ਬਾਜਰਾ ਕਈ ਸਦੀਆਂ ਤੋਂ ਉਗਾਇਆ ਜਾਣ ਵਾਲਾ ਮਹੱਤਵਪੂਰਨ ਰਿਵਾਇਤੀ ਅਨਾਜ਼ ਹੈ। ਗਲੂਟਨ ਰਹਿਤ ਹੋਣ ਕਾਰਨ ਇਹ ਗਲੂਟਨ ਗ੍ਰਸਿਤ ਮਨੁੱਖਾ ਵੱਲੋਂ ਹੋਰਨਾਂ ਅਨਾਜਾਂ ਦੇ ਵਿਕਲਪ ਵਜੋਂ ਵਰਤਿਆ ਜਾਂਦਾ ਹੈ।
ਬਾਜਰੇ ਨੂੰ ਸਾਉਣੀ ਦੇ ਸੀਜ਼ਨ ਦੀ ਮੁੱਖ ਫ਼ਸਲ ਕਿਹਾ ਜਾਂਦਾ ਹੈ, ਜੋ ਮੁੱਖ ਤੌਰ 'ਤੇ ਰਾਜਸਥਾਨ, ਗੁਜਰਾਤ, ਉੱਤਰ ਪ੍ਰਦੇਸ਼, ਹਰਿਆਣਾ, ਮਹਾਰਾਸ਼ਟਰ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਪੰਜਾਬ ਅਤੇ ਮੱਧ ਪ੍ਰਦੇਸ਼ ਵਿੱਚ ਉਗਾਈ ਜਾਂਦੀ ਹੈ। ਬਾਜਰੇ ਦੀ ਫ਼ਸਲ ਘੱਟ ਵਰਖਾ ਵਾਲੇ ਇਲਾਕਿਆਂ ਲਈ ਵਰਦਾਨ ਤੋਂ ਘੱਟ ਨਹੀਂ ਹੈ, ਕਿਉਂਕਿ ਇਸ ਨੂੰ ਸਿੰਚਾਈ ਲਈ ਜ਼ਿਆਦਾ ਪਾਣੀ ਦੀ ਲੋੜ ਨਹੀਂ ਪੈਂਦੀ, ਬੰਜਰ ਅਤੇ ਘੱਟ ਉਪਜਾਊ ਜ਼ਮੀਨ ਜੋ ਕਿ ਗਰਮ ਤਾਪਮਾਨ ਨੂੰ ਬਰਦਾਸ਼ਤ ਕਰਦੀ ਹੈ, ਵਿੱਚ ਵੀ ਪ੍ਰਬੰਧਨ ਦਾ ਕੰਮ ਕਰਦਾ ਹੈ, ਅਜਿਹਾ ਕਰਕੇ ਤੁਸੀਂ ਬਾਜਰੇ ਦੀ ਫ਼ਸਲ ਬੀਜ ਸਕਦੇ ਹੋ।
ਬਾਜਰਾ ਕਈ ਸਦੀਆਂ ਤੋਂ ਉਗਾਇਆ ਜਾਣ ਵਾਲਾ ਮਹੱਤਵਪੂਰਨ ਰਿਵਾਇਤੀ ਅਨਾਜ਼ ਹੈ। ਗਲੂਟਨ ਰਹਿਤ ਹੋਣ ਕਾਰਨ ਇਹ ਗਲੂਟਨ ਗ੍ਰਸਿਤ ਮਨੁੱਖਾ ਵੱਲੋਂ ਹੋਰਨਾਂ ਅਨਾਜਾਂ ਦੇ ਵਿਕਲਪ ਵਜੋਂ ਵਰਤਿਆ ਜਾਂਦਾ ਹੈ। ਇਸ ਵਿੱਚ ਵਿਟਾਮਿਨ–ਬੀ ਸਹਿਤ ਹੋਰ ਕਈ ਖਣਿਜ ਜਿਵੇਂ ਕਿ ਮੈਗਨੀਸ਼ੀਅਮ, ਕੈਲਸ਼ੀਅਮ, ਪੋਟਸ਼ਿੀਅਮ, ਕਾਪਰ, ਜ਼ਿੰਕ ਅਤੇ ਕਰੋਮੀਅਮ ਆਦਿ ਪਾਏ ਜਾਂਦੇ ਹਨ।
ਇਹ ਪ੍ਰੋਟੀਨ ਅਤੇ ਐਂਟੀਆਕਸੀਡੈਂਟਸ ਦਾ ਮੁੱਖ ਸਰੋਤ ਹੈ। ਇਹ ਆਸਾਨੀ ਨਾਲ ਪਚਾਇਆ ਜਾ ਸਕਦਾ ਹੈ, ਜਿਸ ਕਰਕੇ ਇਸਦੀ ਵਰਤੋ ਛੇ ਮਹੀਨੇ ਦੇ ਬੱਚਿਆਂ ਲਈ ਭੋਜਨ ਵਜੋਂ ਵੀ ਕੀਤੀ ਜਾ ਸਕਦੀ ਹੈ।ਇਹ ਲ਼ੋਹੇ ਦਾ ਵਧੀਆ ਸਰੋਤ ਹੈ ਜਿਸ ਕਰਕੇ ਇਸ ਦੀ ਵਰਤੋਂ ਅਨੀਮੀਆ ਦੀ ਰੋਕਥਾਮ ਲਈ ਕੀਤੀ ਜਾ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਬਾਜਰੇ ਦੀ ਕਾਸ਼ਤ ਅਨਾਜ ਅਤੇ ਚਾਰੇ ਦੀ ਉਪਜ ਦੋਵਾਂ ਦੇ ਲਿਹਾਜ਼ ਨਾਲ ਕੀਤੀ ਜਾਂਦੀ ਹੈ। ਇਸ ਦੀ ਕਾਸ਼ਤ ਲਈ ਕੇਵਲ ਸੁਧਰੀਆਂ ਕਿਸਮਾਂ ਦੀ ਹੀ ਚੋਣ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : ਬਾਜਰੇ ਦੀ ਖੇਤੀ: ਇਸ ਟਿਕਾਊ ਫਸਲ ਨੂੰ ਉਗਾਉਣ ਦਾ ਤਰੀਕਾ
ਬਾਜਰੇ ਵਿੱਚ ਮੌਜੂਦ ਪੋਸ਼ਕ ਤੱਤਾਂ ਦਾ ਵੇਰਵਾ
● ਪੋਸ਼ਕ ਤੱਤ ਪ੍ਰਤੀ 100 ਗ੍ਰਾਮ ਪੋਸ਼ਕ ਤੱਤ ਪ੍ਰਤੀ 100 ਗ੍ਰਾਮ
● ਊਰਜਾ 347 ਕਿੱਲੋ ਕੈਲੋਰੀਜ਼ ਜ਼ਿੰਕ 2.7 ਮਿ. ਗ੍ਰਾਮ
● ਪ੍ਰੋਟੀਨ 10.9 ਗ੍ਰਾਮ ਫਾਸਫ਼ੋਰਸ 289 ਗ੍ਰਾਮ
● ਕਾਰਬੋਜ਼ 61.8 ਗ੍ਰਾਮ ਲ਼ੋਹਾ 6.4 ਮਿ. ਗ੍ਰਾਮ
● ਵਸਾ 5.43 ਗ੍ਰਾਮ ਥਾਇਆਮੀਨ 0.25 ਮਿ. ਗ੍ਰਾਮ
● ਰੇਸ਼ਾ 11.5 ਗ੍ਰਾਮ ਰਾਈਬੋਫਲੇਵਿਨ 0.20 ਮਿ. ਗ੍ਰਾਮ
● ਕੈਲਸ਼ੀਅਮ 27.4 ਮਿ. ਗ੍ਰਾਮ ਨਾਇਆਸਿਨ 0.9 ਮਿ. ਗ੍ਰਾਮ
● ਮੈਗਨੀਸ਼ੀਅਮ 124 ਮਿ. ਗ੍ਰਾਮ ਫੌਲਿਕ ਐਸਿਡ 36.1 ਮਾਈਕਰੋ ਗ੍ਰਾਮ
ਬੀਜ ਦੀ ਮਾਤਰਾ – ਸਿੱਧੀ ਬਿਜਾਈ ਲਈ 1.5 ਕਿੱਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਿਆ ਜਾਂਦਾ ਹੈ।
ਬਿਜਾਈ ਦਾ ਸਮਾਂ – ਘੱਟ ਬਾਰਿਸ਼ ਵਾਲੇ ਇਲਾਕਿਆਂ ਵਿੱਚ ਬਿਜਾਈ ਜੁਲਾਈ ਦੇ ਸ਼ੁਰੂ ਵਿੱਚ ਕਰ ਲੈਣੀ ਚਾਹੀਦੀ ਹੈ। ਪਰ ਵਧੇਰੇ ਬਾਰਿਸ਼ ਵਾਲੇ ਇਲਾਕਿਆਂ ਵਿੱਚ ਜੁਲਾਈ ਦੇ ਆਖਰੀ ਹਫ਼ਤੇ ਤੱਕ ਪਛੇਤੀ ਬਿਜਾਈ ਕਰੋ ਤਾਂ ਜੋ ਸਿੱਟੇ ਨਿਕਲਣ ਸਮੇਂ ਵਰਖਾ ਫ਼ਸਲ ਦੇ ਪ੍ਰਾਗਣ ਵਿੱਚ ਰੁਕਾਵਟ ਪੈਦਾ ਨਾ ਕਰੇ। ਬਾਜਰੇ ਦਾ ਕੱਦ 7 ਤੋਂ 8 ਫੁੱਟ ਉੱਚਾ ਹੋ ਜਾਂਦਾ ਹੈ। ਇਹ ਫ਼ਸਲ ਪੱਕਣ ਲਈ 85 ਤੋਂ 125 ਦਿਨ ਲੈਂਦੀ ਹੈ। ਜਿਸ ਦਾ ਝਾੜ 11 ਤੋਂ 17 ਕੁਇੰਟਲ ਪ੍ਰਤੀ ਏਕੜ ਹੋ ਜਾਂਦਾ ਹੈ।
ਸਿੱਧੀ ਬਿਜਾਈ ਰਾਹੀਂ ਬਾਜਰੇ ਦੀ ਕਾਸ਼ਤ – ਬਾਜਰੇ ਦੀ ਬਿਜਾਈ ਲਾਈਨਾਂ ਵਿੱਚ 50 ਸੈਂਟੀਮੀਟਰ ਵਿੱਥ ਰੱਖ ਕੇ ਕਰੋ ਅਤੇ ਬੀਜ 2.5 ਸੈਂਟੀਮੀਟਰ ਡੂੰਘਾ ਪਾਓ। ਜ਼ਮੀਨ ਵਿੱਚ ਕਾਫੀ ਵੱਤਰ ਹੋਣਾ ਚਾਹੀਦਾ ਹੈ ਤਾਂ ਕਿ ਬੀਜ ਛੇਤੀ ਜੰਮ ਪਵੇ। ਬਿਜਾਈ ਤੋਂ ਤਿੰਨ ਹਫ਼ਤੇ ਪਿਛੋਂ ਬੂਟੇ ਵਿਰਲੇ ਕਰ ਦਿਉ ਅਤੇ ਬੂਟਿਆਂ ਵਿਚਕਾਰ ਫ਼ਾਸਲਾ 15 ਸੈਂਟੀਮੀਟਰ ਹੋਣਾ ਚਾਹੀਦਾ ਹੈ। ਜੇਕਰ ਕਿਧਰੇ ਫ਼ਸਲ ਵਿਰਲ਼ੀ ਹੋਵੇ ਤਾਂ ਪੁੱਟੇ ਹੋਏ ਬੂਟੇ ਉੱਥੇ ਲਾ ਦਿਉ।
ਗੁਡਾਈ – ਬਾਜਰੇ ਵਿੱਚੋ ਨਦੀਨ ਖਤਮ ਕਰਨ ਲਈ ਪਹੀਏ ਵਾਲੀ ਤ੍ਰਿਫਾਲੀ ਜਾਂ ਟਰੈਕਟਰ ਨਾਲ ਲੱਗੇ ਟਿੱਲਰ ਨਾਲ ਬਿਜਾਈ ਤੋਂ 3-5 ਹਫ਼ਤਿਆਂ ਬਾਅਦ ਇੱਕ ਗੋਡੀ ਕਰੋ।
ਇਹ ਵੀ ਪੜ੍ਹੋ: ਆਓ ਬਣਾਈਏ ਪੌਸ਼ਟਿਕ ਅਤੇ ਸਵਾਦਿਸ਼ਟ ਬਾਜਰੇ ਦੇ ਅੱਪੇ, ਨਾਸ਼ਤੇ ਲਈ ਹੋ ਜਾਣਗੇ ਫਟਾਫਟ ਤਿਆਰ
ਪਾਣੀ – ਪਾਣੀਆਂ ਦੀ ਗਿਣਤੀ ਵਰਖਾ ਤੇ ਨਿਰਭਰ ਕਰਦੀ ਹੈ। ਆਮ ਕਰਕੇ ਦੋ ਪਾਣੀ ਲਾਉਣ ਨਾਲ ਚੰਗੀ ਫ਼ਸਲ ਲਈ ਜਾ ਸਕਦੀ ਹੈ। ਬਾਜਰਾ ਸਲ੍ਹਾਬ ਵਾਲੀ ਹਾਲਤ ਨਹੀਂ ਸਹਾਰ ਸਕਦਾ। ਜ਼ਿਆਦਾ ਬਾਰਿਸ਼ ਵਾਲੀ ਹਾਲਤ ਵਿੱਚ ਪਾਣੀ ਨੂੰ ਖੇਤ ਵਿੱਚੋ ਛੇਤੀ ਹੀ ਬਾਹਰ ਕੱਢ ਦੇਣਾ ਚਾਹੀਦਾ ਹੈ।
ਕਟਾਈ - ਬਾਜਰੇ ਦੀ ਦਾਤਰੀ ਨਾਲ ਕਟਾਈ ਕਰੋ। ਇਸ ਨੂੰ ਚੰਗੀ ਤਰ੍ਹਾਂ ਸੁਕਾ ਕੇ ਝਾੜ ਲਓ।
ਪੌਦ ਸੁਰੱਖਿਆ – ਬਾਜਰੇ ਨੂੰ ਹਰੇ ਸਿੱਟਿਆਂ ਦਾ ਰੋਗ, ਦਾਣਿਆਂ ਦੀ ਕਾਂਗਿਆਰੀ ਅਤੇ ਗੂੰਦੀਆਂ ਰੋਗ ਨੁਕਸਾਨ ਪਹੁੰਚਾਉਂਦੇ ਹਨ। ਬਾਜਰੇ ਦਾ ਅਰਗਟ ਉੱਲੀ ਕਰਕੇ ਲਗਦਾ ਹੈ, ਇਸਦੇ ਕਾਰਨ ਸਿੱਟੇ ਨਿਕਲਣ ਸਮੇਂ ਸਿੱਟਿਆਂ ਅਤੇ ਫੁੱਲਾਂ ਦੀਆਂ ਪੱਤੀਆਂ ਵਿੱਚੋਂ ਜਾਮਨੀ ਅਤੇ ਹਲਕੇ ਰੰਗ ਦਾ ਸੰਘਣਾ ਮਾਦਾ ਨਿਕਲਦਾ ਹੈ ਅਤੇ ਬਾਅਦ ਵਿੱਚ ਚਟਾਖ ਪੈ ਜਾਂਦਾ ਹੈ। ਇਹ ਬਿਮਾਰੀ ਜ਼ਮੀਨ ਰਾਹੀਂ ਅਤੇ ਉੱਲੀ ਵਾਲੇ ਬੀਜ ਰਾਹੀਂ ਆਉਂਦੀ ਹੈ।
ਇਸਦੀ ਰੋਕਥਾਮ ਲਈ ਬੀਜ ਨੂੰ 10 ਪ੍ਰਤੀਸ਼ਤ ਨਮਕ ਵਾਲੇ ਘੋਲ ਵਿੱਚ ਡੋਬ ਕੇ ਇਸ ਬਿਮਾਰੀ ਵਾਲੇ ਦਾਣੇ ਵੱਖ ਕਰ ਲਓ। ਫਿਰ ਬੀਜ ਨੂੰ ਸਾਦੇ ਪਾਣੀ ਨਾਲ ਸੁਕਾ ਲਓ। ਜੇਕਰ ਸਿੱਟਿਆਂ ਉਪਰ ਸ਼ਹਿਦ ਵਰਗੇ ਤੁਪਕੇ ਨਜ਼ਰ ਆਉਣ ਤਾਂ ਛੇਤੀ ਹੀ ਅਜਿਹੇ ਸਿੱਟੇ ਚੁਣ ਕੇ ਸਾੜ ਦਿਓ। ਅਰਗਟ ਦੀ ਬਿਮਾਰੀ ਵਾਲੇ ਖੇਤ ਵਿਚ ਅਗਲੇ ਸਾਲ ਬਾਜਰਾ ਨਾ ਬੀਜੋ। ਵਾਢੀ ਤੋਂ ਪਿੱਛੋਂ ਡੂੰਘਾ ਹਲ ਵਾਹ ਕੇ ਬਾਜਰੇ ਦੇ ਬਚੇ-ਖੁਚੇ ਹਿੱਸੇ ਢੂੰਘੇ ਦੱਬ ਦਿਓ ਤਾਂ ਕਿ ਬਿਮਾਰੀ ਦੇ ਅੰਸ਼ ਮਰ ਜਾਣ।
Summary in English: Cultivation of fine millet for grain and fodder, Get good yield at low cost