ਸਤੰਬਰ ਮਹੀਨੇ ਬਾਰਸ਼ਾਂ ਲਗਭਗ ਖ਼ਤਮ ਹੋ ਜਾਂਦੀਆਂ ਹਨ ਤੇ ਗਰਮੀ ਦਾ ਕਹਿਰ ਘਟ ਜਾਂਦਾ ਹੈ। ਮੌਸਮ ਦੀ ਤਬਦੀਲੀ ਦੇ ਨਾਲ ਹੀ ਬਾਗ਼ਬਾਨੀ ਫ਼ਸਲਾਂ ਦੀਆਂ ਲੋੜਾਂ ਵੀ ਕਾਫ਼ੀ ਹੱੱਦ ਤਕ ਬਦਲ ਜਾਂਦੀਆਂ ਹਨ। ਜ਼ਮੀਨ ਕੰਮ ਕਰਨ ਦੇ ਯੋਗ ਹੋ ਜਾਂਦੀ ਹੈ ਤੇ ਇਸ ਵਿੱਚੋਂ ਨਦੀਨ ਖ਼ਤਮ ਕਰਨ ਲਈ ਇਹ ਢੱੁਕਵਾਂ ਸਮਾਂ ਹੈ। ਸਦਾਬਹਾਰ ਫ਼ਲਦਾਰ ਬੂਟੇ ਜੇ ਪਹਿਲਾਂ ਨਹੀਂ ਲਾਏ ਤਾਂ ਲਾ ਦਿੱੱਤੇ ਜਾਣ ਤੇ ਪਿਛਲੇ ਮਹੀਨੇ ਲਾਏ ਨਵੇਂ ਫ਼ਲਦਾਰ ਬੂਟਿਆਂ ਦੀ ਦੇਖਭਾਲ ਵੱੱਲ ਵਿਸ਼ੇਸ਼ ਧਿਆਨ ਦਿੱੱਤਾ ਜਾਵੇ। ਵਾਧੂ ਖੜ੍ਹੇ ਪਾਣੀ ਦੀ ਨਿਕਾਸੀ ਦਾ ਉੱਚਿਤ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਕਿ ਬੂਟਿਆਂ ਦਾ ਨੁਕਸਾਨ ਨਾ ਹੋਵੇ।
ਫ਼ਲਦਾਰ ਬੂਟੇ
ਨਾਸ਼ਪਾਤੀ ਦੀ ਪੰਜਾਬ ਬਿਊਟੀ ਦੇ ਵੱੱਡੇ ਬੂਟਿਆਂ ਨੂੰ ਅੱੱਧਾ ਕਿੱੱਲੋ ਯੂਰੀਆ ਖਾਦ ਪਾ ਦਿਓ। ਅਮਰੂਦ ਦੇ ਵੱੱਡੇ ਬੂਟਿਆਂ ਨੂੰ ਅੱੱਧਾ ਕਿੱੱਲੋ ਯੂਰੀਆ, ਸਵਾ ਕਿੱੱਲੋ ਸਿੰਗਲ ਸੁਪਰ ਫਾਸਫੇਟ, ਪੌਣਾ ਕਿੱੱਲੋ ਮਿਊਰੇਟ ਆਫ ਪੋਟਾਸ਼ ਖਾਦਾਂ ਦੀ ਦੂਜੀ ਕਿਸ਼ਤ ਪਾ ਦਿਓ। ਲੁਕਾਠ ਦੇ ਵੱੱਡੇ ਬੂਟਿਆਂ ਨੂੰ ਪੰਜਾਹ ਕਿੱੱਲੋ ਦੇਸੀ ਰੂੜੀ, ਦੋ ਕਿੱੱਲੋ ਸਿੰਗਲ ਸੁਪਰ ਫਾਸਫੇਟ, ਡੇਢ ਕਿੱੱਲੋ ਮਿਊਰੇਟ ਆਫ ਪੋਟਾਸ਼ ਖਾਦ ਪਾ ਦਿਓ। ਮੌਸਮ ’ਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਨਿੰਬੂ ਜਾਤੀ ਦੇ ਫ਼ਲਾਂ ’ਚ ਕਈ ਤਰ੍ਹਾਂ ਦੇ ਕੀੜੇ ਤੇ ਬਿਮਾਰੀਆਂ ਦਾ ਹਮਲਾ ਵੇਖਣ ਨੂੰ ਮਿਲਦਾ ਹੈ। ਫ਼ਲਾਂ ਦਾ ਕੇਰਾ ਰੋਕਣ ਲਈ ਪਾਣੀ ਲੋੜ ਅਨੁਸਾਰ ਦਿਓ। 10 ਮਿਲੀਗ੍ਰਾਮ ਜਿਬਰੈਲਿਕ ਐਸਿਡ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ। ਸੁਰੰਗੀ ਕੀੜੇ ਤੇ ਸਿਟਰਸ ਸਿੱੱਲਾ ਦੀ ਰੋਕਥਾਮ ਲਈ 0.32 ਗ੍ਰਾਮ ਐਕਟਾਰਾ 25 ਡਬਲਯੂ ਜੀ ਜਾਂ 0.4 ਮਿਲੀਲੀਟਰ ਕਰੋਕੋਡਾਈਲ ਦਾ ਛਿੜਕਾਅ ਕਰੋ। ਚਿੱੱਟੀ ਮੱੱਖੀ ਦੀ ਰੋਕਥਾਮ ਲਈ ਗੰਭੀਰ ਹਮਲੇ ਹੇਠ ਆਏ ਪੱੱਤੇ ਕੱੱਟ ਕੇ ਨਸ਼ਟ ਕਰ ਦਿਓ। ਟਾਹਣੀਆਂ ਸੁੱੱਕਣ, ਫ਼ਲ ਗਲਣ ਦੀ ਰੋਕਥਾਮ ਲਈ 3 ਗ੍ਰਾਮ ਕਾਪਰ ਔਕਸੀਕਲੋਰਾਈਡ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ। ਜੇ ਫ਼ਲ ਦੀਆਂ ਮੱੱਖੀਆਂ ਦੀ ਰੋਕਥਾਮ ਲਈ ਪੀ. ਏ. ਯੂ. ਫਰੂਟ ਫਲਾਈ ਅਜੇ ਨਹੀਂ ਲਾਏ ਤਾਂ ਤੁਰੰਤ ਇਹ 16 ਟਰੈਪ ਪ੍ਰਤੀ ਏਕੜ ਲਾ ਦਿਓ। ਅੰਗੂਰ ਦੇ ਬੂਟਿਆਂ ਨੂੰ ਸੁੱੱਕਣ ਤੋਂ ਬਚਾਉਣ ਲਈ 1 ਮਿਲੀਲੀਟਰ ਸਕੋਰ ਪ੍ਰਤੀ ਲੀਟਰ ਪਾਣੀ ਤੇ ਪੀਲੇ ਧੱੱਬਿਆਂ ਦੇ ਰੋਗ ਦੀ ਰੋਕਥਾਮ ਲਈ ਬੋਰਡ ਮਿਸ਼ਰਣ 2:2:250 ਦੇ ਹਿਸਾਬ ਨਾਲ ਛਿੜਕਾਅ ਕਰੋ। ਬੇਰਾਂ ’ਚ ਲਾਖ ਦੇ ਕੀੜੇ ਦੀ ਰੋਕਥਾਮ ਲਈ ਰੋਗੀ ਤੇ ਸੁੱੱਕੀਆਂ ਟਾਹਣੀਆਂ ਨੂੰ ਕੱੱਟ ਕੇ ਨਸ਼ਟ ਕਰ ਦਿਓ ਤੇ ਧੂੜੇਦਾਰ ਉੱਲੀ ਰੋਗ ਦੀ ਰੋਕਥਾਮ ਲਈ 0.5 ਮਿਲੀਲੀਟਰ ਕੈਰਾਥੇਨ ਜਾਂ 2.5 ਗ੍ਰਾਮ ਘੁਲਣਸ਼ੀਲ ਗੰਧਕ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ।
ਸਰਦ ਰੁੱਤ ਦੀਆਂ ਸਬਜ਼ੀਆਂ ਦੀ ਬਿਜਾਈ
ਸਰਦ ਰੁੱੱਤ ਦੀਆਂ ਸਬਜ਼ੀਆਂ ਘਰੇਲੂ ਬਗ਼ੀਚੀ ’ਚ ਲਾਉਣ ਲਈ ਬਾਗ਼ਬਾਨੀ ਵਿਭਾਗ ਜਾਂ ਪੀ.ਏ.ਯੂ. ਲੁਧਿਆਣਾ ਤੋਂ ਸਬਜ਼ੀ ਬੀਜਾਂ ਦੀ ਕਿੱਟ ਲਿਆ ਕੇ ਬਿਜਾਈ ਕਰ ਦਿਓ। ਵਪਾਰਕ ਪੱੱਧਰ ਲਈ ਵੀ ਮੂਲੀ ਦੀ ਪੂਸਾ ਚੇਤਕੀ ਕਿਸਮ, ਗਾਜਰ ਪੰਜਾਬ ਕੈਰਟ ਰੈੱਡ/ ਬਲੈਕ ਬਿਊਟੀ ਤੇ ਸ਼ਲਗਮ ਦੀ ਐੱਲ-1 ਦੀਆਂ ਦੇਸੀ ਕਿਸਮਾਂ ਦੀ ਬਿਜਾਈ ਸ਼ੁਰੂ ਕਰ ਦਿਓ। ਮੂਲੀ ਤੇ ਗਾਜਰ ਲਈ 25-30 ਗ੍ਰਾਮ ਅਤੇ ਸ਼ਲਗਮ ਲਈ 13 ਗ੍ਰਾਮ ਬੀਜ ਪ੍ਰਤੀ ਮਰਲਾ ਵਰਤੋ। ਬੀਜਣ ਤੋਂ ਪਹਿਲਾਂ 100 ਕਿੱੱਲੋ ਦੇਸੀ ਰੂੜੀ, 350 ਗ੍ਰਾਮ ਯੂਰੀਆ, 470 ਗ੍ਰਾਮ ਸਿੰਗਲ ਸੁਪਰਫਾਸਫੇਟ ਖਾਦ ਪ੍ਰਤੀ ਮਰਲਾ ਪਾ ਦਿਓ। ਗਾਜਰ ਲਈ 312 ਗ੍ਰਾਮ ਮਿਊਰੇਟ ਆਫ ਪੋਟਾਸ਼ ਖਾਦ ਪਾਓ। 45 ਸੈਂਟੀਮੀਟਰ ਦੀ ਦੂਰੀ ’ਤੇ ਵੱੱੱਟਾਂ ਬਣਾ ਕੇ 7.5 ਸੈਟੀਮੀਟਰ ਬੂਟੇ ਤੋਂ ਬੂਟੇ ਦਾ ਫ਼ਾਸਲਾ ਰੱੱਖ ਕੇ ਚੰਗੇ ਵੱੱਤਰ ’ਚ ਬੀਜ ਲਾਓ। ਫੁੱੱਲ ਗੋਭੀ, ਬੰਦ ਗੋਭੀ ਲਈ 280 ਗ੍ਰਾਮ ਯੂਰੀਆ, 970 ਗ੍ਰਾਮ ਸਿੰਗਲ ਸੁਪਰਫਾਸਫੇਟ ਤੇ 250 ਗ੍ਰਾਮ ਮਿਊਰੇਟ ਆਫ ਪੋਟਾਸ਼ ਖਾਦ ਪ੍ਰਤੀ ਮਰਲਾ ਪਾ ਦਿਓ। ਫਿਰ ਵੱੱਟਾਂ ’ਤੇ 4-6 ਹਫ਼ਤੇ ਦੀ ਪਨੀਰੀ ਲਾ ਦਿਓ। ਪਾਲਕ ਦੀ ਪੰਜਾਬ ਗਰੀਨ ਜਾਂ ਸੁਪਰੀਮ ਕਿਸਮ ਦਾ 25-40 ਗ੍ਰਾਮ ਬੀਜ ਪ੍ਰਤੀ ਮਰਲਾ ਪਾ ਕੇ ਕਤਾਰਾਂ ’ਚ 20 ਸੈਟੀਮੀਟਰ ਦਾ ਫ਼ਾਸਲਾ ਰੱੱਖ ਕੇ 3-4 ਸੈਂਟੀਮੀਟਰ ਡੂੰਘਾ ਬੀਜ ਦਿਓ।
ਲਸਣ ਦੀ ਬਿਜਾਈ ਤੋਂ ਪਹਿਲਾਂ 125 ਕਿੱੱਲੋ ਦੇਸੀ ਰੂੜੀ ਖਾਦ, 250 ਗ੍ਰਾਮ ਯੂਰੀਆ, 970 ਗ੍ਰਾਮ ਸਿੰਗਲ ਸੁਪਰਫਾਸਫੇਟ ਖਾਦ ਪ੍ਰਤੀ ਮਰਲਾ ਪਾ ਕੇ ਡੇਢ ਕਿੱੱਲੋ ਤੁਰੀਆਂ ਕਤਾਰ ਤੋਂ ਕਤਾਰ 15 ਸੈਂਟੀਮੀਟਰ ਤੇ ਬੂਟਿਆਂ ’ਚ ਫ਼ਾਸਲਾ 7.5 ਸੈਂਟੀਮੀਟਰ ਰੱੱਖ ਕੇ ਪ੍ਰਤੀ ਮਰਲਾ ਬਿਜਾਈ ਕਰ ਦਿਓ।
ਆਲੂ ਦੀਆਂ ਅਗੇਤੀਆਂ ਕਿਸਮਾਂ ਲਾਉਣ ਲਈ ਬੀਜ ਸਟੋਰ ’ਚੋਂ ਕੱੱਢ ਕੇ ਹਵਾਦਾਰ ਕਮਰੇ ’ਚ ਪਤਲੀ ਤਹਿ ’ਚ ਵਿਛਾ ਦਿਓ ਤੇ ਦਿਨ ’ਚ ਇਕ ਵਾਰ ਹਿਲਾਓ। ਬੀਜ ਨੂੰ ਰੋਗ ਰਹਿਤ ਕਰਨ ਲਈ 2.5 ਮਿਲੀਲੀਟਰ ਮੋਨਸਰਨ ਦਵਾਈ ਪ੍ਰਤੀ ਲੀਟਰ ਪਾਣੀ ਵਿਚ ਘੋਲ ਕੇ 10 ਮਿੰਟ ਲਈ ਭਿਉਂ ਕੇ ਸੋਧ ਲਵੋ। ਬਿਜਾਈ ਸਮੇਂ 125 ਕੁਇੰਟਲ ਦੇਸੀ ਰੂੜੀ ਖਾਦ, 500 ਗ੍ਰਾਮ ਯੂਰੀਆ, 970 ਗ੍ਰਾਮ ਸਿੰਗਲ ਸੁਪਰਫਾਸਫੇਟ ਤੇ 250 ਗ੍ਰਾਮ ਮਿਊਰੇਟ ਆਫ ਪੋਟਾਸ਼ ਖਾਦ ਪ੍ਰਤੀ ਮਰਲਾ ਪਾ ਦਿਓ ਤੇ ਫਿਰ ਵੱੱਟਾਂ ’ਤੇ ਆਲੂ ਲਾ ਦਿਓ। ਮਟਰ ਲਈ ਛੇਤੀ ਪੱੱਕਣ ਵਾਲੀਆਂ ਕਿਸਮਾਂ ਏ ਪੀ-3, ਅਗੇਤਾ-6, ਅਗੇਤਾ-7 ਜਾਂ ਅਰਕਲ ਦਾ 280 ਗ੍ਰਾਮ ਬੀਜ ਰਾਈਜੋਬੀਅਮ ਟੀਕੇ ਨਾਲ ਸੋਧ ਕੇ ਲਾਉਣ ਤੋਂ ਪਹਿਲਾਂ 280 ਗ੍ਰਾਮ ਯੂਰੀਆ, 970 ਗ੍ਰਾਮ ਸਿੰਗਲ ਸੁਪਰਫਾਸਫੇਟ ਖਾਦ ਪ੍ਰਤੀ ਮਰਲਾ ਪਾ ਦਿਓ।
ਖੁੰਬਾਂ ਲਈ ਇਕੱਠੀ ਕਰ ਲਵੋ ਪਰਾਲੀ
ਪਰਾਲੀ ਵਾਲੀ ਖੁੰਬ ਦੀ ਗਰਮੀਆਂ ’ਚ ਕਾਸ਼ਤ ਕਰਨ ਲਈ ਪਰਾਲੀ ਇਕੱੱਠੀ ਕਰ ਲਵੋ ਤੇ ਛੋਟੇ ਪੂਲੇ ਬਣਾ ਕੇ ਸ਼ੈੱਡ ’ਚ ਰੱੱਖ ਦਿਓ। ਬਟਨ ਖੁੰਬ ਲਈ ਕੰਪੋਸਟ ਤਿਆਰ ਕਰਨ ਲਈ ਤੀਜੇ ਹਫ਼ਤੇ ਕੰਮ ਸ਼ੁਰੂ ਕਰ ਦਿਓ ਤੇ ਲੋੜ ਅਨੁਸਾਰ ਖੁੰਬ ਸਪਾਨ (ਬੀਜ) ਵੀ ਬੁੱੱਕ ਕਰਵਾ ਦਿਓ।
ਲਾਓ ਸਰਦ ਰੁੱਤ ਦੇ ਮੌਸਮੀ ਫੁੱਲਾਂ ਦੀ ਪਨੀਰੀ
ਸਤੰਬਰ ਮਹੀਨੇ ਗਲੈਡੀਉਲਸ, ਨਰਗਿਸ, ਫਰੀਜ਼ੀਆ ਦੇ ਗੰਢਿਆਂ ਦੀ ਬਿਜਾਈ ਕੀਤੀ ਜਾ ਸਕਦੀ ਹੈ। ਗੰਢੀਆਂ ਦੀ ਬਿਜਾਈ ਤੋਂ ਪਹਿਲਾਂ 2 ਗ੍ਰਾਮ ਬਾਵਿਸਟਨ ਪ੍ਰਤੀ ਲੀਟਰ ਪਾਣੀ ਦੇ ਘੋਲ ’ਚ ਅੱੱਧਾ ਘੰਟਾ ਸੋਧ ਲਵੋ। ਇਹ ਸਰਦ ਰੁੱੱੱਤ ਦੇ ਮੌਸਮੀ ਫੁੱੱਲਾਂ ਦੀ ਪਨੀਰੀ ਤਿਆਰ ਕਰਨ ਲਈ ਬਹੁਤ ਹੀ ਢੱੁਕਵਾਂ ਸਮਾਂ ਹੈ। ਇਸ ਲਈ ਪਨੀਰੀ ਲਾਉਣ ਲਈ ਬੀਜ ਬੀਜਣ ਉਪਰੰਤ ਹਲਕਾ ਪਾਣੀ ਲਾ ਦਿਓ। ਗੁਲਾਬ ਦੇ ਬੂਟਿਆਂ ਨੂੰ ਪਾਣੀ ਦੇਣਾ ਬੰਦ ਕਰ ਦਿਓ ਤਾਂ ਜੋ ਇਸ ਮਹੀਨੇ ਦੇ ਚੌਥੇ ਹਫ਼ਤੇ ਕਾਂਟ-ਛਾਂਟ ਕੀਤੀ ਜਾ ਸਕੇ। ਗੁਲਦਾਉਦੀ ਅਤੇ ਗੇਂਦਾ ’ਤੇ ਪੱੱਤਾ ਧੱੱਬਾ ਰੋਗ ਦੀ ਰੋਕਥਾਮ ਲਈ 2 ਗ੍ਰਾਮ ਇੰਡੋਫਿਲ ਐੱਮ-45 ਦਵਾਈ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ। ਪੱੱਕੇ ਬੂਟਿਆਂ ਤੇ ਵੇਲਾਂ ਦੀ ਕਾਂਟ-ਛਾਂਟ ਕਰ ਕੇ ਇਨ੍ਹਾਂ ਨੂੰ ਲੋੜੀਂਦਾ ਆਕਾਰ ਦਿੱੱਤਾ ਜਾ ਸਕਦਾ ਹੈ। ਘਾਹ ਦੇ ਲਾਅਨ ਦੀ ਕਟਾਈ ਕਰਦੇ ਰਹੋ ਤੇ ਇਸ ਨੂੰ ਹਰਾ- ਭਰਿਆ ਰੱੱਖਣ ਲਈ ਇਕ ਕਿੱੱਲੋ ਕਿਸਾਨ ਖਾਦ ਜਾਂ ਅੱੱਧਾ ਕਿੱੱਲੋ ਯੂਰੀਆ ਖਾਦ ਪ੍ਰਤੀ 1000 ਵਰਗ ਫੁੱੱਟ ਦੇ ਹਿਸਾਬ ਨਾਲ ਪਾ ਦਿਓ।
ਸ਼ਹਿਦ ਦੀਆਂ ਮੱੱਖੀਆਂ
ਸ਼ਹਿਦ ਦੀਆਂ ਮੱੱਖੀਆਂ ਦੇ ਬਕਸਿਆਂ ਦਾ ਨਿਰੀਖਣ ਕਰਦੇ ਰਹੋ ਤੇ ਬਕਸਿਆਂ ’ਚੋਂ ਪੱੱਕਿਆ ਹੋਇਆ ਸ਼ਹਿਦ ਕੱੱਢ ਲਓ। ਵਰੋਆ ਚਿਚੜੀ ਦਾ ਹਮਲਾ ਧਿਆਨ ’ਚ ਆਉਣ ’ਤੇ ਅਗਜੌਲਿਕ ਐਸਿਡ ਦਾ ਘੋਲ ਤਿਆਰ ਕਰ ਕੇ ਹਫ਼ਤੇ ਦੇ ਵਕਫ਼ੇ ’ਤੇ ਤਿੰਨ ਵਾਰ ਸ਼ਾਮ ਨੂੰ ਛਿੜਕਾਅ ਕਰੋ। ਸਟੋਰ ਕੀਤੇ ਵਾਧੂ ਛੱੱਤਿਆਂ ਨੂੰ ਮੋਮੀ ਕੀੜੇ ਤੋਂ ਬਚਾਅ ਲਈ ਲੋੜੀਂਦੇ ਪ੍ਰਬੰਧ ਕਰੋ। ਰਾਣੀ ਮੱੱਖੀ ਤਿਆਰ ਕਰਨ ਲਈ ਮਾਹਿਰਾਂ ਦੀ ਸਲਾਹ ਲਵੋ।
- ਡਾ. ਸੁਖਦੀਪ ਸਿੰਘ ਹੁੰਦਲ
Summary in English: Gardening activities in September