Oil Seeds Farming: ਤੇਲ ਬੀਜ ਫ਼ਸਲਾਂ ਭਾਰਤੀ ਖੁਰਾਕ `ਚ ਮਹੱਤਵਪੂਰਨ ਭੂਮਿਕਾ ਨਿਭਾਉਂਦਿਆਂ ਹਨ। ਤੇਲ ਬੀਜ ਦੀਆਂ ਫ਼ਸਲਾਂ ਤੋਂ ਸਿਰਫ਼ ਤੇਲ ਹੀ ਨਹੀਂ, ਸਗੋਂ ਹੋਰ ਕਈ ਉਤਪਾਦ ਵੀ ਤਿਆਰ ਕੀਤੇ ਜਾਂਦੇ ਹਨ। ਪਿਛਲੇ ਕੁਝ ਦਹਾਕਿਆਂ ਤੋਂ ਦੇਸ਼ `ਚ ਤੇਲ ਬੀਜ ਫ਼ਸਲਾਂ ਦੀ ਮੰਗ ਵਧੀ ਹੋਈ ਹੈ। ਨਤੀਜੇ ਵਜੋਂ ਕਿਸਾਨਾਂ ਨੇ ਵੀ ਤੇਲ ਬੀਜਾਂ ਫ਼ਸਲਾਂ ਵੱਲ ਰੁੱਖ ਕਰਨਾ ਸ਼ੁਰੂ ਕਰ ਦਿੱਤਾ ਹੈ। ਦੇਸ਼ ਦੀਆਂ ਮੁੱਖ ਤੇਲ ਬੀਜ ਫਸਲਾਂ `ਚ ਮੂੰਗਫਲੀ, ਸੋਇਆਬੀਨ, ਸਰ੍ਹੋਂ, ਰੇਪਸੀਡ, ਸੂਰਜਮੁਖੀ, ਤਿਲ, ਸੈਫਲਾਵਰ, ਅਲਸੀ, ਨਾਈਗਰਸੀਡ ਆਦਿ ਸ਼ਾਮਲ ਹਨ।
ਤੇਲ ਬੀਜ ਫ਼ਸਲਾਂ ਦੀਆਂ ਨਵੀਆਂ ਕਿਸਮਾਂ ਦੀ ਖੇਤੀ ਕਰਕੇ ਕਿਸਾਨ ਚੰਗਾ ਮੁਨਾਫ਼ਾ ਕਮਾ ਸਕਦੇ ਹਨ। ਦੇਸ਼ `ਚ ਤੇਲ ਬੀਜਾਂ ਦੇ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਕਈ ਤਰ੍ਹਾਂ ਦੀਆਂ ਸਕੀਮਾਂ ਵੀ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਸਕੀਮਾਂ ਰਾਹੀਂ ਕਿਸਾਨਾਂ ਨੂੰ ਦਾਲਾਂ ਤੇ ਤੇਲ ਬੀਜਾਂ ਫ਼ਸਲਾਂ ਦੀ ਕਾਸ਼ਤ ਲਈ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।
ਮੁੱਖ ਤੇਲ ਬੀਜ ਫ਼ਸਲਾਂ:
ਸਰ੍ਹੋਂ (mustard):
ਸਾਡੇ ਦੇਸ਼ `ਚ ਖਾਣ ਵਾਲੇ ਤੇਲ ਦੇ ਰੂਪ `ਚ ਸਰ੍ਹੋਂ ਮੁੱਖ ਤੇਲ ਬੀਜ ਫਸਲ ਹੈ। ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ ਆਦਿ ਸੂਬਿਆਂ `ਚ ਕਿਸਾਨ ਹਾੜੀ ਦੇ ਸੀਜ਼ਨ `ਚ ਸਰ੍ਹੋਂ ਦੀ ਕਾਸ਼ਤ ਨੂੰ ਵਧੇਰੇ ਤਰਜੀਹ ਦਿੰਦੇ ਹਨ। ਪਿਛਲੇ ਸਾਲ ਸਰ੍ਹੋਂ ਦਾ ਭਾਅ ਚੰਗਾ ਰਿਹਾ ਸੀ, ਮੰਡੀਆਂ `ਚ ਸਰ੍ਹੋਂ ਦੀ ਫ਼ਸਲ ਐੱਮ.ਐੱਸ.ਪੀ (MSP) ਤੋਂ ਦੁਗਣੇ ਮੁੱਲ `ਤੇ ਵੇਚੀ ਗਈ ਸੀ। ਇਸ ਕਰਕੇ ਸਰ੍ਹੋਂ ਦੀ ਖੇਤੀ ਵੱਲ ਕਿਸਾਨਾਂ ਦਾ ਰੁਝਾਨ ਵੱਧ ਰਿਹਾ ਹੈ।
2022-2023 ਲਈ ਸਰ੍ਹੋਂ ਦੀ ਐੱਮ.ਐੱਸ.ਪੀ:
ਭਾਰਤ ਸਰਕਾਰ ਵੱਲੋਂ ਹਾੜੀ ਦੇ ਮੰਡੀਕਰਨ ਸੀਜ਼ਨ 2022-23 ਲਈ ਸਰ੍ਹੋਂ ਦੀ ਐੱਮ.ਐੱਸ.ਪੀ (MSP) 5050 ਰੁਪਏ ਪ੍ਰਤੀ ਕੁਇੰਟਲ ਤੈਅ ਕੀਤੀ ਗਈ ਹੈ। ਪਿੱਛਲੇ ਸਾਲ ਦੀ ਤਰ੍ਹਾਂ ਇਸ ਸਾਲ ਲਈ ਵੀ ਕਿਸਾਨਾਂ ਨੂੰ ਇਹ ਉਮੀਦ ਹੈ ਕਿ ਮੰਡੀ `ਚ ਸਰ੍ਹੋਂ ਐੱਮ.ਐੱਸ.ਪੀ ਤੋਂ ਵੱਧ ਮੁੱਲ `ਤੇ ਵਿਕੇਗੀ।
ਤਿਲ (Sesame):
ਤਿਲ ਦੀ ਕਾਸ਼ਤ ਸਾਉਣੀ ਤੇ ਹਾੜੀ ਦੋਵੇ ਸੀਜ਼ਨਾਂ `ਚ ਕੀਤੀ ਜਾਂਦੀ ਹੈ। ਦੇਸ਼ ਦੇ ਕਈ ਹਿੱਸਿਆਂ `ਚ ਕਿਸਾਨ ਤਿਲ ਦੀ ਖੇਤੀ ਕਰਕੇ ਚੰਗਾ ਮੁਨਾਫ਼ਾ ਕਮਾ ਰਹੇ ਹਨ। ਨਤੀਜੇ ਵਜੋਂ ਉੱਤਰੀ ਭਾਰਤ `ਚ ਤਿਲਾਂ ਦੀ ਕਾਸ਼ਤ ਹੇਠ ਰਕਬਾ ਪਹਿਲਾਂ ਨਾਲੋਂ ਵੱਧ ਗਿਆ ਹੈ। ਬਾਜ਼ਾਰ `ਚ ਤਿਲ 300 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਦਾ ਹੈ, ਜਿਸ ਨਾਲ ਕਿਸਾਨ ਇਸਦੀ ਕਾਸ਼ਤ ਕਰਕੇ ਚੰਗੀ ਕਮਾਈ ਕਰ ਸਕਦੇ ਹਨ।
2022-2023 ਲਈ ਤਿਲ ਦੀ ਐੱਮ.ਐੱਸ.ਪੀ:
ਇਸ ਸਾਲ ਲਈ ਭਾਰਤ ਸਰਕਾਰ ਵੱਲੋਂ ਤਿਲ ਦੀ ਐੱਮ.ਐੱਸ.ਪੀ 7830 ਰੁਪਏ ਪ੍ਰਤੀ ਕੁਇੰਟਲ ਤੈਅ ਕੀਤੀ ਗਈ ਹੈ, ਜੋ ਕਿ ਪਿੱਛਲੇ ਸਾਲ 7307 ਰੁਪਏ ਪ੍ਰਤੀ ਕੁਇੰਟਲ ਸੀ।
ਇਹ ਵੀ ਪੜ੍ਹੋ : ਪੁਰਾਤਨ ਫ਼ਸਲਾਂ ਬਣਿਆ ਵਧੀਆ ਮੁਨਾਫ਼ੇ ਦਾ ਜ਼ਰੀਆ
ਮੂੰਗਫਲੀ (Groundnut):
ਮੂੰਗਫਲੀ ਭਾਰਤ ਦੀ ਇਕ ਮੁੱਖ ਤੇਲ ਬੀਜ ਫ਼ਸਲ ਹੈ। ਇਸਦੀ ਕਾਸ਼ਤ ਸਾਉਣੀ ਤੇ ਹਾੜੀ ਦੋਵੇਂ ਸੀਜ਼ਨਾਂ `ਚ ਕੀਤੀ ਜਾਂਦੀ ਹੈ। ਇਸ ਦੀ ਖੇਤੀ ਤਾਮਿਲਨਾਡੂ, ਗੁਜਰਾਤ, ਆਂਧਰਾ ਪ੍ਰਦੇਸ਼ ਤੇ ਕਰਨਾਟਕ ਸੂਬਿਆਂ `ਚ ਸਭ ਤੋਂ ਵੱਧ ਕੀਤੀ ਜਾਂਦੀ ਹੈ। ਮੂੰਗਫਲੀ ਦੀ ਫ਼ਸਲ ਬਿਜਾਈ ਤੋਂ 120 ਤੋਂ 130 ਦਿਨਾਂ ਬਾਅਦ ਵਾਢੀ ਲਈ ਤਿਆਰ ਹੋ ਜਾਂਦੀ ਹੈ। ਮੂੰਗਫਲੀ ਦੇ ਇੱਕ ਹੈਕਟੇਅਰ ਦੇ ਖੇਤਰ ਤੋਂ 20 ਤੋਂ 25 ਕੁਇੰਟਲ ਦਾ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ ਮੂੰਗਫਲੀ ਦੀ ਬਾਜ਼ਾਰ `ਚ ਕੀਮਤ 60 ਤੋਂ 80 ਰੁਪਏ ਪ੍ਰਤੀ ਕਿਲੋ ਤੱਕ ਹੁੰਦੀ ਹੈ। ਇਸ ਹਿਸਾਬ ਨਾਲ ਕਿਸਾਨ ਮੂੰਗਫਲੀ ਦੀ ਕਾਸ਼ਤ ਤੋਂ ਲੱਖਾਂ ਦਾ ਮੁਨਾਫ਼ਾ ਆਸਾਨੀ ਨਾਲ ਕਮਾ ਸਕਦੇ ਹਨ।
2022-2023 ਲਈ ਮੂੰਗਫਲੀ ਦੀ ਐੱਮ.ਐੱਸ.ਪੀ:
ਮੂੰਗਫਲੀ ਦੇ ਮੰਡੀਕਰਨ ਸੀਜ਼ਨ 2022-23 ਲਈ ਭਾਰਤ ਸਰਕਾਰ ਵੱਲੋਂ ਇਸਦੀ ਐੱਮ.ਐੱਸ.ਪੀ 5850 ਰੁਪਏ ਪ੍ਰਤੀ ਕੁਇੰਟਲ ਰੱਖੀ ਗਈ ਹੈ। ਦੱਸ ਦੇਈਏ ਕਿ ਪਿੱਛਲੇ ਸਾਲ ਮੂੰਗਫਲੀ ਦੀ ਐੱਮ.ਐੱਸ.ਪੀ 5550 ਰੁਪਏ ਪ੍ਰਤੀ ਕੁਇੰਟਲ ਸੀ।
Summary in English: There will be good earnings from new varieties of oilseed crops