ਚੱਪਣ ਕੱਦੂ ਦੀ ਕਾਸ਼ਤ ਕੱਦੂ ਸ਼੍ਰੇਣੀ ਦੀ ਫਸਲ ਲਈ ਕੀਤੀ ਜਾਂਦੀ ਹੈ। ਇਹ ਗਰਮ ਮੌਸਮ ਦੀ ਫਸਲ ਹੈ ਅਤੇ ਜੜ੍ਹੀ-ਬੂਟੀਆਂ ਵਾਲੀ ਸਲਾਨਾ ਵੇਲ ਹੈ। ਇਸ ਦੇ ਫਲਾਂ ਦਾ ਆਕਾਰ, ਬਣਤਰ ਅਤੇ ਰੰਗ ਕਈ ਤਰ੍ਹਾਂ ਦਾ ਹੁੰਦਾ ਹੈ। ਇਹ ਫਸਲ ਕੁਕਰਬਿਟੇਸ਼ੀਅਮ ਪ੍ਰਜਾਤੀ ਨਾਲ ਸੰਬੰਧ ਰੱਖਦੀ ਹੈ। ਚੱਪਨ ਕੱਦੂ ਨੂੰ ਸਬਜ਼ੀ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ। ਇਹ ਸਰੀਰ ਵਿੱਚ ਕੈਰੋਟੀਨ ਦੀ ਮਾਤਰਾ ਨੂੰ ਪੂਰਾ ਕਰਦਾ ਹੈ ਅਤੇ ਕੈਂਸਰ ਵਿੱਚ ਵੀ ਲਾਭਦਾਇਕ ਮੰਨਿਆ ਜਾਂਦਾ ਹੈ। ਚੱਪਨ ਕੱਦੂ ਨੂੰ ਸਬਜ਼ੀ ਦੇ ਰੂਪ ਵਿੱਚ ਵੀ ਵਰਤਿਆ ਜਾਂਦਾ ਹੈ। ਇਸ ਵਿੱਚ ਪੋਟਾਸ਼ੀਅਮ ਅਤੇ ਵਿਟਾਮਿਨ ਏ ਅਤੇ ਸੀ ਵਰਗੇ ਪੌਸ਼ਟਿਕ ਤੱਤ ਹੁੰਦੇ ਹਨ।
ਇੰਨਾ ਹੀ ਨਹੀਂ ਫਿਲਮੀ ਸਿਤਾਰੇ ਇਸ ਸਬਜ਼ੀ ਨੂੰ ਖਾਣਾ ਪਸੰਦ ਕਰਦੇ ਹਨ ਕਿਉਂਕਿ ਇਹ ਭਾਰ ਨੂੰ ਕੰਟਰੋਲ ਕਰਨ 'ਚ ਵੀ ਕਾਫੀ ਫਾਇਦੇਮੰਦ ਹੈ। ਇਸ ਲਈ ਕਿਸਾਨ ਚੱਪਣ ਕੱਦੂ ਦੀ ਖੇਤੀ ਤੋਂ ਚੰਗੀ ਆਮਦਨ ਕਮਾ ਸਕਦੇ ਹਨ, ਆਓ ਜਾਣਦੇ ਹਾਂ ਖੇਤੀ ਦੀ ਸਹੀ ਵਿਧੀ...
ਕਾਸ਼ਤ ਲਈ ਮੌਸਮ-ਜ਼ਮੀਨ
ਚੱਪਣ ਕੱਦੂ ਗਰਮੀਆਂ ਦੀ ਫ਼ਸਲ ਹੈ ਅਤੇ ਇਸ ਦੇ ਵਾਧੇ ਲਈ 18-30 ਡਿਗਰੀ ਸੈਂਟੀਗਰੇਡ ਤਾਪਮਾਨ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਇਸ ਸਬਜ਼ੀ ਦੀ ਖਾਸ ਗੱਲ ਇਹ ਹੈ ਕਿ ਇਸ ਨੂੰ ਹਰ ਕਿਸਮ ਦੀ ਜ਼ਮੀਨ ਵਿੱਚ ਉਗਾਇਆ ਜਾ ਸਕਦਾ ਹੈ ਪਰ ਮਾਹਿਰਾਂ ਨੇ ਕਿਹਾ ਹੈ ਕਿ ਰੇਤਲੀ ਦਲਦਲੀ ਜ਼ਮੀਨ ਇਸ ਲਈ ਜ਼ਿਆਦਾ ਢੁਕਵੀਂ ਹੈ।
ਉੱਨਤ ਕਿਸਮ ਅਤੇ ਝਾੜ
ਪੰਜਾਬ ਚੱਪਣ ਕੱਦੂ-1: ਚੱਪਣ ਕੱਦੂ ਦੀ ਇਹ ਕਿਸਮ ਅਗੇਤੀ ਹੈ ਅਤੇ 60 ਦਿਨਾਂ ਵਿਚ ਫ਼ਲ ਤੋੜਨ ਯੋਗ ਹੋ ਜਾਂਦੀ ਹੈ। ਇਸ ਦੇ ਬੂਟੇ ਝਾੜੀਦਾਰ, ਪੱਤੇ ਸੰਘਣੇ, ਸਿੱਧੇ, ਬਿਨਾਂ ਕੱਟ ਦੇ ਅਤੇ ਹਰੇ ਰੰਗ ਦੇ ਹੁੰਦੇ ਹਨ। ਇਨ੍ਹਾਂ ਉੱਤੇ ਚਿੱਟੇ ਚਟਾਖ਼ ਨਹੀਂ ਹੁੰਦੇ। ਡੰਡੀ ਅਤੇ ਪੱਤਿਆਂ 'ਤੇ ਲੂੰ ਹੁੰਦੇ ਹਨ। ਇਸ ਦੇ ਫ਼ਲ ਹਰੇ, ਚੱਪਣੀ ਵਰਗੇ, ਫਿੱਕੀਆਂ ਧਾਰੀਆਂ ਵਾਲੇ, ਡੰਡੀ ਵਾਲੀ ਥਾਂ ਤੋਂ ਚਪਟੇ ਹੁੰਦੇ ਹਨ। ਇਸ 'ਚ ਕਾਫੀ ਹੱਦ ਤੱਕ ਵਿਸ਼ਾਣੂ ਰੋਗ, ਚਿੱਟਾ ਰੋਗ ਅਤੇ ਲਾਲ ਭੂੰਡੀ ਦੇ ਹਮਲੇ ਨੂੰ ਸਹਿਣ ਦੀ ਵੀ ਸ਼ਕਤੀ ਹੈ। ਇਸ ਵਿੱਚ ਮਾਦਾ ਫੁੱਲ ਵੀ ਜ਼ਿਆਦਾ ਹੁੰਦੇ ਹਨ। ਇਸ ਦਾ ਔਸਤ ਝਾੜ 95 ਕੁਇੰਟਲ ਪ੍ਰਤੀ ਏਕੜ ਹੈ।
ਕਾਸ਼ਤ ਦੇ ਢੰਗ
ਬਿਜਾਈ ਦਾ ਸਮਾਂ:
ਚੱਪਣ ਕੱਦੂ ਦੀ ਬਿਜਾਈ ਦੇ ਲਈ ਮੱਧ ਜਨਵਰੀ ਤੋਂ ਮਾਰਚ ਅਤੇ ਅਕਤੂਬਰ ਤੋਂ ਨਵੰਬਰ ਦਾ ਮਹੀਨਾ ਸਭ ਤੋਂ ਸਹੀ ਹੁੰਦਾ ਹੈ।
ਬੀਜ ਦੀ ਮਾਤਰਾ:
ਚੱਪਣ ਕੱਦੂ ਦੀ ਕਾਸ਼ਤ ਲਈ ਇਕ ਏਕੜ ਲਈ 2.0 ਕਿਲੋ ਬੀਜ ਵਰਤੋ।
ਫ਼ਾਸਲਾ:
ਚੱਪਣ ਕੱਦੂ ਦੀ ਕਾਸ਼ਤ ਲਈ 1.25 ਮੀਟਰ ਚੌੜੀਆਂ ਕਿਆਰੀਆਂ ਬਣਾਓ ਅਤੇ 45 ਸੈਂਟੀਮੀਟਰ ਦੀ ਦੂਰੀ ਤੇ ਦੋਹਾਂ ਪਾਸੇ ਇਕ ਥਾਂ ਤੇ ਦੋ-ਦੋ ਬੀਜ ਬੀਜੋ।
ਖਾਦਾਂ:
● ਚੱਪਣ ਕੱਦੂ ਦੀ ਕਾਸ਼ਤ ਲਈ ਕਿਆਰੀਆਂ ਬਣਾਉਣ ਤੋਂ ਪਹਿਲਾਂ 15 ਟਨ ਗਲੀ ਸੜੀ ਰੂੜੀ ਪ੍ਰਤੀ ਏਕੜ ਪਾਓ।
● ਇਸ ਤੋਂ ਇਲਾਵਾ 40 ਕਿਲੋ ਨਾਈਟ੍ਰੋਜਨ (90 ਕਿਲੋ ਯੂਰੀਆ), 20 ਕਿਲੋ ਫ਼ਾਸਫੋਰਸ (125 ਕਿਲੋ ਸੁਪਰਫਾਸਫੇਟ) ਅਤੇ 15 ਕਿਲੋ ਪੋਟਾਸ਼ (25 ਕਿਲੋ ਮਿਊਰੇਟ ਆਫ਼ ਪੋਟਾਸ਼) ਪ੍ਰਤੀ ਏਕੜ ਪਾਓ।
● ਬਿਜਾਈ ਤੋਂ ਪਹਿਲਾਂ ਅੱਧੀ ਨਾਈਟ੍ਰੋਜਨ, ਸਾਰੀ ਫਾਸਫੋਰਸ ਅਤੇ ਪੋਟਾਸ਼ ਖੇਲ਼ਾਂ ਦੇ ਨਿਸ਼ਾਨਾਂ ਦੇ ਸਮਾਨਅੰਤਰ ਲਾਈਨਾਂ ਵਿਚ 45 ਸੈਂਟੀਮੀਟਰ ਦੂਰੀ ਤੇ ਪਾਓ ਅਤੇ ਵਿਚਕਾਰ ਖੇਲ਼ਾਂ ਬਣਾਉ। ਬਾਕੀ ਯੂਰੀਆ ਫ਼ਸਲ ਦੀ ਬਿਜਾਈ ਤੋਂ ਇਕ ਮਹੀਨੇ ਬਾਅਦ ਪਾਉ।
ਇਹ ਵੀ ਪੜ੍ਹੋ : Punjab Long Melon: ਤਰ ਦੀ ਖੇਤੀ ਨਾਲ ਮਿਲੇਗਾ ਕਿਸਾਨਾਂ ਨੂੰ Double Profit, ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
ਸਿੰਚਾਈ
ਚੱਪਣ ਕੱਦੂ ਦੇ ਬੂਟਿਆਂ ਨੂੰ ਚੰਗੀ ਤਰ੍ਹਾਂ ਉੱਗਣ ਲਈ ਪਹਿਲੀ ਸਿੰਚਾਈ ਬੀਜਣ ਤੋਂ ਤੁਰੰਤ ਬਾਅਦ ਕਰੋ। ਬਾਅਦ ਵਿਚ ਸਿੰਚਾਈਆਂ ਮੌਸਮ ਮੁਤਾਬਕ 6-7 ਦਿਨ ਬਾਅਦ ਕਰੋ। ਦੱਸ ਦੇਈਏ ਕਿ ਚੱਪਣ ਕੱਦੂ ਨੂੰ ਕੁੱਲ 9-10 ਪਾਣੀਆਂ ਦੀ ਲੋੜ ਹੁੰਦੀ ਹੈ।
ਤੁੜਾਈ, ਸਾਂਭ-ਸੰਭਾਲ ਅਤੇ ਮੰਡੀਕਰਨ
ਵਾਢੀ, ਸੰਭਾਲ ਅਤੇ ਮੰਡੀਕਰਨ ਕਿਸਮ ਅਤੇ ਮੌਸਮ ਦੇ ਆਧਾਰ 'ਤੇ ਬਿਜਾਈ ਤੋਂ 60-80 ਦਿਨਾਂ ਬਾਅਦ ਪਹਿਲੀ ਕਟਾਈ ਹੁੰਦੀ ਹੈ। ਫੁੱਲ ਆਉਣ ਤੋਂ ਲੈ ਕੇ ਪੱਕੇ ਫਲ ਤੱਕ 7 ਦਿਨ ਲੱਗਦੇ ਹਨ ਅਤੇ ਕਟਾਈ ਹਰ 2-3 ਦਿਨਾਂ ਬਾਅਦ ਹੁੰਦੀ ਹੈ।
ਇਹ ਵੀ ਪੜ੍ਹੋ : Mushroom Farming: ਖੁੰਬਾਂ ਦੀ ਕਾਸ਼ਤ ਲਈ 3 Best Techniques, ਕਿਸਾਨਾਂ ਨੂੰ ਘੱਟ ਖਰਚੇ 'ਤੇ ਮਿਲੇਗਾ ਚੰਗਾ ਉਤਪਾਦਨ
ਬੀਜ ਉਤਪਾਦਨ
● ਚੱਪਣ ਕੱਦੂ ਦਾ ਬੀਜ ਪੈਦਾ ਕਰਨ ਵਾਲੀ ਫ਼ਸਲ ਦਾ ਖੇਤ ਇਸ ਫ਼ਸਲ ਦੀਆਂ ਦੂਸਰੀਆਂ ਕਿਸਮਾਂ ਨਾਲੋਂ ਘੱਟੋ-ਘੱਟ 800 ਮੀਟਰ ਦੀ ਦੂਰੀ 'ਤੇ ਹੋਣਾ ਚਾਹੀਦਾ ਹੈ।
● ਸ਼ੁੱਧ ਬੀਜ ਦੀ ਪੈਦਾਵਾਰ ਵਾਸਤੇ ਘੱਟੋ ਘੱਟ ਤਿੰਨ ਵਾਰੀ ਖੇਤ ਦਾ ਨਿਰੀਖਣ ਕੀਤਾ ਜਾਣਾ ਚਾਹੀਦਾ ਹੈ।
● ਓਪਰੇ ਜਾਂ ਬਿਮਾਰ ਬੂਟੇ ਕੱਢ ਕੇ ਨਸ਼ਟ ਕਰ ਦੇਣੇ ਚਾਹੀਦੇ ਹਨ।
● ਬੀਜ ਕੱਢਣ ਸਮੇਂ ਫ਼ਲ ਗੂੜ੍ਹੇ ਪੀਲੇ ਤੋਂ ਸੰਤਰੀ ਰੰਗ ਦੇ ਹੋ ਜਾਂਦੇ ਹਨ।
● ਤੋੜੇ ਹੋਏ ਫ਼ਲਾਂ ਨੂੰ ਦੋ ਹਿੱਸਿਆਂ ਵਿੱਚ ਕੱਟ ਕੇ ਬੀਜ ਨੂੰ ਅਲੱਗ ਕਰ ਲਿਆ ਜਾਂਦਾ ਹੈ।
● ਬੀਜ ਨੂੰ ਪਾਣੀ ਵਿੱਚ ਧੋ ਕੇ ਨਿਤਾਰ ਲਿਆ ਜਾਂਦਾ ਹੈ। ਕੱਢੇ ਹੋਏ ਬੀਜ ਨੂੰ ਉਸੇ ਵੇਲੇ ਸੁਕਾ ਲੈਣਾ ਚਾਹੀਦਾ ਹੈ।
● ਬੀਜ ਦੀ ਪੈਦਾਵਾਰ ਤਕਰੀਬਨ 2.0 ਤੋਂ 2.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।
ਕਮਾਈ
ਬਿਜਾਈ ਤੋਂ 60 ਤੋਂ 70 ਦਿਨਾਂ ਬਾਅਦ ਉਤਪਾਦਨ ਸ਼ੁਰੂ ਹੋ ਜਾਂਦਾ ਹੈ। ਜਦੋਂ ਪੌਦਿਆਂ 'ਤੇ ਫਲਾਂ ਦਾ ਰੰਗ ਆਕਰਸ਼ਕ ਅਤੇ ਸ਼ਕਲ ਵਧੀਆ ਹੋਵੇ ਤਾਂ ਫਲਾਂ ਦੀ ਕਟਾਈ ਕੱਚੇ ਰੂਪ ਵਿਚ ਕਰੋ। ਇੱਕ ਹੈਕਟੇਅਰ ਖੇਤ ਵਿੱਚ ਸੁਧਰੀਆਂ ਕਿਸਮਾਂ ਦੀ ਔਸਤਨ ਪੈਦਾਵਾਰ 150 ਕੁਇੰਟਲ ਹੈ। ਕਿਸਾਨ 30 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ 1.5 ਤੋਂ 2 ਲੱਖ ਰੁਪਏ ਕਮਾ ਸਕਦੇ ਹਨ।
Summary in English: Cultivate Chappan Kaddu with these easy methods, farmers will get good yield from Punjab Chappan Kadoo-1