ਅਨਾਜ ਦੀ ਉਦਪਾਦਕਤਾ ਵਧਾਉਣ ਵਿੱਚ, ਮਿੱਟੀ ਦੀ ਉਦਪਾਦਕਤਾ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਜੇ ਤੁਹਾਡੀ ਮਿੱਟੀ ਉਪਜਾਊ ਨਹੀਂ ਹੈ ਤਾਂ ਤੁਹਾਡੇ ਅਨਾਜ ਦਾ ਉਦਪਾਦਨ ਵੀ ਘੱਟ ਹੋਵੇਗਾ। ਸਾਡੇ ਦੇਸ਼ ਵਿੱਚ ਕਿੰਨਿਆਂ ਹੀ ਸੂਬਿਆਂ `ਚ ਮਿੱਟੀ ਦਾ ਉਪਜਾਊ ਪਣ ਘੱਟਦਾ ਜਾ ਰਿਹਾ ਹੈ। ਜਿਸ ਨਾਲ ਹਰ ਸਾਲ ਦੇਸ਼ ਵਿੱਚ ਅਨਾਜ ਦੇ ਉਤਪਾਦਨ ਵਿੱਚ ਭਾਰੀ ਕਮੀ ਆ ਰਹੀ ਹੈ। ਇਸ ਕਰਕੇ ਮਿੱਟੀ ਦਾ ਉਪਜਾਊ ਹੋਣਾ ਬਹੁਤ ਜਰੂਰੀ ਹੈ।
ਵਾਹੀਯੋਗ ਜ਼ਮੀਨਾਂ ਦੀ ਉਪਜਾਊ ਸ਼ਕਤੀ ਦਾ ਘਟਣਾ ਮਾੜਾ ਸੰਕੇਤ ਹੈ ਅਤੇ ਸਰਕਾਰ ਵੀ ਇਸ ਮੁੱਦੇ ਨੂੰ ਗੰਭੀਰਤਾ ਨਾਲ ਦੇਖ ਰਹੀ ਹੈ। ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਲਈ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਕਈ ਜਾਗਰੂਕਤਾ ਮੁਹਿੰਮਾਂ ਵੀ ਚਲਾਈਆਂ ਜਾਂਦੀਆਂ ਹਨ, ਤਾਂ ਜੋ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਸਕੇ।
ਮਿੱਟੀ ਦੀ ਉਪਜਾਊ ਸ਼ਕਤੀ ਦੇ ਘਟਣ ਦਾ ਕਾਰਨ:
ਜ਼ਮੀਨ ਦੀ ਉਪਜਾਊ ਸ਼ਕਤੀ ਘਟਣ ਦਾ ਮੁੱਖ ਕਾਰਨ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਹੈ। ਰਸਾਇਣਕ ਖਾਦਾਂ ਅਤੇ ਕੀਟਨਾਸ਼ਕ ਮਿੱਟੀ ਲਈ ਬਹੁਤ ਹਾਨੀਕਾਰਕ ਹਨ। ਇਨ੍ਹਾਂ ਦੀ ਜ਼ਿਆਦਾ ਵਰਤੋਂ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ 'ਤੇ ਬਹੁਤ ਮਾੜਾ ਅਸਰ ਪੈਂਦਾ ਹੈ।
ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਦੇ ਤਰੀਕੇ:
1. ਰਸਾਇਣਕ ਖਾਦ ਤੇ ਕੀਟਨਾਸ਼ਕਾਂ ਦੀ ਵਰਤੋਂ ਘਟਾਉਣਾ:
ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਦੇ ਲਈ ਰਸਾਇਣਕ ਖਾਦ ਤੇ ਕੀਟਨਾਸ਼ਕਾਂ ਦੀ ਵਰਤੋਂ ਨੂੰ ਘਟਾਉਣਾ ਪਵੇਗਾ। ਕਿਉਂਕਿ ਰਸਾਇਣਕ ਖਾਦ ਤੇ ਕੀਟਨਾਸ਼ਕ, ਮਿੱਟੀ ਲਈ ਹਾਨੀਕਾਰਕ ਹੁੰਦੇ ਹਨ। ਇਨ੍ਹਾਂ ਦੀ ਵਰਤੋਂ ਨੂੰ ਘਟਾਉਣ ਬਿਨਾ ਅਸੀ ਆਪਣੀ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਨਹੀਂ ਵਧਾ ਸਕਦੇ।
2. ਜੈਵਿਕ ਖਾਦ ਦੀ ਵਰਤੋਂ:
ਕਿਸਾਨ ਰਸਾਇਣਕ ਖਾਦ ਤੇ ਕੀਟਨਾਸ਼ਕ ਦੀ ਜਗ੍ਹਾ 'ਤੇ ਜੈਵਿਕ ਖਾਦ ਦੀ ਵਰਤੋਂ ਕਰ ਸਕਦੇ ਹਨ। ਜੈਵਿਕ ਖਾਦ ਦੀ ਵਰਤੋਂ ਨਾਲ ਅਸੀਂ ਆਪਣੀ ਮਿੱਟੀ ਨੂੰ ਸਿਹਤਮੰਦ ਰੱਖ ਸਕਦੇ ਹਾਂ। ਕਿਸਾਨ ਆਪਣੀ ਫ਼ਸਲ ਲਈ ਵਰਮੀ ਕੰਪੋਸਟ, ਹਰੀ ਖਾਦ ਜਾਂ ਕੁਦਰਤੀ ਕੀਟਨਾਸ਼ਕਾਂ ਦੀ ਵਰਤੋਂ ਕਰ ਸਕਦੇ ਹਨ।
ਇਹ ਵੀ ਪੜੋ: ਹਲ ਦੀ ਵਰਤੋਂ ਤੋਂ ਬਗੈਰ ਵੀ ਹੋ ਸਕਦੀ ਹੈ ਖੇਤੀਬਾੜੀ, ਜਾਣੋ ਸਹੀ ਤਰੀਕਾ ਤੇ ਲਾਭ
3. ਫ਼ਸਲੀ ਚੱਕਰ ਨੂੰ ਅਪਣਾਓ:
ਕਿਸਾਨਾਂ ਨੂੰ ਫਸਲੀ ਚੱਕਰ ਅਪਣਾਉਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ। ਇੱਕੋ ਫ਼ਸਲ ਬਾਰ-ਬਾਰ ਲਗਾਉਣ ਦੀ ਜਗ੍ਹਾ 'ਤੇ ਫ਼ਸਲ ਨੂੰ ਬਦਲ ਕੇ ਲਗਾਨਾ ਚਾਹੀਦਾ ਹੈ। ਸਾਉਣੀ ਅਤੇ ਹਾੜੀ ਦੀਆਂ ਫ਼ਸਲਾਂ ਦੇ ਵਿੱਚ ਕਿਸਾਨ ਨੂੰ ਕੁਝ ਹੋਰ ਕਿਸਮ ਦੀਆਂ ਫ਼ਸਲਾਂ ਜਿਵੇਂ ਕਿ ਦਾਲਾਂ ਜਾਂ ਹੋਰ ਫਾਇਦੇ ਵਾਲੀਆਂ ਫ਼ਸਲਾਂ ਦੀ ਖ਼ੇਤੀ ਕਰਨੀ ਚਾਹੀਦੀ ਹੈ। ਦਾਲਾਂ ਵਿੱਚ ਕੁਝ ਖਾਸ ਤੱਤ ਹੁੰਦੇ ਹਨ ਜੋ ਕਿ ਮਿੱਟੀ ਲਈ ਫਾਇਦੇਮੰਦ ਹੁੰਦੇ ਹਨ।
4. ਕੀਟਨਾਸ਼ਕ ਪੌਦਿਆਂ ਦੀ ਖ਼ੇਤੀ ਕਰਕੇ:
ਕੁਝ ਇਸ ਤਰ੍ਹਾਂ ਦੇ ਪੌਦੇ ਹੁੰਦੇ ਹਨ ਜੋ ਕਿ ਕੀੜਿਆਂ ਨੂੰ ਖੇਤ ਤੋਂ ਦੂਰ ਰੱਖਦੇ ਹਨ, ਕਿਉਂਕਿ ਉਹ ਫਸਲਾਂ ਕੁਦਰਤੀ ਤੌਰ ਤੇ ਕੁਝ ਕੀੜਿਆਂ ਲਈ ਪ੍ਰਤੀਰੋਧਕ ਹੁੰਦੀਆਂ ਹਨ। ਇਹ ਫਸਲਾਂ ਵੱਖ-ਵੱਖ ਰਸਾਇਣਾਂ ਦਾ ਸੰਸਲੇਸ਼ਣ ਕਰਦੀਆਂ ਹਨ ਜੋ ਕਿ ਕੀੜਿਆਂ ਨੂੰ ਮਾਰ ਦਿੰਦਾ ਹੈ ਜਾਂ ਕੀੜਿਆਂ ਨੂੰ ਉਨ੍ਹਾਂ ਤੋਂ ਦੂਰ ਰੱਖਦਾ ਹੈ। ਇਸ ਤਰ੍ਹਾਂ ਨੁਕਸਾਨ ਪਹੁੰਚਾਣ ਵਾਲੇ ਕੀੜੇ ਖੇਤ ਅਤੇ ਮਿੱਟੀ ਤੋਂ ਦੂਰ ਰਹਿਣਗੇ ਤੇ ਮਿੱਟੀ ਦੀ ਉਪਜਾਊ ਸ਼ਕਤੀ ਵਾਪਿਸ ਆਉਣ ਲੱਗੇਗੀ।
Summary in English: Increase the fertility of the soil in these ways, there will be bumper production!