ਕਿਸਾਨ ਵੀਰਾਂ ਨੂੰ ਅਪੀਲ ਕਰਦਿਆਂ ਪੌਦਾ ਰੋਗ ਵਿਭਾਗ ਦੇ ਮੁੱਖੀ ਡਾ. ਪੀ ਐਸ ਸੰਧੂ ਨੇ ਦੱਸਿਆ ਕਿ ਪੀਏਯੂ ਵੱਲੋਂ ਸਿਫਾਰਿਸ਼ ਕੀਤੀਆਂ ਗਈਆਂ ਨਵੀਂਆਂ ਕਿਸਮਾਂ ਖਾਸ ਤੌਰ ਤੇ ਪੀ ਬੀ ਡਬਲਯੂ 826, ਪੀ ਬੀ ਡਬਲਯੂ 766 ਆਦਿ ਪੁਰਾਣੀਆਂ ਕਿਸਮਾਂ ਤੋਂ 2-3 ਕੁਇੰਟਲ ਵੱਧ ਝਾੜ ਦੇ ਰਹੀਆਂ ਹਨ। ਅਗਲੇ ਸਾਲ ਲਈ ਕਣਕ ਦਾ ਬੀਜ ਰੱਖਣ ਵੇਲੇ ਇਸ ਗੱਲ ਦਾ ਜਰੂਰ ਧਿਆਨ ਰੱਖਿਆ ਜਾਵੇ ਕਿ ਇਨ੍ਹਾਂ ਕਿਸਮਾਂ ਦਾ ਬੀਜ ਕਰਨਾਲ ਬੰਟ ਤੋਂ ਮੁਕਤ ਹੋਣਾ ਚਾਹੀਦਾ ਹੈ।
ਇਸ ਬਿਮਾਰੀ ਦੇ ਹਮਲੇ ਨਾਲ ਕੁਝ ਦਾਣਿਆਂ ਦੀਆਂ ਨੋਕਾਂ ਜਾਂ ਦਾਣਿਆਂ ਦਾ ਕੁਝ ਹਿੱਸਾ ਕਾਲੇ ਧੂੜੇ ਵਿੱਚ ਬਦਲ ਜਾਂਦਾ ਹੈ। ਜੇਕਰ ਅਜਿਹੇ ਦਾਣਿਆਂ ਨੂੰ ਹੱਥ ਵਿੱਚ ਰੱਖ ਕੇ ਮਲਿਆ ਜਾਵੇ ਤਾਂ ਉਨ੍ਹਾਂ ਵਿੱਚੋਂ ਬੜੀ ਭੈੜੀ ਦੁਰਗੰਧ ਆਉਂਦੀ ਹੈ। ਕਿਸਾਨ ਵੀਰੋਂ ਅਜਿਹਾ ਬੀਜ ਰੱਖਣ ਨਾਲ ਬਿਮਾਰੀ ਹੋਰ ਵੀ ਵੱਧ ਸਕਦੀ ਹੈ।
ਇਹ ਵੀ ਪੜ੍ਹੋ: ਫ਼ਸਲੀ ਵਿਭਿੰਨਤਾ ਲਈ ਰਵਾਇਤੀ ਫ਼ਸਲੀ ਚੱਕਰ ਵਿੱਚ ਬਦਲਾਅ ਕਿਉਂ ਜ਼ਰੂਰੀ?
ਇਸ ਬਿਮਾਰੀ ਦੇ ਜੀਵਾਣੂੰ ਖੇਤ ਵਿੱਚ 2-3 ਸਾਲ ਤੱਕ ਜਿਊਂਦੇ ਰਹਿੰਦੇ ਹਨ ਜੋ ਸਿੱਟੇ ਨਿਕਲਣ ਵੇਲੇ ਮਿੱਟੀ ਵਿੱਚੋਂ ਜੰਮ ਕੇ ਹਵਾ ਨਾਲ ਉੱਡ ਕੇ ਸਿੱਟਿਆਂ ਵਿੱਚ ਬਣ ਰਹੇ ਦਾਣਿਆਂ ਉੱਤੇ ਬਿਮਾਰੀ ਲਾ ਦਿੰਦੇ ਹਨ। ਡਾ. ਅਮਰਜੀਤ ਸਿੰਘ, ਸੀਨੀਅਰ ਪਸਾਰ ਮਾਹਿਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਬਿਮਾਰੀ ਦੇ ਅਗਾਂਹ ਵਾਧੇ ਨੂੰ ਰੋਕਣ ਲਈ ਬੀਜ ਦੀ ਪਰਖ ਕਰਕੇ ਹੀ ਰੋਗ ਰਹਿਤ ਬੀਜ ਰੱਖਣਾ ਚਾਹੀਦਾ ਹੈ।
ਇਹ ਵੀ ਪੜ੍ਹੋ: Soil Test: ਫ਼ਸਲਾਂ ਦੀਆਂ ਖੁਰਾਕੀ ਲੋੜਾਂ ਲਈ ਮਿੱਟੀ ਪਰਖ਼ ਕਰਵਾਓ, ਜਾਣੋ ਨਮੂਨਾ ਲੈਣ ਦੇ 8 ਨੁਕਤੇ
ਡਾ. ਅਮਰਜੀਤ ਸਿੰਘ, ਸੀਨੀਅਰ ਪਸਾਰ ਮਾਹਿਰ (ਪੌਦਾ ਰੋਗ ਵਿਗਿਆਨ) ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਿਰਫ਼ ਬਿਮਾਰੀ ਰਹਿਤ ਬੀਜ ਹੀ ਚੁਣੋ। ਬੀਜ ਦੀ ਪਰਖ ਲਈ 2 ਮੁੱਠਾਂ ਕਣਕ ਦੇ ਦਾਣਿਆਂ ਨੂੰ ਪਾਣੀ ਵਿੱਚ ਕੁਝ ਮਿੰਟਾਂ ਲਈ ਭਿਉਂ ਲਵੋ ਅਤੇ ਫਿਰ ਬਾਹਰ ਕੱਢ ਕੇ ਚਿੱਟੇ ਕਾਗਜ਼ ਉਤੇ ਖਿਲਾਰ ਲਵੋ।
ਜੇਕਰ ਇਨ੍ਹਾਂ ਵਿੱਚ 4-5 ਦਾਣੇ ਭਾਵ ਅੱਧਾ ਪ੍ਰਤੀਸ਼ਤ ਕਰਨਾਲ ਬੰਟ ਵਾਲੇ ਦਾਣੇ ਦਿਖਾਈ ਦੇਣ ਤਾਂ ਅਜਿਹਾ ਬੀਜ ਅਗਲੇ ਸਾਲ ਲਈ ਬਿਲਕੁਲ ਨਾ ਰੱਖੋ। ਨਵੀਂਆਂ ਕਿਸਮਾਂ ਦੇ ਬੀਜ ਨੂੰ ਕਰਨਾਲ ਬੰਟ ਤੋਂ ਮੁਕਤ ਰੱਖਣ ਲਈ ਕਿਸਾਨ ਵੀਰਾਂ ਨੂੰ ਇਹ ਉਪਰਾਲਾ ਕਰਨਾ ਬਹੁਤ ਜਰੂਰੀ ਹੈ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)
Summary in English: Save wheat karnal buntless seed for next year: PAU