ਪੰਜਾਬ ਦੇ ਕਿਸਾਨਾਂ ਅਤੇ ਖੇਤ ਮਜ਼ਦੂਰ ਕਮਿਸ਼ਨ ਨੇ ਕਿਸਾਨਾਂ ਲਈ ਬਦਲਵੇਂ ਰਾਹ ਤਲਾਸ਼ਣ ਅਤੇ ਨਵੀਆਂ ਨੀਤੀਆਂ ਘੜਨ ਦਾ ਫੈਸਲਾ ਕੀਤਾ ਹੈ। ਜਿਸਦੇ ਚਲਦਿਆਂ ਕਿਸਾਨਾਂ ਤੇ ਖੇਤ ਮਜ਼ਦੂਰ ਕਮਿਸ਼ਨ ਵੱਲੋਂ 5 ਦਸੰਬਰ ਨੂੰ ਰਾਊਂਡ ਟੇਬਲ ਮੀਟਿੰਗ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਮੀਟਿੰਗ `ਚ ਕਈ ਖੇਤੀ ਵਿਗਿਆਨੀਆਂ, ਨੀਤੀ ਮਾਹਿਰਾਂ ਤੇ ਕਿਸਾਨਾਂ ਨੂੰ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਹੈ।
ਇਸ ਰਾਉਂਡ ਟੇਬਲ ਮੀਟਿੰਗ ਦਾ ਮੁਖ ਮੰਤਵ ਸੂਬੇ `ਚ ਖੇਤੀਬਾੜੀ ਦੇ ਵਿਕਾਸ ਦੇ ਮਾਰਗ ਨੂੰ ਮੁੜ ਲੀਹਾਂ 'ਤੇ ਲਿਆਉਣਾ ਹੈ। ਇਸ ਉਦੇਸ਼ ਦੇ ਨਾਲ ਖੇਤ ਮਜ਼ਦੂਰ ਕਮਿਸ਼ਨ ਨੇ ਨਵੀਂ ਖੇਤੀ ਨੀਤੀ ਬਣਾਉਣ ਲਈ ਖੇਤੀ ਵਿਗਿਆਨੀਆਂ, ਨੀਤੀ ਮਾਹਿਰਾਂ, ਕਿਸਾਨਾਂ ਅਤੇ ਹੋਰ ਹਿੱਸੇਦਾਰਾਂ ਨਾਲ ਸੰਪਰਕ ਵੀ ਕੀਤਾ ਹੈ। ਕਮਿਸ਼ਨ ਨੇ ਉਨ੍ਹਾਂ ਨੂੰ ਰਾਊਂਡ ਟੇਬਲ ਮੀਟਿੰਗ ਲਈ ਵੀ ਸੱਦਾ ਦਿੱਤਾ ਹੈ।
ਇਸ ਰਾਊਂਡ ਟੇਬਲ ਮੀਟਿੰਗ ਦਾ ਨਾਮ, ''ਪੰਜਾਬ ਦਾ ਬਦਲਵਾਂ ਖੇਤੀ ਵਿਕਾਸ ਮਾਡਲ: ਕੁਝ ਕੁਝ ਨੀਤੀ ਸੰਬੰਧੀ ਵਿਚਾਰ'' ਰੱਖਿਆ ਗਿਆ ਹੈ। ਇਹ ਰਾਊਂਡ ਟੇਬਲ ਮੀਟਿੰਗ 5 ਦਸੰਬਰ ਨੂੰ ਮੋਹਾਲੀ ਵਿਖੇ ਹੋਣ ਜਾ ਰਹੀ ਹੈ। ਪ੍ਰਸਤਾਵਿਤ ਨੀਤੀ ਨੂੰ ਸਾਰਿਆਂ ਲਈ ਸਵੀਕਾਰਯੋਗ ਬਣਾਉਣ ਲਈ ਖੇਤੀਬਾੜੀ ਨਾਲ ਸਬੰਧਤ ਲੋਕਾਂ ਨੂੰ ਇਹ ਮੀਟਿੰਗ `ਚ ਹਿੱਸਾ ਲੈਣ ਲਈ ਕਿਹਾ ਜਾ ਰਿਹਾ ਹੈ। ਇਸਦੇ ਨਾਲ ਹੀ ਫੋਕਸ ਦੀ ਲੋੜ ਵਾਲੇ ਮੁੱਦਿਆਂ 'ਤੇ ਇੱਕ ਸਾਰ ਤਿਆਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਇੱਕ ਲੱਖ ਤੋਂ ਵੱਧ ਕਿਸਾਨਾਂ ਨੇ ਚੁੱਕਿਆ ਇਸ ਸਕੀਮ ਦਾ ਲਾਭ, ਜਾਣੋ ਇਸ ਸਕੀਮ ਬਾਰੇ
ਖੇਤ ਮਜ਼ਦੂਰ ਕਮਿਸ਼ਨ ਦੇ ਚੇਅਰਮੈਨ ਸੁਖਪਾਲ ਸਿੰਘ ਦਾ ਕਹਿਣਾ ਹੈ ਕਿ ਉਹ ਕੁਦਰਤੀ ਸਰੋਤਾਂ ਦੀ ਸਹੀ ਵਰਤੋਂ ਤੇ ਵਾਤਾਵਰਣ ਸੰਬੰਧੀ ਚਿੰਤਾਵਾਂ ਨੂੰ ਦੇਖਦੇ ਹੋਏ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਮੁਨਾਫ਼ੇ ਨੂੰ ਵਧਾਉਣ 'ਤੇ ਕੇਂਦਰਿਤ ਖੇਤੀ ਨੀਤੀ ਤਿਆਰ ਕਰਨਾ ਚਾਹੁੰਦੇ ਹਨ। ਅਜਿਹੀ ਨੀਤੀ ਬਣਾਉਣ ਲਈ ਤੇ ਕਮਿਸ਼ਨ ਨੂੰ ਜਾਗਰੂਕ ਕਰਨ ਲਈ ਹਿੱਸੇਦਾਰਾਂ ਨਾਲ ਸੰਪਰਕ ਕੀਤਾ ਜਾਵੇਗਾ।
Summary in English: A round table meeting will be held on December 5 by the Farmers and Farm Labor Commission of Punjab