Management of Seed Borne Diseases: ਪੀ.ਏ.ਯੂ. ਦੇ ਪੌਦਾ ਰੋਗ ਵਿਗਿਆਨ ਵਿਭਾਗ ਨੇ ਨਿਰਦੇਸ਼ਕ ਬੀਜ ਦੇ ਸਹਿਯੋਗ ਨਾਲ ਇਕ ਰੋਜਾ ਕੈਂਪ ਦਾ ਆਯੋਜਨ ਕੀਤਾ। ਇਹ ਕੈਂਪ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਦੀ ਨਿਗਰਾਨੀ ਹੇਠ ਕਿਸਾਨਾਂ ਨੂੰ ਝੋਨੇ ਦੀਆਂ ਬੀਜ ਤੋਂ ਲੱਗਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਦੀ ਸਿਖਲਾਈ ਦੇਣ ਲਈ ਲਾਇਆ ਗਿਆ।
ਇਸ ਕੈਂਪ ਵਿਚ ਵੱਖ-ਵੱਖ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵਿਗਿਆਨੀਆਂ ਤੋਂ ਇਲਾਵਾ ਯੂਨੀਵਰਸਿਟੀ ਦੇ ਬੀਜ ਫਾਰਮਾਂ ਅਤੇ ਖੇਤਰੀ ਖੋਜ ਕੇਂਦਰਾਂ ਦੇ ਮਾਹਿਰ ਸ਼ਾਮਿਲ ਹੋਏ।
ਪੌਦਾ ਰੋਗ ਵਿਗਿਆਨ ਵਿਭਾਗ ਦੇ ਮੁਖੀ ਡਾ. ਪ੍ਰਭਜੋਧ ਸਿੰਘ ਸੰਧੂ ਨੇ ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਸਮਤੀ ਵਿਚ ਬੀਜ ਤੋਂ ਲੱਗਣ ਵਾਲੀਆਂ ਬਿਮਾਰੀਆਂ ਵਿਸ਼ੇਸ਼ ਕਰਕੇ ਬਕਾਨੇ ਜਾਂ ਮੁੱਢਾਂ ਦੇ ਗਾਲੇ ਦੀ ਰੋਕਥਾਮ ਬੇਹੱਦ ਜ਼ਰੂਰੀ ਹੈ। ਉਹਨਾਂ ਨੇ ਮੁੱਢਾਂ ਦੇ ਗਾਲੇ ਦੀ ਰੋਕਥਾਮ ਲਈ ਮਿਆਰੀ ਬੀਜ ਉਤਪਾਦਨ ਅਤੇ ਉਸਤੋਂ ਅਗਲੀ ਫਸਲ ਲੈਣ ਬਾਰੇ ਯੂਨੀਵਰਸਿਟੀ ਦੀਆਂ ਤਕਨੀਕਾਂ ਅਪਨਾਉਣ ਲਈ ਕਿਸਾਨਾਂ ਨੂੰ ਅਪੀਲ ਕੀਤੀ।
ਇਸ ਸਿਖਲਾਈ ਪੋ੍ਰਗਰਾਮ ਦੌਰਾਨ ਡਾ. ਮਨਦੀਪ ਹੂੰਝਣ, ਡਾ. ਯੇਸਮੀਨ ਕੌਰ ਨੇ ਮੁੱਢਾਂ ਦੇ ਗਾਲੇ ਦੀ ਰੋਕਥਾਮ ਲਈ ਬੀਜ ਦੀ ਸੰਭਾਲ ਅਤੇ ਹੋਰ ਨੁਕਤੇ ਸਾਂਝੇ ਕੀਤੇ। ਸਿਖਿਆਰਥੀਆਂ ਨੂੰ ਵਿਹਾਰਕ ਸਿਖਲਾਈ ਲਈ ਖੇਤ ਦਾ ਦੌਰਾ ਵੀ ਕਰਵਾਇਆ ਗਿਆ ਜਿੱਥੇ ਉਹਨਾਂ ਨੇ ਇਸ ਬਿਮਾਰੀ ਦੀ ਰੋਕਥਾਮ ਦੇ ਤਰੀਕੇ ਦੇਖੇ।
ਇਹ ਵੀ ਪੜੋ: ਵੈਟਨਰੀ ਯੂਨੀਵਰਸਿਟੀ ਨੇ Progressive Fish Farmers ਦੀ ਮੀਟਿੰਗ ਦਾ ਕੀਤਾ ਆਯੋਜਨ
ਸਹਿਯੋਗੀ ਨਿਰਦੇਸ਼ਕ ਬੀਜ ਡਾ. ਰਜਿੰਦਰ ਸਿੰਘ ਨੇ ਇਸ ਕੈਂਪ ਦੌਰਾਨ ਸੁਰੱਖਿਅਤ ਅਤੇ ਨਿਰੋਗੀ ਬੀਜ ਉਤਪਾਦਨ ਸੰਬੰਧੀ ਜਾਣਕਾਰੀ ਸਾਂਝੀ ਕੀਤੀ| ਪੌਦਾ ਰੋਗ ਮਾਹਿਰ ਡਾ. ਅਮਰਜੀਤ ਸਿੰਘ ਨੇ ਇਸ ਸਿਖਲਾਈ ਪ੍ਰੋਗਰਾਮ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਬੀਜ ਤੋਂ ਲੱਗਣ ਵਾਲੀਆਂ ਬਿਮਾਰੀਆਂ ਦੀ ਪ੍ਰਭਾਵਸ਼ਾਲੀ ਰੋਕਥਾਮ ਨੂੰ ਨਿਰੋਗੀ ਫਸਲ ਦਾ ਅਧਾਰ ਕਿਹਾ। ਇਸ ਦੌਰਾਨ ਸਿਖਿਆਰਥੀਆਂ ਨੂੰ ਇਹ ਜਾਣਕਾਰੀ ਕਿਸਾਨਾਂ ਤੱਕ ਪਹੁੰਚਾਉਣ ਦੀ ਤਾਕੀਦ ਵੀ ਕੀਤੀ ਗਈ।
Summary in English: PAU Experts gave information to farmers about seed-borne diseases of paddy.