ਤਿਓਹਾਰਾਂ ਦੇ ਇਸ ਮੌਸਮ ‘ਚ ਜੇਕਰ ਤੁਸੀਂ ਸੋਨਾ ਖ਼ਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੇ ਲਈ ਵੱਡੀ ਖ਼ੁਸ਼ਖ਼ਬਰੀ ਹੈ। ਵੀਰਵਾਰ 7 ਅਕਤੂਬਰ ਨੂੰ ਸੋਨੇ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਰ ਦੇਖਣ ਨੂੰ ਮਿਲੀ ਹੈ। ਮਲਟੀ ਕਾਮੋਡਿਟੀ ਐਕਸਚੇਂਜ ‘ਤੇ ਸੋਨੇ ਦੀਆਂ ਕੀਮਤਾਂ ‘ਚ 82 ਰੁਪਏ ਯਾਨਿ 0.17 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਅੱਜ ਸੋਨੇ ਦੀ ਕੀਮਤ 46,825 ਰੁਪਏ ਪ੍ਰਤੀ 10 ਗ੍ਰਾਮ ਚੱਲ ਰਹੀ ਹੈ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਕਾਫ਼ੀ ਘੱਟ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਸੋਨੇ ਦੀਆਂ ਕੀਮਤਾਂ ਵਿੱਚ 9300 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਚਾਂਦੀ ਹੋਈ ਮਹਿੰਗੀ
ਜੇਕਰ ਗੱਲ ਚਾਂਦੀ ਦੀ ਕੀਤੀ ਜਾਏ ਤਾਂ ਚਾਂਦੀ ਦੀਆਂ ਕੀਮਤਾਂ ਵਿੱਚ ਅੱਜ 37 ਰੁਪਏ ਯਾਨਿ 0.06 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਚਾਂਦੀ 61,040 ਰੁਪਏ ‘ਤੇ ਕਾਰੋਬਾਰ ਕਰ ਰਹੀ ਹੈ।
ਤੁਹਾਡੇ ਸ਼ਹਿਰ ‘ਚ ਕੀ ਹੈ ਕੀਮਤ?
ਗੁੱਡ ਰਿਟਰਨਜ਼ ਵੈੱਬਸਾਈਟ ਦੇ ਮੁਤਾਬਕ ਭਾਰਤ ‘ਚ ਵੀਰਵਾਰ ਨੂੰ ਸੋਨਾ (24 ਕੈਰੇਟ) 46,680 ਰੁਪਏ ਪ੍ਰਤੀ 10 ਗ੍ਰਾਮ ‘ਤੇ ਵਿਕ ਰਿਹਾ ਹੈ। ਗੱਲ ਚੰਡੀਗੜ੍ਹ ਦੀ ਕੀਤੀ ਜਾਏ ਤਾਂ ਇੱਥੇ 24 ਕੈਰੇਟ ਸੋਨਾ 46,900 ਰੁਪਏ ਪ੍ਰਤੀ 10 ਗ੍ਰਾਮ ਦੇ ਹਿਸਾਬ ਨਾਲ ਵਿਕ ਰਿਹਾ ਹੈ। ਚਾਂਦੀ ਕੱਲ ਦੇ ਕਾਰੋਬਾਰੀ ਭਾਅ ਤੋਂ 100 ਰੁਪਏ ਦੀ ਤੇਜ਼ੀ ਨਾਲ 60,700 ਰੁਪਏ ਪ੍ਰਤੀ ਕਿੱਲੋਗ੍ਰਾਮ ‘ਤੇ ਵਿਕ ਰਹੀ ਹੈ। ਨਵੀਂ ਦਿੱਲੀ ਤੇ ਮੁੰਬਈ ‘ਚ 10 ਗ੍ਰਾਮ 22 ਕੈਰੇਟ ਸੋਨਾ 45,750 ਰੁਪਏ ਤੇ 45,680 ਰੁਪਏ ‘ਤੇ ਵਿਕ ਰਿਹਾ ਹੈ। ਵੈੱਬਸਾਈਟ ਦੇ ਮੁਤਾਬਕ ਚੇਨਈ ;ਚ ਸੋਨਾ 43,920 ਰੁਪਏ ਦੀ ਕੀਮਤ ‘ਤੇ ਵਿਕ ਰਿਹਾ ਹੈ। ਜਦਕਿ ਦਿੱਲੀ ‘ਚ 10 ਗ੍ਰਾਮ 24 ਕੈਰੇਟ ਸੋਨਾ 49,910 ਰੁਪਏ ਤੇ ਮੁੰਬਈ ‘ਚ 46,680 ਰੁਪਏ ‘ਚ ਵਿਕ ਰਿਹਾ ਹੈ। ਚੇਨਈ ‘ਚ ਅੱਜ ਸਵੇਰੇ ਸੋਨਾ 47,910 ਰੁਪਏ ‘ਤੇ ਖੁੱਲਿਆ। ਕੋਲਕਾਤਾ ਵਿੱਚ ਸੋਨੇ ਦੀ ਕੀਮਤ 48,700 ਰੁਪਏ ਪ੍ਰਤੀ 10 ਗ੍ਰਾਮ ਹੈ।
ਇੱਕ ਮਿਸਡ ਕਾਲ ਨਾਲ ਪਤਾ ਲਾਓ ਸੋਨੇ ਦਾ ਰੇਟ
ਹੁਣ ਤੁਸੀਂ ਅਸਾਨੀ ਨਾਲ ਘਰ ਬੈਠੇ ਹੀ ਸੋਨੇ ਚਾਂਦੀ ਦੀਆਂ ਕੀਮਤਾਂ ਦੀ ਜਾਣਕਾਰੀ ਹਾਸਲ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ 8955664433 ਨੰਬਰ ‘ਤੇ ਮਿਸਡ ਕਾਲ ਦੇਣੀ ਹੈ, ਤੇ ਤੁਹਾਡੇ ਫ਼ੋਨ ‘ਤੇ ਸਿੱਧਾ ਮੈਸੇਜ ਆਵੇਗਾ। ਜਿਸ ਵਿੱਚ ਤੁਸੀਂ ਸੋਨੇ ਚਾਂਦੀ ਦੀਆਂ ਤਾਜ਼ੀਆਂ ਕੀਮਤਾਂ ਬਾਰੇ ਜਾਣ ਸਕਦੇ ਹੋ।
ਇਸ ਤਰ੍ਹਾਂ ਪਰਖੋ ਸੋਨੇ ਦੀ ਸ਼ੁੱਧਤਾ
ਦੱਸ ਦਈਏ ਕਿ ਜੇਕਰ ਤੁਸੀਂ ਸੋਨੇ ਦੀ ਸ਼ੁੱਧਤਾ ਚੈੱਕ ਕਰਨਾ ਚਾਹੁੰਦੇ ਹੋ ਤਾਂ ਇਸ ਦੇ ਲਈ ਸਰਕਾਰ ਵੱਲੋਂ ਇੱਕ ਐਪ ਬਣਾਈ ਗਈ ਹੈ। ਤੁਸੀਂ ਗੂਗਲ ਪਲੇ ਸਟੋਰ ‘ਤੇ ਜਾ ਕੇ ਇਸ ਬਿਸ ਕੇਅਰ ਨਾਂਅ ਦੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਇਹ ਐਪ ਗਾਹਕ ਨੂੰ ਸੋਨੇ ਦੀ ਸ਼ੁੱਧਤਾ ਦੀ ਜਾਂਚ ਕਰਨ ‘ਚ ਮਦਦ ਕਰਦੀ ਹੈ। ਇਸ ਦੇ ਨਾਲ ਹੀ ਇਸ ਐਪ ਦੇ ਜ਼ਰੀਏ ਤੁਸੀਂ ਆਪਣੇ ਖ਼ਰੀਦੇ ਗਏ ਸੋਨੇ ਨਾਲ ਸਬੰਧਤ ਕਿਸੇ ਵੀ ਸ਼ਿਕਾਇਤ ਨੂੰ ਦਰਜ ਕਰਵਾ ਸਕਦੇ ਹੋ।
ਇਹ ਵੀ ਪੜ੍ਹੋ : ਬੱਕਰੀ ਪਾਲਣ ਲੋਨ ਸਕੀਮ 2021: ਆਨਲਾਈਨ ਅਰਜ਼ੀ ਫਾਰਮ
Summary in English: A sharp drop in the price of gold, find out the price in your city