ਰੁੱਖ ਅਤੇ ਪੌਦੇ ਕੁਦਰਤ ਵੱਲੋਂ ਦਿੱਤੀਆਂ ਗਈਆਂ ਦਾਤਾਂ ਵਿੱਚੋਂ ਮੁੱਖ ਹਨ। ਇਹ ਨਾ ਸਿਰਫ਼ ਭੋਜਨ ਦੀਆਂ ਲੋੜਾਂ ਪੂਰੀਆਂ ਕਰਦੇ ਹਨ ਸਗੋਂ ਕਈ ਸਬਜ਼ੀਆਂ ਤਾਂ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੀਆਂ ਹਨ। ਜਿਸ ਨਾਲ ਕਿਸਾਨ ਭਰਾ ਹਾੜ੍ਹੀ ਸੀਜ਼ਨ `ਚ ਇਨ੍ਹਾਂ ਸਬਜ਼ੀਆਂ ਦੀ ਕਾਸ਼ਤ ਕਰਕੇ ਵਧੀਆ ਆਮਦਨ ਕਮਾ ਸਕਦੇ ਹਨ।
ਮੌਜ਼ੂਦਾ ਮੌਸਮ ਦੇ ਹਿਸਾਬ ਨਾਲ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਕੁਝ ਖ਼ਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਜਿਵੇਂ ਕਿ ਕਿਹੜੀ ਫ਼ਸਲ, ਸਬਜ਼ੀ, ਅਨਾਜ ਉਗਾਉਣ ਨਾਲ ਉਨ੍ਹਾਂ ਨੂੰ ਭਾਰੀ ਮੁਨਾਫ਼ਾ ਮਿਲ ਸਕਦਾ ਹੈ। ਇਸ ਕਰਕੇ ਅੱਜ ਅਸੀਂ ਤੁਹਾਡੇ ਨਾਲ ਹਾੜ੍ਹੀ ਸੀਜ਼ਨ ਦੀਆਂ ਕੁਝ ਮੁੱਖ ਸਬਜ਼ੀਆਂ ਦੀ ਗੱਲ ਕਰਾਂਗੇ, ਜਿਸ ਨਾਲ ਕਿਸਾਨਾਂ ਨੂੰ ਦੁੱਗਣਾ ਮੁਨਾਫ਼ਾ ਪ੍ਰਾਪਤ ਹੋ ਸਕੇ। ਇਸ `ਚ ਹਲਦੀ, ਕਰੇਲਾ, ਮੇਥੀ, ਸਰ੍ਹੋਂ ਆਦਿ ਸ਼ਾਮਲ ਹਨ।
ਸਭ ਤੋਂ ਪਹਿਲਾ ਗੱਲ ਕਰਦੇ ਹਾਂ ਮੇਥੀ ਬਾਰੇ...
ਮੇਥੀ: ਸਾਡੇ ਦੇਸ਼ `ਚ ਮੇਥੀ ਨੂੰ ਸਰਦੀਆਂ ਦੀ ਪ੍ਰਸਿੱਧ ਸਬਜ਼ੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਵੈਦਾਂ ਹਕੀਮਾਂ ਦਾ ਮੰਨਣਾ ਹੈ ਕਿ ਮੇਥੀ (fenugreek) ਦਾ ਸੇਵਨ ਹਾਈ ਬਲੱਡ ਪ੍ਰੈਸ਼ਰ (High blood pressure) ਅਤੇ ਕੋਲੈਸਟ੍ਰੋਲ (cholesterol) ਨੂੰ ਕੰਟਰੋਲ ਕਰਨ 'ਚ ਬਹੁਤ ਲਾਹੇਵੰਦ ਹੁੰਦਾ ਹੈ। ਲੋਕ ਇਸ ਨੂੰ ਬੜੇ ਚਾਅ ਨਾਲ ਖਾਉਂਦੇ ਹਨ। ਮੇਥੀ (fenugreek) ਦੀਆਂ ਪੱਤੀਆਂ ਅਤੇ ਬੀਜਾਂ `ਚ ਔਸ਼ਧੀ ਗੁਣ (Medicinal properties) ਹੁੰਦੇ ਹਨ। ਦੱਸ ਦੇਈਏ ਕਿ ਜੇਕਰ ਤੁਸੀਂ ਵੀ ਇਸ ਦੁੱਗਣਾ ਫਾਇਦੇ ਵਾਲੀ ਸਬਜ਼ੀ ਦੀ ਕਾਸ਼ਤ ਕਰਨਾ ਚਾਹੁੰਦੇ ਹੋ ਤਾਂ ਅਕਤੂਬਰ ਦਾ ਆਖ਼ਰੀ ਹਫ਼ਤਾ ਅਤੇ ਨਵੰਬਰ ਦਾ ਪਹਿਲਾ ਹਫ਼ਤਾ ਮੇਥੀ ਦੀ ਕਾਸ਼ਤ ਲਈ ਢੁਕਵਾਂ ਸਮਾਂ ਹੈ। ਮੇਥੀ ਦੇ ਨਾਲ ਅੰਤਰ ਫਸਲੀ ਚੱਕਰ ਲਈ ਮੂੰਗੀ, ਮੱਕੀ ਅਤੇ ਬਰਸੀਮ ਦੀ ਕਾਸ਼ਤ ਆਸਾਨੀ ਨਾਲ ਕੀਤੀ ਜਾ ਸਕਦੀ ਹੈ।
ਹਲਦੀ: ਹਲਦੀ (turmeric) ਸਾਡੀ ਰੋਜ਼ਾਨਾ ਖੁਰਾਕ ਦਾ ਇੱਕ ਵੱਡਾ ਹਿੱਸਾ ਹੈ। ਭੋਜਨ ਨੂੰ ਸੁਆਦ ਅਤੇ ਵਧੀਆ ਬਣਾਉਣ ਲਈ ਭਾਰਤ ਦੇ ਲਗਭਗ ਹਰ ਘਰ `ਚ ਇਸਦੀ ਵਰਤੋਂ ਕੀਤੀ ਜਾਂਦੀ ਹੈ। ਕਿਸਾਨ ਪ੍ਰਤੀ ਏਕੜ `ਚੋਂ 100-150 ਕੁਇੰਟਲ ਹਲਦੀ ਪ੍ਰਾਪਤ ਕਰ ਸਕਦੇ ਹਨ। ਹਲਦੀ (turmeric) ਦੀ ਵਰਤੋਂ ਰਵਾਇਤੀ ਢੰਗ ਨਾਲ ਘਰੇਲੂ ਉਪਚਾਰਾਂ `ਚ ਵੀ ਕੀਤੀ ਜਾਂਦੀ ਹੈ। ਜ਼ਖ਼ਮ ਜਾਂ ਇਨਫੈਕਸ਼ਨ ਫੈਲਣ ਦੀ ਸਥਿਤੀ 'ਚ ਇਸ ਨੂੰ ਵਰਤਿਆ ਜਾਂਦਾ ਹੈ। ਗੁਰਦੇ ਅਤੇ ਜਿਗਰ ਦੀਆਂ ਸਮੱਸਿਆਵਾਂ ਤੋਂ ਬਚਣ ਲਈ ਡਾਕਟਰ ਵੀ ਇਸ ਦੀ ਵਰਤੋਂ ਦੀ ਸਲਾਹ ਦਿੰਦੇ ਹਨ। ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਹਲਦੀ ਦੀ ਕਾਸ਼ਤ ਨਾਲ ਇੱਕ ਤਾਂ ਪੈਸੇ ਕਮਾਏ ਜਾ ਸਕਦੇ ਹਨ, ਦੂਜਾ ਇਸ ਨੂੰ ਔਸ਼ਧੀ ਵਜੋਂ ਵੀ ਵਰਤਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਬਰਸੀਮ ਦੀ ਫ਼ਸਲ ਨੂੰ ਕੀੜੇ ਮਕੌੜਿਆਂ ਤੇ ਬਿਮਾਰੀਆਂ ਤੋਂ ਬਚਾਓ
ਸਰ੍ਹੋਂ: ਸਰ੍ਹੋਂ ਹਾੜ੍ਹੀ ਸੀਜ਼ਨ ਦੀ ਮੁੱਖ ਤੇਲ ਬੀਜ ਫ਼ਸਲ ਹੈ। ਸਰ੍ਹੋਂ ਦੀ ਫ਼ਸਲ ਭਾਰਤੀ ਆਰਥਿਕਤਾ `ਚ ਬਹੁਤ ਅਹਿਮ ਸਥਾਨ ਰੱਖਦੀ ਹੈ। ਮੱਧ ਅਤੇ ਉੱਤਰੀ ਭਾਰਤ ਦੇ ਹਰ ਪਿੰਡ `ਚ ਸਰ੍ਹੋਂ (mustard) ਉਗਾਈ ਜਾਂਦੀ ਹੈ। ਇਹ ਫ਼ਸਲ ਦੂਜੀਆਂ ਫ਼ਸਲਾਂ ਨਾਲੋਂ ਘੱਟ ਸਿੰਚਾਈ `ਚ ਤਿਆਰ ਹੋ ਜਾਂਦੀ ਹੈ। ਸਰ੍ਹੋਂ ਦੇ ਨਾਲ-ਨਾਲ ਦਾਲ, ਛੋਲੇ ਅਤੇ ਬਾਥੂ ਵੀ ਉਗਾਏ ਜਾ ਸਕਦੇ ਹਨ। ਸਰ੍ਹੋਂ (mustard) ਦਾ ਤੇਲ ਘਰੇਲੂ ਉਪਚਾਰਾਂ ਅਤੇ ਐਂਟੀਸੈਪਟਿਕ (Antiseptic) ਦੇ ਤੌਰ 'ਤੇ ਵਰਤਿਆ ਜਾਂਦਾ ਹੈ। ਆਯੁਰਵੇਦ ਮਾਹਿਰ ਚਮੜੀ ਰੋਗਾਂ ਤੋਂ ਪੀੜਤ ਲੋਕਾਂ ਨੂੰ ਇਸ ਦੀ ਵਰਤੋਂ ਕਰਨ ਦੀ ਸਲਾਹ ਦਿੰਦੇ ਹਨ।
ਕਰੇਲਾ: ਕਰੇਲਾ (bitter gourd) ਇੱਕ ਅਜਿਹੀ ਫ਼ਸਲ ਹੈ ਜੋ ਕਿ ਹਰ ਮੌਸਮ `ਚ ਉਗਾਈ ਜਾ ਸਕਦੀ ਹੈ। ਇਸ ਫਸਲ ਤੋਂ ਇੱਕ ਏਕੜ `ਚ 50-60 ਕੁਇੰਟਲ ਝਾੜ ਮਿਲਦਾ ਹੈ, ਜਿਸਦੀ ਕੀਮਤ 20-25 ਹਜ਼ਾਰ ਤੱਕ ਹੁੰਦੀ ਹੈ। ਕਰੇਲੇ ਦੀ ਕਾਸ਼ਤ ਕਿਸਾਨਾਂ ਨੂੰ ਲਾਗਤ ਤੋਂ ਵੱਧ ਮੁਨਾਫ਼ਾ ਦਿੰਦੀ ਹੈ। ਜੇਕਰ ਔਸ਼ਧੀ ਗੁਣਾਂ ਬਾਰੇ ਗੱਲ ਕੀਤੀ ਜਾਵੇ ਤਾਂ ਪੁਰਾਣੇ ਹਕੀਮ ਕਹਿੰਦੇ ਸਨ ਕਿ ਕਰੇਲੇ (bitter gourd) ਦਾ ਸੇਵਨ ਸ਼ੁਗਰ (Diabetes) ਨੂੰ ਕੰਟਰੋਲ ਕਰਨ ਦਾ ਇਲਾਜ਼ ਹੈ। ਇਸ ਦੇ ਨਾਲ ਹੀ ਇਹ ਪਾਚਨ ਤੰਤਰ ਦੀ ਖਰਾਬੀ, ਭੁੱਖ ਨਾ ਲੱਗਣਾ, ਬੁਖਾਰ ਅਤੇ ਅੱਖਾਂ ਦੀਆਂ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ।
Summary in English: Earn double profit by cultivating fenugreek, turmeric, mustard