ਕਿਸਾਨਾਂ ਨੂੰ ਹੋਵੇਗਾ ਮੁਨਾਫ਼ਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਤਿਆਰ ਕੀਤਾ ਬਿਹਤਰ ਗੁਣਵੱਤਾ ਵਾਲਾ ਕੇਲੇ ਦਾ ਪੌਦਾ...
ਅੰਮ੍ਰਿਤਸਰ ਸਤਿਥ ਪੰਜਾਬ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ (Guru Nanak Dev University) ਨੇ ਪੰਜਾਬ `ਚ ਕੇਲੇ ਦੀ ਕਾਸ਼ਤ (Banana Cultivation) ਨੂੰ ਸੰਭਵ ਬਣਾਉਣ ਲਈ ਤੇ ਇਸਨੂੰ ਉਤਸ਼ਾਹਿਤ ਕਰਨ ਲਈ ਬਿਹਤਰ ਗੁਣਵੱਤਾ ਵਾਲਾ ਕੇਲੇ ਦਾ ਪੌਦਾ ਤਿਆਰ ਕੀਤਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਤੀਬਾੜੀ ਵਿਭਾਗ (Department of Agriculture) ਵੱਲੋਂ ਸਮੇਂ ਸਮੇਂ `ਤੇ ਬਹੁਤ ਸਾਰੀਆਂ ਖੋਜਾਂ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਦੀਆਂ ਇਹ ਖੋਜਾਂ ਕਿਸਾਨਾਂ ਦੀ ਖੇਤੀ ਨੂੰ ਹੋਰ ਵਧੀਆ ਬਣਾਉਣ `ਚ ਤੇ ਉਨ੍ਹਾਂ ਦੀਆਂ ਆਮਦਨ ਵਧਾਉਣ `ਚ ਸਹਾਇਕ ਸਿੱਧ ਹੁੰਦੀਆਂ ਹਨ।
ਤੁਹਾਨੂੰ ਦੱਸ ਦੇਈਏ ਕਿ ਜੀ.ਐਨ.ਡੀ.ਯੂ ਵੱਲੋਂ ਕੀਤੀਆਂ ਗਈਆਂ ਖੋਜਾਂ `ਚ ਹੁਣ ਮੌਸਮ ਅਨੁਕੂਲ ਕੇਲੇ ਦਾ ਪੌਦਾ ਵੀ ਸ਼ਾਮਲ ਹੋ ਗਿਆ ਹੈ। ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨੇ ਇਹ ਖੋਜ ਟਿਸ਼ੂ ਕਲਚਰ ਤਕਨਾਲੋਜੀ (Tissue culture technology) ਰਾਹੀਂ ਕੀਤੀ ਹੈ। ਉਨ੍ਹਾਂ ਅੱਗੇ ਵੀ ਇਸ ਤਕਨੀਕ ਨੂੰ ਆਪਣਾ ਕੇ ਕਈ ਕਾਢਾਂ ਕੀਤੀਆਂ ਹਨ, ਜੋ ਖੇਤੀ `ਚ ਲਾਭਕਾਰੀ ਸਾਬਤ ਹੋਈਆਂ ਹਨ।
ਪੰਜਾਬ `ਚ ਕੇਲੇ ਦੀ ਖ਼ਪਤ ਬਹੁਤ ਜ਼ਿਆਦਾ ਹੈ। ਇਸਦੇ ਨਾਲ ਹੀ ਕੇਲੇ ਦੇ ਉਤਪਾਦਨ 'ਚ ਦੇਸ਼ ਦਾ ਸਭ ਤੋਂ ਜ਼ਿਆਦਾ ਹਿੱਸਾ ਹੈ। ਭਾਰਤ ਤੋਂ ਕੇਲੇ ਨੂੰ ਵੱਡੀ ਮਾਤਰਾ 'ਚ ਦੁਨੀਆ ਦੇ ਵੱਖੋ ਵੱਖਰੇ ਦੇਸ਼ਾਂ `ਚ ਨਿਰਯਾਤ ਵੀ ਕੀਤਾ ਜਾਂਦਾ ਹੈ। ਅਜਿਹੇ 'ਚ ਜੇਕਰ ਪੰਜਾਬ 'ਚ ਕੇਲੇ ਦੀ ਖੇਤੀ ਸ਼ੁਰੂ ਹੋ ਜਾਂਦੀ ਹੈ ਤਾਂ ਇਸ ਦਾ ਸਿੱਧਾ ਲਾਭ ਸੂਬੇ ਦੇ ਕਿਸਾਨਾਂ ਨੂੰ ਮਿਲੇਗਾ।
ਇਹ ਵੀ ਪੜ੍ਹੋ : ਡਾ. ਪੀ ਐਨ ਦਿਵੇਦੀ ਵੈਟਨਰੀ ਯੂਨੀਵਰਸਿਟੀ ਤੋਂ ਹੋਏ ਸੇਵਾ ਮੁਕਤ
ਪੰਜਾਬ `ਚ ਕੇਲੇ ਦੀ ਖੇਤੀ ਨਹੀਂ ਹੁੰਦੀ ਹੈ। ਹਾਲਾਂਕਿ, ਕਿਸਾਨ ਹੁਣ ਕੁਝ ਥਾਵਾਂ ’ਤੇ ਕੇਲੇ ਦੇ ਪੌਦੇ ਲਗਾ ਰਹੇ ਹਨ ਪਰ ਉਨ੍ਹਾਂ ਤੋਂ ਚੰਗੀ ਕੁਆਲਿਟੀ (Quality) ਦੇ ਕੇਲੇ ਪੈਦਾ ਨਹੀਂ ਹੋ ਰਹੇ। ਇਸੇ ਕਾਰਨ ਜੀਐਨਡੀਯੂ (GNDU) `ਚ ਕੇਲੇ ਦੀ ਬਿਹਤਰ ਗੁਣਵੱਤਾ ਤੇ ਇਸ ਨੂੰ ਅੰਮ੍ਰਿਤਸਰ ਦੇ ਮੌਸਮ ਤੇ ਮਿੱਟੀ ਦੇ ਅਨੁਕੂਲ ਬਣਾਉਣ 'ਤੇ ਕੰਮ ਕੀਤਾ ਜਾ ਰਿਹਾ ਹੈ। ਹੁਣ ਜਲਦੀ ਹੀ ਪੰਜਾਬ ਦੇ ਕਿਸਾਨ ਵੀ ਚੰਗੀ ਗੁਣਵੱਤਾ ਵਾਲੇ ਕੇਲੇ ਦੀ ਕਾਸ਼ਤ ਕਰ ਪਾਉਣਗੇ ਤੇ ਚੰਗਾ ਮੁਨਾਫ਼ਾ ਕਮਾ ਪਾਉਣਗੇ।
ਇਹ ਵੀ ਪੜ੍ਹੋ : ਸਬਜ਼ੀਆਂ ਦੇ ਕੇਲੇ ਦੀਆਂ ਇਹ 5 ਹਾਈਬ੍ਰਿਡ ਕਿਸਮਾਂ ਉਗਾਓ, ਹਰ ਸੀਜ਼ਨ ਹੋਵੇਗੀ ਮੋਟੀ ਕਮਾਈ
Summary in English: A new option in agriculture for farmers, now there will be banana cultivation in Punjab as well