ਪਾਲਕ ਇੱਕ ਹਰੀ ਪੱਤੇਦਾਰ ਸਬਜ਼ੀ ਹੈ। ਇਹ ਦੁਨੀਆ ਭਰ ਵਿੱਚ ਬਹੁਤ ਮਸ਼ਹੂਰ ਹੈ ਅਤੇ ਵੱਖ-ਵੱਖ ਸਭਿਆਚਾਰਾਂ ਦੀ ਇੱਕ ਵਿਸ਼ਾਲ ਕਿਸਮ ਵਿੱਚ ਵਰਤੀ ਜਾਂਦੀ ਹੈ। ਇਹ ਹਜ਼ਾਰਾਂ ਸਾਲਾਂ ਤੋਂ ਦੁਨੀਆ ਭਰ ਦੇ ਪਕਵਾਨਾਂ ਵਿੱਚ ਪ੍ਰਸਿੱਧ ਹੈ।
ਪਾਲਕ ਇੱਕ ਅਜਿਹਾ ਪੌਦਾ ਹੈ, ਜਿਸ ਨੂੰ ਖਾਣ ਨਾਲ ਸਾਡੀ ਸਿਹਤ `ਤੇ ਬਹੁਤ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਕਿਉਂਕਿ ਇਸ `ਚ ਪ੍ਰੋਟੀਨ (Protein), ਆਇਰਨ (Iron), ਫਾਈਬਰ (Fiber), ਫਾਸਫੋਰਸ (Phosphorus), ਵਿਟਾਮਿਨ (Vitamins) ਅਤੇ ਖਣਿਜ ਤੱਤਾਂ (Mineral elements) ਦੀ ਮਾਤਰਾ ਕਾਫੀ ਪਾਈ ਜਾਂਦੀ ਹੈ। ਇਸਦੇ ਨਾਲ ਹੀ ਇਹ ਪੌਦਾ ਕੈਂਸਰ ਦੇ ਜੋਖਮ ਨੂੰ ਘਟਾਉਣਾ ਅਤੇ ਹੱਡੀਆਂ ਦੀ ਸਿਹਤ ਵਿੱਚ ਸੁਧਾਰ ਕਰਨ `ਚ ਸਹਾਇਕ ਹਨ। ਅਜੋਕੇ ਸਮੇਂ `ਚ ਇਹ ਪੌਦਾ ਕਿਸਾਨ ਭਰਾਵਾਂ ਲਈ ਇੱਕ ਆਮਦਨ ਦਾ ਜ਼ਰੀਆ ਬਣ ਗਿਆ ਹੈ।
ਪਾਲਕ ਦੀਆਂ 7 ਅਨੋਖੀਆਂ ਕਿਸਮਾਂ
ਹੁਣ ਗੱਲ ਕਰਦੇ ਹਾਂ ਕੁਝ ਵਿਸ਼ੇਸ਼ ਪਾਲਕ ਦੀਆਂ ਕਿਸਮਾਂ ਬਾਰੇ ਜਿਨ੍ਹਾਂ ਨਾਲ ਵੱਧ ਤੋਂ ਵੱਧ ਮੁਨਾਫ਼ਾ ਕਮਾਇਆ ਜਾਂਦਾ ਹੈ। ਜਿਵੇਂ:
●ਪੰਜਾਬ ਗ੍ਰੀਨ: ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਇਹ ਪਾਲਕ ਦੀ ਕਿਸਮ ਜਿਆਦਾਤਰ ਪੰਜਾਬ `ਚ ਉਗਾਈ ਜਾਂਦੀ ਹੈ। ਇਹ ਪੌਦਾ ਗੂੜ੍ਹੇ ਚਮਕਦਾਰ ਪੱਤਿਆਂ ਦੇ ਨਾਲ ਅੱਧ ਖੜ੍ਹਾ ਹੁੰਦਾ ਹੈ। ਇਹ ਬਿਜਾਈ ਤੋਂ 30 ਦਿਨਾਂ ਬਾਅਦ ਪਹਿਲੀ ਕਟਾਈ ਲਈ ਤਿਆਰ ਹੋ ਜਾਂਦਾ ਹੈ। ਇਹ ਪੌਦਾ ਇੱਕ ਏਕੜ `ਚ 125 ਕੁਇੰਟਲ ਝਾੜ ਦਿੰਦਾ ਹੈ।
●ਪੂਸਾ ਜੋਤੀ: ਪਾਲਕ ਦੀ ਇਹ ਕਿਸਮ ਬਹੁਤ ਜੋਸ਼ਦਾਰ ਹੁੰਦੀ ਹੈ ਅਤੇ ਤੇਜ਼ੀ ਨਾਲ ਵਧਦੀ ਹੈ। ਇਹ ਪੌਦਾ ਇੱਕ ਹੈਕਟੇਅਰ `ਚ 50 ਟਨ ਝਾੜ ਦਿੰਦਾ ਹੈ। ਇਸਦੇ ਪੱਤੇ ਮੋਟੇ, ਕੋਮਲ, ਰਸੀਲੇ ਅਤੇ ਬਹੁਤ ਵੱਡੇ ਹੁੰਦੇ ਹਨ। ਇਹ ਪੌਦਾ ਗੂੜੇ ਰੰਗ ਦਾ ਹੁੰਦਾ ਹੈ।
●ਪੂਸਾ ਹਰਿਤ: ਇਹ ਸ਼ੂਗਰ ਬੀਟ ਅਤੇ ਸਥਾਨਕ ਪਾਲਕ ਦੀਆਂ ਕਿਸਮਾਂ ਨੂੰ ਮਿਲਾ ਕੇ ਉਗਾਈ ਜਾਂਦੀ ਹੈ। ਇਸਦੇ ਮੋਟੇ, ਹਰੇ, ਵੱਡੇ ਅਤੇ ਥੋੜੇ ਕੁਚਲੇ ਹੋਏ ਪੱਤੇ ਹੁੰਦੇ ਹਨ।
●ਆਲ ਗ੍ਰੀਨ: ਇਸਦੀ ਖੇਤੀ ਮੁੱਖ ਤੋਰ `ਤੇ ਸਰਦੀ ਦੇ ਮੌਸਮ ਵਿੱਚ ਕੀਤੀ ਜਾਂਦੀ ਹੈ। ਹਰੇ ਕੋਮਲ ਪੱਤਿਆਂ ਤੋਂ ਇਸ ਪੌਦੇ ਦੀ ਪਛਾਣ ਹੁੰਦੀ ਹੈ। ਇਹ ਪੌਦਾ ਇੱਕ ਹੈਕਟੇਅਰ `ਚ 12 ਟਨ ਝਾੜ ਪੈਦਾ ਕਰ ਦਿੰਦਾ ਹੈ।
ਇਹ ਵੀ ਪੜ੍ਹੋ : ਮਿੱਟੀ ਦੀ ਸਿਹਤ ਨਾਲ ਜੁੜੇ ਇਹ 5 ਤਰੀਕੇ ਵਧਾ ਸਕਦੇ ਹਨ ਤੁਹਾਡੀ ਫਸਲ ਦਾ ਝਾੜ
●ਊਟੀ 1: ਇਸ ਕਿਸਮ ਦੇ ਪੱਤੇ ਹਰੇ ਹੁੰਦੇ ਹਨ। ਜਿਨ੍ਹਾਂ ਦੀ ਲੰਬਾਈ 40-50 ਸੈਂਟੀਮੀਟਰ ਅਤੇ ਚੌੜਾਈ 8-10 ਸੈਂਟੀਮੀਟਰ ਹੁੰਦੀ ਹੈ। ਇਸ `ਚ ਬਿਜਾਈ ਤੋਂ 45 ਦਿਨਾਂ ਬਾਅਦ ਪਹਿਲੀ ਵਾਢੀ ਦਾ ਕੰਮ ਮੁਕੰਮਲ ਕਰ ਦੇਣਾ ਵਧੇਰੇ ਫਾਇਦੇਮੰਦ ਸਿੱਧ ਹੁੰਦਾ ਹੈ । ਇਸ ਪੌਦੇ ਦੀ ਪੈਦਾਵਾਰ ਇੱਕ ਹੈਕਟੇਅਰ `ਚ 1.5 ਟਨ ਤੱਕ ਪਹੁੰਚ ਜਾਂਦੀ ਹੈ।
●ਪੰਜਾਬ ਸਿਲੈਕਸ਼ਨ: ਇਸ ਕਿਸਮ ਦੀ ਖੇਤੀ ਪੰਜਾਬ ਅਤੇ ਇਸ ਦੇ ਆਲੇ-ਦੁਆਲੇ ਦੇ ਲੋਕਾਂ ਲਈ ਲਾਭਦਾਇਕ ਹੈ। ਇਸ ਦੇ ਪੱਤੇ ਪਤਲੇ ਹਰੇ ਰੰਗ ਅਤੇ ਲੰਬੇ ਹੁੰਦੇ ਹਨ। ਇਸ ਦਾ ਸਵਾਦ ਥੋੜ੍ਹਾ ਖੱਟਾ ਹੁੰਦਾ ਹੈ।
●ਜੋਬਨੇਰ ਗ੍ਰੀਨ: ਇਸ ਕਿਸਮ ਦੇ ਸਾਰੇ ਪੱਤੇ ਇਕਸਾਰ ਹਰੇ ਰੰਗ ਦੇ, ਨਰਮ, ਵੱਡੇ ਅਤੇ ਮੋਟੇ ਆਕਾਰ ਦੇ ਹੁੰਦੇ ਹਨ। ਇਹ ਪੱਤੇ ਪੱਕਣ ਤੋਂ ਬਾਅਦ ਆਸਾਨੀ ਨਾਲ ਸੜ ਜਾਂਦੇ ਹਨ। ਇਹ ਪੌਦਾ ਇੱਕ ਹੈਕਟੇਅਰ `ਚ 30 ਟਨ ਝਾੜ ਪੈਦਾ ਕਰ ਦਿੰਦਾ ਹੈ।
Summary in English: Grow your business with 7 unique varieties of spinach