ਜੈਵਿਕ ਖੇਤੀ ਨੂੰ ਬੜਾਵਾ ਦੇਣ ਲਈ ਅਤੇ ਰਸਾਇਣਕ ਖੇਤੀ ਨੂੰ ਰੋਕਣ ਦੇ ਲਈ ਸਰਕਾਰ ਦੀ ਤਰਫ ਤੋਂ ਰਵਾਇਤੀ ਖੇਤੀਬਾੜੀ ਵਿਕਾਸ ਯੋਜਨਾ ਦੇ ਅਧੀਨ 1000 ਏਕੜ ਖੇਤ ਵਿਚ ਜੈਵਿਕ ਖੇਤੀ ਕੀਤੀ ਜਾ ਰਹੀ ਹੈ । ਜਿਸ ਤਰ੍ਹਾਂ ਤੋਂ ਰਸਾਇਣਕ ਖਾਦਾਂ ਦਾ ਉਪਯੋਗ ਖੇਤੀਬਾੜੀ ਖੇਤਰ ਵਿਚ ਕੀਤਾ ਜਾ ਰਿਹਾ ਹੈ ਉਸਨੂੰ ਰੋਕਣਾ ਬਹੁਤ ਜ਼ਰੂਰੀ ਹੋ ਗਿਆ ਹੈ ।
ਮਿਟੀ ਵੀ ਹੋ ਰਹੀ ਹੈ ਪ੍ਰਦੂਸ਼ਿਤ (soil is also getting polluted)
ਹਵਾ ਅਤੇ ਪਾਣੀ ਦੇ ਨਾਲ-ਨਾਲ ਹੁਣ ਮਿਤੀ ਵੀ ਪ੍ਰਦੂਸ਼ਤ ਹੋਣ ਲੱਗੀ ਹੈ । ਇਹਦਾ ਵਿਚ ਸਰਕਾਰ 500 ਏਕੜ ਜੈਵਿਕ ਖੇਤੀ ਕੈਂਪੀਅਰਗੰਜ ਵਿਚ ਅਤੇ 250-250 ਏਕੜ ਪਿਪਰਾਈਚ ਅਤੇ ਸਹਿਜਨਵਾਨ ਵਿਚ ਹੋ ਰਹੀ ਹੈ । ਜੈਵਿਕ ਖੇਤੀ ਦੇ ਕੰਮ ਵਿਚ ਜਨਪਦ ਦੇ 472 ਕਿਸਾਨ ਲਗੇ ਹਨ । ਉਹਦਾ ਹੀ ਸਰਕਾਰ ਦੀ ਤਰਫ ਤੋਂ ਕਿਸਾਨਾਂ ਨੂੰ 10 ਤੋਂ 12 ਹਜ਼ਾਰ ਰੁਪਏ ਗ੍ਰਾਂਟ ਹਰ ਏਕੜ ਦੇ ਹਿਸਾਬ ਤੋਂ ਦਿੱਤਾ ਜਾ ਰਿਹਾ ਹੈ ।
ਸਰਕਾਰ ਦੀ ਤਰਫ ਤੋਂ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਕਿਸਾਨਾਂ ਨੂੰ ਰਸਾਇਣ ਦਾ ਵਿਕਲਪ ਦੱਸਿਆ ਜਾ ਰਿਹਾ ਹੈ । ਪਹਿਲੀ ਵਾਰ ਜੈਵਿਕ ਖੇਤੀ ਕਰਨ ਤੇ ਕਿਸਾਨ ਨੂੰ ਨੁਕਸਾਨ ਹੋਵੇਗਾ । ਜਿਸਦੀ ਭਰਪਾਈ ਦੇ ਲਈ ਸਰਕਾਰ ਪਹਿਲਾ ਤੋਂ ਹੀ ਕਿਸਾਨਾਂ ਦੇ ਨਾਲ ਹੈ । ਖੇਤਾਂ ਵਿਚ ਪੌਸ਼ਟਿਕ ਤੱਤਾਂ ਲਈ ਡਾਇਯੂਰੀਆ, ਪੋਟਾਸ ਵਰਗੇ ਪੌਸ਼ਟਿਕ ਤੱਤਾਂ ਨੂੰ ਬਦਲਣ ਲਈ ਤਰਲ ਵਾਈ ਖਾਦ ਕਿਸਾਨ ਤਿਆਰ ਕਰਦਾ ਹੈ।
ਇਸ ਤਰ੍ਹਾਂ ਬਣਦਾ ਹੈ ਸਬਜ਼ੀਆਂ ਦਾ ਅਰਕ ( This is how vegetable extracts are made )
ਜਦ ਫ਼ਸਲਾਂ ਵਿਚ ਕੀੜਾ ਲੱਗ ਜਾਂਦਾ ਹੈ ਤਾਂ ਉਸ ਨਾਲ ਫ਼ਸਲਾਂ ਨੂੰ ਬਹੁਤ ਨੁਕਸਾਨ ਹੁੰਦਾ ਹੈ । ਇਸਦੀ ਰੋਕਥਾਮ ਦੇ ਲਈ ਜੈਵਿਕ ਖੇਤੀ ਵਿਚ ਕੀਟਨਾਸ਼ਕ ਦਾ ਵਿਕਲਪ ਵੀ ਤਿਆਰ ਕੀਤਾ ਗਿਆ ਹੈ । ਇਸ ਦੇ ਲਈ ਨਿੰਮ, ਦਾਤੂਰਾ, ਅਮਰੂਦ ਆਦਿ ਮਿਲਾਕਰ ਉਸਦਾ ਅਕਰ ਤਿਆਰ ਹੁੰਦਾ ਹੈ । ਕੀੜੇ ਲੱਗਣ ਤੇ ਫ਼ਸਲਾਂ ਵਿਚ ਉਹਨਾਂ ਦਾ ਛਿੜਕਾਵ ਕੀਤਾ ਜਾਂਦਾ ਹੈ । ਛਿੜਕਾਵ ਕਰਨ ਨਾਲ ਕੀੜਿਆਂ ਤੋਂ ਫ਼ਸਲਾਂ ਦਾ ਬਚਾਵ ਕੀਤਾ ਜਾ ਸਕਦਾ ਹੈ ।
ਜੈਵਿਕ ਖੇਤੀ ਦੇ ਲਈ ਕਿਸਾਨਾਂ ਨੂੰ ਦਿਤੀ ਜਾ ਰਹੀ ਹੈ ਟਰੇਨਿੰਗ
ਜੈਵਿਕ ਖੇਤੀ ਦੇ ਲਈ ਜਿਸ ਬਲਾਕ ਨੂੰ ਚੁਣਿਆ ਗਿਆ ਹੈ , ਉਥੇ ਦੇ ਕਿਸਾਨਾਂ ਨੂੰ ਇਸ ਦੇ ਲਈ ਟਰੇਨਿੰਗ ਦਿੱਤੀ ਜਾਂਦੀ ਹੈ । ਸਾਲ ਵਿਚ ਤਿੰਨ ਵਾਰ ਮੇਲਾ ਲਗਦਾ ਹੈ , ਜਿਥੇ ਕਿਸਾਨ ਆਪਣਾ ਉਤਪਾਦ ਲੈਕੇ ਆਉਂਦੇ ਹਨ । ਖੇਤੀਬਾੜੀ ਵਿਭਾਗ ਦੀ ਤਰਫ ਤੋਂ 20 ਹੈਕਟੇਅਰ ਦਾ ਇਕ ਝੁੰਡ ਬਣਾਇਆ ਗਿਆ ਹੈ । ਉਸ ਵਿਚ ਜਿੰਨੇ ਵੀ ਕਿਸਾਨ ਆਉਂਦੇ ਹਨ ਉਹਨਾਂ ਦੀ ਟਰੇਨਿੰਗ ਹੁੰਦੀ ਹੈ । ਉਹਨਾਂ ਨੂੰ ਜੇਵੀਕ ਖੇਤੀ ਕਰਨ ਦੀ ਜਾਣਕਰੀ ਦਿਤੀ ਜਾਂਦੀ ਹੈ ।
ਝੋਨਾ,ਕਣਕ ਅਤੇ ਸਬਜ਼ੀ ਦੀ ਖੇਤੀ ਕਰ ਰਹੇ ਕਿਸਾਨ
ਜੇਵੀਕ ਖੇਤੀ ਵਿਚ ਕਿਸਾਨ ਝੋਨਾ, ਕਣਕ , ਸਬਜ਼ੀ ਦੀ ਖੇਤੀ ਕਰ ਰਹੇ ਹਨ । ਕਿਸਾਨ ਦਾ ਉਤਪਾਦਨ ਵੇਚਣ ਦੇ ਲਈ ਖੇਤੀਬਾੜੀ ਵਿਭਾਗ ਮੇਲੇ ਦਾ ਸਮਾਗਮ ਕਰਦਾ ਹੈ । ਇਸਦੇ ਇਲਾਵਾ ਕਈ ਕੰਪਨੀਆਂ ਨੂੰ ਵੀ ਸੱਦਾ ਦਿੱਤਾ ਹੈ । ਪਰ ਜਿਆਦਾਤਰ ਕਿਸਾਨ ਆਪਣੇ
ਪੱਧਰ ਤੇ ਆਪਣਾ ਉਤਪਾਦ ਵੇਚਦੇ ਹਨ । ਇਸਲਈ ਹਲੇ ਉਹਨਾਂ ਨੂੰ ਬਜ਼ਾਰ ਦੀ ਜਰੂਰਤ ਨਹੀਂ ਮਹਿਸੂਸ ਹੋ ਰਹੀ ਹੈ ।
ਜਿਲਾ ਖੇਤੀਬਾੜੀ ਅਧਿਕਾਰੀ ਦਵਿੰਦਰ ਪ੍ਰਤਾਪ ਸਿੰਘ ਨੇ ਕਿਹਾ ਹੈ ਜੈਵਿਕ ਖੇਤੀ ਦੇ ਪ੍ਰਤੀ ਪ੍ਰਧਾਨ ਮੰਤਰੀ ਬਹੁਤ ਗੰਭੀਰ ਹਨ । ਪੀਐਮ ਨੇ ਗੁਜਰਾਤ ਤੋਂ ਜੈਵਿਕ ਖੇਤੀ ਬਾਰੇ ਵਿਚ ਲੋਕਾਂ ਨੂੰ ਦੱਸਿਆ ਹੈ । ਜਨਪਦ ਵਿਚ ਹੱਲੇ ਇਕ ਹਜਾਰ ਏਕੜ ਵਿਚ ਜੈਵਿਕ ਖੇਤੀ ਹੋ ਰਹੀ ਹੈ। ਜਿਸਨੂੰ ਹੋਰ ਵਧਾਇਆ ਜਾਵੇਗਾ । ਜੈਵਿਕ ਉਤਪਾਦ ਖਾਣ ਤੋਂ ਲੋਕ ਸਹਿਤਮੰਦ ਰਹਿਣਗੇ ਨਾਲ ਹੀ ਵਾਤਾਵਰਣ ਵੀ ਠੀਕ ਰਵੇਗਾ । ਇਸਲਈ ਕਿਸਾਨ ਰਸਾਇਣ ਦੀ ਜਗਾ ਜੀਵ ਅਮ੍ਰਿਤ ਅਤੇ ਹੋਰ ਦੀ ਵਰਤੋਂ ਬਿਜਾਈ ਕਰਦੇ ਸਮੇਂ ਕਰੋ ।
ਇਹ ਵੀ ਪੜ੍ਹੋ :ਖੁਸਕਬਰੀ ! ਪਸ਼ੂ ਪਾਲਣ ਲਈ 3 ਲੱਖ ਰੁਪਏ ਦਾ ਕਰਜ਼ਾ ਦੇਵੇਗੀ ਰਾਜ ਸਰਕਾਰ
Summary in English: Government is giving subsidy to promote organic farming, will get money per acre