ਪੰਜਾਬ ਦੀ ਮੁੱਖ ਫ਼ਸਲ ਕਣਕ-ਝੋਨਾ ਹੈ, ਜਿਸਦਾ ਫ਼ਸਲੀ ਚੱਕਰ ਕਿਸਾਨ ਹਰ ਸਾਲ ਕਰਦਾ ਹੈ। ਇਨ੍ਹਾਂ ਫ਼ਸਲਾਂ ਦੀ ਕਟਾਈ ਕੰਬਾਈਨ ਨਾਲ ਕੀਤੀ ਜਾਂਦੀ ਹੈ, ਪਰ ਅੱਜ ਕੱਲ੍ਹ ਕਿਸਾਨਾਂ ਨੇ ਖੇਤ ਵਿੱਚ ਪਰਾਲੀ ਦੇ ਢੇਰ ਤੋਂ ਬਚਣ ਲਈ ਇੱਕ ਸਰਲ ਤਰੀਕਾ ਅਪਣਾਇਆ ਹੈ। ਜੀ ਹਾਂ, ਤੁਸੀਂ ਠੀਕ ਸਮਝ ਰਹੇ ਹੋ, ਅੱਜ-ਕੱਲ੍ਹ ਕਿਸਾਨ ਪਰਾਲੀ ਨੂੰ ਅੱਗ ਲਾਉਣਾ ਜ਼ਿਆਦਾ ਉਚਿਤ ਸਮਝਦੇ ਹਨ। ਇਸ ਨਾਲ ਵਾਤਾਵਰਣ 'ਤੇ ਮਾੜਾ ਪ੍ਰਭਾਵ ਪੈਂਦਾ ਹੈ, ਜਿਵੇਂ ਕਿ ਧਰਤੀ ਦੀ ਬਣਤਰ ਵਿੱਚ ਬਦਲਾਅ।
ਜਦੋਂ ਫ਼ਸਲਾਂ ਦੇ ਘਾਹ-ਫੂਸ ਨੂੰ ਅੱਗ ਲਾਈ ਜਾਂਦੀ ਹੈ ਤਾਂ ਸੇਕ ਜਾਂ ਤਾਪ ਨਾਲ ਧਰਤੀ ਦੀ ਉੱਪਰਲੀ ਸਤਹ ਦੀ ਰਚਨਾ ਬਦਲ ਜਾਂਦੀ ਹੈ;
ਜਿਸਦਾ ਪ੍ਰਭਾਵ:-
● ਉੱਪਰਲੀ ਸਤਹ ਸਖ਼ਤ ਹੋ ਜਾਂਦੀ ਹੈ।
● ਧਰਤੀ ਵਿੱਚ ਪਾਣੀ ਸਮਾਉਣ ਦੀ ਸਮਰੱਥਾ ਘਟ ਜਾਂਦੀ ਹੈ।
● ਹਵਾ ਦਾ ਸੰਚਾਰ ਘਟ ਜਾਂਦਾ ਹੈ।
● ਫ਼ਸਲ ਦਾ ਝਾੜ ਘਟ ਜਾਂਦਾ ਹੈ।
ਤਾਪਮਾਨ ਵਿੱਚ ਵਾਧਾ
ਘਾਹ-ਫੂਸ ਨੂੰ ਸਾੜਨ ਨਾਲ ਹਰ ਸਾਲ ਵੱਡੀ ਮਾਤਰਾ ਵਿੱਚ ਕਾਰਬਨ ਡਾਈਆਕਸਾਈਡ ਗੈਸ ਹਵਾ ਵਿੱਚ ਪਹੁੰਚਦੀ ਹੈ। ਇਹ ਗੈਸ ਸੂਰਜ ਤੋਂ ਆਉਣ ਵਾਲੀ ਇਨਫਰਾ-ਰੈੱਡ ਰੋਸ਼ਨੀ ਨੂੰ ਸੋਖ ਲੈਂਦੀ ਹੈ, ਜਿਸ ਨਾਲ ਹਵਾ ਦੇ ਤਾਪਮਾਨ ਵਿੱਚ ਵਾਧਾ ਹੁੰਦਾ ਹੈ ਅਤੇ ਮੌਸਮ ਵਿੱਚ ਵੱਡੀ ਤਬਦੀਲੀਆਂ ਦੇਖਣ ਨੂੰ ਮਿਲਦੀਆਂ ਹਨ।
ਇਹ ਵੀ ਪੜ੍ਹੋ: ਕਿਸਾਨ ਵੀਰੋ ਅਗਲੇ ਸਾਲ ਲਈ ਕਣਕ ਦਾ ਕਰਨਾਲ ਬੰਟ ਰਹਿਤ ਬੀਜ ਸੰਭਾਲੋ: PAU
ਕੰਬਾਈਨ ਹਾਰਵੈਸਟਰ ਤੋਂ ਪਰਾਲੀ ਦੀ ਕਟਾਈ ਤੋਂ ਬਾਅਦ, ਕੱਟੇ ਹੋਏ ਮੁੱਢਾਂ ਜਾਂ ਕਣਕ ਦੇ ਨਾੜ ਨੂੰ ਜ਼ਮੀਨ ਤੋਂ ਉੱਪਰ ਸਾੜਨ ਨਾਲ ਵਾਤਾਵਰਣ ਵਿੱਚ ਹਾਨੀਕਾਰਕ ਗੈਸਾਂ ਨਿਕਲਦੀਆਂ ਹਨ, ਮੁੱਢਲੇ ਅਤੇ ਸੂਖਮ ਤੱਤ ਨਸ਼ਟ ਹੋ ਜਾਂਦੇ ਹਨ, ਮਿੱਟੀ ਵਿੱਚ ਮੌਜੂਦ ਜੈਵਿਕ ਤੱਤਾਂ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਹੋਰ ਵੀ ਹਾਦਸੇ ਵਾਪਰ ਸਕਦੇ ਹਨ। ਬਾਕੀ ਕਣਕ ਦੇ ਨਾੜ ਨੂੰ ਸੁਰੱਖਿਅਤ ਰੱਖਣ ਲਈ ਇਸ ਨੂੰ ਮਿੱਟੀ ਵਿੱਚ ਮਿਲਾਉਣਾ ਜ਼ਰੂਰੀ ਹੈ।
ਅਪਣਾਓ ਇਹ ਤਰੀਕੇ
● ਕੰਬਾਈਨ ਤੋਂ ਕਣਕ ਦੀ ਕਟਾਈ ਕਰਨ ਤੋਂ ਬਾਅਦ ਤੂੜੀ ਬਣਾਉਣ ਵੇਲੇ ਕੰਬਾਈਨ ਨੂੰ ਸਹੀ ਉਚਾਈ 'ਤੇ ਚਲਾਓ ਤਾਂ ਜੋ ਤੂੜੀ ਜ਼ਿਆਦਾ ਮਾਤਰਾ 'ਚ ਬਣ ਸਕੇ।
● ਸਟਰਾਅ ਰੀਪਰ ਨਾਲ ਤੂੜੀ ਬਣਾਉਣ ਤੋਂ ਬਾਅਦ ਇੱਕ ਵਾਰ ਸੁਹਾਗਾ ਮਾਰ ਲਓ।
● ਜੇਕਰ ਪਾਣੀ ਉਪਲਬਧ ਹੋਵੇ, ਤਾਂ ਨਮੀ ਦੇ ਸਹੀ ਪੱਧਰ 'ਤੇ ਤਵੀਆਂ ਜਾਂ ਰੋਟਾਵੇਟਰ ਚਲਾ ਕੇ ਅਤੇ ਨਾੜ ਨੂੰ ਮਿੱਟੀ ਵਿੱਚ ਮਿਲਾ ਕੇ ਖੇਤ ਦੀ ਸਿੰਚਾਈ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ: ਫ਼ਸਲੀ ਵਿਭਿੰਨਤਾ ਲਈ ਰਵਾਇਤੀ ਫ਼ਸਲੀ ਚੱਕਰ ਵਿੱਚ ਬਦਲਾਅ ਕਿਉਂ ਜ਼ਰੂਰੀ?
● ਕਣਕ ਦੀ ਕਟਾਈ ਜਾਂ ਪਹਿਲੀ ਫਸਲ ਤੋਂ ਬਾਅਦ ਖੇਤ ਨੂੰ ਰੌਣੀ ਕਰ ਦਿਉ ਅਤੇ ਜੰਤਰ ਜਿਹੜਾ ਕਿ ਅੱਠ ਘੰਟੇ ਲਈ ਪਾਣੀ ਵਿੱਚ ਭਿਉਂ ਕਿ ਰੱਖਿਆ ਗਿਆ ਹੋਵੇ ਜਾਂ ਰਵਾਂਹ ਦਾ ਬੀਜ (ਮੋਟੇ ਬੀਜਾਂ ਲਈ) ਜਾਂ ਸਣ ਦੇ ਬੀਜ ਦੀ ਪ਼੍ਰਤੀ ਏਕੜ ਦੇ ਹਿਸਾਬ ਨਾਲ ਮਈ ਦੇ ਪਹਿਲੇ ਹਫਤੇ ਤੱਕ ਬਿਜਾਈ ਕਰ ਦਿਓ।
ਘੱਟ ਫਾਸਫੋਰਸ ਵਾਲੀ ਜ਼ਮੀਨ ਵਿੱਚ ਸੁਪਰ ਫਾਸਫੇਟ ਪ਼੍ਰਤੀ ਏਕੜ ਦੇ ਹਿਸਾਬ ਨਾਲ ਢੈਂਚੇ, ਕਾਉਪੀਜ ਜਾਂ ਸਣ ਦੀ ਫਸਲ ਨੂੰ ਪਾ ਦਿਓ। ਇਸ ਪਿੱਛੋਂ ਬੀਜੀ ਜਾਣ ਵਾਲੀ ਝੋਨੇ ਦੀ ਫਸਲ ਨੂੰ ਫਾਸਫੋਰਸ ਵਾਲੀ ਖਾਦ ਪਾਉਣ ਦੀ ਲੋੜ ਨਹੀਂ ਰਹਿੰਦੀ। ਖੇਤਾਂ ਵਿੱਚ ਝੋਨੇ ਦੀ ਪਨੀਰੀ ਲਾਉਣ ਤੋਂ ਇੱਕ ਦਿਨ ਪਹਿਲਾਂ ਹਰੀ ਖਾਦ ਦੀ ਫਸਲ ਨੂੰ ਦੱਬ ਦਿਉ ਇਸ ਤਰ੍ਹਾਂ 6-8 ਹਫਤੇ ਦੀ ਹਰੀ ਖਾਦ ਦੱਬਣ ਨਾਲ ਨਾਈਟਰੋਜਨ ਤੱਤ (ਯੂਰੀਆ) ਦੀ ਬੱਚਤ ਹੋ ਜਾਂਦੀ ਹੈ।
● ਜੇਕਰ ਪਾਣੀ ਨਾ ਮਿਲੇ ਤਾਂ ਇੱਕ ਵਾਰ ਸੁੱਕੇ ਵਿੱਚ ਤਵੀਆਂ ਜਾਂ ਰੋਟਾਵੇਟਰ ਮਾਰ ਕੇ ਖੇਤ ਨੂੰ ਖਾਲੀ ਛੱਡ ਦਿਓ, ਤਾਂ ਜੋ ਨਾੜ ਗਲ ਜਾਵੇ। ਨਾੜ ਮਿੱਟੀ ਦੇ ਸੰਪਰਕ ਵਿੱਚ ਆਉਣ ਅਤੇ ਜਿਆਦਾ ਤਾਪਮਾਨ ਹੋਣ ਕਾਰਨ ਦੋ ਦਿਨਾਂ ਵਿੱਚ ਗਲ ਜਾਂਦਾ ਹੈ।
● ਨਾੜ ਨੂੰ ਸਾਂਭਣ ਲਈ ਖੇਤ ਨੂੰ ਕੱਦੂ ਕਰਨ ਤੋਂ ਬਾਅਦ 4-6 ਘੰਟੇ ਲਈ ਖਾਲੀ ਛੱਡ ਦੇਣਾ ਚਾਹੀਦਾ ਹੈ ਇਸ ਦੌਰਾਨ ਤੈਰਦੇ ਹੋਏ ਇੱਕ ਥਾਂ ਤੇ ਇਕੱਠੇ ਹੋਏ ਨਾੜ ਨੂੰ ਤਰੰਗਲੀ ਦੀ ਸਹਾਇਤਾ ਨਾਲ ਕੱਢਿਆ ਜਾ ਸਕਦਾ ਹੈ।
● ਝੋਨਾ ਲਾਉਣ ਵਾਲੀਆਂ ਮਸ਼ੀਨਾਂ ਦੀ ਵਰਤੋਂ ਨਾਲ ਮਜ਼ਦੂਰਾਂ ਦੇ ਹੱਥਾਂ ਵਿੱਚ ਕਣਕ ਦਾ ਦਾਣਾ ਨਹੀਂ ਪਹੁੰਚੇਗਾ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)
Summary in English: Message to the farmers, instead of burning the grain of wheat, save it in the field