ਲੈਟੱਸ (Lettuce) ਨੂੰ ਸਲਾਦ ਵਜੋਂ ਵਰਤਿਆ ਜਾਂਦਾ ਹੈ ਕਿਉਕਿ ਇਸ ਦਾ ਸੇਵਨ ਕੱਚੇ ਰੂਪ `ਚ ਕੀਤਾ ਜਾਂਦਾ ਹੈ। ਚਿਕਿਤਸਕ ਤੱਤਾਂ ਦੀ ਮੌਜ਼ੂਦਗੀ ਕਰਕੇ ਲੈਟੱਸ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ। ਇਸ ਨੂੰ ਜ਼ਿਆਦਾਤਰ ਪੱਤਿਆਂ ਕਰਕੇ ਉਗਾਇਆ ਜਾਂਦਾ ਹੈ, ਪਰ ਕਈ ਵਾਰ ਇਸ ਦੀ ਖੇਤੀ ਬੀਜ ਅਤੇ ਤਣਾ ਪ੍ਰਾਪਤ ਕਰਨ ਲਈ ਵੀ ਕੀਤੀ ਜਾਂਦੀ ਹੈ। ਇਹ ਵਿਟਾਮਿਨ ਕੇ ਅਤੇ ਕਲੋਰੋਫਿਲ ਦਾ ਚੰਗਾ ਸਰੋਤ ਹੁੰਦਾ ਹੈ।
ਲੈਟੱਸ ਦੀਆਂ ਵੱਖ-ਵੱਖ ਕਿਸਮਾਂ `ਚੋਂ ਗੁੱਛੇਦਾਰ ਪੱਤਿਆਂ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਕਿਉਕਿ ਇਸ `ਚ ਆਇਰਨ, ਵਿਟਾਮਿਨ ਏ ਅਤੇ ਸੀ ਉਚਿੱਤ ਮਾਤਰਾ `ਚ ਹੁੰਦੇ ਹਨ। ਆਓ ਜਾਣਦੇ ਹਾਂ ਇਸ ਦੀ ਕਾਸ਼ਤ ਬਾਰੇ ਕੁਝ ਖ਼ਾਸ ਗੱਲਾਂ...
ਲੈਟੱਸ ਦੀ ਕਾਸ਼ਤ (Cultivation of lettuce):
● ਖੇਤ ਦੀ ਤਿਆਰੀ (Field preparation):
ਸਲਾਦ ਦੇ ਪੱਤਿਆਂ ਦੀ ਕਾਸ਼ਤ ਲਈ ਖੇਤ ਨੂੰ 2-3 ਵਾਰ ਵਾਹੋ। ਪੋਸ਼ਟਿਕ ਤੱਤਾਂ ਦਾ ਪਤਾ ਲਗਾਉਣ ਲਈ ਮਿੱਟੀ ਦੀ ਜਾਂਚ ਕਰਵਾਓ।
● ਬੀਜ ਦਰ (seed rate):
ਸਲਾਦ ਦੇ ਪੱਤਿਆਂ ਦੀ ਕਾਸ਼ਤ ਲਈ ਇੱਕ ਏਕੜ `ਚ 400 ਗ੍ਰਾਮ ਬੀਜ ਕਾਫੀ ਹੁੰਦੇ ਹਨ। ਇਸ ਨਾਲ ਤੁਹਾਨੂੰ ਵੱਧ ਪੈਦਾਵਾਰ ਪ੍ਰਾਪਤ ਹੋਵੇਗੀ।
● ਸਲਾਦ ਦੇ ਪੱਤਿਆਂ ਦੀ ਕਾਸ਼ਤ ਲਈ ਮਿੱਟੀ (Soil for lettuce cultivation):
ਇਹ ਖੇਤੀ ਰੇਤਲੀ, ਚੀਕਣੀ ਅਤੇ ਖਾਰੀ ਚੀਕਣੀ ਮਿੱਟੀ `ਚ ਜਿਆਦਾ ਵਧੀਆ ਹੁੰਦੀ ਹੈ। ਇਸ ਤੋਂ ਇਲਾਵਾ ਮਿੱਟੀ `ਚ ਜੈਵਿਕ ਪਦਾਰਥ, ਨਾਈਟ੍ਰੋਜਨ ਅਤੇ ਪੋਟਾਸ਼ੀਅਮ ਸਹੀ ਮਾਤਰਾ `ਚ ਹੋਣੇ ਚਾਹੀਦੇ ਹਨ। ਫ਼ਸਲ ਦੇ ਵਧੀਆ ਵਿਕਾਸ ਲਈ ਮਿੱਟੀ ਦੀ pH 6 - 6.8 ਤੱਕ ਹੋਣੀ ਚਾਹੀਦੀ ਹੈ। ਇਸ ਦੀ ਖੇਤੀ ਦੇ ਲਈ ਜ਼ਿਆਦਾ ਪਾਣੀ ਰੋਕਣ ਵਾਲੀ ਮਿੱਟੀ ਠੀਕ ਨਹੀ ਹੁੰਦੀ।
● ਖਾਦਾਂ ਦੀ ਵਰਤੋਂ (Use of fertilizers):
ਲੈਟੱਸ (Lettuce) ਦੇ ਵਧੀਆ ਝਾੜ ਲਈ ਨਾਈਟ੍ਰੋਜਨ (Nitrogen) 25, ਫਾਸਫੋਰਸ (Phosphorus) 12 ਤੇ ਯੂਰੀਆ (Urea) 55 ਕਿਲੋਗ੍ਰਾਮ ਪ੍ਰਤੀ ਏਕੜ `ਚ ਵਰਤਣਾ ਵਧੇਰੇ ਫਾਇਦੇਮੰਦ ਹੈ।
● ਲੈਟੱਸ ਦੀਆਂ ਮੁੱਖ ਕਿਸਮਾਂ (Main Varieties of lettuce):
ਕਿਸਾਨ ਵੀਰੋਂ ਜੇ ਤੁਸੀਂ ਵੀ ਆਪਣੇ ਖੇਤ `ਚ ਲੈਟੱਸ ਦੀ ਪੈਦਾਵਾਰ ਵਧਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ ਕਿਸਮਾਂ ਦੀ ਵਰਤੋਂ ਕਰੋ। ਜਿਸ `ਚ ਬੱਟਰ ਹੈੱਡਸ (Butter heads), ਕ੍ਰਿਸੱਪ ਹੈੱਡਸ (Crisp head), ਪੰਜਾਬ ਲੈਟੱਸ 1 (Punjab Lettuce 1), ਰੋਮੈਨੇ (Romaine) ਆਦਿ ਸ਼ਾਮਲ ਹਨ। ਇਹ ਸਭ ਕਿਸਮਾਂ (Variety) ਘੱਟ ਸਮੇਂ `ਚ ਵੱਧ ਉਪਜ ਦਿੰਦਿਆਂ ਹਨ।
ਇਹ ਵੀ ਪੜ੍ਹੋ : ਛੋਲਿਆਂ ਦੀਆਂ ਇਨ੍ਹਾਂ ਕਿਸਮਾਂ ਤੋਂ ਪਾਓ 12 ਤੋਂ 14 ਕੁਇੰਟਲ ਪ੍ਰਤੀ ਏਕੜ ਝਾੜ, ਜਾਣੋ ਬਿਜਾਈ ਤੋਂ ਵਾਢੀ ਤੱਕ ਦੀ ਜਾਣਕਾਰੀ
ਸਿੰਚਾਈ (Irrigation):
ਪੌਦਾ ਲਗਾਉਣ ਤੋਂ 48 ਘੰਟੇ ਪਹਿਲਾਂ ਨਰਸਰੀ ਬੈਡ ਦੀ ਸਿੰਚਾਈ ਬੰਦ ਕਰ ਦਿਓ। ਪੌਦਾ ਲਗਾਉਣ ਤੋਂ 30 ਮਿੰਟ ਪਹਿਲਾ ਚੰਗੀ ਤਰ੍ਹਾਂ ਸਿੰਚਾਈ ਕਰੋ। ਹਲਕੀ ਮਿੱਟੀ `ਚ 5-6 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ ਅਤੇ ਭਾਰੀ ਮਿੱਟੀ ਵਿੱਚ 8-10 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ।
ਕੀੜੇ ਅਤੇ ਰੋਗ ਪ੍ਰਬੰਧਨ (Pest and disease management):
● ਚੇਪਾ: ਜੇਕਰ ਰਸ ਚੂਸਣ ਵਾਲੇ ਕੀੜੇ ਜਿਵੇਂ ਕਿ ਚੇਪੇ ਦਾ ਹਮਲਾ ਦਿਖੇ ਤਾਂ ਇਮੀਡਾਕਲੋਪਰਿਡ (Imidacloprid) 17.8 ਐਸ ਐਲ 60 ਮਿ:ਲੀ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
● ਧੱਬੇ ਤੇ ਚਿਤਕਬਰਾ ਰੋਗ: ਧੱਬਾ ਰੋਗ ਦੀ ਪ੍ਰਤੀਰੋਧਕ ਕਿਸਮ ਦੀ ਵਰਤੋ ਕਰੋ। ਚਿਤਕਬਰਾ ਰੋਗ ਬੀਜ ਤੋਂ ਪੈਦਾ ਹੋਣ ਵਾਲੀ ਬਿਮਾਰੀ ਹੈ ਇਸ ਲਈ ਸਲਾਦ ਪੱਤੇ ਦੀ ਖੇਤੀ ਲਈ ਇਸ ਬਿਮਾਰੀ ਤੋਂ ਰਹਿਤ ਬੀਜਾਂ ਦਾ ਪ੍ਰਯੋਗ ਕਰੋ।
ਵਾਢੀ (Harvesting):
ਜਦੋਂ ਪੱਤੇ ਪੂਰੀ ਤਰ੍ਹਾਂ ਨਾਲ ਵਿਕਸਿਤ ਹੋ ਜਾਣ ਅਤੇ ਵੇਚਣ ਯੋਗ ਹੋ ਜਾਣ ਉਦੋਂ ਲੈਟੱਸ (Lettuce) ਦੀ ਵਾਢੀ ਕਰ ਦਵੋ। ਨਰਮ ਪੱਤਿਆਂ ਦੀ ਇੱਕ ਹਫਤੇ ਦੇ ਫਾਸਲੇ ਤੇ ਵਾਢੀ ਕਰੋ। ਵਾਢੀ ਮਿੱਟੀ ਦੇ ਨੇੜਲੇ ਹਿੱਸੇ ਤੋਂ ਹੱਥਾਂ ਨਾਲ ਕਰੋ। ਫ਼ਸਲ ਦੀ ਵਾਢੀ ਸਵੇਰ ਦੇ ਸਮੇਂ ਕਰਨੀ ਚਾਹੀਦੀ ਹੈ ਕਿਉਂਕਿ ਅਜਿਹਾ ਕਰਨ ਨਾਲ ਪੱਤੇ ਤਾਜ਼ੇ ਰਹਿੰਦੇ ਹਨ।
Summary in English: Earn huge income from lettuce leaf farming