CM Yogshala: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਵਾਸੀਆਂ ਲਈ ਵੱਡਾ ਐਲਾਨ ਕੀਤਾ ਗਿਆ ਹੈ। ਦਰਅਸਲ, ਸਿਹਤਮੰਦ ਅਤੇ ਖੁਸ਼ਹਾਲ ਪੰਜਾਬ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੀਂ ਪਹਿਲ ਸ਼ੁਰੂ ਕੀਤੀ ਗਈ ਹੈ, ਜਿਸਦੇ ਤਹਿਤ ਪੰਜਾਬ `ਚ ਯੋਗਾ ਦੇ ਘੱਟ ਰਹੇ ਰੁਝਾਨ ਤੇ ਇਸਦੇ ਫਾਇਦਿਆਂ ਨੂੰ ਦੇਖਦੇ ਹੋਏ ਸਰਕਾਰ ਵੱਲੋਂ 'ਯੋਗਸ਼ਾਲਾ' ਸ਼ੁਰੂ ਕਰਨ ਦਾ ਟੀਚਾ ਮਿਥਿਆ ਗਿਆ ਹੈ।
ਦਿੱਲੀ ਦੀ "ਸੀਐੱਮ ਯੋਗਸ਼ਾਲਾ" ਹੁਣ ਪੰਜਾਬ 'ਚ ਵੀ ਦੇਖਣ ਨੂੰ ਮਿਲੇਗੀ। ਜੀ ਹਾਂ, ਦਿੱਲੀ ਸਰਕਾਰ ਵਾਂਗ ਹੁਣ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਸੂਬੇ ਵਿੱਚ 'ਸੀਐੱਮ ਯੋਗਸ਼ਾਲਾ' ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਯੋਗਸ਼ਾਲਾ ਦੀ ਸ਼ੁਰੂਆਤ ਚਾਰ ਵੱਡੇ ਸ਼ਹਿਰਾਂ ਤੋਂ ਹੋਣ ਜਾ ਰਹੀ ਹੈ, ਜਿਸ ਵਿੱਚ ਅੰਮ੍ਰਿਤਸਰ, ਲੁਧਿਆਣਾ, ਫਗਵਾੜਾ ਤੇ ਪਟਿਆਲਾ ਸ਼ਾਮਿਲ ਹਨ।
ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ 4 ਸ਼ਹਿਰਾਂ ਤੋਂ ਬਾਅਦ ਪੂਰੇ ਸੂਬੇ ਦੇ ਲੋਕਾਂ ਨੂੰ ਇਸ ਸਹੁਲਤ ਦਾ ਫਾਇਦਾ ਮਿਲਣਾ ਸ਼ੁਰੂ ਹੋ ਜਾਵੇਗਾ। ਮੁੱਖ ਮੰਤਰੀ ਮਾਨ ਦਾ ਕਹਿਣਾ ਹੈ ਕਿ ਸੀਐੱਮ ਯੋਗਸ਼ਾਲਾ ਰਾਹੀਂ ਸੂਬੇ ਵਾਸੀਆਂ ਨੂੰ ਤੰਦਰੁਸਤ-ਸਿਹਤਮੰਦ ਤੇ ਹੱਸਦਾ ਵੱਸਦਾ ਬਣਾਉਣ ਦਾ ਉਪਰਾਲਾ ਮਿਥਿਆ ਗਿਆ ਹੈ।
ਇਹ ਵੀ ਪੜ੍ਹੋ : Wheat Procurement: ਪੰਜਾਬ 'ਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ, 31 ਮਈ ਤੱਕ ਰਹੇਗੀ ਜਾਰੀ
ਮੁੱਖ ਮੰਤਰੀ ਮਾਨ ਵੱਲੋਂ ਅਪੀਲ
ਯੋਗ ਦੀ ਮਹੱਤਤਾ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਯੋਗਾ ਸਰੀਰਕ ਤੰਦਰੁਸਤੀ ਅਤੇ ਮਨ ਨੂੰ ਮਜ਼ਬੂਤ ਰੱਖਦਾ ਹੈ। ਉਨ੍ਹਾਂ ਕਿਹਾ ਕਿ ਯੋਗਾ ਸਾਡੇ ਦੇਸ਼ ਦੀ ਪਰੰਪਰਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਭਰ ਵਿੱਚ ਯੋਗ ਨੂੰ ਅਪਣਾਇਆ ਜਾ ਰਿਹਾ ਹੈ, ਪਰ ਇਹ ਸਾਡੀ ਜ਼ਿੰਦਗੀ ਵਿੱਚੋਂ ਯੋਗ ਅਲੋਪ ਹੁੰਦਾ ਜਾ ਰਿਹਾ ਹੈ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਯੋਗ ਪ੍ਰਤੀ ਲੋਕਾਂ ਨੂੰ ਜਾਗਰੁਕ ਕਰਦਿਆਂ ਵੱਧ ਤੋਂ ਵੱਧ ਯੋਗ ਕਲਾਸਾਂ ਦਾ ਹਿੱਸਾ ਬਣਨ ਦੀ ਅਪੀਲ ਵੀ ਕੀਤੀ।
ਯੋਗ ਦੀ ਮਹੱਤਤਾ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਯੋਗਾ ਸਰੀਰਕ ਤੰਦਰੁਸਤੀ ਅਤੇ ਮਨ ਨੂੰ ਸ਼ਾਂਤ ਅਤੇ ਮਜ਼ਬੂਤ ਰੱਖਦਾ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਵੀ ਰੋਜ਼ਾਨਾ ਸਵੇਰੇ ਯੋਗਾ ਕਰਦੇ ਹਨ ਅਤੇ ਲੋਕਾਂ ਨੂੰ ਵੀ ਤਨ-ਮਨ ਦੀ ਤੰਦਰੁਸਤੀ ਲਈ ਯੋਗ ਅਪਨਾਉਣ ਦੀ ਅਪੀਲ ਕਰਦੇ ਹਨ।
ਇਹ ਵੀ ਪੜ੍ਹੋ : Good News! ਸਸਤਾ ਹੋਇਆ LPG Cylinder, ਹੁਣ ਦੇਣੇ ਪੈਣਗੇ ਸਿਰਫ ਇਨ੍ਹੇ ਰੁਪਏ
ਸੀਐੱਮ ਯੋਗਸ਼ਾਲਾ ਬਾਰੇ ਜਾਣਕਾਰੀ:
● ਇਸ ਮੁਹਿੰਮ ਦਾ ਮਕਸਦ ਸੂਬੇ ਦੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਹੈ।
● ਇਨ੍ਹਾਂ ਯੋਗਸ਼ਾਲਾਵਾਂ ਵਿੱਚ ਰੋਜਾਨਾ ਲੋਕਾਂ ਨੂੰ ਮੁਫਤ ਯੋਗ ਸਿੱਖਿਆ ਦਿੱਤੀ ਜਾਵੇਗੀ।
● ਸੂਬੇ ਦੇ 4 ਸ਼ਹਿਰਾਂ - ਅੰਮ੍ਰਿਤਸਰ, ਲੁਧਿਆਣਾ, ਫਗਵਾੜਾ ਤੇ ਪਟਿਆਲਾ ਤੋਂ ਸ਼ੁਰੂਆਤ।
● ਸਰਕਾਰ ਵੱਲੋਂ ਮੁਫ਼ਤ `ਚ ਯੋਗਾ ਇੰਸਟ੍ਰਕਟਰ (yoga instructor) ਦਿੱਤਾ ਜਾਵੇਗਾ।
● ਇਨ੍ਹਾਂ 4 ਸ਼ਹਿਰਾਂ ਤੋਂ ਬਾਅਦ ਜਲਦੀ ਹਰ ਮੁਹੱਲੇ ਵਿੱਚ ਸੀਐਮ ਯੋਗਸ਼ਾਲਾ ਦੀ ਹੋਵੇਗੀ ਸਥਾਪਨਾ।
Summary in English: A unique initiative of the Punjab government, "CM's Yogashala" will start soon in the state.