ਆਪਣੀਆਂ ਖੇਤੀ ਪਹਿਲਕਦਮੀਆਂ ਲਈ ਜਾਣੇ ਜਾਣ ਵਾਲੇ ਤੇ ਹਮੇਸ਼ਾ ਕਿਸਾਨਾਂ ਦੇ ਹਿੱਤ `ਚ ਰਹਿਣ ਵਾਲੇ ਕ੍ਰਿਸ਼ੀ ਜਾਗਰਣ ਨੇ 27 ਸਾਲ ਪੂਰੇ ਕਰ ਲਏ ਹਨ। ਕ੍ਰਿਸ਼ੀ ਜਾਗਰਣ ਨੇ ਇਨ੍ਹਾਂ 27 ਸਾਲਾਂ `ਚ ਦੇਸ਼ ਦੇ ਖੇਤੀਬਾੜੀ ਅਤੇ ਕਿਸਾਨ ਭਰਾਵਾਂ ਨੂੰ ਉਤਸ਼ਾਹਿਤ ਕਰਨ ਲਈ ਹਮੇਸ਼ਾਂ ਨਵੀਨਤਮ ਤਕਨਾਲੋਜੀਆਂ ਅਤੇ ਵਿਚਾਰਾਂ ਨੂੰ ਅਪਣਾਇਆ ਹੈ। ਆਪਣੀ ਇਸੇ ਸਫ਼ਲਤਾ ਦੇ 27 ਸਾਲ ਪੂਰੇ ਹੋਣ `ਤੇ ਕ੍ਰਿਸ਼ੀ ਜਾਗਰਣ ਨੇ ਕਲ ਯਾਨੀ ਕਿ 6 ਸਤੰਬਰ ਨੂੰ ਦਿਲੀ ਸਥਿਤ ਆਫ਼ਿਸ `ਚ ਆਪਣੀ 27ਵੀਂ ਵਰੇਗੰਢ ਦਾ ਜਸ਼ਨ ਮਨਾਇਆ।
ਕ੍ਰਿਸ਼ੀ ਜਾਗਰਣ ਦੇ ਫਾਊਂਡਰ ਤੇ ਐਡੀਟਰ ਇਨ ਚੀਫ਼ ਐਮ.ਸੀ ਡੋਮੀਨਿਕ ਤੇ ਡਾਇਰੈਕਟਰ ਸ਼ਾਇਨੀ ਡੋਮੀਨਿਕ ਨੇ ਕੇਕ ਕੱਟਣ ਦੇ ਨਾਲ ਇਸ ਜਸ਼ਨ ਦਾ ਆਗਾਜ਼ ਕੀਤਾ। ਕ੍ਰਿਸ਼ੀ ਜਾਗਰਣ ਦੀ ਪੂਰੀ ਟੀਮ ਨੇ ਕੰਪਨੀ ਨੂੰ 27 ਸਾਲ ਪੂਰੇ ਹੋਣ `ਤੇ ਸਰ ਤੇ ਮੈਮ ਨੂੰ ਵਧਾਈਆਂ ਦਿੱਤੀਆਂ ਤੇ ਪਾਰਟੀ ਦਾ ਪੂਰਾ ਮਾਨ ਲਿਆ। ਸਾਰਿਆਂ ਦੇ ਡਾਂਸ ਤੇ ਖਾਨ ਪੀਣ ਦੇ ਨਾਲ ਇਹ ਜਸ਼ਨ ਬੜੇ ਹੀ ਯਾਦਗਾਰ ਤਰੀਕੇ ਨਾਲ ਸਮਾਪਤ ਹੋਇਆ।
ਇਹ ਵੀ ਪੜ੍ਹੋ: 'ਕ੍ਰਿਸ਼ੀ ਜਾਗਰਣ' ਨੇ ਇੰਡੀਆ ਹੈਬੀਟੇਟ ਸੈਂਟਰ ਵਿਖੇ ਮਨਾਈ ਆਪਣੀ 26ਵੀਂ ਵਰ੍ਹੇਗੰਢ!
Summary in English: 27th Anniversary of Krishi Jagran, Watch highlights of the celebration