ਅਸੀਂ ਸਾਰੇ ਹੀ ਆਪਣੇ ਘਰਾਂ 'ਚ ਫੁੱਲਾਂ ਦੇ ਬੂਟੇ ਲਗਾਉਣਾ ਪਸੰਦ ਕਰਦੇ ਹਾਂ, ਪਰ ਕਈ ਵਾਰ ਸਾਨੂੰ ਸਹੀ ਤਰੀਕੇ ਦੀ ਜਾਣਕਾਰੀ ਨਹੀਂ ਹੁੰਦੀ, ਜਿਸ ਕਾਰਨ ਫੁੱਲਾਂ ਨਾਲ ਬਾਗ ਨੂੰ ਸਜਾਉਣ ਦਾ ਸਾਡਾ ਸੁਪਨਾ ਅਧੂਰਾ ਹੀ ਰਹਿ ਜਾਂਦਾ ਹੈ। ਅੱਜ ਅੱਸੀ ਤੁਹਾਨੂੰ ਘਰ ਦੇ ਬਗੀਚੇ ਵਿਚ ਗੁਲਾਬ ਦੀ ਕਲਮ ਰਾਹੀਂ ਫੁਲ ਲਗਾਉਣ ਦਾ ਸਭ ਤੋਂ ਵਧੀਆ ਤਰੀਕਾ ਦੱਸਣ ਜਾ ਰਹੇ ਹਾਂ...
ਗੁਲਾਬ ਸਾਰੇ ਫੁੱਲਾਂ ਵਿੱਚੋਂ ਸਭ ਤੋਂ ਸੁੰਦਰ, ਮਨਮੋਹਕ ਅਤੇ ਕੀਮਤੀ ਫੁਲ ਮੰਨਿਆ ਜਾਂਦਾ ਹੈ। ਇਹ ਆਪਣੀ ਖੂਬਸੂਰਤੀ ਕਰਕੇ ਨਾ ਸਿਰਫ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ, ਸਗੋਂ ਇਸ ਦੀ ਕਾਸ਼ਤ ਕਿਸਾਨਾਂ ਲਈ ਵੀ ਕਾਫੀ ਲਾਹੇਵੰਦ ਹੁੰਦੀ ਹੈ। ਆਪਣੇ ਬਗੀਚੇ ਨੂੰ ਗੁਲਾਬ ਦੇ ਫੁੱਲਾਂ ਨਾਲ ਸਜਾਉਣ ਅਤੇ ਮਹਿਕਾਉਣ ਦਾ ਕਿ ਹੈ ਸਹੀ ਤਰੀਕਾ, ਆਓ ਜਾਣਦੇ ਹਾਂ...
ਕਲਮ ਨਾਲ ਗੁਲਾਬ ਲਗਾਉਣ ਦਾ ਤਰੀਕਾ
-
ਸਭ ਤੋਂ ਪਹਿਲਾਂ, ਗੁਲਾਬ ਲਗਾਉਣ ਲਈ ਤੁਹਾਨੂੰ ਬਾਗ ਵਿੱਚ ਸਹੀ ਥਾਂ ਦੀ ਚੋਣ ਕਰਨੀ ਪਵੇਗੀ।
-
ਜਗ੍ਹਾ ਦੀ ਚੋਣ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਉਸ ਥਾਂ ਉੱਤੇ ਚੰਗੀ ਧੁੱਪ ਆਉਂਦੀ ਹੋਏ।
-
ਇਸ ਤੋਂ ਬਾਅਦ ਗੁਲਾਬ ਦਾ ਤਣਾ ਲਓ ਅਤੇ ਉਸ ਨੂੰ 45 ਡਿਗਰੀ ਦੇ ਕੋਣ ਤੋਂ ਕੱਟ ਲਓ।
-
ਇਸ ਤੋਂ ਬਾਅਦ ਤਣੇ ਦੇ ਉੱਪਰ ਇੱਕ ਪੱਤਾ ਛੱਡ ਦਿਓ, ਬਾਕੀ ਹੇਠਲੇ ਪੱਤਿਆਂ ਨੂੰ ਤਣੇ ਤੋਂ ਹਟਾ ਦਿਓ।
ਫੁੱਲਾਂ ਦੀ ਕਾਸ਼ਤ ਕਰੋ, ਚੰਗੀ ਕਮਾਈ ਕਰੋ
-
ਜੇ ਤੁਸੀਂ ਗੁਲਾਬ ਨੂੰ ਸਹੀ ਢੰਗ ਨਾਲ ਵਧਾਉਣਾ ਚਾਹੁੰਦੇ ਹੋ, ਤਾਂ ਤੁਸੀਂ ਇਸਨੂੰ ਰੂਟਿੰਗ ਹਾਰਮੋਨ ਵਿੱਚ ਭਿਗੋ ਕੇ ਰੱਖ ਸਕਦੇ ਹੋ, ਹਾਲਾਂਕਿ ਇਹ ਜ਼ਰੂਰੀ ਨਹੀਂ ਹੈ।
-
ਇਸ ਤੋਂ ਬਾਅਦ ਜੜ੍ਹ ਨੂੰ ਘੱਟੋ-ਘੱਟ 6 ਇੰਚ ਮਿੱਟੀ ਵਿੱਚ ਰੱਖੋ।
-
ਜੜ੍ਹ ਦੇ ਆਲੇ-ਦੁਆਲੇ ਮਿੱਟੀ ਨੂੰ ਨਰਮੀ ਨਾਲ ਫੈਲਾ ਲਓ, ਤਾਂ ਜੋ ਇਹ ਡਿੱਗ ਨਾ ਜਾਵੇ।
-
ਫਿਰ ਮਿੱਟੀ ਨੂੰ ਚੰਗੀ ਤਰ੍ਹਾਂ ਪਾਣੀ ਦਿਓ, ਤਾਂ ਜੋ ਨਮੀ ਬਣੀ ਰਹੇ।
-
ਆਉਣ ਵਾਲੇ ਦਿਨਾਂ ਵਿੱਚ ਰੋਜ਼ਾਨਾ ਕਟਿੰਗ 'ਤੇ ਨਜ਼ਰ ਰੱਖੋ, ਜਿਵੇਂ ਹੀ ਜੜ੍ਹਾਂ ਬਣਨੀਆਂ ਸ਼ੁਰੂ ਹੋ ਜਾਣਗੀਆਂ, ਤੁਹਾਡਾ ਪੌਦਾ ਵਧਣਾ ਸ਼ੁਰੂ ਹੋ ਜਾਵੇਗਾ।
ਜੇਕਰ ਇਸ ਵਿਧੀ ਨੂੰ ਅਪਣਾਈਏ ਤਾਂ ਤੁਹਾਡੇ ਬਾਗ ਵਿੱਚ ਗੁਲਾਬ ਦੀ ਬਾਗਬਾਨੀ ਬਹੁਤ ਸੁੰਦਰ ਹੋਵੇਗੀ ਅਤੇ ਘੱਟ ਸਮੇ ਵਿੱਚ ਹੀ ਤੁਹਾਡਾ ਬਗੀਚਾ ਖਿੱਚ ਦਾ ਕੇਂਦਰ ਬਣ ਜਾਏਗਾ । ਦੱਸ ਦਈਏ ਕਿ ਗੁਲਾਬ ਦੀ ਖੇਤੀ ਉੱਤੇ ਘੱਟ ਲਾਗਤ ਆਉਂਦੀ ਹੈ ਅਤੇ ਇਹ ਇੱਕ ਲਾਭਦਾਇਕ ਧੰਦਾ ਸਾਬਿਤ ਹੁੰਦਾ ਹੈ। ਗੁਲਾਬ ਦਾ ਬੂਟਾ ਪੰਜ ਸਾਲ ਲਗਾਤਾਰ ਫੁੱਲ ਦਿੰਦਾ ਹੈ। ਕਿਸਾਨ ਇੱਕ ਏਕੜ ਵਿੱਚ ਗੁਲਾਬ ਦੀ ਖੇਤੀ ਕਰਕੇ ਦਸ ਲੱਖ ਰੁਪਏ ਤੱਕ ਦੀ ਕਮਾਈ ਕਰ ਸਕਦੇ ਹਨ।
ਇਹ ਵੀ ਪੜ੍ਹੋ : ਅਪ੍ਰੈਲ ਦੀ ਗਰਮੀ ਹੁਣ ਮਾਰਚ ਦੇ ਅੱਧ ਵਿਚ ਹੀ ਸ਼ੁਰੂ; ਤਾਪਮਾਨ ਆਮ ਨਾਲੋਂ 6 ਡਿਗਰੀ ਵੱਧ, ਹੀਟ ਵੇਵ ਦੀ ਸੰਭਾਵਨਾ
Summary in English: Decorate your garden with roses; Know the right way