Oilseed Crops: ਕਮਾਦ ਜਿੱਥੇ ਇੱਕ ਮਹੱਤਵਪੂਰਨ ਨਕਦੀ ਵਾਲੀ ਫ਼ਸਲ ਹੈ, ਉਥੇ ਕਣਕ-ਝੋਨੇ ਫ਼ਸਲੀ ਚੱਕਰ ਦਾ ਬਹੁਤ ਵਧੀਆ ਬਦਲ ਹੈ ਅਤੇ ਫ਼ਸਲੀ ਵਿਭਿੰਨਤਾ ਲਿਆਉਣ ਵਿੱਚ ਮੱਦਦ ਕਰ ਸਕਦਾ ਹੈ।
ਇਹ ਦੂਜੀਆਂ ਨਕਦੀ ਵਾਲੀਆਂ ਫ਼ਸਲਾਂ ਦੇ ਮੁਕਾਬਲੇ ਮੌਸਮ ਦੀ ਮਾਰ ਨੂੰ ਵਧੇਰੇ ਝੱਲ ਸਕਦਾ ਹੈ। ਇਸ ਦੀ ਬਿਜਾਈ ਦੋ ਵਾਰ ਬਸੰਤ ਅਤੇ ਪੱਤਝੜ ਰੁੱਤ ਵਿੱਚ ਕੀਤੀ ਜਾਂਦੀ ਹੈ। ਪੱਤਝੜ ਰੁੱਤ ਵਿੱਚ ਬਿਜਾਈ ਲਈ ਢੁੱਕਵਾਂ ਸਮਾਂ ਅੱਧ ਸਤੰਬਰ ਤੋਂ ਅੱਧ ਅਕਤੂਬਰ ਤੱਕ ਹੈ।
ਪੱਤਝੜ ਰੁੱਤੇ ਕਮਾਦ ਤੋਂ ਬਸੰਤ ਰੁੱਤ ਦੇ ਕਮਾਦ ਦੇ ਮੁਕਾਬਲੇ ਜ਼ਿਆਦਾ ਝਾੜ ਅਤੇ ਖੰਡ ਦੀ ਮਾਤਰਾ ਪ੍ਰਾਪਤ ਹੁੰਦੀ ਹੈ ਅਤੇ ਇਹ ਛੇਤੀ ਪੱਕਦਾ ਹੈ ਜਿਸ ਕਰਕੇ ਖੰਡ ਮਿੱਲਾਂ ਵਿੱਚ ਪੜ੍ਹਾਈ ਅਗੇਤੀ ਸ਼ੁਰੂ ਹੋਣ ਦੇ ਨਾਲ-ਨਾਲ ਮਿੱਲਾਂ ਲੰਬੇ ਸਮੇਂ ਤੱਕ ਚੱਲਦੀਆਂ ਹਨ। ਸਰਦ ਰੁੱਤ (ਨਵੰਬਰ ਤੋਂ ਫਰਵਰੀ) ਦੌਰਾਨ ਘੱਟ ਤਾਪਮਾਨ ਹੋਣ ਕਾਰਨ ਕਮਾਦ ਦੀ ਫ਼ਸਲ ਦਾ ਵਾਧਾ ਹੌਲੀ ਹੁੰਦਾ ਹੈ ਅਤੇ ਇਸ ਦੀ ਬਿਜਾਈ 3 ਤੋਂ 4 ਫੁੱਟ ਦੀ ਦੂਰੀ ਤੇ ਕਰਨ ਕਾਰਨ ਇਸ ਵਿੱਚ ਹਾੜ੍ਹੀ ਦੀਆਂ ਤੇਲ ਬੀਜ ਫ਼ਸਲਾਂ ਦੀ ਅੰਤਰ ਕਾਸ਼ਤ ਕਰਨ ਨਾਲ ਪ੍ਰਤੀ ਯੂਨਿਟ ਰਕਬਾ ਅਤੇ ਸਮੇਂ ਵਿੱਚ ਵੱਧ ਪੈਦਾਵਾਰ ਲਈ ਜਾ ਸਕਦੀ ਹੈ।
ਸਾਡੇ ਦੇਸ਼ ਵਿੱਚ ਦੂਜੇ ਦੇਸ਼ਾਂ ਦੇ ਮੁਕਾਬਲੇ ਤੇਲ ਦੀ ਖਪਤ ਜਿਆਦਾ ਹੈ ਜੋ ਕਿ ਘਰੇਲੂ ਪੈਦਾਵਾਰ ਤੋਂ ਪੂਰੀ ਨਹੀਂ ਕੀਤੀ ਜਾ ਸਕਦੀ। ਘਰੇਲੂ ਲੋੜਾਂ ਦੀ ਪੂਰਤੀ ਲਈ ਭਾਰਤ ਲੱਗਭੱਗ 1.50 ਲੱਖ ਕਰੋੜ ਰੁਪਏ ਦੇ ਖਾਣ ਵਾਲੇ ਤੇਲ ਨੂੰ ਹਰ ਸਾਲ ਬਾਹਰਲੇ ਦੇਸ਼ਾਂ ਤੋਂ ਮੰਗਵਾਉਂਦਾ ਹੈ। ਤੇਲ ਬੀਜ ਫ਼ਸਲਾਂ ਦੀ ਅੰਤਰ ਕਾਸ਼ਤ ਕਰਨ ਨਾਲ ਭਾਰਤ ਦੀ ਜਿੱਥੇ ਬਾਹਰਲੇ ਦੇਸਾਂ ਤੇ ਨਿਰਭਰਤਾ ਘਟੇਗੀ ਉਥੇ ਇਹ ਸਾਡੇ ਦੇਸ਼ ਦੇ ਖਾਣ ਵਾਲੇ ਤੇਲ ਵਿੱਚ ਆਤਮ ਨਿਰਭਰ ਹੋਣ ਲਈ ਲਈ ਇੱਕ ਬਹੁਤ ਵਧੀਆ ਕਦਮ ਸਾਬਿਤ ਹੋਵੇਗਾ।
ਅੰਤਰ ਫ਼ਸਲਾਂ ਦੀ ਕਾਸ਼ਤ ਵਿੱਚ ਦੋ ਜਾਂ ਦੋ ਤੋਂ ਵੱਧ ਫ਼ਸਲਾਂ ਇੱਕੋ ਸਮੇਂ ਖੇਤ ਵਿੱਚ ਤਰਤੀਬ ਬੱਧ ਤਰੀਕੇ ਨਾਲ ਉਗਾਈਆਂ ਜਾਦੀਆਂ ਹਨ ਜਿਸ ਨਾਲ ਨਿਰੋਲ ਫ਼ਸਲ ਨਾਲੋਂ ਵੱਧ ਆਮਦਨ ਅਤੇ ਝਾੜ ਪ੍ਰਾਪਤ ਹੁੰਦਾ ਹੈ। ਅੰਤਰ ਫ਼ਸਲਾਂ ਦੀ ਕਾਸ਼ਤ ਦੇ ਕਈ ਫਾਇਦੇ ਹਨ ਜਿਵੇਂ ਕਿ ਫਾਰਮ ਦੇ ਸੋਮਿਆਂ ਦੀ ਸੁਚੱਜੀ ਵਰਤੋਂ, ਖੇਤ ਵਿੱਚ ਕੰਮ ਕਰਨ ਦੇ ਰੋਜ਼ਗਾਰ ਪੈਦਾ ਕਰਨਾ, ਨਦੀਨਾਂ ਦਾ ਘੱਟ ਹੋਣਾ, ਘਰ ਪੱਧਰ ਦੀਆਂ ਤੇਲ ਦੀ ਲੋੜਾਂ ਦੀ ਪੂਰਤੀ ਆਦਿ। ਇਸ ਦੇ ਨਾਲ-2 ਕਮਾਦ ਦੀ ਫ਼ਸਲ ਲੰਬੀ ਹੋਣ ਕਾਰਨ ਇਸ ਤੋਂ ਕਮਾਈ 12-15 ਮਹੀਨਿਆਂ ਬਾਅਦ ਹੁੰਦੀ ਹੈ ਜਦਕਿ ਅੰਤਰ ਫ਼ਸਲਾਂ ਤੋਂ 5-6 ਮਹੀਨੇ ਬਾਅਦ ਆਮਦਨ ਘਰੇਲੂ ਲੋੜਾਂ ਦੀ ਪੂਰਤੀ ਕਰਦੀ ਹੈ। ਉਹੀ ਅੰਤਰ ਫ਼ਸਲਾਂ ਦੀ ਚੋਣ ਕਰਨੀ ਚਾਹੀਦੀ ਹੈ ਜੋ ਕਿ ਛੋਟੇ ਤੇ ਦਰਮਿਆਨੇ ਕੱਦ ਦੀਆਂ ਹੋਣ, ਪਾਣੀ ਅਤੇ ਤੱਤਾਂ ਦੀ ਲੋੜ ਘੱਟ ਹੋਵੇ ਅਤੇ ਛੇਤੀ ਪੱਕ ਜਾਣ ਤਾਂ ਜੋ ਕਮਾਦ ਦੀ ਫ਼ਸਲ ਨਾਲ ਮੁਕਾਬਲਾ ਨਾ ਕਰਨ।
ਇਹ ਵੀ ਪੜ੍ਹੋ: Crop Diversification: ਹਾੜ੍ਹੀ ਦੀ ਰੁੱਤ ਵਿੱਚ ਫ਼ਸਲੀ ਵਿਭਿੰਨਤਾ ਲਈ PAU ਵੱਲੋਂ ਤਿਆਰ ਦਾਲਾਂ ਅਤੇ ਤੇਲਬੀਜ ਦੀ Mini Kit ਦਾ ਮਹੱਤਵ
ਪੱਤਝੜ ਰੁੱਤੇ ਕਮਾਦ ਦੀ ਕਾਸ਼ਤ ਲਈ ਕਮਾਦ ਦੀਆਂ ਅਗੇਤੀਆਂ ਕਿਸਮਾਂ ਜਿਵੇਂ ਕਿ ਸੀ ਓ ਪੀ ਬੀ 95, ਸੀ ਓ ਪੀ ਬੀ 96, ਸੀ ਓ 15023, ਸੀ ਓ ਪੀ ਬੀ 92, ਸੀ ਓ 118, ਸੀ ਓ ਜੇ 85 ਅਤੇ ਸੀ ਓ ਜੇ 64 ਦੀ ਬਿਜਾਈ 90 ਸੈਂਟੀਮੀਟਰ ਕਤਾਰ ਤੋਂ ਕਤਾਰ ਦੀ ਦੂਰੀ ਤੇ ਜਾਂ ਦੋ ਕਤਾਰੀ ਖਾਲੀ ਵਿਧੀ ਰਾਹੀਂ 90:30 ਜਾਂ 120:30 ਸੈਂਟੀਮੀਟਰ ਤੇ ਬਿਜਾਈ ਦੋ ਕਤਾਰਾਂ ਵਿੱਚ 30 ਸੈਂਟੀਮੀਟਰ ਚੌੜੀਆਂ ਅਤੇ 20-25 ਸੈਂਟੀਮੀਟਰ ਡੂੰਘੀਆਂ ਖਾਲੀਆਂ ਵਿੱਚ ਕਰੋ ਜਿੱਥੇ ਕਿ 90$120 ਸੈਂਟੀਮੀਟਰ ਇੱਕ ਖਾਲੀ ਤੋਂ ਦੂਜੀ ਖਾਲੀ ਦੀ ਦੂਰੀ ਹੈ। ਦੋ ਕਤਾਰੀ ਖਾਲੀ ਵਿਧੀ ਰਾਹੀਂ ਪਾਣੀ ਦੀ ਬੱਚਤ ਵੀ ਹੁੰਦੀ ਹੈ।
ਮਸ਼ੀਨੀ ਕਟਾਈ ਲਈ ਬਿਜਾਈ 120:30 ਸੈਂਟੀਮੀਟਰ ਤੇ ਕਰੋ। ਇੱਕ ਏਕੜ ਕਮਾਦ ਬੀਜਣ ਲਈ ਤਿੰਨ ਅੱਖਾਂ ਵਾਲੀਆਂ ਵੀਹ ਹਜਾਰ ਗੁੱਲੀਆਂ ਜਾਂ ਚਾਰ ਅੱਖਾਂ ਵਾਲੀਆਂ ਪੰਦਰਾਂ ਹਜਾਰ ਗੁੱਲੀਆਂ ਜਾਂ ਪੰਜ ਅੱਖਾਂ ਵਾਲੀਆਂ ਬਾਰਾਂ ਹਜਾਰ ਗੁੱਲੀਆਂ ਕਾਫ਼ੀ ਹਨ ਜੋ ਕਿ ਕਿਸਮ ਅਨੁਸਾਰ 30-35 ਕੁਇੰਟਲ ਬੀਜ ਤੋਂ ਪ੍ਰਾਪਤ ਹੋ ਜਾਂਦੀਆਂ ਹਨ। ਜੇ ਮਿੱਟੀ ਵਿੱਚ ਫਾਸਫੋਰਸ ਤੱਤ ਦੀ ਘਾਟ ਹੋਵੇ ਤਾਂ ਬਿਜਾਈ ਸਮੇਂ 75 ਕਿਲੋ ਸੁਪਰ ਫਾਸਫੇਟ ਪ੍ਰਤੀ ਏਕੜ ਦੀ ਵਰਤੋਂ ਕਰੋ। 195 ਕਿਲੋ ਯੂਰੀਆ ਪ੍ਰਤੀ ਏਕੜ ਨੂੰ ਤਿੰਨ ਬਰਾਬਰ ਕਿਸ਼ਤਾਂ ਵਿੱਚ ਪਾਉ। ਪਹਿਲੀ ਕਿਸ਼ਤ ਬਿਜਾਈ ਸਮੇਂ, ਦੂਜੀ ਅਤੇ ਤੀਜੀ ਕਿਸ਼ਤ ਮਾਰਚ ਅਤੇ ਅਪ੍ਰੈਲ ਦੇ ਆਖਰੀ ਹਫ਼ਤੇ ਪਾਉ। ਹਾੜ੍ਹੀ ਦੀਆਂ ਤੇਲ ਬੀਜ ਫ਼ਸਲਾਂ ਜਿਵੇਂ ਕਿ ਰਾਇਆ, ਗੋਭੀ ਸਰੋਂ, ਅਫਰੀਕਣ ਸਰੋਂ ਅਤੇ ਤੋਰੀਏ ਦੀ ਕਾਸ਼ਤ ਸਫਲਤਾ ਪੂਰਵਕ ਪੱਤਝੜ ਰੁੱਤੇ ਕਮਾਦ ਵਿੱਚ ਕੀਤੀ ਜਾ ਸਕਦੀ ਹੈ। ਅੰਤਰ ਫਸ਼ਲਾਂ ਦੀ ਕਾਸ਼ਤ ਦੀਆਂ ਸਿਫਾਰਸ਼ਾਂ ਹੇਠਾਂ ਦਿੱਤੀ ਸਾਰਣੀ ਅਨੁਸਾਰ ਅਪਣਾਉ।
ਇਹ ਵੀ ਪੜ੍ਹੋ: Profitable Business: ਕੱਦੂ ਜਾਤੀ ਦੀਆਂ ਫ਼ਸਲਾਂ ਦਾ ਅਗੇਤਾ ਝਾੜ ਲੈਣ ਲਈ ਲੋਅ ਟਨਲ, ਪੋਲੀਥੀਨ ਲਿਫਾਫਿਆਂ ਅਤੇ ਪਲੱਗ ਟ੍ਰੇ ਵਿਧੀ ਅਪਣਾਓ, ਮਿਲੇਗਾ ਫਸਲਾਂ ਦਾ ਵਧੀਆ ਝਾੜ
ਸਾਰਣੀ: ਅੰਤਰ- ਫ਼ਸਲਾਂ ਦੀ ਕਾਸ਼ਤ ਦੀਆਂ ਸਿਫਾਰਸ਼ਾਂ
ਅੰਤਰ ਫ਼ਸਲ |
ਬਿਜਾਈ ਦਾ ਸਮਾ |
ਬੀਜ ਕ੍ਰਿਲੋਗ੍ਰਾਮ ਪ੍ਰਤੀ ਏਕੜ |
ਅੰਤਰ ਫ਼ਸਲ ਦੀਆਂ ਕਮਾਦ ਦੀਆਂ ਦੋ ਕਤਾਰਾਂ ਵਿਚਕਾਰ ਕਤਾਰਾਂ |
ਅੰਤਰ ਫ਼ਸਲਾਂ ਲਈ ਖਾਦਾਂ ਕਿਲੋਗ੍ਰਾਮ ਪ੍ਰਤੀ ਏਕੜ ਕਟਾਈ
|
ਕਟਾਈ |
ਰਾਇਆ |
ਸਾਰਾ ਅਕਤੂਬਰ |
0.40 |
1 (ਕਮਾਦ ਦੀ ਬਿਜਾਈ ਦੋਹਰੀ ਕਤਾਰੀ ਵਿਧੀ ਰਾਹੀਂ 90:30 ਜਾਂ 120:30 ਸੈ:ਮੀ: ਦੀ ਦੂਰੀ ਤੇ ਕੀਤੀ ਹੋਵੇ) |
44 ਕਿਲੋ ਯੂਰੀਆ ਅਤੇ 50 ਕਿਲੋ ਸਿੰਗਲ ਸੁਪਰ ਫ਼ਾਸਫੇਟ (ਜਦੋਂ ਅੰਤਰ ਫਸਲ ਦੀ ਕਾਸ਼ਤ 90:30 ਸੈਂਮੀ: ਦੂਰੀ ਤੇ ਬੀਜੇ ਕਮਾਦ ਵਿੱਚ ਕੀਤੀ ਹੋਵੇ) 36 (ਜਦੋਂ ਅੰਤਰ ਫਸਲ ਦੀ ਕਾਸ਼ਤ 120:30 ਸੈਂਮੀ:ਦੂਰੀ ਤੇ ਬੀਜੇ ਕਮਾਦ ਵਿੱਚ ਕੀਤੀ ਹੋਵੇ) |
ਅਪ੍ਰੈਲ
|
ਗੋਭੀ ਸਰੋਂ |
10 ਅਕਤੂਬਰ ਤੋਂ 31 ਅਕਤੂਬਰ |
||||
ਅਫਰੀਕਣ ਸਰੋਂ |
ਅੱਧ ਅਕਤੂਬਰ ਤੋਂ ਅੱਧ ਨਵੰਬਰ |
||||
ਤੋਰੀਆ |
20 ਤੋਂ 30 ਸਤੰਬਰ |
1H0 |
2 |
ਕਿਲੋ ਯੂਰੀਆ ਅਤੇ 30 ਕਿਲੋ ਸਿੰਗਲ ਸੁਪਰ ਫ਼ਾਸਫੇਟ |
ਅਖੀਰ ਦਸੰਬਰ |
ਨਿਰੋਲ ਕਮਾਦ ਵਿੱਚ ਨਦੀਨਾਂ ਦੀ ਸਮੱਸਿਆ ਕਾਫੀ ਆਉ੍ਵਦੀ ਹੈ ਪਰੰਤੂ ਅੰਤਰ ਫ਼ਸਲਾਂ ਨਦੀਨਾਂ ਨੂੰ ਛਾਂ ਕਰਨ ਕਰਕੇ ਦੱਬ ਲੈਂਦੀਆਂ ਹਨ ਅਤੇ ਬਹੁਤ ਘੱਟ ਨਦੀਨ ਉਗਣ ਵਿੱਚ ਸਫ਼ਲ ਹੁੰਦੇ ਹਨ ਜਿੰਨ੍ਹਾਂ ਦਾ ਖਾਤਮਾ ਗੋਡੀ ਕਰਕੇ ਕੀਤਾ ਜਾ ਸਕਦਾ ਹੈ।
ਪਾਣੀ ਮਹੀਨੇ-ਮਹੀਨੇ ਦੀ ਵਿੱਥ ਤੇ ਮਾਰਚ ਤੱਕ ਦਿਉ। ਜਦੋਂ ਤੱਕ ਅੰਤਰ ਫ਼ਸਲ ਖੇਤ ਵਿੱਚ ਹੈ ਉਦੋਂ ਤੱਕ ਪਾਣੀ ਅੰਤਰ ਫ਼ਸਲ ਨੂੰ ਧਿਆਨ ਵਿੱਚ ਰੱਖ ਕੇ ਲਗਾਇਆ ਜਾਵੇ। ਅਪ੍ਰੈਲ ਤੋਂ ਜੂਨ ਦੌਰਾਨ ਫ਼ਸਲ ਨੂੰ 7 ਤੋਂ 12 ਦਿਨਾਂ ਦੇ ਵਕਫ਼ੇ ਤੇ ਪਾਣੀ ਲਾਉ ਅਤੇ ਉਸਤੋਂ ਬਾਅਦ ਬਾਰਸ਼ ਅਨੁਸਾਰ ਪਾਣੀ ਲਗਾਉ੍ਵਦੇ ਰਹੋ। ਸਰਦੀਆਂ ਦੌਰਾਨ (ਨਵੰਬਰ ਤੋ੍ਵ ਜਨਵਰੀ) ਮਹੀਨੇ ਦੀ ਵਿੱਥ ਤੇ ਪਾਣੀ ਲਗਾਉ। ਫ਼ਸਲ ਨੂੰ ਕੋਰੇ ਤੋਂ ਬਚਾਉਣ ਲਈ ਇੱਕ ਪਾਣੀ ਅੱਧ ਦਸੰਬਰ ਅਤੇ ਇੱਕ ਪਾਣੀ ਜਨਵਰੀ ਦੇ ਪਹਿਲੇ ਹਫਤੇ ਲਾਉ।
ਤੇਲ ਬੀਜ ਫਸਲਾਂ ਦੀ ਪੱਤਝੜ ਰੁੱਤੇ ਕਮਾਦ ਵਿੱਚ ਕਾਸ਼ਤ ਕਰਨ ਅਤੇ ਉਪਰੋਕਤ ਸਿਫਾਰਸ਼ਾਂ ਨੂੰ ਮੰਨਣ ਨਾਲ ਕਿਸਾਨ ਕਮਾਦ ਤੋਂ ਹੋਣ ਵਾਲੀ ਪੈਦਾਵਾਰ ਅਤੇ ਮੁਨਾਫ਼ੇ ਨੂੰ ਵਧਾ ਸਕਦੇ ਹਨ।
ਸਰੋਤ: ਪ੍ਰਦੀਪ ਗੋਇਲ, ਰਜਿੰਦਰਪਾਲ ਅਤੇ ਕੁਲਦੀਪ ਸਿੰਘ, ਖੇਤਰੀ ਖੋਜ ਕੇਂਦਰ
Summary in English: Cultivation of oilseed crops in sugarcane during autumn season, good yield will give you good profit.