20 ਲੱਖ ਤੋਂ ਵੱਧ ਕਿਸਾਨਾਂ ਨੂੰ ਝਟਕਾ, ਇਨ੍ਹਾਂ ਕਿਸਾਨਾਂ ਨੂੰ ਨਹੀਂ ਮਿਲੇਗੀ ਇਸ ਵਾਰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 13ਵੀਂ ਕਿਸ਼ਤ, ਪੜੋ ਪੂਰੀ ਖ਼ਬਰ...
PM Kisan Yojana Big Update: ਪ੍ਰਧਾਨ ਮੰਤਰੀ ਕਿਸਾਨ ਯੋਜਨਾ (Pradhan Mantri Kisan Yojana) ਤਹਿਤ ਕਿਸਾਨਾਂ ਨੂੰ ਹਰ ਸਾਲ ਲਗਭਗ 6 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਜਿਵੇਂ-ਜਿਵੇਂ ਕਿਸ਼ਤ ਦੀ ਗਿਣਤੀ ਵਧਦੀ ਜਾ ਰਹੀ ਹੈ, ਉਵੇਂ-ਉਵੇਂ ਲਾਭਪਾਤਰੀਆਂ ਦੀ ਗਿਣਤੀ ਘਟਦੀ ਜਾ ਰਹੀ ਹੈ। ਦੱਸ ਦੇਈਏ ਕਿ 12ਵੀਂ ਕਿਸ਼ਤ (12th Installment) ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੇ ਨਾਮ ਲਾਭਪਾਤਰੀਆਂ ਦੀ ਸੂਚੀ ਵਿੱਚੋਂ ਹਟਾ ਦਿੱਤੇ ਗਏ ਸਨ। ਇਹ ਪ੍ਰਕਿਰਿਆ 13ਵੀਂ ਕਿਸ਼ਤ (13th installment) ਦੌਰਾਨ ਵੀ ਜਾਰੀ ਰਹਿ ਸਕਦੀ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (Pradhan Mantri Kisan Samman Nidhi Yojana) ਦੀਆਂ ਹੁਣ ਤੱਕ 12 ਕਿਸ਼ਤਾਂ ਕਿਸਾਨਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੀਆਂ ਜਾ ਚੁੱਕੀਆਂ ਹਨ। ਮਿਲੀ ਜਾਣਕਾਰੀ ਅਨੁਸਾਰ 13ਵੀਂ ਕਿਸ਼ਤ (13th installment) ਜਨਵਰੀ ਦੇ ਪਹਿਲੇ ਹਫ਼ਤੇ ਆ ਸਕਦੀ ਹੈ। ਦੱਸ ਦੇਈਏ ਕਿ ਇਸ ਯੋਜਨਾ ਤਹਿਤ ਕਿਸਾਨਾਂ ਨੂੰ ਹਰ ਸਾਲ ਕਰੀਬ 6 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਹ ਰਕਮ ਦੋ-ਦੋ ਹਜ਼ਾਰ ਰੁਪਏ ਦੀਆਂ ਤਿੰਨ ਕਿਸ਼ਤਾਂ ਵਿੱਚ ਕਿਸਾਨਾਂ ਦੇ ਖਾਤਿਆਂ 'ਚ ਟਰਾਂਸਫਰ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : PM Kisan 13th Installment: ਹੇਰਾਫੇਰੀ ਨੂੰ ਰੋਕਣ ਲਈ ਮੁਹਿੰਮ, ਸਰਕਾਰ ਨੇ ਨਿਯਮਾਂ ਨੂੰ ਕੀਤਾ ਸਖ਼ਤ
20 ਲੱਖ ਤੋਂ ਵੱਧ ਕਿਸਾਨਾਂ ਨੂੰ ਨਹੀਂ ਮਿਲੇਗੀ 13ਵੀਂ ਕਿਸ਼ਤ
ਜ਼ਿਕਰਯੋਗ ਹੈ ਕਿ 12ਵੀਂ ਕਿਸ਼ਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ ਸੂਚੀ ਤੋਂ ਕਈ ਲੋਕਾਂ ਦੇ ਨਾਂ ਹਟਾ ਦਿੱਤੇ ਗਏ ਸਨ। ਪੜਤਾਲ ਦੌਰਾਨ ਇਕੱਲੇ ਉੱਤਰ ਪ੍ਰਦੇਸ਼ ਵਿੱਚ 20 ਲੱਖ ਤੋਂ ਵੱਧ ਕਿਸਾਨਾਂ ਨੂੰ ਇਸ ਸਕੀਮ ਲਈ ਅਯੋਗ ਕਰਾਰ ਦਿੱਤਾ ਗਿਆ। ਹੁਣ ਇਨ੍ਹਾਂ ਸਾਰੇ ਕਿਸਾਨਾਂ ਨੂੰ 13ਵੀਂ ਕਿਸ਼ਤ ਦੀ ਰਾਸ਼ੀ ਨਹੀਂ ਭੇਜੀ ਜਾਵੇਗੀ।
ਕਿਸਾਨਾਂ ਨੂੰ ਨੋਟਿਸ
ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦਾ ਗੈਰ-ਕਾਨੂੰਨੀ ਲਾਭ ਲੈਣ ਦੇ ਕਈ ਮਾਮਲੇ ਸਾਹਮਣੇ ਆਏ ਹਨ। ਦੱਸ ਦੇਈਏ ਕਿ ਅਯੋਗ ਕਿਸਾਨਾਂ ਤੋਂ ਹੁਣ ਤੱਕ ਸਾਰੀਆਂ ਕਿਸ਼ਤਾਂ ਦੀ ਰਕਮ ਵਾਪਸ ਲਈ ਜਾ ਰਹੀ ਹੈ। ਇਹ ਸਿਲਸਿਲਾ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ। ਹੁਣ ਤੱਕ ਯੋਜਨਾ ਦੀ ਰਕਮ ਕਈ ਲੋਕਾਂ ਤੋਂ ਬਰਾਮਦ ਕੀਤੀ ਜਾ ਚੁੱਕੀ ਹੈ। ਜਦੋਂਕਿ, 12ਵੀਂ ਕਿਸ਼ਤ ਜਾਰੀ ਹੋਣ ਤੋਂ ਬਾਅਦ ਬਹੁਤ ਸਾਰੇ ਲੋਕ ਹਾਲੇ ਵੀਂ ਇਸ ਸਕੀਮ ਲਈ ਅਯੋਗ ਪਾਏ ਜਾ ਰਹੇ ਹਨ। ਸਰਕਾਰ ਉਨ੍ਹਾਂ ਨੂੰ ਹੁਣ ਨੋਟਿਸ ਭੇਜ ਕੇ ਹੁਣ ਤੱਕ ਭੇਜੀਆਂ ਗਈਆਂ ਸਾਰੀਆਂ ਕਿਸ਼ਤਾਂ ਵਾਪਸ ਲੈਣ ਦੀ ਤਿਆਰੀ ਕਰ ਰਹੀ ਹੈ।
ਇਹ ਵੀ ਪੜ੍ਹੋ : PM Kisan Big Update! ਕਿਸਾਨਾਂ ਨੂੰ ਨੋਟਿਸ, ਇਨ੍ਹਾਂ ਤੋਂ ਵਾਪਸ ਲਈ ਜਾਵੇਗੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਰਕਮ
ਅਗਲੀ ਕਿਸ਼ਤ ਤੋਂ ਵਾਂਝੇ ਨਾ ਰਹਿਣ ਲਈ ਕਰੋ ਇਹ ਕੰਮ
ਜੇਕਰ ਤੁਸੀਂ 13ਵੀਂ ਕਿਸ਼ਤ ਤੋਂ ਵਾਂਝੇ ਨਹੀਂ ਰਹਿਣਾ ਚਾਹੁੰਦੇ ਹੋ, ਤਾਂ ਜਲਦੀ ਤੋਂ ਜਲਦੀ ਈ-ਕੇਵਾਈਸੀ (e-KYC) ਦੀ ਪ੍ਰਕਿਰਿਆ ਨੂੰ ਪੂਰਾ ਕਰੋ। ਇਹ ਗੱਲ ਸਭ ਜਾਣਦੇ ਹਨ ਕਿ ਜਿਹੜੇ ਲੋਕ ਈ-ਕੇਵਾਈਸੀ (e-KYC) ਨਹੀਂ ਕਰਨਗੇ, ਉਨ੍ਹਾਂ ਨੂੰ ਕਿਸ਼ਤ ਦਾ ਲਾਭ ਨਹੀਂ ਦਿੱਤਾ ਜਾਵੇਗਾ। ਪੀਐਮ ਕਿਸਾਨ ਦੀ ਵੈਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਪੀਐਮ ਕਿਸਾਨ ਨਿਧੀ ਦਾ ਲਾਭ ਲੈਣ ਲਈ ਰਜਿਸਟਰਡ ਕਿਸਾਨਾਂ ਲਈ ਈਕੇਵਾਈਸੀ ਕਰਨਾ ਲਾਜ਼ਮੀ ਹੈ।
ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਹੈਲਪਲਾਈਨ ਨੰਬਰ
● ਪ੍ਰਧਾਨ ਮੰਤਰੀ ਕਿਸਾਨ ਯੋਜਨਾ ਟੋਲ ਫਰੀ ਨੰਬਰ: 011-24300606
● ਪ੍ਰਧਾਨ ਮੰਤਰੀ ਕਿਸਾਨ ਹੈਲਪਲਾਈਨ ਨੰਬਰ: 155261
● ਪ੍ਰਧਾਨ ਮੰਤਰੀ ਕਿਸਾਨ ਯੋਜਨਾ ਈਮੇਲ ਆਈਡੀ: pmkisan-ict@gov.in
Summary in English: 13th installment of Pradhan Mantri Kisan Yojana will not be sent to more than 20 lakh farmers, know the reason?