1. Home
  2. ਖੇਤੀ ਬਾੜੀ

ਕਿਸਾਨਾਂ ਦੀ ਪਹਿਲੀ ਪਸੰਦ ਬਣੀ ਝੋਨੇ ਦੀ PR 126 ਕਿਸਮ, Punjab ਵਿੱਚ ਪਾਣੀ ਤੋਂ ਪਰਾਲੀ ਤੱਕ ਦਾ ਪੱਕਾ ਹੱਲ

ਝੋਨੇ ਦੀ ਪੀ ਆਰ 126 ਕਿਸਮ ਕਿਸਮ ਆਪਣੀ ਚੰਗੀ ਮਿਲਿੰਗ ਕੁਆਲਟੀ, ਪੱਕਣ ਲਈ ਘੱਟ ਸਮਾਂ, ਘੱਟ ਪਾਣੀ, ਘੱਟ ਪਰਾਲੀ, ਘੱਟ ਕੀੜੇ ਮਕੌੜੇ ਅਤੇ ਬਿਮਾਰੀਆਂ ਦੇ ਹਮਲੇ ਕਾਰਨ ਪ੍ਰਸਿੱਧ ਹੈ। ਇਨ੍ਹਾਂ ਹੀ ਨਹੀਂ ਵਾਢੀ ਤੋਂ ਬਾਅਦ ਅਗਲੀ ਫਸਲ ਦਰਮਿਆਨ ਜਿਆਦਾ ਸਮਾਂ ਹੋਣ ਕਾਰਨ ਵੀ ਇਸ ਕਿਸਮ ਨੂੰ ਵਾਧੂ ਪਸੰਦ ਕੀਤਾ ਜਾ ਰਿਹਾ ਹੈ। ਨਾ ਸਿਰਫ ਪੰਜਾਬ ਵਿੱਚ, ਸਗੋਂ ਗੁਆਂਡੀ ਸੂਬੇ ਹਰਿਆਣਾ ਅਤੇ ਯੂਪੀ ਵਿੱਚ ਵੀ ਪੀ ਆਰ 126 ਕਾਫੀ ਚਰਚਾ ਵਿੱਚ ਹੈ।

Gurpreet Kaur Virk
Gurpreet Kaur Virk
ਸਾਰੇ ਹਿੱਸੇਦਾਰਾਂ ਲਈ ਵਰਦਾਨ: ਝੋਨੇ ਦੀ PR 126 ਕਿਸਮ

ਸਾਰੇ ਹਿੱਸੇਦਾਰਾਂ ਲਈ ਵਰਦਾਨ: ਝੋਨੇ ਦੀ PR 126 ਕਿਸਮ

Paddy Variety: ਪੰਜਾਬ ਵਿੱਚ ਝੋਨੇ ਦੀ ਕਾਸਤ ਨਾਲ ਸੰਬੰਧਿਤ ਮੁੱਦਿਆਂ, ਜਿਵੇਂ ਕਿ ਪਾਣੀ ਦਾ ਡਿੱਗਦਾ ਪੱਧਰ, ਪਰਾਲੀ ਦੀ ਸਾਂਭ ਸੰਭਾਲ, ਨਵੇਂ ਕੀੜੇ ਮਕੌੜੇ/ਬਿਮਾਰੀਆਂ ਅਤੇ ਮਿੱਲਰ ਵੱਲੋਂ ਵੱਧ ਕੱਸ ਵਾਲੀਆਂ ਕਿਸਮਾਂ ਨੂੰ ਤਰਜੀਹ ਆਦਿ ਦੇ ਸੰਦਰਭ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਮੁੱਢ ਤੋਂ ਹੀ ਢੁੱਕਵੀਆਂ ਕਿਸਮਾਂ ਅਤੇ ਉਤਪਾਦਨ ਤਕਨੀਕਾਂ ਦੀ ਸ਼ਿਫਾਰਿਸ਼ ਵਿੱਚ ਮੋਹਰੀ ਰਹੀ ਹੈ।

ਇਸ ਚਲਦੀ ਲੜੀ ਵਿੱਚ ਝੋਨੇ ਦੀ ਪੀ ਆਰ 126 ਕਿਸਮ ਦੀ ਸ਼ਿਫਾਰਿਸ਼ ਇਕ ਅਹਿਮ ਸਥਾਨ ਰੱਖਦੀ ਹੈ ਕਿਉਂਕਿ ਇਸ ਕਿਸਮ ਵਿੱਚ ਉਪਰੋਕਤ ਸਾਰੇ ਮੁੱਦਿਆਂ ਦੇ ਹੱਲ ਵਜੋਂ ਇਕ ਪਹਿਲ ਕਦਮੀ ਹੈ। ਚੰਗੀ ਮਿਲਿੰਗ ਕੁਆਲਟੀ, ਪੱਕਣ ਲਈ ਬਹੁਤ ਘੱਟ ਸਮਾਂ (ਸਿਰਫ 93 ਦਿਨ), ਘੱਟ ਪਾਣੀ ਦੀ ਲੋੜ, ਘੱਟ ਪਰਾਲੀ, ਵਾਢੀ ਤੋਂ ਬਾਅਦ ਅਗਲੀ ਫਸਲ ਦਰਮਿਆਨ ਜਿਆਦਾ ਸਮਾਂ, ਘੱਟ ਕੀੜੇ ਮਕੌੜੇ ਅਤੇ ਬਿਮਾਰੀਆਂ ਦੇ ਹਮਲੇ ਆਦਿ ਕਾਰਨ ਪੀ ਆਰ 126 ਬਹੁਤੇ ਕਾਸ਼ਤਕਾਰਾਂ ਦੀ ਪਹਿਲੀ ਪਸੰਦ ਬਣ ਰਹੀ ਹੈ।

ਸਾਲ 2017 ਵਿੱਚ ਸ਼ਿਫਾਰਿਸ਼ ਕੀਤੀ ਇਸ ਕਿਸਮ ਅਧੀਨ ਪੰਜਾਬ ਵਿੱਚ ਹਰ ਸਾਲ ਰਕਬਾ ਵੱਧ ਰਿਹਾ ਹੈ ਜੋ ਕਿ 2024 ਦੌਰਾਨ 43% ਹੋ ਗਿਆ ਸੀ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਬੀਜਾਂ ਦੀ ਵਿੱਕਰੀ ਮੁਤਾਬਿਕ ਇਸ ਸਾਲ ਵੀ ਇਹ ਕਿਸਮ ਕਿਸਾਨਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਇਸ ਦੇ ਨਾਲ-ਨਾਲ ਇਹ ਕਿਸਮ ਪੰਜਾਬ ਦੇ ਗੁਆਂਡੀ ਸੂਬੇ ਜਿਵਨਿ ਕਿ ਹਰਿਆਣਾ, ਯੂਪੀ ਆਦਿ ਵਿੱਚ ਵੀ ਪ੍ਰਸਿੱਧੀ ਹਾਸਲ ਕਰ ਚੁੱਕੀ ਹੈ। ਪਿਛਲੇ ਸਾਲਾ ਦੌਰਾਨ ਗਰਮੀ ਰੁੱਤ ਦੀ ਮੱਕੀ (ਜਿਸਦੀ ਪੀ ਏ ਯੂ ਸਿਫਾਰਿਸ਼ ਨਹੀਂ ਕਰਦੀ) ਤੋਂ ਬਾਅਦ ਕਾਫੀ ਰਕਬਾ ਪੀ ਆਰ 126 ਅਧੀਨ ਆ ਗਿਆ ਜਿਸ ਦੀ ਲੁਆਈ 15 ਜੁਲਾਈ ਤੋਂ 10 ਅਗਸਤ ਦਰਮਿਆਨ ਕੀਤੀ ਗਈ। ਇਨ੍ਹਾਂ ਪ੍ਰਸਥਿਤੀਆਂ ਵਿੱਚ ਇਸ ਕਿਸਮ ਦੇ ਝਾੜ ਵਿੱਚ ਕਟੌਤੀ ਦੇ ਨਾਲ ਨਾਲ ਦਾਣਿਆਂ ਵਿੱਚ ਜਿਆਦਾ ਨਮੀਂ ਅਤੇ ਮਿਲਿੰਗ ਕੁਆਲਿਟੀ ਤੇ ਬੁਰਾ ਪ੍ਰਭਾਵ ਹੋਇਆ। 

ਖੋਜ ਤਜੁਰਬਿਆਂ ਦੇ ਨਤੀਜੇ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੋਜ ਤਜੁਰਬਿਆਂ ਤੋਂ ਇਹ ਸਿੱਧ ਹੋਇਆ ਹੈ ਕਿ ਪੀ ਆਰ 126 ਦੀ ਲਵਾਈ 25 ਜੂਨ ਤੋਂ 15 ਜੁਲਾਈ ਦਰਮਿਆਨ ਕਰਨ ਨਾਲ ਇਸ ਕਿਸਮ ਤੋਂ ਵੱਧ ਝਾੜ 33.2 ਤੋਂ 34.2 ਕੁਇੰਟਲ/ ਏਕੜ ਅਤੇ ਬੇਹਤਰ ਮਿਲਿੰਗ ਕੁਆਲਿਟੀ (60 ਤੋਂ 61.7 % ਸਾਬਤ ਚੌਲ) ਪ੍ਰਾਪਤ ਹੁੰਦੀ ਹੈ । ਇਸ ਸਮੇਂ ਦੌਰਾਨ ਲਵਾਈ ਕਰਨ ਨਾਲ ਫਸਲ ਦੀ ਵਾਢੀ ਸਮੇਂ ਦਾਣਿਆ ਵਿੱਚ ਨਮੀਂ ਦੀ ਮਾਤਰਾ ਵੀ ਮਨਜੂਰ ਪੈਮਾਨੇ ਵਿੱਚ ਰਹਿੰਦੀ ਹੈ ।

ਪਰੰਤੂ ਲਵਾਈ 15 ਜੁਲਾਈ ਤੋਂ ਪਿਛੇਤੀ ਕਰਨ ਨਾਲ ਝਾੜ ਘਟਣ ਦੇ ਨਾਲ ਨਾਲ ਦਾਣਿਆ ਵਿੱਚ ਨਮੀਂ ਦੀ ਮਾਤਰਾ ਵੱਧਦੀ ਹੈ (27% ਤੱਕ) ਅਤੇ ਸਾਬਤ ਚੌਲਾਂ ਦੀ ਰਿਕਵਰੀ ਵੀ ਘੱਟਦੀ ਹੈ । ਇਸੇ ਤਰਾਂ ਹੋਰ ਤਜਰਬਿਆਂ ਦੇ ਨਤੀਜੇ ਦਰਸਾਉਂਦੇ ਹਨ ਕਿ ਪੀ ਆਰ 126 ਕਿਸਮ ਤੋਂ ਜਿਆਦਾ ਝਾੜ ਲੈਣ ਲਈ ਇਸ ਦੀ 20-30 ਦਿਨ ਦੀ ਪਨੀਰੀ ਦੀ ਵਰਤੋਂ ਕਰੋ। ਯੂਰੀਆਂ ਖਾਦ ਲੁਆਈ ਤੋਂ 35 ਦਿਨ ਤੱਕ (7+21+35 ਦਿਨ ਤੇ) ਖਤਮ ਕਰਨ ਨਾਲ ਇਸ ਕਿਸਮ ਤੋਂ ਚੰਗਾ ਝਾੜ ਲਿਆ ਜਾ ਸਕਦਾ ਹੈ।

ਸ਼੍ਰੇਣੀ 1: ਲੁਆਈ ਦੀ ਮਿਤੀ ਦਾ ਝਾੜ, ਵਾਢੀ ਵੇਲੇ ਦਾਣਿਆਂ ਵਿੱਚ ਨਮੀਂ ਅਤੇ ਸਾਬਤ ਚੌਲਾਂ ਦੀ ਰਿਕਵਰੀ ਉੱਪਰ ਅਸਰ।

ਲੁਆਈ ਦੀ ਮਿਤੀ

 

ਝਾੜ

(ਕੁਇੰਟਲ ਪ੍ਰਤੀ ਏਕੜ)

ਵਾਢੀ ਵੇਲੇ ਦਾਣਿਆਂ ਵਿੱਚ ਨਮੀਂ(%)

ਸਾਬਤ ਚੌਲਾਂ ਦੀ ਰਿਕਵਰੀ (%)

 

15 ਜੂਨ

71.9

17.9

56.8

25 ਜੂਨ

82.9

17.7

60.0

5 ਜੁਲਾਈ

85.6

19.4

61.7

15 ਜੁਲਾਈ

83.2

22.4

61.1

25 ਜੁਲਾਈ

74.4

27.3

56.7

5 ਅਗਸਤ

71.5

28.1

52.8

15 ਅਗਸਤ

60.1

29.2

37.1

ਇਹ ਵੀ ਪੜ੍ਹੋ: ਇਸ 'ਟਮਾਟਰ ਮਿਰਚ' ਨੂੰ ਮਿਲਿਆ GI Tag, ਲਿਪਸਟਿਕ ਬਣਾਉਣ ਦੇ ਆਉਂਦੀ ਹੈ ਕੰਮ! ਜਾਣੋ 20 ਹਜ਼ਾਰ ਤੋਂ ਵੱਧ ਕਿਸਾਨਾਂ ਨੂੰ ਕਿਵੇਂ ਇਸ ਤੋਂ ਫਾਇਦਾ?

ਕਿਸਾਨਾਂ ਦੀ ਆਵਾਜ

ਕਿਸਾਨਾਂ ਦੇ ਸਰਵੇਖਣ ਅਤੇ ਗੈਰ ਰਸਮੀ ਗੱਲਬਾਤ ਦੌਰਾਨ ਪਤਾ ਲੱਗਾ ਹੈ ਕਿ ਪੀ ਆਰ 126 ਕਿਸਮ ਦਾ ਝਾੜ 25.0 ਤੋਂ 38.0 ਕੁਇੰਟਲ/ਏਕੜ ਦਰਮਿਆਨ ਹੈ। ਜਿਆਦਾਤਰ ਕਿਸਾਨ ਪੀ ਆਰ 126 ਦਾ ਝਾੜ 28.5 ਤੋਂ 38 ਕੁਇੰਟਲ/ ਏਕੜ ਦਰਮਿਆਨ ਲੈ ਰਹੇ ਹਨ। ਘੱਟ ਝਾੜ (25 ਤੋਂ 28 ਕੁਇੰਟਲ/ਏਕੜ) ਦੇ ਕਾਰਨਾਂ ਵਿੱਚ ਮੁੱਖ ਰੂਪ ਵਿੱਚ ਬਹੁਤ ਅਗੇਤੀ (25 ਜੂਨ ਤੋਂ ਪਹਿਲਾਂ) ਜਾਂ ਪਛੇਤੀ (15 ਜੁਲਾਈ ਤੋਂ ਬਾਅਦ) ਲਵਾਈ, ਵੱਡੀ ਉਮਰ ਦੀ ਪਨੀਰੀ ਦੀ ਵਰਤੋਂ ਅਤੇ ਯੂਰੀਆ ਪਾਉਣ ਦੇ ਸਮੇ ਦੀ ਗਲਤ ਚੋਣ ਸਾਹਮਣੇ ਆਈ ਹੈ । ਇਸ ਲਈ ਸਿਫਾਰਸ਼ ਮੁਤਾਬਿਕ ਕਾਸਤ ਕਰਨ ਨਾਲ ਪੀ ਆਰ 126 ਤੋਂ ਵਧੇਰੇ ਝਾੜ ਲਿਆ ਜਾ ਸਕਦਾ ਹੈ।

ਕਿਸਮ ਦੀ ਸ਼ਿਫਾਰਿਸ਼ ਕਰਨ ਦੀ ਪ੍ਰੀਕਿਰਿਆ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਕਿਸਮ ਸ਼ਿਫਾਰਿਸ਼ ਕਰਨ ਲਈ ਬਹੁਤ ਜਿਆਦਾ ਸੰਜੀਦਾ ਢੰਗ ਅਪਣਾਇਆ ਜਾਂਦਾ ਹੈ ਜਿਸ ਵਿੱਚ ਨਵੀਂ ਕਿਸਮ ਨੂੰ ਵੱਖ-ਵੱਖ ਮੌਸਮੀ ਖੇਤਰਾਂ ਵਿੱਚ ਤਿੰਨ ਸਾਲਾਂ ਲਈ ਪਰਖਣ ਤੋਂ ਬਾਅਦ ਜਿਮੀਦਾਰਾਂ ਭਰਾਵਾਂ ਦੇ ਖੇਤਾਂ ਵਿੱਚ ਹਰੇਕ ਜਿਲੇ ਵਿੱਚ ਛੇ ਤਜਰਬੇ ਕੀਤੇ ਜਾਂਦੇ ਹਨ। ਇਸ ਤੋਂ ਬਾਅਦ ਸਾਰੇ ਸਾਲਾਂ ਅਤੇ ਖੇਤਰਾਂ ਦੇ ਤਜਰਬਿਆਂ ਦੇ ਅੰਕੜੇ “ਸਟੇਟ ਵਰਾਈਟੀ ਅਪਰੂਵਲ ਕਮੇਟੀ” ਦੇ ਸਾਹਮਣੇ ਪੇਸ਼ ਕੀਤੇ ਜਾਂਦੇ ਹਨ। ਖਰੀਦ ਏਜੰਸੀਆਂ ਅਤੇ ਮਿਲੰਗਿ ਇੰਡਸਟਰੀ ਦੇ ਨੁਮਾਇੰਦੇ ਇਸ ਕਮੇਟੀ ਦੇ ਮੈਂਬਰ ਹੁੰਦੇ ਹਨ। ਸਾਰੇ ਹਿੱਸੇਦਾਰਾਂ ਦੀ ਸੰਤੁਸ਼ਟੀ ਤੋਂ ਬਾਅਦ ਹੀ ਕਿਸਮ ਦੀ ਸ਼ਿਫਾਰਿਸ਼ ਕੀਤੀ ਜਾਂਦੀ ਹੈ।

ਝੋਨੇ ਦੀ ਖਰੀਦ ਨੀਤੀ

ਖਰੀਦ ਸਰਕਾਰੀ ਅਤੇ ਗੈਰ ਸਰਕਾਰੀ ਏਜੰਸੀਆ ਦੁਆਰਾ ਐਫ ਸੀ ਆਈ ਵੱਲੋਂ ਨਿਰਧਾਰਿਤ ਮਾਪਦੰਤਾ ਅਨੁਸਾਰ ਕੀਤੀ ਜਾਂਦੀ ਹੈ।ਖਰੀਦ ਦੇ ਮੁੱਖ ਮਾਪਦੰਡਾ ਵਿੱਚ ਦਾਣੇ ਦੀ ਨਮੀ (17 ਪ੍ਰਤੀਸ਼ਤ ਤੋਂ ਵੱਧ ਨਹੀਂ ਹੋਣੀ ਚਾਹੀਦੀ), ਹੇਠਲੀ ਸ਼੍ਰੇਣੀ ਦਾ ਰਲਾ (6 ਪ੍ਰਤੀਸ਼ਤ ਤੋਂ ਵੱਧ ਨਹੀਂ ਹੋਣਾ ਚਾਹੀਦਾ), ਡੈਮੇਜ, ਬਦਰੰਗ, ਉੱਗੇ ਹੋਏ ਅਤੇ ਸੁੱਸਰੀ ਵਾਲੇ ਦਾਣੇ ( 5% ਤੋਂ ਵੱਧ ਨਹੀਂ ਹੋਣੇ ਚਾਹੀਦੇ), ਸੁੰਗੜੇ ਦਾਣੇ ( 3 ਪ੍ਰਤੀਸ਼ਤ ਤੋਂ ਵੱਧ ਨਹੀਂ ਹੋਣੇ ਚਾਹੀਦੇ), ਆਦਿ ਹਨ । ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਸਾਰੀਆਂ ਕਿਸਮਾਂ ਉਕਤ ਮਾਪਦੰਡਾ ਅਤੇ ਮਿਲਿੰਗ ਦੇ ਨਿਰਧਾਰਿਤ ਪੈਮਾਨਿਆਂ ਤੋਂ ਕਾਫੀ ਉੱਪਰ ਰਹਿੰਦੀਆਂ ਹਨ।

ਇਹ ਤੱਥ ਦਰਸਾਉਂਦੇ ਹਨ ਕਿ ਪੰਜਾਬ ਵਿੱਚ ਝੋਨੇ ਨਾਲ ਸੰਬੰਧਿਤ ਮੁੱਦਿਆਂ ਦੇ ਹੱਲ ਲਈ ਪੀ ਆਰ 126 ਦੀ ਭੂਮਿਕਾ ਬਹੁਤ ਅਹਿਮ ਹੈ । ਇਹ ਕਿਸਮ ਜਿੱਥੇ ਵਾਤਾਵਰਣ ਅਤੇ ਕਿਸਾਨ ਪੱਖੀ ਹੈ ਉਥੇ ਹੀ ਇਹ ਮਿਲਿੰਗ ਇੰਡਸਟਰੀ ਲਈ ਵੀ ਉੱਤਮ ਹੈ। ਕਿਸਾਨ ਵੀਰ ਕ੍ਰਿਪਾ ਕਰਕੇ ਧਿਆਨ ਦੇਣ ਕਿ 15 ਜੁਲਾਈ ਤੋਂ ਬਾਅਦ ਇਸ ਕਿਸਮ ਦੀ ਕਾਸ਼ਤ ਨਾ ਕਾਰਨ ਤੋਂ ਜੋ ਇਹ ਕਿਸਮ ਲੰਬੇ ਸਮੇਂ ਤੱਕ ਵਾਤਾਵਰਣ, ਕਿਸਾਨ ਅਤੇ ਮਿੱਲਰ ਪੱਖੀ ਭੂਮਿਕਾ ਨਿਭਾ ਸਕੇ।

ਸਰੋਤ: ਬੂਟਾ ਸਿੰਘ ਢਿੱਲੋਂ ਅਤੇ ਰਣਵੀਰ ਸਿੰਘ ਗਿੱਲ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ

Summary in English: Punjab Farmers, PAU PR 126 variety of paddy, a permanent solution from water to stubble in Punjab

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters