ਸਰਕਾਰ ਨੇ ਪਿਛਲੇ ਸਾਲ ਅਕਤੂਬਰ ਵਿੱਚ ਮਹਿੰਗਾਈ ਭੱਤਾ (DA Hike) ਨੂੰ 31% ਤਕ ਵਧਾ ਦਿੱਤਾ ਸੀ, ਜੱਦ ਕਿ ਨਵੰਬਰ ਦੇ ਮਹੀਨੇ ਵਿੱਚ ਕੇਂਦਰ ਸਰਕਾਰ ਨੇ ਵੇਜ ਰੇਟ ਇੰਡੈਕਸ (WRI) ਦੇ ਅਧਾਰ ਤੇ ਸੋਧ ਕੀਤਾ ਸੀ, ਜੋ ਅਧਾਰ 1963 ਤੋਂ 2016 = 100 ਸੀ 65=100 । ਇਸ ਦਾ ਮਤਲਬ ਇਹ ਹੈ ਕਿ ਹੁਣ ਡੀਏ ਕੈਲਕੂਲੇਸ਼ਨ (DA Calculation) ਦਾ ਤਰੀਕਾ ਬਦਲੇਗਾ , ਜਿਸਦੇ ਤਹਿਤ ਕਰਮਚਾਰੀਆਂ ਨੂੰ ਜਿਆਦਾ ਫਾਇਦਾ ਮਿੱਲ ਸਕਦਾ ਹੈ ।
ਵੇਜ ਰੇਟ ਇੰਡੈਕਸ (WRI) ਦੀ ਨਵੀ ਲੜੀ ਭਾਵ 2016=100 ਪੁਰਾਣੀ ਲੜੀ (1963-65=100) ਦੀ ਥਾਂ ਲੈਂਦੀ ਹੈ ਜੋ ਲਗਭਗ ਛੇ ਦਹਾਕੇ ਪੁਰਾਣੀ ਹੈ,ਇਸ ਵਿੱਚ ਉਦਯੋਗਾਂ ਦੀ ਸੰਖਿਆ, ਨਮੂਨੇ ਦੇ ਆਕਾਰ, ਚੁਣੇ ਹੋਏ ਉਦਯੋਗਾਂ ਦੇ ਅਧੀਨ ਕਿੱਤਿਆਂ ਦੇ ਸੰਦਰਭ ਵਿੱਚ ਦਾਇਰੇ ਅਤੇ ਕਵਰੇਜ ਨੂੰ ਵਧਾਇਆ ਗਿਆ ਹੈ।
ਅਧਾਰ 2016 =100 ਦੇ ਨਾਲ ਨਵੀ WRI ਲੱੜੀ ਹਰ ਸਾਲ 1 ਜਨਵਰੀ ਅਤੇ 1 ਜੁਲਾਈ ਨੂੰ ਬਿੰਦੂ-ਦਰ-ਬਿੰਦੂ ਛਿਮਾਹੀ ਆਧਾਰ 'ਤੇ ਸਾਲ ਵਿੱਚ ਦੋ ਵਾਰ ਸੰਕਲਿਤ ਕਿੱਤੀ ਜਾਵੇਗੀ ।
ਮਹਿੰਗਾਈ ਭਤੇ (Dearness Allowance) ਦੀ ਬੇਸਿਕ ਪੇਮੈਂਟ (Basic Payment)ਤਨਖਾਹ ਨਾਲ ਗੁਣਾ ਕਰਕੇ ਕੀਤੀ ਜਾਂਦੀ ਹੈ।ਮਹਿੰਗਾਈ ਭੱਤੇ (DA) ਦੀ ਗਣਨਾ ਦੇ ਅਨੁਸਾਰ, ਸਰਕਾਰ ਹਰ 6 ਮਹੀਨੇ ਜਾਂ ਇਸ ਤੋਂ ਬਾਅਦ ਡੀਏ ਨੂੰ ਬਦਲਦੀ ਰਹਿੰਦੀ ਹੈ, ਜਿਸ ਦੇ ਨਤੀਜੇ ਵਜੋਂ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਵਾਧਾ ਹੁੰਦਾ ਹੈ ਤਾਂ ਜੋ ਮਹਿੰਗਾਈ ਨਾਲ ਨਜਿੱਠਿਆ ਜਾ ਸਕੇ। ਪਿਛਲੇ ਸਾਲ ਅਕਤੂਬਰ ਵਿੱਚ ਡੀਏ ਨੂੰ 28 ਫੀਸਦੀ ਤੋਂ ਵਧਾ ਕੇ 31 ਫੀਸਦੀ ਕਰ ਦੀਤਾ ਗਿਆ ਸੀ।
ਡੀਏ (DA )ਨੂੰ ਵਧਾਕਰ 31 ਕਰਨ ਦੇ ਬਾਅਦ , ਹੁਣ ਕਰਮਚਾਰੀਆਂ ਨੂੰ 3% ਦੀ ਹੋਰ ਵਾਧੇ ਦੀ ਉਮੀਦ ਹੈ, ਜਿਸ ਤੋਂ ਡੀਏ 34% ਹੋ ਜਾਵੇਗਾ ।
ਇਹ ਵੀ ਪੜ੍ਹੋ : ਮੋਦੀ ਸਰਕਾਰ ਦਾ ਵੱਡਾ ਐਲਾਨ-ਹੁਣ ਬਿਲਕੁਲ ਘੱਟ ਆਵੇਗਾ ਬਿਜਲੀ ਦਾ ਬਿੱਲ
Summary in English: 7th Pay Commission Update: What will be the effect on Dearness Allowance due to change in base year?