Wheat Sowing: ਸਾਉਣੀ ਦੀਆਂ ਫਸਲਾਂ ਦੀ ਕਟਾਈ ਸ਼ੁਰੂ ਹੋ ਗਈ ਹੈ ਅਤੇ ਹੁਣ ਹਾੜੀ ਦੀਆਂ ਫਸਲਾਂ ਦੀ ਬਿਜਾਈ ਦਾ ਕੰਮ ਸ਼ੁਰੂ ਹੋਣ ਵਾਲਾ ਹੈ। ਇਸ ਦੌਰਾਨ ਪੂਸਾ ਸੰਸਥਾ ਦੇ ਵਿਗਿਆਨੀਆਂ ਨੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ।
Pusa Institute: ਕਿਸਾਨ ਕਣਕ ਦੀਆਂ ਅਗੇਤੀਆਂ ਕਿਸਮਾਂ ਦੀ ਬਿਜਾਈ 20 ਅਕਤੂਬਰ ਤੋਂ ਸ਼ੁਰੂ ਕਰ ਸਕਦੇ ਹਨ। ਜੀ ਹਾਂ, ਪੂਸਾ ਸੰਸਥਾ ਦੇ ਵਿਗਿਆਨੀਆਂ ਨੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਜਿਸ ਵਿੱਚ ਆਈਸੀਏਆਰ-ਆਈਏਆਰਆਈ (ICAR-IARI) ਨੇ ਕਿਸਾਨਾਂ ਨੂੰ ਹਾੜੀ ਦੇ ਸੀਜ਼ਨ 2022 ਦੀਆਂ ਫ਼ਸਲਾਂ ਦੀ ਬਿਜਾਈ ਲਈ ਖਾਦ-ਬੀਜ ਦੇ ਪ੍ਰਬੰਧ ਕਰਨ ਅਤੇ ਖੇਤ ਤਿਆਰ ਕਰਨ ਦੀ ਸਲਾਹ ਦਿੱਤੀ ਹੈ। ਪੂਸਾ ਸੰਸਥਾ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਕਿਸਾਨ 20 ਅਕਤੂਬਰ ਤੋਂ ਕਣਕ ਦੀਆਂ ਅਗੇਤੀਆਂ ਕਿਸਮਾਂ ਦੀ ਬਿਜਾਈ ਸ਼ੁਰੂ ਕਰ ਸਕਦੇ ਹਨ।
ਇਨ੍ਹਾਂ ਹੀ ਨਹੀਂ ਵਿਗਿਆਨੀਆਂ ਨੇ ਕਿਸਾਨਾਂ ਨੂੰ ਬੀਜਾਂ ਦੀਆਂ ਸੁਧਰੀਆਂ ਕਿਸਮਾਂ ਦੀ ਚੋਣ ਕਰਨ ਦੇ ਨਾਲ-ਨਾਲ ਖੇਤ ਦੀ ਤਿਆਰੀ, ਸਿੰਚਾਈ ਪ੍ਰਣਾਲੀ ਅਤੇ ਰੂੜੀ-ਖਾਦ ਦਾ ਵੀ ਹੁਣ ਤੋਂ ਹੀ ਪ੍ਰਬੰਧ ਕਰਨ ਦੀ ਸਲਾਹ ਦਿੱਤੀ ਹੈ।
20 ਅਕਤੂਬਰ ਤੋਂ 10 ਨਵੰਬਰ ਤੱਕ ਬਿਜਾਈ
ਕਿਸਾਨਾਂ ਲਈ ਸਭ ਤੋਂ ਮਹੱਤਵਪੂਰਨ ਸੀਜ਼ਨ ਵਿੱਚੋਂ ਇੱਕ ਹਾੜੀ ਦਾ ਸੀਜ਼ਨ ਹੁਣ ਸ਼ੁਰੂ ਹੋਣ ਵਾਲਾ ਹੈ। ਅਜਿਹੇ 'ਚ ਕਿਸਾਨ ਪਹਿਲਾਂ ਹੀ ਇਸ ਸੀਜ਼ਨ ਦੀਆਂ ਫਸਲਾਂ ਦੀ ਕਾਸ਼ਤ ਦੀ ਤਿਆਰੀ 'ਚ ਜੁਟੇ ਹੋਏ ਹਨ। ਅਜਿਹੇ 'ਚ ਤੁਹਾਨੂੰ ਦੱਸ ਦੇਈਏ ਕਿ ਆਈਸੀਏਆਰ-ਆਈਏਆਰਆਈ (ICAR-IARI) ਦੇ ਵਿਗਿਆਨੀਆਂ ਵੱਲੋਂ ਜਾਰੀ ਐਡਵਾਈਜ਼ਰੀ ਵਿੱਚ 20 ਅਕਤੂਬਰ ਤੋਂ 10 ਨਵੰਬਰ ਤੱਕ ਕਣਕ ਦੀਆਂ ਅਗੇਤੀਆਂ ਕਿਸਮਾਂ ਦੀ ਬਿਜਾਈ ਕਰਨ ਦੀ ਸਲਾਹ ਦਿੱਤੀ ਗਈ ਹੈ।
ਕਣਕ ਦੀਆਂ ਵੱਖ-ਵੱਖ ਕਿਸਮਾਂ ਦੀ ਬਿਜਾਈ
ਜਿਕਰਯੋਗ ਹੈ ਕਿ ਇਸ ਫ਼ਸਲ ਨੂੰ ਸਿਰਫ਼ ਇੱਕ ਸਿੰਚਾਈ ਦੀ ਲੋੜ ਹੁੰਦੀ ਹੈ ਅਤੇ ਇਸ ਤੋਂ ਸਮੇਂ ਸਿਰ ਕਣਕ ਦੀ ਚੰਗੀ ਪੈਦਾਵਾਰ ਹਾਸਿਲ ਹੁੰਦੀ ਹੈ। ਦੱਸ ਦੇਈਏ ਕਿ ਕਣਕ ਦੀਆਂ ਆਮ ਕਿਸਮਾਂ ਦੀ ਬਿਜਾਈ ਲਈ 10 ਨਵੰਬਰ ਤੋਂ 25 ਨਵੰਬਰ ਤੱਕ ਦਾ ਸਮਾਂ ਢੁਕਵਾਂ ਮੰਨਿਆ ਜਾਂਦਾ ਹੈ ਅਤੇ ਇਸ ਦੀ ਕਾਸ਼ਤ ਲਈ 4 ਤੋਂ 5 ਸਿੰਚਾਈਆਂ ਦੀ ਲੋੜ ਪੈਂਦੀ ਹੈ। ਜਦੋਂਕਿ, ਪਿਛੇਤੀ ਕਣਕ ਦੀ ਬਿਜਾਈ ਲਈ ਦਸੰਬਰ ਵਿੱਚ ਬਿਜਾਈ ਲਾਹੇਵੰਦ ਹੁੰਦੀ ਹੈ ਅਤੇ ਇਸ ਦੇ ਝਾੜ ਲਈ ਫ਼ਸਲ ਨੂੰ 4 ਤੋਂ 5 ਵਾਰ ਪਾਣੀ ਦੇਣਾ ਪੈਂਦਾ ਹੈ, ਜਿਸਦੇ ਚਲਦਿਆਂ ਕਿਸਾਨਾਂ ਨੂੰ ਸਿੰਚਾਈ ਲਈ ਪੂਰੇ ਪ੍ਰਬੰਧ ਕਰਨੇ ਲਾਜ਼ਮੀ ਹੈ।
ਡੂੰਘਾ ਹਲ ਨਾ ਵਾਹੋ: ਮਾਹਿਰ
ਆਈਸੀਏਆਰ-ਆਈਏਆਰਆਈ (ICAR-IARI) ਦੇ ਮਾਹਿਰਾਂ ਨੇ ਕਿਸਾਨਾਂ ਨੂੰ ਸਾਉਣੀ ਦੀਆਂ ਫ਼ਸਲਾਂ ਦੀ ਕਟਾਈ ਤੋਂ ਬਾਅਦ ਖੇਤ ਤਿਆਰ ਕਰਨ ਦੀ ਸਲਾਹ ਦਿੱਤੀ ਹੈ। ਵਿਗਿਆਨੀਆਂ ਨੇ ਸਲਾਹ ਦਿੱਤੀ ਹੈ ਕਿ ਖੇਤ 'ਚ ਡੂੰਘਾ ਹਲ ਨਾ ਵਾਹੋ, ਸਗੋਂ ਇਸ ਦੇ ਲਈ ਕਿਸਾਨ ਭਰਾ ਖੇਤਾਂ ਵਿੱਚ ਹਲਕੀ ਵਾਹੀ ਕਰਨ। ਜਿਕਰਯੋਗ ਹੈ ਕਿ ਕਿਸਾਨ ਅਕਸਰ ਖੇਤਾਂ ਵਿੱਚ ਡੂੰਘੀ ਵਾਹੀ ਕਰਦੇ ਹਨ, ਜਿਸ ਕਾਰਨ ਬੀਜ ਠੀਕ ਤਰ੍ਹਾਂ ਉਗ ਨਹੀਂ ਪਾਉਂਦੇ। ਦੂਜੇ ਪਾਸੇ ਜੇਕਰ ਖੇਤ ਪੂਰੀ ਤਰ੍ਹਾਂ ਸੁੱਕੇ ਹੋਣ ਤਾਂ ਹਲ ਵਾਹੁਣ ਤੋਂ ਬਾਅਦ ਹਲਕੀ ਸਿੰਚਾਈ ਦਾ ਕੰਮ ਵੀ ਕਰਨਾ ਪਵੇਗਾ।
ਇਹ ਵੀ ਪੜ੍ਹੋ : ਕਣਕ ਦੀਆਂ ਦੋ ਦੇਸੀ ਕਿਸਮਾਂ, ਮੀਂਹ-ਝੱਖੜ ਤੇ ਗੜ੍ਹੇਮਾਰੀ ਨੂੰ ਦੇਣਗੀਆਂ ਮਾਤ, ਇੱਥੋਂ ਖਰੀਦੋ ਬੀਜ
ਬਿਜਾਈ ਤੋਂ ਪਹਿਲਾਂ ਟੈਸਟ ਜ਼ਰੂਰੀ
ਪੂਸਾ ਸੰਸਥਾ ਦੇ ਵਿਗਿਆਨੀਆਂ ਵੱਲੋਂ ਜਾਰੀ ਐਡਵਾਈਜ਼ਰੀ ਦੇ ਮੁਤਾਬਕ ਕਣਕ ਦੀ ਬਿਜਾਈ ਤੋਂ ਪਹਿਲਾਂ ਬਿਮਾਰੀ ਰਹਿਤ ਅਤੇ ਪ੍ਰਮਾਣਿਤ ਬੀਜਾਂ ਦੀ ਹੀ ਵਰਤੋਂ ਕੀਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਐਡਵਾਈਜ਼ਰੀ 'ਚ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਕਣਕ ਦੀ ਬਿਜਾਈ ਇੱਕੋ ਜ਼ਮੀਨ 'ਤੇ ਕਰਨ ਲਈ ਵੱਖ-ਵੱਖ ਕਿਸਮਾਂ ਦੇ ਬੀਜਾਂ ਨੂੰ ਆਪਸ ਵਿਚ ਨਾ ਮਿਲਾਓ ਅਤੇ ਇੱਕੋ ਕਿਸਮ ਦੇ ਬੀਜ ਨਾਲ ਬਿਜਾਈ ਕਰੋ।
ਵਿਗਿਆਨੀਆਂ ਦੀ ਮੰਨੀਏ ਤਾਂ ਚੰਗੇ ਝਾੜ ਲਈ ਪ੍ਰਮਾਣਿਤ ਬੀਜਾਂ ਨਾਲ ਹੀ ਬਿਜਾਈ ਕਰਨੀ ਫਾਇਦੇਮੰਦ ਹੈ। ਜੇਕਰ ਬੀਜ ਪ੍ਰਮਾਣਿਤ ਨਾ ਹੋਵੇ ਤਾਂ ਇਲਾਜ ਉਪਰੰਤ ਹੀ ਬਿਜਾਈ ਕਰੋ, ਤਾਂ ਜੋ ਫ਼ਸਲ ਵਿੱਚ ਖ਼ਤਰੇ ਦੀ ਸੰਭਾਵਨਾ ਨਾ ਰਹੇ। ਇਸ ਤੋਂ ਇਲਾਵਾ ਥੀਰਮ ਅਤੇ ਕੈਪਟਨ ਦੀ ਵਰਤੋਂ ਬੀਜ ਦੇ ਇਲਾਜ ਲਈ ਕੀਤੀ ਜਾ ਸਕਦੀ ਹੈ। ਇਨ੍ਹਾਂ ਨੂੰ ਕੋਟਿੰਗ ਕਰਨ ਤੋਂ ਬਾਅਦ, ਬੀਜਾਂ ਨੂੰ ਛਾਂ ਵਾਲੀ ਥਾਂ 'ਤੇ ਸੁਕਾਓ ਅਤੇ ਅਗਲੇ ਦਿਨ ਖੇਤਾਂ ਵਿੱਚ ਬੀਜੋ।
ਕਿਸਾਨਾਂ ਲਈ ਧਿਆਨਯੋਗ ਗੱਲਾਂ
● ਕਿਸਾਨ ਸਭ ਤੋਂ ਪਹਿਲਾਂ ਇਹ ਧਿਆਨ ਦੇਣ ਕਿ ਕਣਕ ਦੇ ਬੀਜਾਂ ਦੇ ਪੁੰਗਰਨ, ਪੌਦਿਆਂ ਦਾ ਸਹੀ ਵਿਕਾਸ ਅਤੇ ਫ਼ਸਲ ਦੇ ਚੰਗੇ ਝਾੜ ਲਈ ਬਿਜਾਈ ਸਮੇਂ ਖੇਤਾਂ ਵਿੱਚ ਨਮੀ ਹੋਵੇ।
● ਕਿਸਾਨ ਖੇਤੀ ਵਿੱਚ ਆਪਣਾ ਸਮਾਂ, ਮਿਹਨਤ ਅਤੇ ਖਰਚਾ ਬਚਾਉਣ ਲਈ ਬਿਜਾਈ ਦਾ ਕੰਮ ਸੀਡ ਡਰਿੱਲ ਮਸ਼ੀਨ ਨਾਲ ਕਰਨ। ਇਸ ਨਾਲ ਖਾਦਾਂ ਦਾ ਖਰਚਾ ਬਚੇਗਾ।
● ਕਣਕ ਦੀ ਬਿਜਾਈ ਲਈ ਕਿਸਾਨ ਰਵਾਇਤੀ ਛਿੜਕਾਅ ਵਿਧੀ ਦੇ ਮੁਕਾਬਲੇ ਕਤਾਰ ਵਿਧੀ ਦੀ ਵਰਤੋਂ ਕਰਨ।
● ਇਸ ਦੇ ਨਾਲ ਹੀ ਨਦੀਨਾਂ ਦੀ ਰੋਕਥਾਮ, ਨਦੀਨ ਪ੍ਰਬੰਧਨ ਅਤੇ ਕੀਟ-ਰੋਗਾਂ ਦੀ ਰੋਕਥਾਮ ਵਿੱਚ ਆਸਾਨੀ ਹੁੰਦੀ ਹੈ।
Summary in English: Farmers should start buying fertilizers and seeds, advisory issued by the scientists of Pusa Institute.