ਬਰਸੀਮ ਇੱਕ ਜਲਦੀ ਵਧਣ ਵਾਲੀ ਤੇ ਵੱਧ ਗੁਣਵੱਤਾ ਵਾਲੀ ਪਸ਼ੂਆਂ ਦੇ ਚਾਰੇ ਦੀ ਫਸਲ ਹੈ। ਇਹ ਫ਼ਸਲ ਨਵੰਬਰ ਤੋਂ ਲੈ ਕੇ ਜੂਨ ਦੇ ਅੱਧ ਤੱਕ ਕਈ ਕਟਾਈਆਂ ਪ੍ਰਦਾਨ ਕਰਦੀ ਹੈ। ਬਰਸੀਮ ਇੱਕ ਬਹੁਤ ਹੀ ਪੌਸ਼ਟਿਕ ਤੇ ਸੁਆਦੀ ਚਾਰਾ ਮੰਨਿਆ ਜਾਂਦਾ ਹੈ। ਪੰਜਾਬ `ਚ ਇਸਦੀ ਕਾਸ਼ਤ ਤਕਰੀਬਨ 2.30 ਲੱਖ ਹੈਕਟੇਅਰ ਰਕਬੇ `ਚ ਕੀਤੀ ਜਾਂਦੀ ਹੈ।
ਬਰਸੀਮ ਦੇ ਫੁੱਲ ਪੀਲੇ-ਚਿੱਟੇ ਰੰਗ ਦੇ ਹੁੰਦੇ ਹਨ। ਬਰਸੀਮ ਨੂੰ ਇਕੱਲਿਆਂ ਜਾਂ ਹੋਰ ਕਿਸਮਾਂ ਦੇ ਚਾਰਿਆਂ ਨਾਲ ਮਿਲਾ ਕੇ ਵੀ ਉਗਾਇਆ ਜਾ ਸਕਦਾ ਹੈ। ਅੱਜ ਇਸ ਲੇਖ ਰਾਹੀਂ ਅਸੀਂ ਤੁਹਾਨੂੰ ਬਰਸੀਮ ਦੀ ਕਾਸ਼ਤ ਦੀ ਪੂਰੀ ਜਾਣਕਾਰੀ ਦੱਸਣ ਜਾ ਰਹੇ ਹਾਂ, ਜਿਸ ਨੂੰ ਆਪਣਾ ਕੇ ਤੁਸੀਂ ਆਸਾਨੀ ਨਾਲ ਇਸਦੀ ਕਾਸ਼ਤ ਕਰ ਪਾਓਗੇ।
ਬਰਸੀਮ ਦੀ ਕਾਸ਼ਤ ਦੇ ਉਨੱਤ ਢੰਗ:
ਮੌਸਮ:
ਬਰਸੀਮ ਦੇ ਉੱਗਣ ਤੇ ਵਧਣ ਫੁੱਲਣ ਲਈ ਦਰਮਿਆਨੇ ਤਾਪਮਾਨ ਦੀ ਲੋੜ ਹੈ। ਬਹੁਤੀ ਠੰਢ ਜਾਂ ਕੋਰਾ ਪੈਣ ਨਾਲ ਫ਼ਸਲ ਦਾ ਵਾਧਾ ਰੁੱਕ ਜਾਂਦਾ ਹੈ।
ਜ਼ਮੀਨ:
ਬਰਸੀਮ ਦੀ ਕਾਸ਼ਤ ਲਈ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਬਹੁਤ ਚੰਗੀਆਂ ਹੁੰਦੀਆਂ ਹਨ। ਇਹ ਫ਼ਸਲ ਕੌਲਰ ਵਾਲੀ ਜ਼ਮੀਨ `ਚ ਵੀ ਉਗ ਸਕਦੀ ਹੈ।
ਉਨੱਤ ਕਿਸਮਾਂ:
● ਬੀ.ਐਲ 44
● ਬੀ.ਐਲ 10
● ਬੀ.ਐਲ 42
● ਬੀ.ਐਲ 43
ਜ਼ਮੀਨ ਦੀ ਤਿਆਰੀ:
ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕਰਨ ਲਈ 2-3 ਵਾਰ ਵਾਹੋ ਤੇ ਹਰ ਵਾਹੀ ਤੋਂ ਬਾਅਦ ਸੁਹਾਗਾ ਫੇਰੋ। ਫ਼ਸਲ ਬੀਜਣ ਤੋਂ ਪਹਿਲਾਂ ਖੇਤ ਨੂੰ ਚੰਗੀ ਤਰ੍ਹਾਂ ਪੌਧਰਾ ਤੇ ਘਾਹ ਫੂਸ ਤੋਂ ਮੁਕਤ ਕਰ ਲਓ।
ਬਿਜਾਈ ਦਾ ਸਮਾਂ:
ਸਤੰਬਰ ਦੇ ਆਖਰੀ ਹਫਤੇ ਤੋਂ ਲੈ ਕੇ ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਬਰਸੀਮ ਬੀਜਣ ਨਾਲ ਵੱਧ ਚਾਰਾ ਪ੍ਰਾਪਤ ਕੀਤਾ ਜਾ ਸਕਦਾ ਹੈ।
ਬੀਜ ਦੀ ਸੋਧ:
ਬਿਜਾਈ ਤੋਂ ਪਹਿਲਾ ਬੀਜ ਦੀ ਸੋਧ ਰਾਈਜ਼ੋਬੀਅਮ ਨਾਲ ਕਰ ਲੈਣੀ ਚਾਹੀਦੀ ਹੈ। ਬਿਜਾਈ ਤੋਂ ਪਹਿਲਾਂ 50 ਗ੍ਰਾਮ ਗੁੜ ਤੇ ਰਾਈਜ਼ੋਬੀਅਮ ਦਾ ਟੀਕਾ 500 ML ਪਾਣੀ `ਚ ਪਾ ਕੇ ਘੋਲ ਲਓ। ਫਿਰ ਇਸ ਘੋਲ ਨੂੰ ਬੀਜਾਂ ਉੱਪਰ ਛਿੜਕ ਕੇ ਬੀਜਾਂ ਨੂੰ ਛਾਵੇ ਸੁਕਾ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਉਤਪਾਦਨ ਅਤੇ ਆਮਦਨ ਵਧਾਉਣ ਲਈ ਕਰੋ ਸਹਿ-ਫਸਲ ਦੀ ਖੇਤੀ !
ਖਾਦਾਂ:
ਬਿਜਾਈ ਸਮੇਂ 6 ਟਨ ਰੂੜੀ ਦੀ ਖਾਦ ਤੇ 20 ਕਿਲੋ ਫ਼ਾਸਫ਼ੋਰਸ ਤੱਤ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ। ਦੇਸੀ ਰੂੜੀ ਦੀ ਥਾਂ `ਤੇ 10 ਕਿਲੋ ਨਾਈਟ੍ਰੋਜਨ ਤੱਤ, 22 ਕਿਲੋ ਯੂਰੀਆ ਤੇ 30 ਕਿਲੋ ਫ਼ਾਸਫ਼ੋਰਸ ਤੱਤ ਦੀ ਵਰਤੋਂ ਵੀ ਪ੍ਰਤੀ ਏਕੜ ਦੇ ਹਿਸਾਬ ਨਾਲ ਕਰ ਸਕਦੇ ਹੋ।
ਨਦੀਨਾਂ ਦੀ ਰੋਕਥਾਮ:
ਜਿਨ੍ਹਾਂ ਖੇਤਾਂ `ਚ ਇਟਸਿਟ ਦੀ ਸਮੌਸਿਆ ਹੋਵੇ ਉਥੇ ਬਰਸੀਮ `ਚ ਰਾਇਆ ਰਲਾ ਕੇ ਬੀਜੋ। ਰਾਇਆ ਦੀ ਫ਼ਸਲ ਛੇਤੀ ਵਧਦੀ ਹੈ ਤੇ ਇਹ ਨਦੀਨਾਂ ਨੂੰ ਦੱਬ ਲੈਂਦੀ ਹੈ। ਜਿੱਥੇ ਇਸ ਨਦੀਨ ਦੀ ਸਮੇਂਸਿਆ ਵਧੇਰੇ ਹੋਵੇ ਉਥੇ ਬਿਜਾਈ ਅਕਤੂਬਰ ਦੇ ਦੂਜੇ ਹਫ਼ਤੇ ਤੱਕ ਪਛੇਤੀ ਕਰੋ ਕਿਉਂਕਿ ਉਸ ਵੇਲੇ ਤਾਪਮਾਨ ਘਟਣ ਕਾਰਨ ਇਹ ਨਦੀਨ ਘੱਟ ਉੱਗਦਾ ਹੈ।
ਸਿੰਚਾਈ:
ਇਸ ਫ਼ਸਲ `ਚ ਪਹਿਲਾ ਪਾਣੀ ਬਹੁਤ ਜ਼ਰੂਰੀ ਹੁੰਦਾ ਹੈ ਤੇ ਚੰਗੀ ਪੈਦਾਵਾਰ ਲਈ ਇਹ ਪਾਣੀ ਛੇਤੀ ਹੀ ਦੇਣਾ ਚਾਹੀਦਾ ਹੈ। ਪਹਿਲਾ ਪਾਣੀ ਹਲਕੀਆਂ ਜ਼ਮੀਨਾਂ `ਚ 3-5 ਦਿਨਾਂ ਪਿਛੋਂ ਤੇ ਭਾਰੀਆਂ ਜ਼ਮੀਨਾਂ `ਚ 6-8 ਦਿਨਾਂ ਪਿਛੋਂ ਦੇਣਾ ਜ਼ਰੂਰੀ ਹੈ। ਇਸ ਤੋਂ ਬਾਅਦ ਸਰਦੀਆਂ `ਚ 10-15 ਦਿਨਾਂ ਦੇ ਵਕਫੇ ਤੇ ਗਰਮੀਆਂ `ਚ 8-10 ਦਿਨਾਂ ਦੇ ਵਕਫੇ 'ਤੇ ਪਾਣੀ ਲਗਾਓ।
ਵਾਢੀ:
ਫ਼ਸਲ ਬੀਜਣ ਤੋਂ 30 ਦਿਨਾਂ ਬਾਅਦ ਹੀ ਵੱਢਣ ਯੋਗ ਹੋ ਜਾਂਦੀ ਹੈ। ਸਰਦੀਆਂ `ਚ 40 ਦਿਨਾਂ ਦੇ ਵਕਫ਼ੇ ਤੇ ਬਸੰਤ `ਚ 30 ਦਿਨਾਂ ਦੇ ਵਕਫ਼ੇ 'ਤੇ ਕਟਾਈ ਕੀਤੀ ਜਾ ਸਕਦੀ ਹੈ।
Summary in English: Get more yield by cultivating berseem in this innovative way