ਜਾਣੋ ਕਿਹੜੀ ਹੈ ਤਰਬੂਜ ਦੀ ਵਧੀਆ ਕਿਸਮ ਅਤੇ ਉਨ੍ਹਾਂ ਦੀ ਖਾਸੀਅਤ
ਮਾਰਚ ਦਾ ਮਹੀਨਾ ਚੱਲ ਰਿਹਾ ਹੈ ‘ਤੇ ਇਸ ਵੇਲੇ ਸਮੁੱਚੇ ਭਾਰਤ ‘ਚ ਰਬੀ ਫਸਲ ਦੀ ਵਾਢੀ ਦਾ ਕੰਮ ਵੀ ਜੋਰ੍ਹਾਂ-ਸ਼ੋਰ੍ਹਾਂ ਨਾਲ ਚੱਲ ਰਿਹਾ ਹੈ। ਛੇਤੀ ਹੀ ਵਾਢੀ ਦਾ ਕੰਮ ਪੂਰਾ ਹੋ ਜਾਵੇਗਾ ‘ਤੇ ਖੇਤ ਪੂਰੀ ਤਰ੍ਹਾਂ ਨਾਲ ਖਾਲੀ ਹੋ ਜਾਣਗੇ। ਅਜਿਹੇ ‘ਚ ਕਿਸਾਨਾਂ ਕੋਲ ਵਧੀਆ ਮੁਨਾਫਾ ਕਮਾਉਣ ਲਈ ਕਾਫੀ ਸਮਾਂ ਹੋਵੇਗਾ।ਕਿਸਾਨਾਂ ਨੂੰ ਲੋੜ ਹੈ ਘੱਟ ਲਾਗਤ ‘ਚ ਵੱਧ ਮੁਨਾਫੇ ਦੀ…ਜਿਸਦੇ ਚਲਦਿਆਂ ਕਿਸਾਨਾਂ ਨੂੰ ਤਰਬੂਜ ਦੀ ਖੇਤੀ ਦਾ ਰੁੱਖ ਕਰਨਾ ਇਸ ਵੇਲੇ ਬੇਹੱਦ ਫਾਇਦੇਮੰਦ ਸਾਬਿਤ ਹੋਵੇਗਾ।ਤਰਬੂਜ ਦੀ ਖੇਤੀ ਦੀ ਖਾਸੀਅਤ ਹੈ ਕਿ ਇਹਦੇ ਵਿੱਚ ਘੱਟ ਪਾਣੀ, ਘੱਟ ਲਾਗਤ ‘ਤੇ ਘੱਟ ਖਾਦ ਦੀ ਵਰਤੋ ਹੁੰਦੀ ਹੈ। ਜੋ ਕਿਸਾਨਾਂ ਲਈ ਮੁਨਾਫੇ ਦਾ ਸੌਦਾ ਹੈ। ਬਾਜਾਰਾਂ ‘ਚ ਤਰਬੂਜ ਦੀ ਫਸਲ ਦੇ ਵਧੀਆ ਭਾਵ ਮਿਲੱਣ ਕਾਰਣ ਵੀ ਕਿਸਾਨਾਂ ਦਾ ਰੁਝਾਣ ਇੱਸ ਵੱਲ ਵੱਧ ਰਿਹਾ ਹੈ। ਕਿਸਾਨ ਫਸਲੀ ਗੇੜ ਦੇ ਨਾਲ-ਨਾਲ ਤਰਬੂਜ ਦੀ ਖੇਤੀ ਕਰਕੇ 3 ਲੱਖ ਰੁਪਏ ਤੱਕ ਦੀ ਕਮਾਈ ਆਸਾਨੀ ਨਾਲ ਕਰ ਸਕਦੇ ਹਨ। ਜ਼ਰੂਰਤ ਹੈ ਤਰਬੂਜ ਦੀ ਵਧੀਆ ਕਿਸਮ ਅਤੇ ਖੇਤੀ ਕਰਨ ਦਾ ਸਹੀ ਤਰੀਕਾ ਅਪਨਾੳਣ ਦੀ।
ਤਰਬੂਜ ਦੀ ਬੰਪਰ ਖੇਤੀ ਵਾਲੇ ਸੂਬੇ
ਭਾਰਤ ਦੇ ਕਈ ਸੂਬਿਆਂ ‘ਚ ਤਰਬੂਜ ਦੀ ਖੇਤੀ ਕੀਤੀ ਜਾਂਦੀ ਹੈ। ਕਿਸਾਨ ਤਰਬੂਜ ਦੀ ਖੇਤੀ ਕਰਕੇ ਘੱਟ ਲਾਗਤ ‘ਚ ਵੱਧ ਮੁਨਾਫਾ ਕਮਾਂ ਰਹੇ ਹਨ। ਖੇਤੀ ਲਈ ਨਦੀਆਂ ਦੇ ਨੇੜਲੇ ਥਾਵਾਂ ਦੀ ਵਰਤੋਂ ਨੂੰ ਫਾਇਦੇਮੰਦ ਮੰਨਿਆ ਜਾਂਦਾ ਹੈ। ਕਿਸਾਨ ਸਹੀ ਤਕਨੀਕ ਅਤੇ ਤਰਬੂਜ ਦੀ ਵਧੀਆ ਕਿਸਮ ਨਾਲ ਵੱਧ ਮੁਨਾਫਾ ਖੱਟ ਰਹੇ ਹਨ॥ ਭਾਰਤ ਦੇ ਉੱਤਰ ਪ੍ਰਦੇਸ਼, ਕਰਨਾਟਕ, ਪੰਜਾਬ, ਹਰਿਆਣਾ ਤੇ ਰਾਜਸਥਾਨ ਅਜਿਹੇ ਸੂਬੇ ਹਨ ਜਿੱਥੇ ਤਰਬੂਜ ਦੀ ਖੇਤੀ ਵੱਧ ਕੀਤੀ ਜਾਂਦੀ ਹੈ।
ਤਰਬੂਜ ਦੀ ਖੇਤੀ ਲਈ ਵਧੀਆ ਸਮਾਂ
ਜੇਕਰ ਕਿਸਾਨ ਤਰਬੂਜ ਦੀ ਖੇਤੀ ਕਰਨ ਦਾ ਮੰਨ ਬਨਾਉਣ ਤਾਂ ਓਨ੍ਹਾਂ ਲਈ ਸਬ ਤੋਂ ਪਿਹਲਾ ਮੌਸਮ ਦੀ ਜਾਣਕਾਰੀ ਹੋਣਾਂ ਲਾਜ਼ਮੀ ਹੈ। ਵੈਸੇ ਤਾਂ ਤਰਬੂਜ ਦੀ ਖੇਤੀ ਲਈ ਦਿਸੰਬਰ ਤੋਂ ਲੈ ਕੇ ਮਾਰਚ ਤੱਕ ਦੇ ਮਹੀਨੇ ਉੱਤਮ ਮੰਨੇ ਜਾਂਦੇ ਹੈ। ਪਰ ਜੇਕਰ ਫਰਵਰੀ ਦੇ ਅੱਧ-ਵਿਚਾਲੇ ਤਰਬੂਜ ਦੀ ਬੁਆਈ ਕੀਤੀ ਜਾਵੇ ਤਾਂ ਇਹ ਮੌਸਮ ਫਸਲ ਲਈ ਵਧੀਆ ਪੈਦਾਵਾਰ ਲੈ ਕੇ ਆਉਦਾ ਹੈ। ਜਦਕਿ ਪਹਾੜੀ ਖੇਤਰਾਂ ‘ਚ ਮਾਰਚ-ਅਪ੍ਰੈਲ ਦਾ ਮਹੀਨਾ ਤਰਬੂਜ ਦੀ ਖੇਤੀ ਲਈ ਵਧੀਆ ਮੰਨਿਆ ਜਾਂਦਾ ਹੈ।
ਤਰਬੂਜ ਦੀ ਖੇਤੀ ਲਈ ਸਹੀ ਮੌਸਮ ਅਤੇ ਮਿੱਟੀ (Watermelon Cultivation)
ਤਰਬੂਜ ਦੀ ਖੇਤੀ ਲਈ ਵੱਧ ਤਾਪਮਾਨ ਵਾਲਾ ਮੌਸਮ ਸਬ ਤੋਂ ਚੰਗਾ ਮੰਨਿਆ ਜਾਂਦਾ ਹੈ। ਵੱਧ ਤਾਪਮਾਨ ਵਿੱਚ ਫਲ ਦੀ ਵਧੀਆ ਪੈਦਾਵਰ ਹੁੰਦੀ ਹੈ। ਖੇਤੀਬਾੜੀ ਮਾਹਿਰਾਂ ਮੁਤਾਬਕ ਬਿਜਾਈ ਤੋਂ ਲੈ ਕੇ ਬੀਜਾਂ ਦੇ ਉੱਗਣ ਤੱਕ 22 ਤੋਂ 25 ਡਿਗਰੀ ਸੇਟੀਗ੍ਰੇਟ ਤਾਪਮਾਨ ਫਸਲ ਲਈ ਚੰਗਾ ਮੰਨਿਆ ਜਾਂਦਾ ਹੈ। ਜੇਕਰ ਗੱਲ ਕੀਤੀ ਜਾਵੇ ਖੇਤੀ ਕਰਨ ਲਈ ਸਹੀ ਮਿੱਟੀ ਦੀ..ਤਾਂ ਰੇਤਲੀ ਅਤੇ ਰੇਤਲੀ ਦੋਮਟ ਜ਼ਮੀਨ ਤਰਬੂਜ ਦੀ ਖੇਤੀ ਲਈ ਸਬ ਤੋਂ ਚੰਗੀ ਮੰਨੀ ਜਾਂਦੀ ਹੈ। ਜਦਕਿ ਮਿੱਟੀ ਦਾ ਪੀ.ਐੱਚ ਮਾਨ 5.5-7.0 ਵਿਚਾਲੇ ਹੋਣਾਂ ਜ਼ਰੂਰੀ ਹੈ। ਦੱਸ ਦਈਏ ਕਿ ਤਰਬੂਜ ਦੀ ਖੇਤੀ ਬੰਜਰ ਜ਼ਮੀਨ ਤੇ ਵੀ ਕੀਤੀ ਜਾ ਸਕਦੀ।
ਤਰਬੂਜ ਦੀ ਖੇਤੀ ਦੀਆਂ ਕਿਸਮਾਂ (Watermelon Farming)
ਤਰਬੂਜ ਦੀ ਖੇਤੀ ਲਈ ਵੱਖ-ਵੱਖ ਕਿਸਮਾਂ ਦੀ ਵਰਤੋਂ ਕੀਤੀ ਜਾਂਦੀ ਹੈ।ਜੋ ਨਾ ਸਿਰਫ ਘੱਟ ਸਮੇਂ ਵਿੱਚ ਤਿਆਰ ਹੋ ਜਾਂਦੀ ਹੈ…ਪਰ ਬੰਪਰ ਪੈਦਾਵਾਰ ਵੀ ਲਿਆਉਂਦੀ ਹੈ। ਕਿਸਾਨ ਚੰਗੀ ਪੈਦਾਵਾਰ ਲਈ ਤਰਬੂਜ ਦੀਆਂ ਜੋ ਕਿਸਮਾਂ ਦੀ ਵਰਤੋਂ ਕਰਦੇ ਹਨ ਓਨ੍ਹਾਂ ਵਿੱਚ ਸ਼ੁਗਰ ਬੇਬੀ, ਅਰਕਾ ਜੋਤੀ, ਆਸ਼ਾਈ ਯਾਮਾਤੋ, ਡਬਲਯੂ-19, ਪੂਸਾ ਬੇਦਾਨਾ, ਅਰਕਾ ਮਾਨਿਕ।
ਤਰਬੂਜ ਦੀ ਖੇਤੀ ਲਈ ਹਾਈਬ੍ਰਿਡ ਕਿਸਮਾਂ
ਤਰਬੂਜ ਦੀ ਖੇਤੀ ਲਈ ਹਾਈਬ੍ਰਿਡ ਕਿਸਮਾਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਜਿੱਸ ਵਿੱਚ ਮਧੂ ਮਿਲਨ ਅਤੇ ਮੋਹਿਨੀ ਲਾਭਦਾਇਕ ਕਿਸਮ ਹੈ।
ਹਾਈਬ੍ਰਿਡ ਤਰਬੂਜ ਦੀ ਖੇਤੀ ਲਈ ਤਿਆਰੀ
ਖੇਤੀ ਦੀ ਪਹਿਲੀ ਜੁਤਾਈ ਮਿੱਟੀ ਪਲਟਣ ਵਾਲੇ ਨਾਲ ਕਰਨੀ ਚਾਹਿਦੀ ਹੈ। ਇਸਤੋਂ ਬਾਅਦ ਕਲਟੀਵੇਟਰ ਨਾਲ ਜੁਤਾਈ ਕਰਨੀ ਚਾਹਿਦੀ ਹੈ। ਖੇਤੀ ਦੌਰਾਨ ਪਾਣੀ ਅਤੇ ਰੇਤ ਦੀ ਮਾਤਰਾ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ।
ਖੇਤੀ ਦੀ ਬਿਜਾਈ ਦਾ ਤਰੀਕਾ
ਮੈਦਾਨੀ ਖੇਤਰਾਂ ‘ਚ ਬਿਜਾਈ ਸਮਤਲ ਜ਼ਮੀਨ ‘ਤੇ ਕੀਤੀ ਜਾਂਦੀ ਹੈ। ਜਦਕਿ ਪਹਾੜੀ ਖੇਤਰਾਂ ‘ਚ ਬਿਜਾਈ ਉੱਚੀ-ਉੱਠੀ ਥਾਂ ‘ਤੇ ਕੀਤੀ ਜਾਂਦੀ ਹੈ। ਬਿਜਾਈ ਦੌਰਾਨ ਪੌਦੇ ਦੀ ਦੂਰੀ ਅਤੇ ਕਤਾਰ ਤਰਬੂਜ ਦੀ ਕਿਸਮਾਂ ਉੱਤੇ ਨਿਰਭਰ ਕਰਦੀ ਹੈ।
ਖੇਤੀ ਦੀ ਸਿੰਚਾਈ ਅਤੇ ਖਾਦ ਦੀ ਵਰਤੋ
ਖੇਤੀ ਦੀ ਬਿਜਾਈ ਦੇ 10-15 ਦਿਨ ਬਾਅਦ ਸਿੰਚਾਈ ਕੀਤੀ ਜਾਂਦੀ ਹੈ।ਜੇਕਰ ਨਦੀ ਨੇੜਲੇ ਇਲਾਕੇ ਵਿੱਚ ਖੇਤੀ ਕੀਤੀ ਜਾਵੇ ਤਾਂ ਸਿੰਚਾਈ ਦੀ ਲੋੜ ਨਹੀਂ ਪਹਿਂਦੀ।ਦੱਸ ਦਈਏ ਕਿ ਗੋਬਰ ਦੀ ਖਾਦ ਨੂੰ ਰੇਤਲੀ ਜ਼ਮੀਨ ਵਿੱਚ ਮਿਲਾ ਕੇ ਕਿਆਰੀਆਂ ਭਰੀਆਂ ਜਾਂਦੀਆਂ ਹਨ। ਨਾਲ ਹੀ 80 ਕਿ.ਗ੍ਰਾ. ਨਾਈਟ੍ਰੋਜਨ ਪ੍ਰਤੀ ਹੈਕਟੇਅਰ ਅਤੇ ਫਾਸਫੇਟ-ਪੋਟਾਸ਼ ਦੀ ਮਾਤਰਾ 60-60 ਕਿ.ਗ੍ਰਾ. ਪ੍ਰਤੀ ਹੈਕਟੇਅਰ ਦੀ ਦਰ ਨਾਲ ਦੇਣੀ ਚਾਹਿਦੀ ਹੈ। ਫਾਸਫੇਟ, ਪੋਟਾਸ਼ ਅਤੇ ਨਾਈਟ੍ਰੋਜਨਦੀ ਮਾਤਰਾ ਤਿਆਰੀ ਦੇ ਸਮੇਂ ਮਿਲਾਣੀ ਚਾਹਿਦੀ ਹੈ ਅਤੇ ਬਾਕੀ ਨਾਈਟ੍ਰੋਜਨ ਦੀ ਮਾਤਰਾ ਬਿਜਾਈ ਦੇ 25-30 ਦਿਨ ਬਾਅਦ ਦੇਣੀ ਚਾਹਿਦੀ ਹੈ।
ਤਰਬੂਜ ਦੀ ਵਾਢੀ
ਖੇਤੀ ਦੀ ਬਿਜਾਈ ਤੋਂ 3 ਮਹੀਨੇ ਬਾਅਦ ਵਾਢੀ ਦਾ ਕੰਮ ਸ਼ੁਰੂ ਕੀਤਾ ਜਾਂਦਾ ਹੈ।ਫਲ ਪੱਕਿਆ ਹੈ ਜਾਂ ਨਹੀਂ ਇਹ ਤਰਬੂਜ ਦੀ ਕਿਸਮ ‘ਤੇ ਨਿਰਭਰ ਕਰਦਾ ਹੈ।
ਖੇਤੀ ਉੱਤੇ ਆਉਣ ਵਾਲਾ ਖਰਚ
• 5000 ਰੁਪਏ ਖੇਤ ਦੀ ਤਿਆਰੀ, ਬਿਜਾਈ ਅਤੇ ਖਾਦ
• 1500 ਰੁਪਏ 5 ਕਿੱਲੋ ਬੀਜ
• 4000 ਰੁਪਏ ਕੀਟਨਾਸ਼ਕ
• 6000 ਵਾਢੀ ਉੱਤੇ 30 ਮਜਦੂਰਾਂ ਦੀ ਲੋੜ
• 16500 ਰੁਪਏ ਕੁੱਲ ਖਰਚ
ਇਹ ਵੀ ਪੜ੍ਹੋ : Seeds Sowing Methods: ਬੀਜ ਬੀਜਣ ਦੀਆਂ ਇਹ 5 ਤਕਨੀਕਾਂ ਦੇਣਗੀਆਂ ਬੰਪਰ ਪੈਦਾਵਾਰ ! ਜਾਣੋ ਇਸਦੇ ਗੁਣ
Summary in English: How to cultivate watermelon: Learn the varieties of watermelon and how to cultivate it!