paddy Crop: ਝੋਨੇ ਉੱਪਰ ਚਿੱਟੀ ਪਿੱਠ ਵਾਲੇ ਅਤੇ ਭੂਰੀ ਪਿੱਠ ਵਾਲੇ ਟਿੱਡੇ ਹਮਲਾ ਕਰ ਦਿੰਦੇ ਹਨ। ਇਹਨਾਂ ਟਿੱਡਿਆਂ ਦੇ ਬੱਚੇ ਅਤੇ ਬਾਲਗ ਦੋਨੋਂ ਹੀ ਬੂਿਟਆਂ ਦਾ ਰਸ ਚੂਸਦੇ ਹਨ ਅਤੇ ਬੂਿਟਆਂ ਨੂੰ ਕਮਜ਼ੋਰ ਕਰ ਦਿੰਦੇ ਹਨ ਅਤੇ ਹਮਲਾ ਗੰਭੀਰ ਹੋਣ ਤੇ ਬੂਟੇ ਸੁੱਕ ਵੀ ਜਾਂਦੇ ਹਨ। ਇਸ ਨੂੰ ਝੋਨੇ ਵਿੱਚ ਟਿੱਡੇ ਦਾ ਸਾੜ ਵੀ ਕਹਿੰਦੇ ਹਨ।
ਝੋਨੇ ਦੇ ਇਹ ਟਿੱਡੇ ਫ਼ਸਲ ਉੱਪਰ ਜੁਲਾਈ ਤੋਂ ਅਕਤੂਬਰ ਤੱਕ ਹਮਲਾ ਕਰਦੇ ਹਨ। ਜਦੋਂ ਇਹਨਾਂ ਟਿੱਡਿਆਂ ਦੇ ਰਸ ਚੂਸਣ ਕਰਕੇ ਬੂਟੇ ਸੁੱਕ ਜਾਂਦੇ ਹਨ ਤਾਂ ਇਹ ਨੇੜੇ ਦੇ ਹਰੇ ਬੂਟਿਆਂ ਤੇ ਚਲੇ ਜਾਂਦੇ ਹਨ, ਜਿਸ ਕਰਕੇ ਇਹਨਾਂ ਟਿੱਡਿਆਂ ਦੇ ਹਮਲੇ ਸਮੇਂ ਝੋਨੇ ਦੀ ਫ਼ਸਲ ਧੌੜੀਆਂ ਵਿੱਚ ਸੁੱਕਦੀ ਹੈ। ਕੁਝ ਹੀ ਦਿਨਾਂ ਵਿੱਚ ਇਹਨਾਂ ਦਾ ਕਾਫੀ ਵਾਧਾ ਹੋ ਜਾਂਦਾ ਹੈ।
ਇਸ ਤੋਂ ਇਲਾਵਾ ਚਿੱਟੀ ਪਿੱਠ ਵਾਲੇ ਟਿੱਡੇ ਝੋਨੇ ਵਿੱਚ ਮਧਰੇ ਬੂਟਿਆਂ ਦੀ ਬਿਮਾਰੀ ਨੂੰ ਵੀ ਅੱਗੇ ਫੈਲਾਉਂਦੇ ਹਨ। ਝੋਨੇ ਵਿੱਚ ਮਧਰੇਪਣ ਦੀ ਸਮੱਸਿਆ ਸਦਰਨ ਰਾਈਸ ਬਲੈਕ ਸਟਰੀਕਡ ਡਵਾਰਫ ਨਾਮੀ ਵਾਿੲਰਸ ਕਰਕੇ ਹੁੰਦੀ ਹੈ। ਜਦੋਂ ਚਿੱਟੀ ਪਿੱਠ ਵਾਲੇ ਟਿੱਡੇ ਇਸ ਬਿਮਾਰੀ ਵਾਲੇ ਬੂਟੇ ਤੋਂ ਰਸ ਚੂਸ ਕੇ ਅੱਗੇ ਤੰਦਰੁਸਤ ਬੂਟੇ ਤੇ ਜਾ ਕੇ ਰਸ ਚੂਸਦੇ ਹਨ ਤਾਂ ਇਹ ਬਿਮਾਰੀ ਦਾ ਵਾਿੲਰਸ ਅੱਗੇ ਫੈਲ ਜਾਂਦਾ ਹੈ। ਇਸ ਲਈ ਝੋਨੇ ਵਿੱਚ ਮਧਰੇਪਣ ਦੀ ਸਮੱਸਿਆ ਦੀ ਰੋਕਥਾਮ ਲਈ ਵੀ ਚਿੱਠੀ ਪਿੱਠ ਵਾਲੇ ਟਿੱਡਿਆਂ ਦੀ ਰੋਕਥਾਮ ਬਹੁਤ ਜ਼ਰੂਰੀ ਹੈ।
ਇਸ ਲਈ ਝੋਨੇ ਦੀ ਫ਼ਸਲ ਉੱਪਰ ਟਿੱਡਿਆਂ ਦੇ ਹਮਲੇ ਦਾ ਪਤਾ ਲਗਾਉਣ ਲਈ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ। ਇਹਨਾਂ ਟਿੱਡਿਆਂ ਦਾ ਪਤਾ ਲਗਾਉਣ ਲਈ ਝੋਨੇ ਦੇ ਕੁਝ ਬੂਟਿਆਂ ਨੂੰ ਟੇਢੇ ਕਰਕੇ 2-3 ਵਾਰੀ ਝਾੜਨ ਨਾਲ ਜੇਕਰ ਪ੍ਰਤੀ ਬੂਟਾ ਪੰਜ ਜਾਂ ਪੰਜ ਤੋਂ ਵੱਧ ਟਿੱਡੇ ਪਾਣੀ ਉੱਪਰ ਤੈਰਦੇ ਨਜ਼ਰ ਆਉਣ ਤਾਂ ਇਹਨਾਂ ਦੀ ਰੋਕਥਾਮ ਲਈ ਤੁਰੰਤ ਕੀਟਨਾਸ਼ਕ ਦਾ ਛਿੜਕਾਅ ਕਰ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ: Canola Gobhi Sarson: ਕਨੋਲਾ ਗੋਭੀ ਸਰ੍ਹੋਂ ਉਗਾਓ, ਘਰ ਵਾਸਤੇ ਆਪਣਾ ਤੇਲ ਬਣਾਓ
• ਟਿੱਡਿਆਂ ਦੇ ਸ਼ੁਰੂਆਤੀ ਹਮਲੇ ਸਮੇਂ 80 ਮਿਲੀਲਿਟਰ ਨਿੰਮ ਆਧਾਰਿਤ ਇਕੋਟਿਨ (ਅਜ਼ੈਡੀਰੈਕਟੀਨ 5%) ਜਾਂ 4 ਲਿਟਰ ਪੀ ਏ ਯੂ ਨਿੰਮ ਘੋਲ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
• ਇਸ ਤੋਂ ਇਲਾਵਾ ਇਹਨਾਂ ਟਿੱਡਿਆਂ ਦੀ ਰੋਕਥਾਮ ਪੈਕਸਾਲੋਨ 10 ਐਸ ਸੀ (ਟਰਾਈਫਲੂਮੀਜ਼ੋਪਾਇਰਮ) 94 ਮਿਲੀਲਿਟਰ ਜਾਂ ਉਲਾਲਾ 50 ਡਬਲਯੂ ਜੀ (ਫਲੋਨਿਕਾਮਿਡ) 60 ਗ੍ਰਾਮ ਜਾਂ ਉਸ਼ੀਨ/ਟੋਕਨ/ਡੋਮਿਨੇਂਟ 20 ਐਸ ਸੀ (ਡਾਇਨੋਟੈਫੂਰਾਨ) 80 ਗ੍ਰਾਮ ਜਾਂ ਚੈੱਸ 50 ਡਬਲਯੂ ਜੀ (ਪਾਈਮੈਟਰੋਜ਼ਿਨ) 120 ਗ੍ਰਾਮ ਜਾਂ ਆਰਕੈਸਟਰਾ 10 ਐਸ ਸੀ (ਬੈਂਜਪਾਇਰੀਮੋਕਸਾਨ) 400 ਮਿਲੀਲਿਟਰ ਜਾਂ ਇਮੇਜਿਨ 10 ਐਸ ਸੀ (ਫਲੂਪਾਇਰੀਮਿਨ) 300 ਮਿਲੀਲਿਟਰ ਜਾਂ ਏਕਾਲਕਸ/ਕੁਇਨਗਾਰਡ/ਕੁਇਨਲਮਾਸ 25 ਈ ਸੀ (ਕੁਇਨਲਫਾਸ) 800 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰਨੀ ਚਾਹੀਦੀ ਹੈ।
• ਇਹਨਾਂ ਕੀਟਨਾਸ਼ਕਾਂ ਦੇ ਛਿੜਕਾਅ ਲਈ 100 ਲੀਟਰ ਪਾਣੀ ਪ੍ਰਤੀ ਏਕੜ ਵਰਤੋ।
• ਇਹਨਾਂ ਕੀਟਨਾਸ਼ਕਾਂ ਤੋਂ ਚੰਗੇ ਨਤੀਜੇ ਲੈਣ ਲਈ ਇਹਨਾਂ ਦੇ ਘੋਲ ਦਾ ਛਿੜਕਾਅ ਨੈਪਸੈਕ ਸਪਰੇਅ ਪੰਪ ਨਾਲ ਕਰਨਾ ਚਾਹੀਦਾ ਹੈ ਅਤੇ ਛਿੜਕਾਅ ਸਮੇਂ ਨੋਜ਼ਲ ਨੂੰ ਬੂਿਟਆਂ ਦੇ ਮੁੱਢਾਂ ਵੱਲ ਰੱਖੋ ਤਾਂ ਜੋ ਵੱਧ ਤੋਂ ਵੱਧ ਕੀਟਨਾਸ਼ਕ ਟਿੱਡਿਆਂ ਵੱਲ ਜਾਵੇ।
• ਇਹਨਾਂ ਟਿੱਡਿਆਂ ਦੇ ਹਮਲੇ ਸਮੇਂ ਸਪਰੇਅ ਹਮਲੇ ਵਾਲੀ ਥਾਂ ਦੇ ਨਾਲ ਨਾਲ ਘੇਰੇ ਵਿੱਚ 3-4 ਮੀਟਰ ਆਲੇ ਦੁਆਲੇ ਵੀ ਕਰ ਦੇਣੀ ਨੇ ਚਾਹੀਦੀ ਹੈ ਕਿਉਂਕਿ ਟਿੱਡੇ ਇਹਨਾਂ ਥਾਵਾਂ ਤੱਕ ਵੀ ਹੁੰਦੇ ਹਨ।
• ਇਹ ਕੀਟਨਾਸ਼ਕ ਜੇਕਰ ਝੋਨੇ ਉੱਪਰ ਘਾਹ ਦੇ ਟਿੱਡੇ ਹੋਣ ਤਾਂ ਉਸ ਦੀ ਰੋਕਥਾਮ ਲਈ ਵੀ ਕਾਰਗਰ ਹਨ। ਸੰਦੀਪ
ਸਰੋਤ: ਕੁਮਾਰ ਅਤੇ ਅਮਨਦੀਪ ਸਿੰਘ ਬਰਾੜ
Summary in English: Crop Protection: Prevention of locusts in paddy crop is essential in time