ਕ੍ਰਿਸ਼ੀ ਜਾਗਰਨ ਦੇ ਉੱਦਮ ਨਾਲ ਕਰੋਨਾ ਵਰਗੀ ਮਾਹਾਮਾਰੀ ਵਿੱਚ ਕਿਸਾਨ ਵੀਰਾਂ ਦੀਆ ਮੁਸ਼ਕਲਾਂ ਨੂੰ ਸਮਜਦੇ ਹੋਏ ਕੁੱਝ ਸਫਲ ਕਿਸਾਨਾਂ ਨਾਲ ਫੇਸਬੁੱਕ ਪੇਜ ਤੇ ਲਾਈਵ ਹੋਕੇ ਕ੍ਰਿਸ਼ੀ ਜਾਗਰਨ ਪੰਜਾਬ ਦੇ ਨਾਲ ਜੁੜੇ ਕਿਸਾਨਾਂ ਨਾਲ ਸੰਪਰਕ ਕਰਵਾ ਕੇ ਉਹਨਾ ਨੂੰ ਨਵੀਂਆਂ ਖੇਤੀ ਟੈਕਨੀਕ ਨਾਲ ਜੋੜਿਆ ਜਾ ਰਿਹਾ ਹੈ । ਜਿਸ ਦੇ ਤਹਿਤ 12 ਜੁਲਾਈ ਦਿਨ ਐਤਵਾਰ ਸਵੇਰੇ 11 ਵਜੇ ਤੋਂ ਸਿੱਧਾ ਪ੍ਰਸਾਰਨ ਫੇਸਬੁੱਕ ਪੇਜ ਤੇ ਕੀਤਾ ਗਿਆ ਇਸ ਵਿੱਚ ਅਗਾਂਹਵਧੂ ਕਿਸਾਨ ਗੁਰਦਿਆਲ ਸਿੰਘ ਸੱਲੋਪੁਰ ਵੱਲੋਂ ਹਲਦੀ ਦੀ ਖੇਤੀ, ਪੋਰਸੈਸਿਗ, ਅਤੇ ਮੰਡੀਕਰਨ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ
ਹਲਦੀ ਦੀ ਬਿਜਾਈ ਅਪ੍ਰੈਲ ਤੋਂ ਮਈ ਤੱਕ ਕੀਤੀ ਜਾ ਸਕਦੀ ਹੈ ਇਕ ਏਕੜ ਵਿਚ 5 ਕੁਇੰਟਲ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਪੈਂਦਾ ਹੈ ਬਿਜਾਈ ਰੇਜਰ ਨਾਲ ਜਾ ਆਲੂ ਵਾਲੇ ਪਲਾਂਟਰ ਨਾਲ ਕੀਤੀ ਜਾ ਸਕਦੀ ਹੈ ਅਪ੍ਰੈਲ ਮਈ ਵਿੱਚ ਬੀਜੀ ਹਲਦੀ ਮਾਰਚ ਦੇ ਪਹਿਲੇ ਹਫਤੇ ਪੁਟਾਈ ਕੀਤੀ ਜਾ ਸਕਦੀ ਹੈ ਪੁਟਾਈ ਆਲੂ ਵਾਲੇ ਡਿਗਰ ਨਾਲ ਕੀਤੀ ਜਾ ਸਕਦੀ ਹੈ | ਪੈਦਾਵਾਰ ਲੱਗਭੱਗ 130 ਪ੍ਰਤੀ ਏਕੜ ਹੁੰਦੀ ਹੈ |
ਪ੍ਰੋਸੈਸਿੰਗ ਧੋਣਾ, ਉਬਾਲਣਾ, ਸੁਕਾਉਣ, ਪਾਲਸ ਕਰਨਾ ਅਤੇ ਗਰਾਇੰਡ ਕਰਨਾ
ਮੰਡੀ ਕਰਨ ਆਪ ਕਰਕੇ ਪੂਰਾ ਮੁਨਾਫਾ ਕਮਾ ਕੇ ਹਲਦੀ ਦੀ ਵਰਤੋ ਹਰ ਘਰ ਵਿੱਚ ਕੀਤੀ ਜਾਂਦੀ ਹੈ | ਤੁਹਾਡੇ ਆਸ ਪਾਸ ਦੇ ਘਰਾਂ ਵਿਚ ਅਤੇ ਪਿੰਡਾਂ ਵਿੱਚ ਤੁਸੀਂ ਹਲਦੀ ਅਤੇ ਹੋਰ ਖਾਣ ਪੀਣ ਦੀ ਵਸਤਾਂ ਜੋ ਕਿਸਾਨਾਂ ਵਲੋਂ ਉਗਾਈਆ ਜਾਦੀਆ ਹਨ ਓਹਨਾ ਦੀ ਸਪਲਾਈ ਕਰਕੇ ਤੁਸੀ ਮੁਨਾਫਾ ਕਮਾ ਸਕਦੇ ਹੋ ਅਤੇ ਕਿਸਾਨਾਂ ਨੂੰ ਗਰੁੱਪਾਂ ਵਿੱਚ ਕੰਮ ਕਰਨਾ ਚਾਹੀਦਾ ਹੈ
ਲੱਗ ਪੱਗ 25 ਮਿੰਟ ਚੱਲੇ ਲਾਈਵ ਵਿੱਚ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਅੰਤ ਵਿੱਚ ਕ੍ਰਿਸ਼ੀ ਜਾਗਰਨ ਪੰਜਾਬ ਦੀ ਸਮੂਹ ਟੀਮ ਦਾ ਤੇ ਕਿਸਾਨ ਵੀਰਾਂ ਦਾ ਧੰਨਵਾਦ ਕਰਕੇ ਸੱਭ ਨੂੰ ਕਰੋਨਾ ਤੋਂ ਬਚਾਓ ਕਰਨ ਲਈ ਕਹਿ ਕੇ ਸੰਪੰਨ ਕੀਤਾ |
ਵਧੇਰੇ ਜਾਣਕਾਰੀ ਲਈ ਤੁਸੀਂ ਇਸ ਲਿੰਕ 'ਤੇ ਕਲਿੱਕ ਕਰ ਸਕਦੇ ਹੋ
https://www.facebook.com/punjab.krishijagran/videos/572051083681443/
ਗੁਰਦਿਆਲ ਸਿੰਘ
ਫੋਨ ਨੰਬਰ 94632-26244
Email id greengoldspices@yahoo.com
Summary in English: Explaining the cultivation, processing and marketing of turmeric: - Gurdial Singh