ਫਲਾਂ ਵਿੱਚੋਂ ਅੰਬ ਨੂੰ ਸਭ ਤੋਂ ਵਧੀਆ ਫਲ ਮੰਨਿਆ ਜਾਂਦਾ ਹੈ। ਅੰਬ ਇੱਕ ਅਜਿਹਾ ਫਲ ਹੈ, ਜੋ ਸਿਹਤ ਦੇ ਨਾਲ-ਨਾਲ ਆਮਦਨ ਲਈ ਵੀ ਚੰਗਾ ਹੈ। ਦੇਸ਼ ਦੇ ਕਈ ਸੂਬਿਆਂ ਵਿੱਚ ਆਮ ਤੌਰ 'ਤੇ ਅੰਬ ਦੀ ਕਾਸ਼ਤ ਕੀਤੀ ਜਾਂਦੀ ਹੈ।
ਅੰਬ ਨੂੰ ਸਾਰੇ ਫਲਾਂ ਦਾ ਰਾਜਾ ਕਿਹਾ ਜਾਂਦਾ ਹੈ ਅਤੇ ਇਸਦੀ ਖੇਤੀ ਭਾਰਤ ਵਿੱਚ ਪੁਰਾਣੇ ਸਮਿਆਂ ਤੋਂ ਕੀਤੀ ਜਾਂਦੀ ਹੈ। ਅੰਬ ਤੋਂ ਸਾਨੂੰ ਵਿਟਾਮਿਨ ਏ ਅਤੇ ਸੀ ਕਾਫੀ ਮਾਤਰਾ ਵਿੱਚ ਮਿਲਦੇ ਹਨ ਅਤੇ ਇਸਦੇ ਪੱਤੇ ਚਾਰੇ ਦੀ ਕਮੀ ਹੋਣ ਤੇ ਚਾਰੇ ਦੇ ਤੌਰ ਅਤੇ ਇਸਦੀ ਲੱਕੜੀ ਫਰਨੀਚਰ ਬਣਾਉਣ ਲਈ ਵਰਤੀ ਜਾਂਦੀ ਹੈ। ਕੱਚੇ ਫਲ ਚੱਟਨੀ, ਆਚਾਰ ਬਣਾਉਣ ਲਈ ਵਰਤੇ ਜਾਂਦੇ ਹਨ ਅਤੇ ਪੱਕੇ ਫਲ ਜੂਸ, ਜੈਮ ਅਤੇ ਜੈਲੀ ਆਦਿ ਬਣਾਉਣ ਲਈ ਵਰਤੇ ਜਾਂਦੇ ਹਨ। ਇਹ ਵਪਾਰਕ ਰੂਪ ਵਿੱਚ ਆਂਧਰਾ ਪ੍ਰਦੇਸ਼, ਕਰਨਾਟਕ, ਪੱਛਮੀ ਬੰਗਾਲ, ਬਿਹਾਰ, ਕੇਰਲਾ, ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ, ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਉਗਾਇਆ ਜਾਂਦਾ ਹੈ।
ਅੰਬਾਂ ਦੀਆਂ ਪ੍ਰਸਿੱਧ ਕਿਸਮਾਂ ਅਤੇ ਝਾੜ
ਦੁਸਹਿਰੀ: ਇਸ ਕਿਸਮ ਨੂੰ ਬਹੁਤ ਜ਼ਿਆਦਾ ਖੇਤਰਾਂ ਵਿੱਚ ਉਗਾਇਆ ਜਾਂਦਾ ਹੈ। ਇਸਦੇ ਫਲ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਤੁੜਾਈ ਲਈ ਤਿਆਰ ਹੋ ਜਾਂਦੇ ਹਨ। ਇਸ ਕਿਸਮ ਦੇ ਫਲਾਂ ਦਾ ਆਕਾਰ ਛੋਟੇ ਤੋਂ ਦਰਮਿਆਨਾ, ਰੰਗ ਪੀਲਾ ਅਤੇ ਚਿਕਨਾ ਅਤੇ ਗੁਠਲੀ ਛੋਟੀ ਹੁੰਦੀ ਹੈ। ਇਹ ਫਲ ਜ਼ਿਆਦਾ ਦੇਰ ਤੱਕ ਸਟੋਰ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਇਹ ਫਲ ਸਦਾਬਹਾਰ ਲੱਗਦੇ ਰਹਿੰਦੇ ਹਨ। ਇਸ ਦਾ ਔਸਤਨ ਝਾੜ 150 ਕਿਲੋ ਪ੍ਰਤੀ ਰੁੱਖ ਹੁੰਦਾ ਹੈ।
ਲੰਗੜਾ: ਇਸ ਕਿਸਮ ਦੇ ਫਲਾਂ ਦਾ ਆਕਾਰ ਦਰਮਿਆਨੇ ਤੋਂ ਵੱਡਾ,ਰੰਗ ਨਿੰਬੂ ਵਰਗਾ ਪੀਲਾ ਅਤੇ ਚਿਕਨਾ ਹੁੰਦਾ ਹੈ। ਇਹ ਫਲ ਰੇਸ਼ੇ-ਰਹਿਤ ਅਤੇ ਸੁਆਦ ਵਿੱਚ ਵਧੀਆ ਹੁੰਦੇ ਹਨ। ਇਸਦੇ ਫਲ ਦਾ ਛਿਲਕ ਦਰਮਿਆਨਾ ਮੋਟਾ ਹੁੰਦਾ ਹੈ। ਇਸਦੇ ਫਲ ਜੁਲਾਈ ਦੇ ਦੂਜੇ ਹਫਤੇ ਵਿੱਚ ਤੁੜਾਈ ਲਈ ਤਿਆਰ ਹੋ ਜਾਂਦੇ ਹਨ। ਇਸ ਦਾ ਔਸਤਨ ਝਾੜ 100 ਕਿਲੋ ਪ੍ਰਤੀ ਰੁੱਖ ਹੁੰਦਾ ਹੈ।
ਅਲਫੋਨਸੋ: ਇਸ ਕਿਸਮ ਨੂੰ ਭਾਰੀ ਮਾਤਰਾ ਵਿੱਚ ਨਿਰਯਾਤ ਕੀਤਾ ਜਾਂਦਾ ਹੈ। ਇਸ ਕਿਸਮ ਦੇ ਫਲ ਦਾ ਆਕਾਰ ਦਰਮਿਆਨਾ ਅਤੇ ਅੰਡਾਕਾਰ ਹੁੰਦਾ ਹੈ। ਫਲ ਦਾ ਰੰਗ ਹਰਾ ਅਤੇ ਹਲਕਾ ਪੀਲਾ ਹੁੰਦਾ ਹੈ ਅਤੇ ਵਿੱਚ-ਵਿੱਚ ਹਲਕਾ ਗੁਲਾਬੀ ਰੰਗ ਵੀ ਹੁੰਦਾ ਹੈ। ਫਲ ਰੇਸ਼ਾ-ਰਹਿਤ ਅਤੇ ਖਾਣ ਵਿੱਚ ਬਹੁਤ ਹੀ ਸਵਾਦ ਹੁੰਦੇ ਹਨ। ਫਲ ਦਾ ਛਿਲਕਾ ਪਤਲਾ ਅਤੇ ਚਿਕਨਾ ਹੁੰਦਾ ਹੈ। ਇਸ ਕਿਸਮ ਦੇ ਫਲ ਜੁਲਾਈ ਦੇ ਪਹਿਲੇ ਹਫਤੇ ਵਿੱਚ ਪੱਕ ਕੇ ਤਿਆਰ ਹੋ ਜਾਂਦੇ ਹਨ।
ਗੰਗੀਆਂ ਸੰਧੂਰੀ (GN-19): ਇਹ ਕਿਸਮ ਜੁਲਾਈ ਦੇ ਚੌਥੇ ਹਫਤੇ ਪੱਕ ਜਾਂਦੀ ਹੈ। ਇਸ ਵਿੱਚ ਸ਼ੂਗਰ ਦੀ ਮਾਤਰਾ 15.7% ਅਤੇ ਖੱਟਾਪਣ 0.30% ਹੁੰਦਾ ਹੈ। ਇਸਦੀ ਔਸਤਨ ਪੈਦਾਵਾਰ 80 ਕਿਲੋ ਪ੍ਰਤੀ ਪੌਦਾ ਹੁੰਦੀ ਹੈ।
ਇਹ ਵੀ ਪੜ੍ਹੋ: ਅੰਬਾਂ ਦੀ ਰਾਣੀ ਨੂਰ ਜਹਾਂ! ਇੱਕ ਅੰਬ ਦੀ ਕੀਮਤ 2000 ਰੁਪਏ! ਜਾਣੋ ਕਿ ਹੈ ਖ਼ਾਸੀਅਤ!
ਹੋਰ ਸੂਬਿਆਂ ਦੀਆਂ ਕਿਸਮਾਂ
ਹਾਈਬ੍ਰਿਡ ਕਿਸਮਾਂ: ਮਲਿਕਾ, ਅਮਰਪਾਲੀ, ਰਤਨਾ, ਅਰਕਾ ਅਰਜੁਨ, ਅਰਕਾ ਪੁਨੀਤ, ਅਰਕਾ ਅਨਮੋਲ, ਸਿੰਧੂ, ਮੰਜੀਰਾ
ਹੋਰ ਕਿਸਮਾਂ: ਅਲਫੋਨਸੋ, ਬੰਬੇ ਗ੍ਰੀਨ, ਦਸ਼ਾਹਰੀ, ਹਿੰਸਾਗਰ, ਕੇਸਰ, ਨੀਲਮ, ਚੌਸਾ।
ਭਾਵੇਂ ਕਿਸਾਨ ਭਰਾ ਅੰਬਾਂ ਦੀ ਕਾਸ਼ਤ ਕਰਕੇ ਚੰਗਾ ਮੁਨਾਫਾ ਕਮਾਉਂਦੇ ਹਨ, ਪਰ ਜੇਕਰ ਸੁਧਰੀਆਂ ਕਿਸਮਾਂ ਦੀ ਕਾਸ਼ਤ ਕੀਤੀ ਜਾਵੇ ਤਾਂ ਕਿਸਾਨ ਭਰਾ ਹਰ ਮਹੀਨੇ ਅੰਬਾਂ ਦੀ ਕਾਸ਼ਤ ਤੋਂ ਮੋਟੀ ਕਮਾਈ ਕਰ ਸਕਦੇ ਹਨ।
Summary in English: With these advanced varieties of mangoes, farmers can reap good benefits!