Profitable Crops: ਕਿਸਾਨ ਆਪਣੀ ਫ਼ਸਲ ਤੋਂ ਵੱਧ ਮੁਨਾਫ਼ਾ ਲੈਣ ਲਈ ਸੀਜ਼ਨ ਅਨੁਸਾਰ ਆਪਣੇ ਖੇਤ ਵਿੱਚ ਫ਼ਸਲ ਦੀ ਬਿਜਾਈ ਸ਼ੁਰੂ ਕਰ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਅਗਸਤ ਮਹੀਨੇ 'ਚ ਬੀਜੀ ਜਾਣ ਵਾਲੀ ਫਸਲ ਬਾਰੇ ਜਾਣਕਾਰੀ ਦੇਵਾਂਗੇ, ਜਿਸ ਨਾਲ ਕਿਸਾਨਾਂ ਨੂੰ ਜ਼ਿਆਦਾ ਮੁਨਾਫਾ ਮਿਲੇਗਾ।
August Crops: ਜੁਲਾਈ ਦਾ ਮਹੀਨਾ ਖਤਮ ਹੋਣ ਵਾਲਾ ਹੈ। ਇਸ ਸਬੰਧੀ ਦੇਸ਼ ਦੇ ਜ਼ਿਆਦਾਤਰ ਕਿਸਾਨਾਂ ਨੇ ਚੰਗਾ ਮੁਨਾਫ਼ਾ ਕਮਾਉਣ ਲਈ ਅਗਸਤ ਮਹੀਨੇ ਵਿੱਚ ਹੀ ਆਪਣੇ ਖੇਤਾਂ ਵਿੱਚ ਕਈ ਤਰ੍ਹਾਂ ਦੀਆਂ ਸਬਜ਼ੀਆਂ ਬੀਜਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਮਾਨਸੂਨ ਦੇ ਮੌਸਮ ਵਿੱਚ ਅਜਿਹੀਆਂ ਕਈ ਫ਼ਸਲਾਂ ਹੁੰਦੀਆਂ ਹਨ, ਜਿਨ੍ਹਾਂ ਤੋਂ ਕਿਸਾਨ ਕਈ ਗੁਣਾ ਲਾਭ ਲੈ ਸਕਦੇ ਹਨ। ਪਰ ਅਜਿਹੀਆਂ ਫ਼ਸਲਾਂ ਵੀ ਹਨ ਜਿਨ੍ਹਾਂ ਲਈ ਵਾਧੂ ਪਾਣੀ ਹਾਨੀਕਾਰਕ ਹੈ।
ਅਜਿਹੇ 'ਚ ਜੇਕਰ ਕਿਸਾਨ ਆਪਣੇ ਖੇਤ 'ਚ ਸਹੀ ਫਸਲ ਬੀਜਣ ਤਾਂ ਉਨ੍ਹਾਂ ਨੂੰ ਚੰਗਾ ਮੁਨਾਫਾ ਮਿਲੇਗਾ। ਦੂਜੇ ਪਾਸੇ ਜੇਕਰ ਕਿਸਾਨ ਆਪਣੇ ਖੇਤ ਵਿੱਚ ਗਲਤ ਫ਼ਸਲ ਬੀਜਦੇ ਹਨ, ਤਾਂ ਉਨ੍ਹਾਂ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ। ਇਸ ਲਈ ਅੱਜ ਅੱਸੀ ਇਸ ਲੇਖ ਰਾਹੀਂ ਅਗਸਤ ਵਿੱਚ ਬੀਜੀਆਂ ਜਾਣ ਵਾਲੀਆਂ ਸਬਜ਼ੀਆਂ ਦੀ ਕਾਸ਼ਤ ਬਾਰੇ ਦੱਸਾਂਗੇ, ਜਿਸ ਤੋਂ ਤੁਸੀਂ ਆਸਾਨੀ ਨਾਲ ਲਾਭ ਲੈ ਸਕਦੇ ਹੋ।
ਅਗਸਤ ਮਹੀਨੇ ਵਿੱਚ ਕਰੋ ਇਨ੍ਹਾਂ ਫਸਲਾਂ ਦੀ ਕਾਸ਼ਤ:
● ਗਾਜਰ ਦੀ ਖੇਤੀ
ਕਿਸਾਨ ਅਗਸਤ ਮਹੀਨੇ ਵਿੱਚ ਗਾਜਰ ਦੀ ਕਾਸ਼ਤ ਕਰਕੇ ਵਧੇਰੇ ਮੁਨਾਫਾ ਕਮਾ ਸਕਦੇ ਹਨ, ਕਿਉਂਕਿ ਅਗਸਤ ਮਹੀਨੇ ਤੋਂ ਬਾਅਦ ਬਾਜ਼ਾਰ ਵਿੱਚ ਗਾਜਰਾਂ ਦੀ ਮੰਗ ਹੋਰ ਵੱਧ ਜਾਂਦੀ ਹੈ।
● ਸ਼ਲਜਮ ਦੀ ਕਾਸ਼ਤ
ਕਿਸਾਨ ਸ਼ਲਜਮ ਦੀ ਖੇਤੀ ਤੋਂ ਵੀ ਚੰਗਾ ਮੁਨਾਫਾ ਕਮਾ ਸਕਦੇ ਹਨ। ਇਹ ਇੱਕ ਅਜਿਹੀ ਕਿਸਮ ਹੈ, ਜਿਸ ਨੂੰ ਤੁਸੀਂ ਕਿਸੇ ਵੀ ਕਿਸਮ ਦੀ ਮਿੱਟੀ ਵਿੱਚ ਉਗਾ ਸਕਦੇ ਹੋ। ਪਰ ਇਸ ਗੱਲ ਦਾ ਧਿਆਨ ਰੱਖੋ ਕਿ ਸ਼ਲਜਮ ਦੀ ਬਿਜਾਈ ਸਮੇਂ ਖੇਤਾਂ ਵਿੱਚ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ।
● ਗੋਭੀ ਦੀ ਖੇਤੀ
ਵੈਸੇ ਤਾਂ ਕਿਸਾਨ ਪੂਰਾ ਸਾਲ ਆਪਣੇ ਖੇਤਾਂ ਵਿੱਚ ਗੋਭੀ ਦੀ ਕਾਸ਼ਤ ਕਰ ਸਕਦੇ ਹਨ। ਪਰ ਸਰਦੀਆਂ ਦੇ ਮੌਸਮ ਵਿੱਚ ਇਸ ਦੀ ਮੰਗ ਬਾਜ਼ਾਰ ਵਿੱਚ ਸਭ ਤੋਂ ਵੱਧ ਹੁੰਦੀ ਹੈ। ਅਜਿਹੇ 'ਚ ਜੇਕਰ ਤੁਸੀਂ ਅਗਸਤ ਮਹੀਨੇ 'ਚ ਇਸ ਦੀ ਕਾਸ਼ਤ ਸ਼ੁਰੂ ਕਰ ਦਿੰਦੇ ਹੋ ਤਾਂ ਤੁਹਾਨੂੰ ਬਾਜ਼ਾਰ 'ਚ ਜ਼ਿਆਦਾ ਮੁਨਾਫਾ ਮਿਲ ਸਕਦਾ ਹੈ।
ਇਹ ਵੀ ਪੜ੍ਹੋ: Agriculture with Aquaculture: ਕਿਸਾਨ ਅਪਨਾਉਣ ਖੇਤੀ ਦਾ ਇਹ ਢੰਗ! ਕਮਾਈ 'ਚ ਹੋਵੇਗਾ ਵਾਧਾ!
● ਪਾਲਕ ਦੀ ਖੇਤੀ
ਪਾਲਕ ਨੂੰ ਸਾਰੀਆਂ ਸਬਜ਼ੀਆਂ ਵਿੱਚੋਂ ਸਭ ਤੋਂ ਖਾਸ ਸਥਾਨ ਹਾਸਲ ਹੈ। ਹਰ ਵਿਅਕਤੀ ਇਸ ਸਬਜ਼ੀ ਨੂੰ ਖਾਣਾ ਪਸੰਦ ਕਰਦਾ ਹੈ। ਸਰਦੀਆਂ ਦੇ ਮੌਸਮ 'ਚ ਜ਼ਿਆਦਾਤਰ ਲੋਕ ਇਸ ਨੂੰ ਖਾਂਦੇ ਹਨ। ਇਸ ਤੋਂ ਇਲਾਵਾ ਪਾਲਕ ਦੀ ਫ਼ਸਲ ਬਰਸਾਤ ਦੇ ਮੌਸਮ ਵਿੱਚ ਚੰਗਾ ਉਤਪਾਦਨ ਦਿੰਦੀ ਹੈ। ਆਉਣ ਵਾਲੇ ਮਹੀਨਿਆਂ 'ਚ ਬਾਜ਼ਾਰ 'ਚ ਪਾਲਕ ਦੀ ਮੰਗ ਤੇਜ਼ੀ ਨਾਲ ਵਧਣ ਵਾਲੀ ਹੈ। ਇਸ ਲਈ ਅਗਸਤ ਮਹੀਨੇ ਤੋਂ ਹੀ ਇਸ ਦੀ ਕਾਸ਼ਤ ਵੱਲ ਧਿਆਨ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ।
● ਚੌਲਾਈ ਦੀ ਕਾਸ਼ਤ
ਇਹ ਸਬਜ਼ੀ ਬਜ਼ਾਰ ਵਿੱਚ ਆਸਾਨੀ ਨਾਲ ਮਿਲ ਜਾਂਦੀ ਹੈ ਅਤੇ ਇਸਦੀ ਮੰਗ ਵੀ ਸਭ ਤੋਂ ਵੱਧ ਹੈ। ਇਸ ਦੀ ਕਾਸ਼ਤ ਦੀ ਸਭ ਤੋਂ ਵਧੀਆ ਵਿਸ਼ੇਸ਼ਤਾ ਇਹ ਹੈ ਕਿ ਇਹ ਹਰ ਕਿਸਮ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ, ਪਰ ਇਸ ਦੀ ਕਾਸ਼ਤ ਲਈ ਗਰਮ ਮੌਸਮ ਅਤੇ ਪਾਣੀ ਦੀ ਵੀ ਲੋੜ ਹੁੰਦੀ ਹੈ। ਇਸ ਲਈ ਕਿਸਾਨਾਂ ਨੂੰ ਇਸ ਦੀ ਕਾਸ਼ਤ ਮਾਨਸੂਨ ਦੇ ਮੌਸਮ ਵਿੱਚ ਕਰਨੀ ਚਾਹੀਦੀ ਹੈ। ਤਾਂ ਜੋ ਤੁਹਾਨੂੰ ਵੱਧ ਮੁਨਾਫਾ ਮਿਲ ਸਕੇ।
Summary in English: Crops for August: Cultivate these crops in August, you will get extra profit