ਆਲੂ ਆਮ ਤੌਰ 'ਤੇ ਹਰ ਘਰ `ਚ ਵਰਤਿਆ ਜਾਂਦਾ ਹੈ, ਜਿਸ ਕਾਰਨ ਇਸ ਦੀ ਮੰਗ ਸਾਰਾ ਸਾਲ ਬਣੀ ਰਹਿੰਦੀ ਹੈ। ਕਿਸਾਨ ਵੀ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਲ ਭਰ ਇਸ ਦੀ ਖੇਤੀ ਕਰਦੇ ਹਨ। ਆਲੂ ਦੀ ਖੇਤੀ ਤੋਂ ਕਿਸਾਨ ਭਰਾਵਾਂ ਨੂੰ ਚੰਗਾ ਮੁਨਾਫਾ ਵੀ ਮਿਲਦਾ ਹੈ। ਜੇਕਰ ਤੁਸੀਂ ਵੀ ਆਲੂ ਦੀ ਖੇਤੀ ਤੋਂ ਘੱਟ ਸਮੇਂ `ਚ ਵੱਧ ਮੁਨਾਫਾ ਕਮਾਉਣਾ ਚਾਹੁੰਦੇ ਹੋ ਤਾਂ ਦੇਸੀ ਆਲੂਆਂ ਦੀ ਕਾਸ਼ਤ ਤੁਹਾਡੇ ਲਈ ਇੱਕ ਚੰਗਾ ਵਿਕਲਪ ਸਾਬਤ ਹੋ ਸਕਦਾ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਆਲੂ ਦੀ ਦੇਸੀ ਕਿਸਮ ਦੀ ਨਾ ਸਿਰਫ ਦੇਸ਼ `ਚ ਸਗੋਂ ਅੰਤਰਰਾਸ਼ਟਰੀ ਬਾਜ਼ਾਰ `ਚ ਵੀ ਕਾਫ਼ੀ ਮੰਗ ਹੈ। ਜਿਨ੍ਹਾਂ ਦੇਸ਼ਾਂ `ਚ ਦੇਸੀ ਆਲੂ ਦੀ ਖੇਤੀ ਘੱਟ ਪੈਮਾਨੇ 'ਤੇ ਕੀਤੀ ਜਾਂਦੀ ਹੈ, ਉਥੇ ਭਾਰਤ ਦਾ ਆਲੂ ਨਿਰਯਾਤ ਕੀਤਾ ਜਾਂਦਾ ਹੈ। ਸਰਕਾਰੀ ਅੰਕੜਿਆਂ ਅਨੁਸਾਰ, ਭਾਰਤ ਨੇ ਸਾਲ 2022-23 ਦੌਰਾਨ ਲਗਭਗ 4.6 ਗੁਣਾ ਵੱਧ ਦੇਸੀ ਆਲੂਆਂ ਦਾ ਨਿਰਯਾਤ ਕੀਤਾ ਸੀ। ਅਜਿਹੇ 'ਚ ਦੇਸ਼ ਦੇ ਕਿਸਾਨਾਂ ਲਈ ਇਹ ਖੇਤੀ ਲਾਹੇਵੰਦ ਸਾਬਤ ਹੋ ਸਕਦੀ ਹੈ। ਦੇਸੀ ਆਲੂ ਦੀ ਚੰਗੀ ਪੈਦਾਵਾਰ ਲੈਣ ਲਈ ਕਿਸਾਨਾਂ ਨੂੰ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਦੇਸੀ ਆਲੂ 60 ਤੋਂ 90 ਦਿਨਾਂ `ਚ ਤਿਆਰ ਹੋ ਜਾਂਦੇ ਹਨ। ਕਿਸਾਨ ਭਰਾ ਆਲੂਆਂ ਦੀ ਅਗੇਤੀ ਬਿਜਾਈ ਤੋਂ ਬਾਅਦ ਕਣਕ ਦੀ ਪਛੇਤੀ ਬਿਜਾਈ ਵੀ ਨਾਲੋ ਨਾਲ ਕਰ ਸਕਦੇ ਹਨ। ਇਸਦੇ ਲਈ ਕਿਸਾਨ ਭਰਾਵਾਂ ਨੂੰ ''ਸੂਰੀਆ'' ਕਿਸਮ ਨਾਲ ਬਿਜਾਈ ਕਰਨੀ ਚਾਹੀਦੀ ਹੈ।ਇਹ ਕਿਸਮ 75 ਤੋਂ 90 ਦਿਨਾਂ `ਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਨਾਲ ਕਿਸਾਨਾਂ ਨੂੰ 300 ਕੁਇੰਟਲ ਪ੍ਰਤੀ ਹੈਕਟੇਅਰ ਫ਼ਸਲ ਦਾ ਉਤਪਾਦਨ ਪ੍ਰਾਪਤ ਹੁੰਦਾ ਹੈ। ਜੇਕਰ ਤੁਸੀਂ ਘੱਟ ਸਮੇਂ `ਚ ਆਲੂ ਦੀ ਪੈਦਾਵਾਰ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਕੁਫਰੀ ਅਸ਼ੋਕ, ਕੁਫਰੀ ਚੰਦਰਮੁਖੀ, ਕੁਫਰੀ ਜਵਾਹਰ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ। ਇਹ ਕਿਸਮਾਂ 80 ਤੋਂ 300 ਕੁਇੰਟਲ ਤੱਕ ਝਾੜ ਪ੍ਰਦਾਨ ਕਰਦਿਆਂ ਹਨ।
ਇਹ ਵੀ ਪੜ੍ਹੋ : ਆਲੂ ਦੀਆਂ ਇਹ ਕਿਸਮਾਂ ਕਰ ਦੇਣਗੀਆਂ ਕਿਸਾਨਾਂ ਨੂੰ ਮਾਲੋਮਾਲ
ਇਹ ਗੱਲਾਂ ਧਿਆਨ `ਚ ਰੱਖੋ:
● ਆਲੂਆਂ ਦੀ ਕਾਸ਼ਤ ਕਰਨ ਤੋਂ ਪਹਿਲਾਂ ਖੇਤ ਦੀ ਜ਼ਮੀਨ ਨੂੰ ਪੱਧਰਾ ਕਰ ਲਵੋ ਤੇ ਫਿਰ ਪਾਣੀ ਦੀ ਸਹੀ ਨਿਕਾਸੀ ਦਾ ਪ੍ਰਬੰਧ ਕਰੋ।
● ਇਸ ਤੋਂ ਬਾਅਦ ਦੇਸੀ ਆਲੂ ਦੇ ਕੰਦਾਂ ਨੂੰ ਚੰਗੀ ਤਰ੍ਹਾਂ ਚੁਣ ਲਓ। ਕਿਉਂਕਿ ਇਸ ਦੇ ਬੀਜਾਂ ਦੀ ਮਾਤਰਾ ਇਸ ਦੇ ਕੰਦਾਂ 'ਤੇ ਨਿਰਭਰ ਕਰਦੀ ਹੈ।
● 15 ਤੋਂ 20 ਅਕਤੂਬਰ ਦਾ ਸਮਾਂ ਦੇਸੀ ਆਲੂਆਂ ਦੀ ਬਿਜਾਈ ਲਈ ਢੁਕਵਾਂ ਹੈ।
● ਇਸ ਗੱਲ ਦਾ ਧਿਆਨ ਰੱਖੋ ਕਿ ਬਿਜਾਈ ਤੋਂ ਪਹਿਲਾਂ ਕੱਟੇ ਹੋਏ ਕੰਦਾਂ ਦਾ ਇਲਾਜ ਸਹੀ ਢੰਗ ਨਾਲ ਹੋਇਆ ਹੋਵੇ।
● ਕੀੜੇ-ਮਕੌੜਿਆਂ ਤੋਂ ਬਚਾਅ ਲਈ, ਕੰਦਾਂ ਨੂੰ 0.25% ਇੰਡੋਫਿਲ ਐਮ45 ਘੋਲ `ਚ 5-10 ਮਿੰਟਾਂ ਲਈ ਚੰਗੀ ਤਰ੍ਹਾਂ ਡੁਬੋ ਕੇ ਰੱਖੋ ਤੇ ਫਿਰ ਇਸਨੂੰ ਸੁਕਾਓ। ਇਸ ਤੋਂ ਬਾਅਦ ਖੇਤ `ਚ ਬਿਜਾਈ ਕਰੋ।
● ਕੰਦਾਂ ਦਾ ਸਹੀ ਢੰਗ ਨਾਲ ਇਲਾਜ ਕਰਨ ਤੋਂ ਬਾਅਦ ਇਸ ਨੂੰ 14-16 ਘੰਟਿਆਂ ਲਈ ਚੰਗੀ ਛਾਂ ਵਾਲੀ ਥਾਂ 'ਤੇ ਛੱਡ ਦੇਣਾ ਚਾਹੀਦਾ ਹੈ, ਤਾਂ ਜੋ ਇਸ `ਚ ਦਵਾਈ ਦੀ ਚੰਗੀ ਤਰ੍ਹਾਂ ਕੋਟਿੰਗ ਹੋ ਸਕੇ ਤੇ ਫਸਲ ਚੰਗੀ ਤਰ੍ਹਾਂ ਵਧ ਸਕੇ।
Summary in English: Follow this method to earn double the profit from desi potatoes