ਖੇਤੀ ਖੇਤਰ ਦਿਨੋ-ਦਿਨ ਵਿਕਾਸ ਕਰ ਰਿਹਾ ਹੈ, ਜਿਸ ਕਾਰਨ ਲੋਕਾਂ ਦਾ ਰੁਝਾਨ ਵੀ ਇਸ ਧੰਦੇ ਵੱਲ ਵੱਧ ਰਿਹਾ ਹੈ। ਬੇਸ਼ੱਕ ਲੋਕ ਖੇਤੀਬਾੜੀ ਸੈਕਟਰ ਨੂੰ ਇੱਕ ਲਾਹੇਵੰਦ ਧੰਦੇ ਵਜੋਂ ਦੇਖਦੇ ਹਨ, ਪਰ ਅੱਜ ਵੀ ਬਹੁਤ ਸਾਰੀਆਂ ਅਜਿਹੀਆਂ ਸਮਸਿਆਵਾਂ ਹਨ, ਜਿਨ੍ਹਾਂ ਨਾਲ ਕਿਸਾਨਾਂ ਨੂੰ ਆਪਣੀਆਂ ਫਸਲਾਂ ਦੇ ਖਰਾਬ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਪਰ ਹੁਣ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਅੱਜ ਅਸੀਂ ਇਨ੍ਹਾਂ ਸਮਸਿਆਵਾਂ ਦਾ ਹਲ਼ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ।
ਅਸੀਂ ਗੱਲ ਕਰ ਰਹੇ ਹਾਂ, ਇਸ ਸਮੇਂ ਦੀ ਸਭ ਤੋਂ ਮੁੱਖ ਕੁਦਰਤੀ ਆਫਤਾਂ ਬਾਰੇ। ਜੀ ਹਾਂ, ਇਸ ਸਮੇਂ ਸਭ ਤੋਂ ਵੱਧ ਨੁਕਸਾਨ ਖੇਤਾਂ ਵਿੱਚ ਜ਼ਿਆਦਾ ਪਾਣੀ ਭਰਨ ਕਾਰਨ ਹੋ ਰਿਹਾ ਹੈ। ਫ਼ਸਲ ਵਿੱਚ 24 ਤੋਂ 72 ਘੰਟਿਆਂ ਤੱਕ ਹੜ੍ਹ ਆਉਣ ਨਾਲ ਫ਼ਸਲ ਦੇ ਝਾੜ ਵਿੱਚ 30-40 ਫ਼ੀਸਦੀ ਦਾ ਨੁਕਸਾਨ ਹੋ ਸਕਦਾ ਹੈ। ਦੇਸ਼ ਦੇ ਕਈ ਸੂਬਿਆਂ `ਚ ਲਗਾਤਾਰ ਮੀਂਹ ਪੈਣ ਕਾਰਣ ਖੇਤਾਂ ਵਿੱਚ ਲੋੜ ਤੋਂ ਵੱਧ ਪਾਣੀ ਭਰਿਆ ਹੋਇਆ ਹੈ। ਜਿਸ ਦੇ ਸਿੱਟੇ ਵੱਜੋਂ ਕਿਸਾਨਾਂ ਦੀਆਂ ਫ਼ਸਲਾਂ ਖਰਾਬ ਹੋ ਰਹੀਆਂ ਹਨ।
ਦੱਸ ਦੇਈਏ ਕਿ ਜਿਆਦਾ ਪਾਣੀ ਜਮ੍ਹਾ ਹੋਣ ਨਾਲ ਜੜ੍ਹਾਂ ਦੇ ਵਿਕਾਸ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਜੇਕਰ ਜੜ੍ਹ ਸਹੀ ਢੰਗ ਨਾਲ ਵਿਕਸਤ ਨਾ ਹੋਵੇ ਤਾਂ ਪੌਦਾ ਚੰਗੀ ਤਰ੍ਹਾਂ ਵਧ ਨਹੀਂ ਸਕਦਾ। ਜਿਸ ਨਾਲ ਫ਼ਸਲ ਦੀ ਪੈਦਾਵਾਰ ਘੱਟ ਜਾਂਦੀ ਹੈ ਅਤੇ ਫ਼ਸਲ ਦੀ ਉਪਜਾਊ ਸ਼ਕਤੀ 'ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ।
ਇਹ ਵੀ ਪੜੋ: Agriculture with Aquaculture: ਕਿਸਾਨ ਅਪਨਾਉਣ ਖੇਤੀ ਦਾ ਇਹ ਢੰਗ! ਕਮਾਈ 'ਚ ਹੋਵੇਗਾ ਵਾਧਾ!
ਆਫਤਾਂ ਨੂੰ ਘਟਾਉਣ ਲਈ ਸੁਝਾਅ:
ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਸ ਖੇਤ ਵਿੱਚ ਅਸੀਂ ਫਸਲਾਂ ਉਗਾਉਂਦੇ ਹਾਂ, ਉਸ ਖੇਤ ਵਿੱਚ ਸਿੰਚਾਈ ਪ੍ਰਣਾਲੀ ਦੀ ਸਹੀ ਦੇਖਭਾਲ ਹੁੰਦੀ ਹੋਵੇ। ਜੇਕਰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਤਾਂ ਫਸਲ ਦੇ ਖਰਾਬ ਹੋਣ ਦੀ ਸੰਭਾਵਨਾ ਕਾਫੀ ਵੱਧ ਜਾਂਦੀ ਹੈ। ਅਜਿਹੇ ਸਮੇਂ `ਚ ਕਿਸਾਨਾਂ ਨੂੰ ਖੇਤਾਂ ਦੇ ਬੰਨ੍ਹ ਨੂੰ ਤੋੜ ਦੇਣਾ ਚਾਹੀਦਾ ਹੈ ਤਾਂ ਜੋ ਪਾਣੀ ਇੱਕ ਜਗ੍ਹਾ 'ਤੇ ਭਰਿਆ ਨਾ ਰਹੇ। ਰੁਕਿਆ ਪਾਣੀ ਸਾਡੀ ਫ਼ਸਲ ਨੂੰ ਕਈ ਤਰ੍ਹਾਂ ਦੇ ਰੋਗ ਲਾ ਸਕਦਾ ਹੈ। ਇਸ ਤੋਂ ਇਲਾਵਾ ਫਸਲਾਂ ਦੀ ਬਿਜਾਈ ਕਿਨਾਰਿਆਂ ਦੀ ਬਜਾਏ ਖੰਭਿਆਂ ਵਿੱਚ ਕਰਨੀ ਚਾਹੀਦੀ ਹੈ। ਸਾਨੂੰ ਅਜਿਹੀਆਂ ਫ਼ਸਲਾਂ ਨੂੰ ਉਗਾਉਣਾ ਚਾਹੀਦਾ ਹੈ ਜੋ ਜਿਆਦਾ ਪਾਣੀ ਨੂੰ ਸੋਖਣ ਦੀ ਸ਼ਕਤੀ ਰੱਖ ਦੀਆਂ ਹੋਣ।
Summary in English: Some tips to reduce natural disasters for agriculture, know more