ਮੈਂ ਸੰਗਰੂਰ ਵਿਖੇ ਮਦਰ ਅਰਥ ਜੈਵਿਕ ਫਾਰਮ ਦੀ ਪ੍ਰਿਯੰਕਾ ਹਾਂ। ਅਸੀਂ ਪਿਛਲੇ 10 ਕੂ ਸਾਲਾਂ ਤੋਂ ਜੈਵਿਕ ਖੇਤੀ ਕਰ ਰਹੇ ਹਾਂ। ਇਹਨਾਂ 10 ਸਾਲਾਂ ਵਿੱਚ ਜੋ ਮੈਂ ਸਿੱਖਿਆ ਹੈ - ਖੇਤੀਬਾੜੀ ਇੱਕ ਮਿਹਨਤੀ ਕੰਮ ਹੈ ,ਤੇ ਇਹ ਮੌਸਮ ਉੱਤੇ ਨਿਰਭਰ ਕਰਦਾ ਹੈ, ਇਸ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਅਸੀਂ ਉਤਪਾਦ ਦਾ ਮੁਲ ਵਧਾਈਏ।
ਖੇਤੀ ਨੂੰ ਵਿਹਾਰਕ ਬਣਾਉਣ ਲਈ ਪ੍ਰੋਸੈਸਿੰਗ ਕਰਨੀ ਚਾਹੀਦੀ ਹੈ। ਜੇ ਅਸੀਂ ਦਾਲ ਉਗਾਈ ਹੈ, ਤਾਂ ਅਸੀਂ ਉਹਨੂੰ ਹੱਥ ਦੀ ਚੱਕੀ ਨਾਲ ਦਲ ਸਕਦੇ ਹਾਂ। ਜੇ ਅਸੀਂ ਸਬਜ਼ੀਆਂ, ਫਲ ਉਗਾ ਰਹੇ ਹਾਂ ਤਾਂ ਅਸੀਂ ਉਸ ਦਾ ਅਚਾਰ, ਮੁਰੱਬਬਾ, ਜੈਮ ਬਣਾ ਸਕਦੇ ਹਾਂ। ਜੇ ਸਾਡੇ ਕੋਲ ਮੁਲ ਅਨਾਜ ਹਨ ਤਾਂ ਅਸੀਂ ਬਿਸਕੁਟ ਬਣਾ ਸਕਦੇ ਹਾਂ।
ਪੇਸ਼ੇਵਰਾਨਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸਿੱਖੋ, ਹੁਨਰਮੰਦ ਬਣੋ। ਚੰਗੀ ਕੁਆਲਟੀ ਦੇ ਕੱਚੇ ਮਾਲ ਦੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ। ਇਕ ਵਾਰ ਜਦੋਂ ਉਤਪਾਦ ਤਿਆਰ ਹੋ ਜਾਂਦਾ ਹੈ ਤਾਂ ਐਫਐਸਐਸਏਆਈ ਪ੍ਰਮਾਣੀਕਰਣ ਪ੍ਰਾਪਤ ਕਰਨਾ ਮਹੱਤਵਪੂਰਨ ਹੁੰਦਾ ਹੈ। ਕਿਸੇ ਵੀ ਭੋਜਨ ਕਾਰੋਬਾਰ ਲਈ ਇਹ ਬਹੁਤ ਜ਼ਰੂਰੀ ਹੈ। ਤੁਹਾਡੇ ਉਤਪਾਦ ਦੀ ਇਮਾਨਦਾਰ ਸਮੀਖਿਆ ਲਈ ਤੁਸੀਂ ਇਸ ਨੂੰ ਆਪਣੇ ਦੋਸਤਾਂ, ਪਰਿਵਾਰ ਦੇ ਮੈਂਬਰਾਂ ਨੂੰ ਉਪਹਾਰ ਦੇ ਤੌਰ ਤੇ ਦੇ ਸਕਦੇ ਹੋ। ਮੂੰਹ ਤੋਂ ਕੀਤੀ ਗਈ ਤਾਰੀਫ਼ ਸਭ ਤੋਂ ਵਧੀਆ ਮਾਰਕੀਟਿੰਗ ਹੈ। ਤੁਸੀਂ ਆਪਣੇ ਘਰ ਜਾਂ ਆਪਣੇ ਫਾਰਮ ਦੇ ਬਾਹਰ ਫਲੈਕਸ ਬੋਰਡ ਲਗਾ ਸਕਦੇ ਹੋ।
ਕਿਸੇ ਵੀ ਕਾਰੋਬਾਰ ਦੇ ਸਫਲ ਹੋਣ ਲਈ ਬਹੁਤ ਧੀਰਜ, ਹੌਂਸਲਾ ਰੱਖਣਾ ਪੈਂਦਾ ਹੈ। ਕੰਮ ਨੂੰ ਪੂਰੀ ਇਮਾਨਦਾਰੀ ਨਾਲ ਤੇ ਕੰਮ ਕਰਦੇ ਹੋਏ ਆਲੇ ਦੁਆਲੇ ਨੂੰ ਸਾਫ਼-ਸੁਥਰਾ ਰੱਖਨਾ ਬਹੁਤ ਜ਼ਰੂਰੀ ਹੈ। ਵੇਚਣ ਦੇ ਉਦੇਸ਼ ਲਈ ਅਸੀਂ ਕਿਸਾਨ ਬਾਜ਼ਾਰਾਂ, ਮੰਡੀਆਂ ਵਿੱਚ, ਆਤਮਾ ਮੰਡੀ ਵਿਚ ਜਾ ਸਕਦੇ ਹਾਂ। ਇਸਦੇ ਲਈ ਸਬੰਧਤ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀਦੀ ਹੈ। ਉਹ ਹਮੇਸ਼ਾ ਮਦਦ ਕਰਨ ਲਈ ਤਿਆਰ ਰਹਿੰਦੇ ਹਨ। ਗਾਹਕਾਂ ਨਾਲ ਗੱਲਬਾਤ ਕਰਨਾ ਬਹੁਤ ਜ਼ਰੂਰੀ ਹੈ। ਆਪਣੇ ਉਤਪਾਦ ਦੀ ਯੂਐਸਪੀ ਬਾਰੇ ਦੱਸੋ। ਗੁਰਬਾਣੀ ਵਿੱਚ ਵੀ ਲਿਖਿਆ ਹੈ ਪਹਿਲਾ ਸੁੱਖ ਨਿਰੋਗੀ ਕਾਇਆ। ਇਹ ਜ਼ਰੂਰੀ ਹੈ ਉਹ ਉਤਪਾਦ ਤਿਆਰ ਕਰੀਏ ਜਿਹੜਾ ਸਿਹਤ ਪੱਖੋਂ ਵਧੀਆ ਹੋਵੇ ਤੇ ਜਿਸ ਦੀ ਡਿਮਾਂਡ ਹੋਵੇ। ਉਤਪਾਦ ਨੂੰ ਸੰਭਾਲਣਾ ਵੀ ਜ਼ਰੂਰੀ ਹੈ। ਉਹਦੇ ਵਿੱਚ ਕੋਈ ਫੰਗਸ ਨਾ ਲੱਗੇ ਕੋਈ ਕੀੜਾ ਨਾ ਲੱਗੇ ਇਸ ਦਾ ਵੀ ਪੂਰਾ ਧਿਆਨ ਰੱਖਣਾ ਜ਼ਰੂਰੀ ਹੈ। ਸੁਆਦ ਲਈ ਨਮੂਨੇ ਰੱਖੇ ਜਾ ਸਕਦੇ ਹਨ।
ਮਾਰਕੀਟਿੰਗ ਦੇ ਉਦੇਸ਼ਾਂ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰੋ ਜੋ ਸਾਡੇ ਸਾਰਿਆਂ ਲਈ ਸੁਤੰਤਰ ਰੂਪ ਵਿੱਚ ਉਪਲਬਧ ਹੈ। ਅਤੇ ਵਟਸਐਪ ਗਰੁੱਪ ਬਣਾਇਆ ਜਾ ਸਕਦਾ ਹੈ। ਆਪਣੇ ਆਸ ਪਾਸ ਦੇ ਲੋਕਾਂ ਨੂੰ ਸਿਹਤ ਦੇ ਪ੍ਰਤੀ ਜਾਗਰੂਕ ਕਰੋ। ਕਿਸਾਨਾਂ ਨੂੰ ਕਿਹੜੀ ਫ਼ਸਲ ਲਾਉਣਾ ਲਾਭਦਾਇਕ ਹੈ ਇਹ ਦੱਸਣਾ ਵੀ ਜ਼ਰੂਰੀ ਹੈ। ਦਾਲਾਂ ਤੇਲ ਵਾਲੀਆਂ ਫਸਲਾਂ ਲਗਾਉਣ ਵਿੱਚ ਜ਼ਿਆਦਾ ਮੁਨਾਫ਼ਾ ਹੈ । ਉਤਪਾਦਨ ਦੀ ਲਾਗਤ ਨੂੰ ਘਟਾਉਣ ਲਈ ਜਾਗਰੂਕ ਕਰਨਾ ਵੀ ਬਹੁਤ ਜ਼ਰੂਰੀ ਹੈ।
ਇਸ ਦੇ ਲਈ ਆਪਣੇ ਖੇਤਾਂ ਵਿੱਚ ਰਸਾਇਣਕ ਸਪਰੇਅ ਦੀ ਵਰਤੋਂ ਘਟਾ ਸਕਦੇ ਹਾਂ, ਕਿਰਪਾ ਕਰਕੇ ਆਪਣੇ ਖੇਤਾਂ ਨੂੰ ਅੱਗ ਨਾ ਲਾਓ । ਏ ਸਾਡੀ ਮਾਂ ਹੈ ਇਹਦਾ ਖਿਆਲ ਰੱਖਣਾ ਇਹਦੇ ਪੁੱਤਾਂ ਦਾ ਹੀ ਫਰਜ਼ ਹੈ। ਆਪਣੀ ਮਿੱਟੀ ਦੀ ਗੁਣਵਤਾ ਨੂੰ ਬਿਹਤਰ ਬਣਾਉਣਾ ਬਹੁਤ ਮਹੱਤਵਪੂਰਣ ਹੈ। ਇਸ ਦੇ ਲਈ ਸਾਨੂੰ ਮਿੱਟੀ ਵਿਚ ਰਸਾਇਣਕ ਫੰਜੀਸਾਈਡਸ, ਖਾਦ, ਨਦੀਨਨਾਸ਼ਕਾਂ, ਕੀਟਨਾਸ਼ਕਾਂ ਦੀ ਵੱਡੀ ਮਾਤਰਾ ਵਿਚ ਵਰਤੋਂ ਨਹੀਂ ਕਰਨੀ ਹੈ । ਇਕ ਵਿਣਤੀ ਮੈਂ ਪੜ੍ਹਨ ਵਾਲਿਆਂ ਨੂੰ ਹੋਰ ਕਰਨਾ ਚਾਵਾਂਗੀ ਕਿ ਆਪਣੇ ਖੇਤ ਵਿਚ ਇਕ ਛੋਟਾ ਜਿਹਾ ਟੁਕੜਾ ਚਿੜੀਆਂ ਲਈ ਜ਼ਰੂਰ ਬੀਜੋ।
ਇਸ ਨੋਟ 'ਤੇ ਮੈਂ ਵਿਸ਼ਾ ਖਤਮ ਕਰਾਂਗੀ ਤੁਹਾਡਾ ਬਹੁਤ ਬਹੁਤ ਧੰਨਵਾਦ।
ਉਮੀਦ ਹੈ ਕਿ ਇਹ ਤੁਹਾਡੇ ਲਈ ਲਾਭ ਦਾਇਕ ਹੋਵੇਗਾ।
ਪ੍ਰਿਯੰਕਾ ਗੁਪਤਾ
ਫੋਨ ਨੰ. 9855234222
ਈਮੇਲ gauranganshita@gmail.com
Summary in English: Farmers become self-reliant by making products of their crops - progressive farmer Priyanka Gupta