Training Session: ਵੱਧ ਤੋਂ ਵੱਧ ਲੋਕ ਆਤਮ-ਨਿਰਭਰ ਬਣ ਸਕਣ, ਇਸ ਮੰਤਵ ਨਾਲ ਕ੍ਰਿਸ਼ੀ ਵਿਗਆਨ ਕੇਂਦਰ ਵੱਲੋਂ ਸਮੇਂ-ਸਮੇਂ 'ਤੇ ਕਿੱਤਾ ਮੁੱਖੀ ਸਿਖਲਾਈ ਕੋਰਸਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਸੀ ਲੜੀ 'ਚ 10 ਅਗਸਤ 2022 ਤੋਂ ਕ੍ਰਿਸ਼ੀ ਵਿਗਆਨ ਕੇਂਦਰ ਖੇੜੀ ਵਿਖੇ "ਬਾਗਬਾਨੀ ਫ਼ਸਲਾਂ ਦੀ ਪਨੀਰੀ ਦਾ ਉਤਪਾਦਨ" ਵਿਸ਼ੇ 'ਤੇ ਪੰਜ-ਰੋਜ਼ਾ ਕਿੱਤਾ ਮੁੱਖੀ ਸਿਖਲਾਈ ਕੋਰਸ ਸ਼ੁਰੂ ਹੋਣ ਜਾ ਰਿਹਾ ਹੈ। ਆਓ ਜਾਣਦੇ ਹਾਂ ਇਸ ਸਿਖਲਾਈ ਕੋਰਸ 'ਚ ਸਿਖਿਆਰਥੀਆਂ ਲਈ ਕਿ ਕੁਝ ਖ਼ਾਸ ਰਹਿਣ ਵਾਲਾ ਹੈ।
Krishi Vigyan Kendra: ਸਮੇਂ ਦੀ ਲੋੜ ਅਨੁਸਾਰ ਅੱਜਕੱਲ ਹਰ ਕੋਈ ਖੇਤੀ ਵੱਲ ਪਰਤ ਰਿਹਾ ਹੈ। ਅਜਿਹੇ 'ਚ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਬਹੁਤ ਵੱਡੀ ਤੇ ਅਹਿਮ ਭੂਮਿਕਾ ਰਹਿੰਦੀ ਹੈ। ਦੱਸ ਦੇਈਏ ਕਿ ਕ੍ਰਿਸ਼ੀ ਵਿਗਆਨ ਕੇਂਦਰ ਵੱਲੋਂ ਸਮੇਂ-ਸਮੇਂ 'ਤੇ ਕਿੱਤਾ ਮੁੱਖੀ ਸਿਖਲਾਈ ਕੋਰਸਾਂ ਦਾ ਆਯੋਜਨ ਕੀਤਾ ਜਾਂਦਾ ਹੈ। ਜਿਸ ਤੋਂ ਬੇਰੋਜ਼ਗਾਰ ਪੇਂਡੂ ਨੌਜਵਾਨ, ਕਿਸਾਨ ਵੀਰ ਅਤੇ ਬੀਬੀਆਂ ਸਿਖਲਾਈ ਲੈ ਕੇ ਆਤਮ-ਨਿਰਭਰ ਬਣਦੇ ਹਨ। ਇਸੀ ਲੜੀ ਨੂੰ ਅੱਗੇ ਤੋਰਦਿਆਂ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਵਿਖੇ "ਬਾਗਬਾਨੀ ਫ਼ਸਲਾਂ ਦੀ ਪਨੀਰੀ ਦਾ ਉਤਪਾਦਨ" ਵਿਸ਼ੇ 'ਤੇ ਪੰਜ-ਰੋਜ਼ਾ ਕਿੱਤਾ ਮੁੱਖੀ ਸਿਖਲਾਈ ਕੋਰਸ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਪੰਜ-ਰੋਜ਼ਾ ਕਿੱਤਾ ਮੁੱਖੀ ਸਿਖਲਾਈ ਕੋਰਸ
ਦੱਸ ਦੇਈਏ ਕਿ ਇਹ ਸਿਖਲਾਈ ਕੋਰਸ 10 ਤੋਂ 17 ਅਗਸਤ, 2022 ਤੱਕ ਚੱਲੇਗਾ ਅਤੇ ਇਸ ਵਿਚ ਸਬਜ਼ੀਆਂ ਅਤੇ ਫੁੱਲਾਂ ਦੀ ਪਨੀਰੀ ਦੇ ਨਾਲ-ਨਾਲ ਫਲਦਾਰ ਬੂਟਿਆਂ ਦੀ ਪਿਉਂਦ ਕਰਨ ਦੇ ਤਰੀਕਿਆਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ।
ਪੀਏਯੂ ਲੁਧਿਆਣਾ ਦੇ ਮਾਹਿਰ ਕਰਣਗੇ ਵਿਚਾਰ ਸਾਂਝੇ
"ਬਾਗਬਾਨੀ ਫ਼ਸਲਾਂ ਦੀ ਪਨੀਰੀ ਦਾ ਉਤਪਾਦਨ" ਸਿਖਲਾਈ ਕੋਰਸ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਅਤੇ ਪੀਏਯੂ ਲੁਧਿਆਣਾ ਦੇ ਮਾਹਿਰ ਸੰਬੰਧਿਤ ਵਿਸ਼ੇ 'ਤੇ ਆਪਣੇ ਵਿਚਾਰ ਸਾਂਝੇ ਕਰਣਗੇ। ਇਸ ਕੋਰਸ ਦੌਰਾਨ ਸਿਖਆਰਥੀਆਂ ਨਾਲ ਲੋੜੀਂਦੀ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਣਗੀਆਂ, ਜੋ ਹੇਠਾਂ ਲਿਖੀਆਂ ਹਨ:
● ਫ਼ਲਦਾਰ ਬੂਟਿਆਂ ਦੀ ਪਨੀਰੀ
● ਸਬਜ਼ੀਆਂ ਦੀ ਪਨੀਰੀ
● ਗਰਮੀਆਂ/ਸਰਦੀਆਂ ਵਿੱਚ ਸਾਂਭ ਸੰਭਾਲ
● ਬਿਮਾਰੀਆਂ ਤੋਂ ਬਚਾਅ
● ਸਿਖਆਰਥੀਆਂ ਨੂੰ ਪ੍ਰੈਕਟੀਕਲ ਗਿਆਨ
● ਸੰਬੰਧਿਤ ਨਰਸਰੀਆਂ ਦਾ ਟੂਰ
● ਆਰਥਿਕ ਅਤੇ ਹੋਰ ਸੁਵਿਧਾਵਾਂ
ਇਹ ਵੀ ਪੜ੍ਹੋ: ਵੈਟਨਰੀ ਯੂਨੀਵਰਸਿਟੀ ਦਾ ਉਪਰਾਲਾ, ਮਾਡਲ ਪ੍ਰਦਰਸ਼ਨੀ ਰਾਹੀਂ ਝੀਂਗਾ ਪਾਲਣ ਨੂੰ ਹੁਲਾਰਾ
ਕੋਰਸ ਨਾਲ ਜੁੜੀ ਲੋੜੀਂਦੀ ਜਾਣਕਰੀ ਤੇ ਦਸਤਾਵੇਜ਼
● ਇੱਛੁਕ ਸਿਖਆਰਥੀ 10 ਅਗਸਤ 2022 ਨੂੰ ਕ੍ਰਿਸ਼ੀ ਵਿਗਆਨ ਕੇਂਦਰ ਖੇੜੀ ਪਹੁੰਚਣ।
● ਆਪਣਾ ਆਧਾਰ ਕਾਰਡ ਜਾਂ ਕੋਈ ਵੀ ਪਹਿਚਾਣ ਪੱਤਰ ਦੀ ਫੋਟੋਕਾਪੀ।
● ਇਸ ਤੋਂ ਇਲਾਵਾ ਪਾਸਪੋਰਟ ਸਾਈਜ ਫੋਟੋ।
● ਇਸ ਕੋਰਸ ਦੀ 50/- ਰੁਪਏ ਫੀਸ ਲਗੇਗੀ।
● ਬੀਬੀਆਂ ਤੋਂ ਕੋਈ ਫੀਸ ਨਹੀ ਵਸੂਲੀ ਜਾਏਗੀ।
● ਅਨੁਸੂਚਿਤ ਜਾਤੀ ਦੇ ਸਿਖਿਆਰਥੀਆਂ ਨੂੰ ਪਹਿਲ ਦਿੱਤੀ ਜਾਵੇਗੀ।
● ਸਫਲਤਾ ਪੂਰਵਕ ਕੋਰਸ ਪੂਰਾ ਕਰਨ ਵਾਲੇ ਸਿਖਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ।
ਵਧੇਰੇ ਜਾਣਕਾਰੀ ਲਈ ਇਸ ਨੰਬਰ 'ਤੇ ਕਰੋ ਸੰਪਰਕ
ਟਰੇਨਿੰਗ ਵਿੱਚ ਰਜਿਸਟ੍ਰੇਸ਼ਨ ਕਰਵਾਉਣ ਲਈ ਡਾ. ਰਵਿੰਦਰ ਕੌਰ, ਸਹਾਇਕ ਪ੍ਰੋਫੈਸਰ, ਕ੍ਰਿਸ਼ੀ ਵਿਗਆਨ ਕੇਂਦਰ, ਖੇੜੀ ਨਾਲ 9463066782 ਨੰਬਰ ਤੇ ਤੁਰੰਤ ਸੰਪਰਕ ਕਰੋ।
Summary in English: A five-day training course on “Seed Production of Horticultural Crops” For more information contact