ਜੇਕਰ ਤੁਸੀ ਵਧੀਆ ਨਿਵੇਸ਼ ਦੇ ਨਾਲ ਸੁਰੱਖਿਅਤ ਭਵਿੱਖ ਚਾਹੁੰਦੇ ਹੋ , ਤਾਂ ਇਸ ਦੇ ਲਈ ਫਿਕਸਡ ਡਿਪਾਜ਼ਿਟ (Fixed Deposits)ਇਕ ਵਧੀਆ ਵਿਕਲਪ ਹੈ । ਤੁਹਾਡੀ ਸਹੂਲਤ ਦੇ ਅਨੁਸਾਰ ਅਤੇ ਤੁਹਾਡੇ ਸੁਰੱਖਿਅਤ ਭਵਿੱਖ ਨੂੰ ਨਜ਼ਰ ਰੱਖਦੇ ਹੋਏ ਅੱਸੀ ਤੁਹਾਨੂੰ ਕੁਝ ਅਜਿਹੇ ਬੈਂਕਾਂ ਦੀ ਜਾਣਕਾਰੀ ਦੇਣ ਜਾ ਰਹੇ ਹਾਂ , ਜੋ ਤਿੰਨ ਸਾਲ ਦੀ FD ਤੇ 7% ਤਕ ਦਾ ਵਿਆਜ ਦਿੰਦੀ ਹੈ ।
ਸੂਰਯੋਦਯ ਸਮਾਲ ਫਾਇਨਾਂਸ ਬੈਂਕ(Suryoday Small Finance Bank)
ਸੂਰਯੋਦਯ ਸਮਾਲ ਫਾਇਨਾਂਸ ਬੈਂਕ ਨੂੰ ਸਭਤੋਂ ਵਧੀਆ ਵਿਆਜ ਦੇਣ ਵਾਲਾ ਬੈਂਕਾਂ (Interest Paying Bank)ਵਿੱਚੋ ਗਿੰਨੀਆਂ ਜਾਂਦਾ ਹੈ । ਇਸ ਬੈਂਕ ਵਿਚ ਤਿੰਨ ਸਾਲ ਦੀ FD ਤੇ 7% ਵਿਆਜ (7% Interest On Three Year FD) ਦੇ ਦਰ ਤੋਂ ਗਾਹਕ ਨੂੰ ਵਿਆਜ ਮਿਲਦਾ ਹੈ । ਇਸ ਦਾ ਮਤਲਬ ਜੇਕਰ ਤਿੰਨ ਸਾਲ ਦੇ ਲਈ 1 ਲੱਖ ਰੁਪਏ ਦੀ FD ਕਰਦੇ ਹੋ , ਤਾਂ ਤੁਹਾਨੂੰ ਘਟ ਤੋਂ ਘਟ 1.23 ਲੱਖ ਰੁਪਏ ਰਿਟਰਨ ਪ੍ਰਾਪਤ ਹੋਵੇਗਾ ।
ਆਰਬੀਐਲ ਬੈਂਕ (RBL Bank)
ਆਰਬੀਐਲ ਬੈਂਕ ਦੀ ਗੱਲ ਕਰੀਏ ,ਤਾਂ ਇਸ ਬੈਂਕ ਵਿਚ ਤਿੰਨ ਸਾਲ ਦੀ FD ਤੇ 6.50% ਦੇ ਦਰ ਤੋਂ ਵਿਆਜ ਮਿਲਦਾ ਹੈ । ਜੇਕਰ ਤੁਸੀ ਇਸ ਬੈਂਕ ਵਿਚ ਆਪਣਾ 1 ਲੱਖ ਰੁਪਏ ਦੀ FD ਕਰਵਾਉਂਦੇ ਹੋ , ਤਾਂ ਇਸ ਵਿਚ ਤੁਹਾਨੂੰ ਲਗਭਗ 1.21 ਲੱਖ ਰੁਪਏ ਪ੍ਰਾਪਤ ਹੋਵੇਗਾ ।
ਯੈੱਸ ਬੈਂਕ (Yes Bank)
ਇਹ ਬੈਂਕ ਵਿਚ ਤਿੰਨ ਸਾਲ ਦੀ FD ਤੇ 6.25 % ਦੇ ਦਰ ਤੋਂ ਵਿਆਜ ਮਿਲਦਾ ਹੈ । ਇਸ ਬੈਂਕ ਵਿਚ ਜੇਕਰ ਤੁਸੀ ਤਿੰਨ ਸਾਲ ਦੇ ਲਈ 1 ਲੱਖ ਰੁਪਏ ਦੀ FD ਕਰਦੇ ਹੋ , ਤਾਂ ਐਫਡੀ ਦਾ ਸਮਾਂ ਪੂਰਾ ਹੋਣ ਤੇ ਲਗਭਗ 1.20 ਲੱਖ ਰੁਪਏ ਵਾਪਸ ਮਿਲਣਗੇ ।
ਇੰਡਸਇੰਡ ਬੈਂਕ (IndusInd Bank)
ਇੰਡਸਇੰਡ ਬੈਂਕ ਤਿੰਨ ਸਾਲ ਦੀ FD ਤੇ 6% ਦੇ ਦਰ ਤੇ ਵਿਆਜ ਦਿੰਦਾ ਹੈ । ਜੇਕਰ ਤੁਸੀ ਇਸ ਬੈਂਕ ਦੇ ਨਾਲ 1 ਲੱਖ ਰੁਪਏ ਦਾ FD ਵਿਚ ਨਿਵੇਸ਼ ਕਰਦੇ ਹੋ , ਤਾਂ ਇਹ ਤਿੰਨ ਸਾਲ ਵਿਚ ਵਧਕੇ ਲਗਭਗ 1.19 ਲੱਖ ਰੁਪਏ ਹੋ ਜਾਵੇਗਾ ।
ਸੀਨੀਅਰ ਨਾਗਰਿਕ ਨੂੰ ਮਿਲਦਾ ਹੈ ਵੱਧ ਵਿਆਜ (Senior Citizens Get Higher Interest Rates)
ਇਸ ਦੇ ਇਲਾਵਾ ਇਕ ਜਰੂਰੀ ਜਾਣਕਾਰੀ ਤੁਹਾਡੇ ਲਈ ਹੈ । ਜੇਕਰ ਤੁਸੀ ਐਫਡੀ ਆਪਣੇ ਘਰ ਦੇ ਬੁਜੁਰਗ ਵਿਅਕਤੀ ਦੇ ਲਈ ਕਰਦੇ ਹੋ , ਤਾਂ ਸਾਰੇ ਬੈਂਕਾਂ ਦੀ ਜਾਣਕਾਰੀ ਵਿਚ ਦੱਸਿਆ ਗਿਆ ਵਿਆਜ ਹੀ ਮਿਲੇਗਾ ।
ਇਹ ਵੀ ਪੜ੍ਹੋ : Manifesto 2022: ਸਮਾਜਵਾਦੀ ਪਾਰਟੀ ਨੇ ਕਿੱਤੇ ਕਈ ਵੱਡੇ ਐਲਾਨ !
Summary in English: 1.23 lakh in return for 1 lakh, invest in these banks