ਇਸ ਹਾੜੀ ਸੀਜ਼ਨ ਤੁਸੀਂ ਵੀ ਮੂਲੀ ਦੀਆਂ ਇਨ੍ਹਾਂ ਕਿਸਮਾਂ ਦੀ ਕਾਸ਼ਤ ਕਰਕੇ ਵਧੀਆ ਕਮਾਈ ਕਰ ਸਕਦੇ ਹੋ। ਪੂਸਾ ਹਿਮਾਨੀ, ਜਪਾਨੀ ਵ੍ਹਾਈਟ ਸਮੇਤ ਉਹ ਕਿਸਮਾਂ ਤੁਹਾਨੂੰ ਕੁਝ ਹੀ ਦਿਨਾਂ 'ਚ ਮਾਲੋਮਾਲ ਕਰ ਦੇਣਗੀਆਂ।
Varieties of Radish: ਜਦੋਂ ਵੀ ਤੁਸੀਂ ਮੂਲੀ ਦੀ ਕਾਸ਼ਤ ਕਰਨ ਬਾਰੇ ਸੋਚਦੇ ਹੋ ਤਾਂ ਖੇਤਰ ਅਤੇ ਮੌਸਮ ਦੇ ਅਨੁਸਾਰ ਇਸਦੀ ਕਿਸਮ ਦੀ ਚੋਣ ਕਰੋ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਮੂਲੀ ਮੁੱਖ ਤੌਰ 'ਤੇ ਦੋ ਕਿਸਮਾਂ ਵਿੱਚ ਵੰਡੀ ਜਾਂਦੀ ਹੈ। ਮੂਲੀ ਦੀ ਕਾਸ਼ਤ ਕਰਕੇ ਕਿਸਾਨ ਪ੍ਰਜਾਤੀਆਂ ਅਨੁਸਾਰ ਚੰਗੀ ਆਮਦਨ ਕਮਾ ਸਕਦੇ ਹਨ। ਇਸ ਦੀਆਂ ਦੇਸੀ ਕਿਸਮਾਂ 250 ਤੋਂ 300 ਕੁਇੰਟਲ ਤੱਕ ਅਤੇ ਯੂਰਪੀਅਨ ਕਿਸਮਾਂ ਤੋਂ 80 ਤੋਂ 100 ਕੁਇੰਟਲ ਤੱਕ ਝਾੜ ਦੇ ਸਕਦੀਆਂ ਹਨ।
ਇਸ ਹਾੜੀ ਸੀਜ਼ਨ ਸਾਡੇ ਕਿਸਾਨ ਭਰਾ ਜੜ੍ਹਾਂ ਵਾਲੀਆਂ ਸਬਜ਼ੀਆਂ ਦੀ ਕਾਸ਼ਤ ਕਰਕੇ ਚੰਗੀ ਕਮਾਈ ਕਰ ਸਕਦੇ ਹਨ। ਜੀ ਹਾਂ, ਅੱਜ ਅੱਸੀ ਗੱਲ ਕਰਨ ਜਾ ਰਹੇ ਹਾਂ ਮੂਲੀ ਦੀ ਕਾਸ਼ਤ ਬਾਰੇ, ਜੋ ਨਾ ਸਿਰਫ ਖੇਤੀ ਦੇ ਲਿਹਾਜ਼ ਨਾਲ ਫਾਇਦੇਮੰਦ ਹੈ, ਸਗੋਂ ਇਹ ਆਮ ਲੋਕਾਂ ਦੀ ਵੀ ਪਸੰਦੀਦਾ ਹੈ। ਇਸ ਦੀ ਵਿਕਰੀ ਦੀ ਗੱਲ ਕਰੀਏ ਤਾਂ ਮੂਲੀ 500 ਤੋਂ 1200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕਦੀ ਹੈ ਭਾਵੇਂ ਕਿ ਇਹ ਮੰਡੀਆਂ ਵਿੱਚ ਸਭ ਤੋਂ ਘੱਟ ਕੀਮਤ ਕਿਉਂ ਨਾ ਹੋਵੇ ਯਾਨੀ ਕਿਸਾਨ ਮੂਲੀ ਦੀ ਫ਼ਸਲ ਤੋਂ ਲਗਭਗ ਲੱਖ ਤੋਂ ਉੱਤੇ ਪ੍ਰਤੀ ਹੈਕਟੇਅਰ ਮੁਨਾਫ਼ਾ ਕਮਾ ਸਕਦੇ ਹਨ।
ਮੂਲੀ ਦੀ ਕਾਸ਼ਤ ਲਈ ਮੌਸਮ ਅਤੇ ਜ਼ਮੀਨ
ਮੂਲੀ ਦੇ ਵਧੀਆ ਸੁਆਦ ਲਈ 10-15 ਡਿਗਰੀ ਸੈਂਟੀਗ੍ਰੇਡ ਤਾਪਮਾਨ ਹੋਣਾ ਜ਼ਰੂਰੀ ਹੈ। ਜੇ ਤਾਪਮਾਨ 25 ਡਿਗਰੀ ਸੈਂਟੀਗ੍ਰੇਡ ਤੋਂ ਉੱਪਰ ਜਾਂਦਾ ਹੈ ਤਾਂ ਪੱਤਿਆਂ ਦਾ ਵਿਕਾਸ ਲੋੜ ਤੋਂ ਵੱਧ ਹੁੰਦਾ ਹੈ। ਮੂਲੀ ਕੌੜੀ ਅਤੇ ਸਖ਼ਤ ਹੋ ਜਾਂਦੀ ਹੈ। ਮੂਲੀ ਭਾਵੇਂ ਹਰ ਕਿਸਮ ਦੀ ਜ਼ਮੀਨ ਵਿੱਚ ਉਗਾਈ ਜਾ ਸਕਦੀ ਹੈ, ਪਰ ਇਸਦੇ ਲਈ ਰੇਤਲੀ ਮੈਰਾ ਭੁਰਭੁਰੀ ਜ਼ਮੀਨ ਬਹੁਤ ਚੰਗੀ ਮੰਨੀ ਜਾਂਦੀ ਹੈ। ਇਹ ਫ਼ਸਲਾਂ ਹਲਕੇ ਤੇਜ਼ਾਬੀ ਮਾਦੇ ਵਾਲੀਆਂ ਜ਼ਮੀਨਾਂ, ਜਿਨ੍ਹਾਂ ਦੀ ਪੀਐਚ 5.5 ਤੋਂ 6.8 ਹੋਵੇ, ਵਿੱਚ ਉਗਾਈਆਂ ਜਾ ਸਕਦੀਆਂ ਹਨ। ਰੇਤਲੀ ਮੈਰਾ ਜ਼ਮੀਨ ਜੜ੍ਹਾਂ ਦੇ ਪ੍ਰਫੁੱਲਤ ਹੋਣ ਲਈ ਬਹੁਤ ਵਧੀਆ ਹੁੰਦੀ ਹੈ। ਚੀਕਣੀ ਜ਼ਮੀਨ ਇਸ ਲਈ ਚੰਗੀ ਨਹੀਂ, ਕਿਉਂਕਿ ਇਸ ਵਿੱਚ ਜੜ੍ਹਾਂ ਬੇਢਵੀਆਂ ਅਤੇ ਦੁਸਾਂਗੜਾਂ ਵਾਲੀਆਂ ਬਣਦੀਆਂ ਹਨ।
ਮੂਲੀ ਦੀਆਂ ਉੱਨਤ ਕਿਸਮਾਂ
● ਪੰਜਾਬ ਸਫ਼ੈਦ ਮੂਲੀ-2 (2015) : ਮੁੱਖ ਮੌਸਮ ਦੀ ਇਹ ਕਿਸਮ ਬਿਜਾਈ ਤੋਂ ਤਕਰੀਬਨ 43 ਦਿਨ ਬਾਅਦ ਮੰਡੀਕਰਨ ਵਾਸਤੇ ਤਿਆਰ ਹੋ ਜਾਂਦੀ ਹੈ। ਇਸ ਦੀ ਮੂਲੀ ਲੰਬੀ (34 ਸੈਂਟੀਮੀਟਰ), ਦੁੱਧ ਚਿੱਟੀ, ਸਿਰੇ ਤੋਂ ਖੁੰਢੀ ਅਤੇ ਵਾਲ ਰਹਿਤ ਹੁੰਦੀ ਹੈ। ਇਹ ਕਿਸਮ ਤਕਰੀਬਨ 60 ਦਿਨ ਤੱਕ ਖੇਤ ਵਿੱਚ ਖਾਣ ਯੋਗ ਰਹਿ ਸਕਦੀ ਹੈ । ਇਸ ਦੇ ਪੱਤੇ ਹਰੇ, ਮਦ ਕਟਾਵਾਂ ਵਾਲੇ ਅਤੇ ਸਿੱਧੇ ਖੜ੍ਹੇ ਰਹਿੰਦੇ ਹਨ। ਇਸ ਕਿਸਮ ਦਾ ਔਸਤਨ ਝਾੜ 236 ਕੁਇੰਟਲ ਪ੍ਰਤੀ ਏਕੜ ਹੈ।
● ਪੰਜਾਬ ਪਸੰਦ (1997) : ਭਰ ਮੌਸਮ ਦੀ ਫ਼ਸਲ ਵਾਸਤੇ ਇਹ ਛੇਤੀ ਤਿਆਰ ਹੋਣ ਵਾਲੀ ਕਿਸਮ ਬਿਜਾਈ ਤੋਂ 45 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੀ ਮੂਲੀ ਲੰਮੀ, ਦੁੱਧ ਚਿੱਟੀ, ਇੱਕਸਾਰ ਮੋਟਾਈ ਵਾਲੀ ਅਤੇ ਵਾਲ ਰਹਿਤ ਹੁੰਦੀ ਹੈ। ਇਸ ਦੇ ਪੱਤੇ ਘੱਟ ਅਤੇ ਸਿੱਧੇ ਖੜ੍ਹੇ ਹੁੰਦੇ ਹਨ। ਮੁੱਖ ਮੌਸਮ ਵਿੱਚ ਔਸਤ ਪੈਦਾਵਾਰ 215 ਕੁਇੰਟਲ ਪ੍ਰਤੀ ਏਕੜ ਹੈ ਅਤੇ ਬੇਮੌਸਮੀ ਫ਼ਸਲ 140 ਕੁਇੰਟਲ ਪ੍ਰਤੀ ਏਕੜ ਝਾੜ ਦੇ ਦਿੰਦੀ ਹੈ।
● ਪੂਸਾ ਹਿਮਾਨੀ (1995) : ਇਹ ਠੰਢੇ ਇਲਾਕੇ ਦੀ ਕਿਸਮ ਹੈ ਅਤੇ ਜਨਵਰੀ ਦੇ ਦੂਜੇ ਪੰਦਰ੍ਹਵਾੜੇ ਵਿੱਚ ਬਿਜਾਈ ਲਈ ਢੁਕਵੀਂ ਹੈ। ਮੂਲੀਆਂ ਚਿੱਟੀਆਂ, ਹਰੇ 105 ਪੱਤਿਆਂ ਵਾਲੀਆਂ, ਘੱਟ ਕੌੜੀਆਂ, 30-45 ਸੈਂਟੀਮੀਟਰ ਲੰਮੀਆਂ ਅਤੇ 10-12 ਸੈਂਟੀਮੀਟਰ ਗੋਲਾਈ ਦੀਆਂ ਹੁੰਦੀਆਂ ਹਨ। ਮੂਲੀਆਂ ਬਿਜਾਈ ਤੋਂ 60-65 ਦਿਨਾਂ ਬਾਅਦ ਪੁੱਟਣ ਯੋਗ ਹੁੰਦੀਆਂ ਹਨ ਅਤੇ ਔਸਤ ਝਾੜ 160 ਕੁਇੰਟਲ ਪ੍ਰਤੀ ਏਕੜ ਹੈ।
● ਪੂਸਾ ਚੇਤਕੀ (1988) : ਇਸ ਕਿਸਮ ਦੀ ਮੂਲੀ ਦੁੱਧ ਵਰਗੀ ਚਿੱਟੀ, ਸਾਫ਼, ਦਰਮਿਆਨੀ ਲੰਮੀ (15.5 ਸੈਂਟੀਮੀਟਰ), ਮੋਟੀ (3.5 ਸੈਂਟੀਮੀਟਰ), ਸਿਰੇ ਤੋਂ ਖੁੰਢੀ ਅਤੇ ਕੁਝ ਕੌੜੀ ਹੁੰਦੀ ਹੈ । ਇਸ ਦੇ ਪੱਤੇ ਦਰਮਿਆਨੇ ਆਕਾਰ ਦੇ (40.5 ਸੈਂਟੀਮੀਟਰ) ਤੇ ਬਿਨਾਂ ਕਟਾਵਾਂ ਵਾਲੇ ਹੁੰਦੇ ਹਨ। ਮੂਲੀ ਤੇ ਪੱਤਿਆਂ ਦੀ ਅਨੁਪਾਤ 1 : 1.5 ਦੀ ਹੁੰਦੀ ਹੈ। ਇਹ ਕਿਸਮ ਛੇਤੀ ਪੱਕਦੀ ਹੈ। ਪੰਜਾਬ ਦੀਆਂ ਹਾਲਤਾਂ ਵਿੱਚ ਚੰਗਾ ਬੀਜ ਪੈਦਾ ਹੁੰਦਾ ਹੈ । ਇਹ ਕਿਸਮ ਅਪ੍ਰੈਲ ਤੋਂ ਅਗਸਤ ਤੱਕ ਬੀਜਣ ਲਈ ਢੁਕਵੀਂ ਹੈ। ਮੂਲੀਆਂ ਦੀ ਔਸਤ ਪੈਦਾਵਾਰ 105 ਕੁਇੰਟਲ ਅਤੇ ਬੀਜ ਦਾ ਝਾੜ 4.5 ਕੁਇੰਟਲ ਪ੍ਰਤੀ ਏਕੜ ਨਿਕਲ ਆਉਂਦਾ ਹੈ।
● ਜਪਾਨੀ ਵ੍ਹਾਈਟ (1962) : ਇਹ ਕਿਸਮ ਜਪਾਨ ਤੋਂ ਲਿਆਂਦੀ ਗਈ ਸੀ ਅਤੇ ਮੁੱਖ ਸਮੇਂ ਵਿੱਚ ਪਛੇਤੀ ਬਿਜਾਈ ਲਈ ਸਿਫ਼ਾਰਸ਼ ਕੀਤੀ ਜਾਂਦੀ ਹੈ। ਇਸ ਦਾ ਪਤਰਾਲ ਦਰਮਿਆਨਾ ਅਤੇ ਪੱਤਿਆਂ ਵਿੱਚ ਡੂੰਘੀਆਂ ਕਟਾਵਾਂ ਹੁੰਦੀਆਂ ਹਨ। ਇਸ ਕਿਸਮ ਦੀਆਂ ਮੂਲੀਆਂ ਬਿਲਕੁਲ ਚਿੱਟੀਆਂ, ਗੁਲਾਈਦਾਰ ਅਤੇ ਅਖੀਰਲੇ ਸਿਰੇ ਤੋਂ ਖੁੰਢੀਆਂ ਹੁੰਦੀਆਂ ਹਨ। ਇਸ ਦੀ ਔਸਤ ਪੈਦਾਵਾਰ ਪ੍ਰਤੀ ਏਕੜ 160 ਕੁਇੰਟਲ ਹੁੰਦੀ ਹੈ।
ਇਹ ਵੀ ਪੜ੍ਹੋ : ਹਾੜੀ ਸੀਜ਼ਨ ਕਰੋ ਮੂਲੀ ਦੀਆਂ ਉੱਨਤ ਕਿਸਮਾਂ ਦੀ ਕਾਸ਼ਤ, ਸਿਰਫ ਇੰਨੇ ਦਿਨਾਂ 'ਚ ਹੋਵੇਗੀ 1.5 ਲੱਖ ਤੱਕ ਕਮਾਈ
ਕਾਸ਼ਤ ਦੇ ਢੰਗ
● ਬਿਜਾਈ ਦਾ ਸਮਾਂ: ਭਾਵੇਂ ਮੂਲੀ ਇੱਕ ਸਰਦ ਰੁੱਤ ਦੀ ਫ਼ਸਲ ਹੈ, ਪਰ ਇਸ ਵਿੱਚ ਅਜਿਹੀਆਂ ਕਿਸਮਾਂ ਵਿਕਸਤ ਕੀਤੀਆਂ ਗਈਆਂ ਹਨ ਜਿਨ੍ਹਾਂ ਦੀ ਕਾਸ਼ਤ ਗਰਮੀ ਅਤੇ ਪੱਤਝੜ ਦੀ ਰੁੱਤ ਵਿੱਚ ਵੀ ਕੀਤੀ ਜਾ ਸਕਦੀ ਹੈ। ਪੂਸਾ ਚੇਤਕੀ ਤੋਂ ਬਿਨਾਂ ਕਿਸੇ ਵੀ ਕਿਸਮ ਵਿੱਚ ਗਰਮੀ ਸਹਿਣ ਦੀ ਸਮਰੱਥਾ ਨਹੀਂ। ਦੇਸੀ ਕਿਸਮਾਂ ਨੂੰ ਜੇ ਪਛੇਤਾ ਜਾਂ ਪੱਤਝੜ ਦੀ ਰੁੱਤ ਵਿੱਚ ਲਾਇਆ ਜਾਵੇ ਤਾਂ ਮੂਲੀ ਬਣਨ ਤੋਂ ਪਹਿਲਾਂ ਹੀ ਨਿੱਸਰ ਆਉਂਦੀਆਂ ਹਨ। ਜੇ ਕਿਸਮ ਦੀ ਸਹੀ ਚੋਣ ਕੀਤੀ ਜਾਵੇ ਤਾਂ ਮੂਲੀ ਦੀ ਕਾਸ਼ਤ ਤਕਰੀਬਨ ਸਾਰਾ ਸਾਲ ਹੀ ਕੀਤੀ ਜਾ ਸਕਦੀ ਹੈ। ਮੂਲੀ ਦੀਆਂ 106 ਵੱਖ-ਵੱਖ ਕਿਸਮਾਂ ਬੀਜਣ ਦਾ ਸਮਾਂ ਅਤੇ ਮੂਲੀ ਤਿਆਰ ਹੋਣ ਦਾ ਸਮਾਂ ਇਸ ਪ੍ਰਕਾਰ ਹੈ:
● ਬੀਜ ਦੀ ਮਾਤਰਾ ਅਤੇ ਬਿਜਾਈ: ਦੇਸੀ ਕਿਸਮਾਂ ਦੀ ਬਿਜਾਈ ਲਈ ਅਗਸਤ-ਸਤੰਬਰ ਢੁੱਕਵਾ ਸਮਾਂ ਹੈ। ਵਲੈਤੀ ਕਿਸਮਾਂ ਦੀ ਬਿਜਾਈ ਅਕਤੂਬਰ-ਨਵੰਬਰ ਵਿੱਚ ਕਰਨੀ ਚਾਹੀਦੀ ਹੈ। ਮੂਲੀਆਂ ਲਈ ਬੀਜ ਦੀ ਮਾਤਰਾ 4-5 ਕਿਲੋ ਅਤੇ ਸ਼ਲਗਮਾਂ ਲਈ 2 ਕਿਲੋ ਪ੍ਰਤੀ ਏਕੜ ਕਾਫ਼ੀ ਹੈ। ਇਨ੍ਹਾਂ ਫ਼ਸਲਾ ਲਈ ਕਤਾਰਾਂ ਦਾ ਫ਼ਾਸਲਾ 45 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ ਫ਼ਾਸਲਾ 7.5 ਸੈਂਟੀਮੀਟਰ ਰੱਖਣਾ ਚਾਹੀਦਾ ਹੈ । ਬੂਟਿਆਂ ਵਿਚਕਾਰ ਫ਼ਾਸਲਾ ਠੀਕ ਰੱਖਣ ਲਈ ਅਤੇ ਚੰਗੀ ਕੁਆਲਟੀ ਦੀ ਮੂਲੀ ਅਤੇ ਸ਼ਲਗਮ ਤਿਆਰ ਕਰਨ ਲਈ ਬੂਟਿਆਂ ਨੂੰ ਵਿਰਲਾ ਕਰਨਾ ਜ਼ਰੂਰੀ ਹੈ।
● ਖਾਦਾਂ: 15 ਟਨ ਗਲੀ ਸੜੀ ਰੂੜੀ, 25 ਕਿਲੋ ਨਾਈਟ੍ਰੋਜਨ (55 ਕਿਲੋ ਯੂਰੀਆ) ਅਤੇ 12 ਕਿਲੋ ਫ਼ਾਸਫ਼ੋਰਸ (75 ਕਿਲੋ ਸੁਪਰਫ਼ਾਸਫ਼ੇਟ) ਪ੍ਰਤੀ ਏਕੜ ਵਰਤੋ। ਸਾਰੀ ਦੀ ਸਾਰੀ ਖਾਦ ਬਿਜਾਈ ਸਮੇਂ ਪਾ ਦਿਉ । ਇਨ੍ਹਾਂ ਫ਼ਸਲਾਂ ਨੂੰ ਕੱਚੀ ਰੂੜੀ ਦੀ ਖਾਦ ਬਿਲਕੁਲ ਨਹੀਂ ਪਾਉਣੀ ਚਾਹੀਦੀ।
● ਸਿੰਚਾਈ: ਬਿਜਾਈ ਤੋਂ ਫੌਰਨ ਬਾਅਦ ਪਹਿਲਾ ਪਾਣੀ ਲਾਉ। ਬਾਅਦ ਵਿੱਚਗਰਮੀਆਂ ਵਿੱਚ 6-7 ਦਿਨ ਅਤੇ ਸਰਦੀਆਂ ਵਿੱਚ 10-12 ਦਿਨ ਦੇ ਵਕਫ਼ੇ ਤੇ ਜ਼ਮੀਨ ਦੀ ਕਿਸਮ ਮੁਤਾਬਕ ਸਿੰਚਾਈ ਕਰੋ। ਮੂਲੀ ਲਈ 5-6 ਪਾਣੀਆਂ ਦੀ ਲੋੜ 107 ਹੈ। ਗਰਮੀ ਰੁੱਤ ਦੀ ਮੂਲੀ ਨੂੰ ਪੁੱਟਣ ਤੋਂ ਪਹਿਲਾਂ ਹਲਕਾ ਪਾਣੀ ਦਿਉ। ਇਸ ਨਾਲ ਮੂਲੀ ਕੁਮਲਾਏਗੀ ਨਹੀਂ ਅਤੇ ਕੁੜੱਤਣ ਵੀ ਘਟੇਗੀ।
● ਗੋਡੀ ਕਰਨੀ ਅਤੇ ਮਿੱਟੀ ਚੜ੍ਹਾਉਣਾ: ਮੂਲੀ ਅਤੇ ਸ਼ਲਗਮ ਨੂੰ ਗੋਡੀ ਬਿਜਾਈ ਤੋਂ 2-3 ਹਫ਼ਤੇ ਬਾਅਦ ਕਰੋ ਅਤੇ ਗੋਡੀ ਤੋਂ ਤੁਰੰਤ ਬਾਅਦ ਮਿੱਟੀ ਚੜ੍ਹਾਉ।
ਪੁਟਾਈ, ਸਾਂਭ-ਸੰਭਾਲ ਅਤੇ ਮੰਡੀਕਰਨ
ਮੂਲੀ ਅਤੇ ਸ਼ਲਗਮਾਂ ਲਈ ਪੁਟਾਈ ਉਸ ਵੇਲੇ ਕਰੋ ਜਦੋਂ ਜੜ੍ਹ ਦਾ ਪੂਰਾ ਵਿਕਾਸ ਹੋ ਗਿਆ ਹੋਵੇ, ਪਰ ਜੜ੍ਹ ਅਜੇ ਨਰਮ ਹੋਵੇ। ਪੁਟਾਈ ਲੇਟ ਕਰਨ ਨਾਲ ਜੜ੍ਹ ਪੱਕ ਜਾਦੀ ਹੈ ਅਤੇ ਖਾਣ ਯੋਗ ਨਹੀਂ ਰਹਿੰਦੀ। ਪੰਜਾਬ ਪਸੰਦ ਅਤੇ ਪੂਸਾ ਚੇਤਕੀ ਕਿਸਮਾਂ ਤਕਰੀਬਨ 45 ਦਿਨਾਂ ਵਿੱਚ ਤਿਆਰ ਹੋ ਜਾਂਦੀਆਂ ਹਨ। ਮੂਲੀ ਅਤੇ ਸ਼ਲਗਮ ਲਈ ਪੁਟਾਈ ਕਿਸਮ ਅਤੇ ਮੌਸਮ ਅਨੁਸਾਰ 45-60 ਦਿਨਾਂ ਬਾਅਦ ਕੀਤੀ ਜਾ ਸਕਦੀ ਹੈ।
Summary in English: Good profit with these varieties of Radish, average yield 236 quintals per acre