CBSE ਨੇ 10ਵੀਂ ਤੇ 12ਵੀਂ ਜਮਾਤ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। 15 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ ਪ੍ਰੀਖਿਆਵਾਂ, ਵਧੇਰੇ ਜਾਣਕਾਰੀ ਲਈ ਇਹ ਲੇਖ ਪੜੋ...
CBSE Release Date Sheet: ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (Central Board of Secondary Education) ਨੇ ਵਿਦਿਆਰਥੀਆਂ ਦੀਆਂ ਚਿੰਤਾਵਾਂ ਨੂੰ ਦੂਰ ਕਰਦਿਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਲਈ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਆਓ ਜਾਣਦੇ ਹਾਂ ਪ੍ਰੀਖਿਆਵਾਂ ਦਾ ਪੂਰਾ ਵੇਰਵਾ...
ਸੀਬੀਐਸਈ (CBSE) ਵੱਲੋਂ ਜਾਰੀ ਇਸ ਡੇਟਸ਼ੀਟ ਮੁਤਾਬਕ 15 ਫਰਵਰੀ 2023 ਤੋਂ ਪ੍ਰੀਖਿਆਵਾਂ ਸ਼ੁਰੂ ਹੋ ਜਾਣਗੀਆਂ। ਜ਼ਿਕਰਯੋਗ ਹੈ ਕਿ ਵਿਦਿਆਰਥੀਆਂ ਵੱਲੋਂ ਪ੍ਰੀਖਿਆਵਾਂ ਦੀਆਂ ਤਰੀਕਾਂ ਦੇ ਐਲਾਨ ਨੂੰ ਲੈ ਕੇ ਕਾਫੀ ਸਮੇਂ ਤੋਂ ਸੋਸ਼ਲ ਮੀਡੀਆ 'ਤੇ ਮੰਗ ਕੀਤੀ ਜਾ ਰਹੀ ਸੀ। ਆਓ ਜਾਣਦੇ ਹਾਂ ਇਸ ਬਾਰੇ ਵਧੇਰੇ ਜਾਣਕਾਰੀ...
ਇਨ੍ਹਾਂ ਗੱਲਾਂ ਵੱਲ ਮੁੱਖ ਧਿਆਨ
ਬੋਰਡ ਦੇ ਪ੍ਰੀਖਿਆਵਾਂ ਕੰਟਰੋਲਰ ਸੰਯਮ ਭਾਰਦਵਾਜ ਨੇ ਡੇਟਸ਼ੀਟ ਜਾਰੀ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਡੇਟਸ਼ੀਟ ਜੇਈਈ ਮੇਨ ਪ੍ਰੀਖਿਆਵਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ ਤੇ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਹਰ ਪੇਪਰ ਵਿੱਚ ਗੈਪ ਰੱਖਿਆ ਗਿਆ ਹੈ ਤੇ ਕਿਸੇ ਵੀ ਸਬਜੈਕਟ ਕੰਬੀਨੇਸ਼ਨ ਦੇ ਪੇਪਰ ਇਕ ਦਿਨ ਨਹੀਂ ਰੱਖੇ ਗਏ।
ਵਿਦਿਆਰਥੀਆਂ ਕੋਲ ਡੇਢ ਮਹੀਨੇ ਤੋਂ ਵੱਧ ਦਾ ਸਮਾਂ
CBSE ਬੋਰਡ ਦੇ ਵੱਲੋਂ ਐਲਾਨੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਦੀ ਗੱਲ ਕਰੀਏ ਤਾਂ ਇਸ ਦੇ ਮੁਤਾਬਕ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੀ ਤਿਆਰੀ ਕਰਨ ਲਈ ਡੇਢ ਮਹੀਨੇ ਤੋਂ ਵੱਧ ਦਾ ਸਮਾਂ ਦਿੱਤਾ ਗਿਆ ਹੈ।
ਪ੍ਰੀਖਿਆਵਾਂ ਦਾ ਵੇਰਵਾ
● ਦੋਵੇਂ ਜਮਾਤਾਂ ਦੀਆਂ ਪ੍ਰੀਖਿਆਵਾਂ 15 ਫਰਵਰੀ 2023 ਨੂੰ ਸਵੇਰੇ 10:30 ਵਜੇ ਤੋਂ ਸ਼ੁਰੂ ਹੋ ਜਾਣਗੀਆਂ।
● 10ਵੀਂ ਦੀ ਆਖਰੀ ਪ੍ਰੀਖਿਆ 21 ਮਾਰਚ, ਜਦੋਂਕਿ 12ਵੀਂ ਜਮਾਤ ਦੀ 5 ਅਪਰੈਲ ਨੂੰ ਹੋਵੇਗੀ।
● ਇਹ ਪ੍ਰੀਖਿਆਵਾਂ ਸਵੇਰੇ ਸਾਢੇ ਦਸ ਵਜੇ ਸ਼ੁਰੂ ਹੋਣਗੀਆਂ ਤੇ ਦੁਪਹਿਰ ਡੇਢ ਵਜੇ ਸਮਾਪਤ ਹੋਣਗੀਆਂ।
ਪ੍ਰੈਕਟੀਕਲ ਪ੍ਰੀਖਿਆਵਾਂ ਵੀ ਐਲਾਨੀਆਂ
● ਬੋਰਡ ਨੇ ਦੋਵਾਂ ਜਮਾਤਾਂ ਦੇ ਪ੍ਰੈਕਟੀਕਲ ਦੀਆਂ ਪ੍ਰੀਖਿਆਵਾਂ ਵੀ ਐਲਾਨ ਦਿੱਤੀਆਂ ਹਨ।
● 27 ਦਸੰਬਰ 2022 ਨੂੰ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਲਈ ਡੇਟਸ਼ੀਟ ਜਾਰੀ ਕੀਤੀ ਸੀ।
● ਪ੍ਰੈਕਟੀਕਲ ਪ੍ਰੀਖਿਆਵਾਂ 2 ਜਨਵਰੀ ਤੋਂ ਸ਼ੁਰੂ ਹੋਣਗੀਆਂ।
● ਆਖਰੀ ਪ੍ਰੈਕਟੀਕਲ ਪ੍ਰੀਖਿਆ 14 ਫਰਵਰੀ 2023 ਨੂੰ ਲਈ ਜਾਾਵੇਗੀ।
ਇਹ ਵੀ ਪੜ੍ਹੋ : ਰਿਜ਼ਲਟ ਦੀ ਤਰੀਕ ਫਾਈਨਲ! App ਅਤੇ SMS ਰਾਹੀਂ ਕਰੋ ਚੈੱਕ!
10ਵੀਂ ਜਮਾਤ ਦੀ ਪ੍ਰੀਖਿਆ ਦਾ ਵੇਰਵਾ
● 10ਵੀਂ ਜਮਾਤ ਦੀ ਪਹਿਲੀ ਪ੍ਰੀਖਿਆ 15 ਫਰਵਰੀ ਨੂੰ ਪੇਂਟਿੰਗ ਦੀ ਹੋਵੇਗੀ।
● 16 ਫਰਵਰੀ ਨੂੰ ਆਟੋਮੇਟਿਵ, ਖੇਤੀਬਾੜੀ, ਡਾਟਾ ਸਾਇੰਸ ਦੀ ਪ੍ਰੀਖਿਆ ਹੋਵੇਗੀ।
● 27 ਫਰਵਰੀ ਨੂੰ ਅੰਗਰੇਜ਼ੀ ਲੈਂਗੁਏਜ ਤੇ ਲਿਟਰੇਚਰ, ਪਹਿਲੀ ਮਾਰਚ ਨੂੰ ਪੰਜਾਬੀ ਦੀ ਪ੍ਰੀਖਿਆ ਹੋਵੇਗੀ।
● 4 ਮਾਰਚ ਨੂੰ ਵਿਗਿਆਨ ਦੀ ਪ੍ਰੀਖਿਆ ਹੋਵੇਗੀ।
● 13 ਮਾਰਚ ਨੂੰ ਕੰਪਿਊਟਰ ਐਪਲੀਕੇਸ਼ਨ ਦੀ ਪ੍ਰੀਖਿਆ ਹੋਵੇਗੀ।
● 15 ਮਾਰਚ ਨੂੰ ਸ਼ੋਸ਼ਲ ਸਾਇੰਸ ਦੀ ਪ੍ਰੀਖਿਆ ਹੋਵੇਗੀ।
● 21 ਮਾਰਚ ਨੂੰ ਗਣਿਤ ਬੇਸਿਕ ਤੇ ਸਟੈਂਡਰਡ ਦੀ ਪ੍ਰੀਖਿਆ ਹੋਵੇਗੀ।
12ਵੀਂ ਜਮਾਤ ਦੀ ਪ੍ਰੀਖਿਆ ਦਾ ਵੇਰਵਾ
● 12ਵੀਂ ਜਮਾਤ ਦੀ ਪਹਿਲੀ ਪ੍ਰੀਖਿਆ 15 ਫਰਵਰੀ ਨੂੰ ਐਂਟਰਪ੍ਰਨਿਓਰਸ਼ਿਪ ਦੀ ਪ੍ਰੀਖਿਆ ਹੋਵੇਗੀ।
● 16 ਫਰਵਰੀ ਨੂੰ ਬਾਇਓਟੈਕਨਾਲੋਜੀ ਦੀ ਪ੍ਰੀਖਿਆ ਹੋਵੇਗੀ।
● 20 ਫਰਵਰੀ ਨੂੰ ਹਿੰਦੀ ਦੀ ਪ੍ਰੀਖਿਆ ਹੋਵੇਗੀ।
● 22 ਫਰਵਰੀ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਪ੍ਰੀਖਿਆ ਹੋਵੇਗੀ।
● 24 ਫਰਵਰੀ ਨੂੰ ਅੰਗਰੇਜ਼ੀ ਦੀ ਪ੍ਰੀਖਿਆ ਹੋਵੇਗੀ।
● 5 ਅਪਰੈਲ ਨੂੰ ਸਾਇਕਾਲੋਜੀ ਦੀ ਪ੍ਰੀਖਿਆ ਹੋਵੇਗੀ।
Summary in English: 10th and 12th class exams start from 15th February, CBSE release date sheet, check here