ਅਕਤੂਬਰ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਤੇ ਹੁਣ ਥੋੜੇ ਹੀ ਦਿਨਾਂ `ਚ ਹਾੜ੍ਹੀ ਦੀਆਂ ਫਸਲਾਂ (Rabi Crop) ਦੀ ਬਿਜਾਈ ਸ਼ੁਰੂ ਕੀਤੀ ਜਾਏਗੀ। ਹਾੜ੍ਹੀ ਦੀਆਂ ਮੁੱਖ ਫ਼ਸਲਾਂ `ਚ ਮੱਕੀ, ਸ਼ਲਗਮ, ਚਨੇ, ਜੌਂ ਆਦਿ ਸ਼ਾਮਲ ਹਨ। ਹੁਣ ਗੱਲ ਕਰਦੇ ਹਾਂ, ਸ਼ਲਗਮ ਦੀ ਕਾਸ਼ਤ ਬਾਰੇ ਜੋ ਸਰਦੀਆਂ ਦੀਆਂ ਫਸਲਾਂ `ਚ ਮੁੱਖ ਤੌਰ ਤੇ ਗਿਣੀ ਜਾਂਦੀ ਹੈ।
ਸ਼ਲਗਮ ਸਖਤ ਠੰਡੇ ਮੌਸਮ ਵਾਲੀ ਫਸਲ ਹੈ। ਇਸਦੀ ਖੇਤੀ ਇਸਦੇ ਹਰੇ ਪੱਤਿਆਂ ਤੇ ਜੜ੍ਹਾਂ ਲਈ ਕੀਤੀ ਜਾਂਦੀ ਹੈ। ਸ਼ਲਗਮ ਦੀ ਜੜ੍ਹਾਂ `ਚ ਵਿਟਾਮਿਨ ਸੀ ਤੇ ਪੱਤਿਆਂ `ਚ ਵਿਟਾਮਿਨ ਏ, ਸੀ, ਕੇ ਤੇ ਕੈਲਸ਼ੀਅਮ (calcium) ਭਰਪੂਰ ਮਾਤਰਾ `ਚ ਪਾਏ ਜਾਂਦੇ ਹਨ। ਭਾਰਤ `ਚ ਮੁੱਖ ਸ਼ਲਗਮ ਉਗਾਉਣ ਵਾਲੇ ਖੇਤਰ ਬਿਹਾਰ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਤਾਮਿਲਨਾਡੂ ਹਨ।
ਸ਼ਲਗਮ ਦੀ ਕਾਸ਼ਤ:
● ਦੇਸੀ ਸ਼ਲਗਮ ਦੀ ਬਿਜਾਈ ਲਈ ਸਭ ਤੋਂ ਵਧੀਆ ਸਮਾਂ ਅਗਸਤ ਤੋਂ ਸਤੰਬਰ ਤੇ ਯੂਰਪੀ ਕਿਸਮਾਂ ਲਈ ਅਕਤੂਬਰ ਤੋਂ ਨਵੰਬਰ ਤੱਕ ਹੁੰਦਾ ਹੈ।
● ਸ਼ਲਗਮ ਲਈ 2 ਤੋਂ 3 ਕਿਲੋ ਪ੍ਰਤੀ ਏਕੜ ਬੀਜ ਕਾਫ਼ੀ ਹੁੰਦੇ ਹਨ।
● ਹਲ ਵਾਹ ਕੇ ਮਿੱਟੀ ਨੂੰ ਚੰਗੀ ਤਰ੍ਹਾਂ ਤਿਆਰ ਕਰੋ। ਫਿਰ ਖੇਤ `ਚ 60-80 ਕੁਇੰਟਲ ਚੰਗੀ ਤਰ੍ਹਾਂ ਗਲ਼ਿਆ-ਸੜਿਆ ਗੋਬਰ ਪਾਓ ਤੇ ਮਿੱਟੀ `ਚ ਮਿਲਾ ਦਵੋ।
● ਸ਼ਲਗਮ ਦੀ ਖ਼ੇਤੀ ਲਈ ਅਨੁਕੂਲ ਤਾਪਮਾਨ 12-30 ਡਿਗਰੀ ਸੈਲਸੀਅਸ ਹੋਣਾ ਚਾਹੀਦਾ ਹੈ।
● ਇਸ ਖੇਤੀ ਲਈ ਦੋਮਟ ਜਾਂ ਰੇਤਲੀ ਦੋਮਟ ਮਿੱਟੀ ਦੀ ਵਰਤੋਂ ਕਰੋ। ਭਾਰੀ, ਸੰਘਣੀ ਤੇ ਬਹੁਤੀ ਹਲਕੀ ਮਿੱਟੀ `ਚ ਇਸਦੀ ਬਿਜਾਈ ਨਾ ਕਰੋ।
● ਇਸਦੀ ਚੰਗੀ ਪੈਦਾਵਾਰ ਲਈ ਮਿੱਟੀ ਦੀ pH 5.5 ਤੋਂ 6.8 ਵਿੱਚਕਾਰ ਹੋਣੀ ਚਾਹੀਦੀ ਹੈ।
● ਸ਼ਲਗਮ ਦੇ ਪੌਦਿਆਂ ਲਈ 45 ਸੈਂਟੀਮੀਟਰ ਦੀ ਦੂਰੀ ਬਣਾਏ ਰੱਖੋ, ਜਿਸ ਨਾਲ ਪੌਦੇ ਦੀਆਂ ਸ਼ਾਖਾਵਾਂ ਇੱਕ ਦੂਜੇ ਨਾਲ ਉਲਝ ਨਾ ਪਾਉਣ।
● ਬਿਜਾਈ ਤੋਂ ਤੁਰੰਤ ਬਾਅਦ ਪੌਦਿਆਂ ਨੂੰ ਪਾਣੀ ਦਿੱਤਾ ਜਾਣਾ ਚਾਹੀਦਾ ਹੈ। ਗਰਮੀਆਂ `ਚ 6-7 ਦਿਨਾਂ ਵਿੱਚਕਾਰ ਤੇ ਸਰਦੀਆਂ `ਚ 10-12 ਦਿਨਾਂ ਵਿੱਚਕਾਰ ਖੇਤ ਦੀ ਸਮਰੱਥਾ ਅਨੁਸਾਰ ਸਿੰਚਾਈ ਕਰੋ।
ਇਹ ਵੀ ਪੜ੍ਹੋ : ਮੱਕੀ ਦੀ ਕਾਸ਼ਤ ਲਈ ਪ੍ਰਸਿੱਧ ਕਿਸਮਾਂ, ਖੇਤੀ ਤਕਨੀਕਾਂ ਦੇ ਨਾਲ ਕੀਟ ਨਿਯੰਤਰਣ ਬਾਰੇ ਜਾਣੋ
ਰੋਗ ਪ੍ਰਬੰਧਨ (Disease Management):
● ਜੜ੍ਹਾਂ ਗਲਣਾ (Root rot):
ਸ਼ਲਗਮ ਦੀ ਫ਼ਸਲ `ਚ ਜੜ੍ਹਾਂ ਗਲਣ ਦੀ ਬਿਮਾਰੀ ਅਕਸਰ ਦਿਖਾਈ ਦਿੰਦੀ ਹੈ। ਇਸ ਬਿਮਾਰੀ ਤੋਂ ਆਪਣੀ ਫ਼ਸਲ ਨੂੰ ਬਚਾਉਣ ਲਈ ਬਿਜਾਈ ਤੋਂ ਪਹਿਲਾਂ ਥੀਰਮ (Thrium) 3 ਗ੍ਰਾਮ ਨੂੰ ਪ੍ਰਤੀ ਕਿਲੋ ਬੀਜਾਂ `ਚ ਮਿਲਾਓ। ਬਿਜਾਈ ਤੋਂ 7 ਤੋਂ 15 ਦਿਨਾਂ ਬਾਅਦ ਨਵੇਂ ਪੌਦਿਆਂ ਦੇ ਨੇੜੇ ਮਿੱਟੀ `ਚ ਕਪਤਾਨ (Captan) 200 ਗ੍ਰਾਮ 100 ਲੀਟਰ ਪਾਣੀ `ਚ ਮਿਲਾ ਕੇ ਖੇਤ `ਚ ਛਿੜਕਾਅ ਕਰੋ।
● ਅਲਟਰਨੇਰੀਆ ਲੀਫ ਸਪਾਟ (Alternaria leaf spot):
ਸ਼ਲਗਮ ਦੀ ਇਹ ਬਿਮਾਰੀ ਪੱਤਿਆਂ, ਤਣੇ, ਫਲੀਆਂ ਤੇ ਬੀਜਾਂ ਨੂੰ ਪ੍ਰਭਾਵਿਤ ਕਰਦੀ ਹੈ। ਬਰਸਾਤ ਦੇ ਮੌਸਮ ਦੌਰਾਨ ਇਹ ਬਿਮਾਰੀ ਤੇਜ਼ੀ ਨਾਲ ਫੈਲਦੀ ਹੈ ਤੇ ਪੂਰੀ ਸ਼ਲਗਮ ਦੀ ਫ਼ਸਲ ਨੂੰ ਖ਼ਰਾਬ ਕਰ ਦਿੰਦੀ ਹੈ। ਅਲਟਰਨੇਰੀਆ ਲੀਫ ਸਪਾਟ (Alternaria leaf spot) ਨਾਮਕ ਬਿਮਾਰੀ ਨੂੰ ਰੋਕਣ ਲਈ ਰੋਗਾਂ ਤੋਂ ਮੁਕਤ ਬੀਜਾਂ ਦੀ ਵਰਤੋਂ ਕਰੋ। ਇਸ ਤੋਂ ਇਲਾਵਾ ਬੀਜਾਂ ਨੂੰ ਗਰਮ ਪਾਣੀ `ਚ ਰੱਖੋਂ। ਇਸ ਬਿਮਾਰੀ ਦੇ ਰੋਕਥਾਮ ਲਈ ਡਿਫੋਲਾਟਨ (0.3%) ਜਾਂ ਡਾਇਥੇਨ ਐਮ 45 (0.2%) ਜਾਂ ਰਿਡੋਮਿਲ (0.1%) ਨਾਲ ਨਿਯਮਤ ਛਿੜਕਾਅ ਕਰੋ।
Summary in English: Message to farmers, save your crop from these chemicals