ਬਾਗਬਾਨੀ ਵਿਭਾਗ ਦੀ ਤਰਫੋਂ, ਕਿਸਾਨੀ ਔਰਤਾਂ ਨੂੰ ਖੇਤੀਬਾੜੀ ਸਹਾਇਕ ਧੰਦਾ ਕਰਨ ਲਈ ਉਤਸ਼ਾਹਤ ਕਰਨ ਲਈ, ਪਿੰਡ ਤੁੰਗਵਾਲੀ ਵਿੱਚ ਬੀ ਕੀਪਿੰਗ ਫਾਰਮ ਸਕੂਲ ਅਪਰਪਾਲ ਸਿੰਘ ਦੇ ਫਾਰਮ ਵਿੱਚ ਸ਼ੁਰੂ ਹੋਇਆ।
ਆਤਮਾ ਸਕੀਮ ਅਧੀਨ ਸ਼ੁਰੂ ਕੀਤੇ ਬੀ ਕੀਪਿੰਗ ਫਾਰਮ ਸਕੂਲ ਦੀ ਸ਼ੁਰੂਆਤ ਡਾ: ਗੁਰਸ਼ਰਨ ਸਿੰਘ, ਸਹਾਇਕ ਡਾਇਰੈਕਟਰ, ਬਾਗਬਾਨੀ ਵਿਭਾਗ ਨੇ ਕੀਤੀ ਅਤੇ ਕਿਸਾਨਾਂ ਅਤੇ ਕਿਸਾਨੀ ਔਰਤਾਂ ਨੂੰ ਮਧੂ ਮੱਖੀ ਪਾਲਣ ਧੰਦੇ ਨੂੰ ਸਹਾਇਕ ਧੰਦੇ ਵਜੋਂ ਅਪਨਾਉਣ ਲਈ ਪ੍ਰੇਰਿਤ ਕੀਤਾ।
ਬਾਗਬਾਨੀ ਵਿਕਾਸ ਅਫਸਰ ਡਾ: ਰੀਮਾ ਰਾਣੀ ਨੇ ਮਧੂ ਮੱਖੀ ਪਾਲਣ ਬਾਰੇ ਕੌਮੀ ਬਾਗਬਾਨੀ ਮਿਸ਼ਨ, ਰਾਸ਼ਟਰੀ ਮੱਖੀ ਪਾਲਣ ਅਤੇ ਸ਼ਹਿਦ ਮਿਸ਼ਨ ਦੀਆਂ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਪੰਜਾਬ ਐਗਰੋ ਦੀ ਨੋਡਲ ਏਜੰਸੀ ਜ਼ਿਲ੍ਹਾ ਰਿਸੋਰਸ ਪਰਸਨ ਧਰਮਵੀਰ ਕੌਰ ਨੇ ਵੀ ਇੱਕ ਜ਼ਿਲ੍ਹਾ ਇੱਕ ਉਤਪਾਦ (One district one product) ਅਧੀਨ ਕੇਂਦਰ ਸਰਕਾਰ ਦੁਆਰਾ ਚਲਾਈ ਜਾ ਰਹੀ ਵਿੱਤੀ ਸਹਾਇਤਾ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ :- ਆਲੂ ਅਤੇ ਸਰ੍ਹੋਂ ਦੀ ਫਸਲ ਤੋਂ ਬਾਅਦ ਤੁਰੰਤ ਕਰੋ ਮੱਕੀ ਦੀ ਬਿਜਾਈ , ਮਿਲੇਗਾ ਫਸਲਾਂ ਨਾਲੋਂ ਵਧੇਰੇ ਉਤਪਾਦਨ
Summary in English: Horticulture Department started B Keeping Farm School in village Tungwali