ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਅੰਡਰ-ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਕੋਰਸਾਂ ਵਿਚ ਵਿਦਿਅਕ ਵਰ੍ਹੇ 2021-22 ਲਈ ਦਾਖਲਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।ਡਾ. ਏ ਕੇ ਅਰੋੜਾ, ਕੰਟਰੋਲਰ ਪ੍ਰੀਖਿਆਵਾਂ ਨੇ ਦੱਸਿਆ ਕਿ ਵੈਟਨਰੀ ਵਿਗਿਆਨ, ਮੱਛੀ ਵਿਗਿਆਨ, ਡੇਅਰੀ ਤਕਨਾਲੋਜੀ ਅਤੇ ਬਾਇਓਤਕਨਾਲੋਜੀ ਦੇ ਕੋਰਸਾਂ ਸੰਬੰਧੀ ਆਨਲਾਈਨ ਅਰਜ਼ੀਆਂ ਦੀ ਮੰਗ ਕਰ ਲਈ ਗਈ ਹੈ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਦਾਖਲਾ ਪ੍ਰਕਿਰਿਆ, ਮਹੱਤਵਪੂਰਣ ਤਾਰੀਖ਼ਾਂ, ਫੀਸ, ਸੀਟਾਂ ਆਦਿ ਸੰਬੰਧੀ ਸਾਰੀ ਵਿਸਥਾਰਿਤ ਜਾਣਕਾਰੀ ਯੂਨੀਵਰਸਿਟੀ ਦੀ ਵੈਬਸਾਈਟ www.gadvasu.in ਤੇ ਪ੍ਰਾਸਪੈਕਟਸ ਅਤੇ ਫਾਰਮਾਂ ਦੇ ਰੂਪ ਵਿਚ ਮੁਹੱਈਆ ਕਰਵਾ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਬੈਚਲਰ ਆਫ ਵੈਟਨਰੀ ਸਾਇੰਸ ਅਤੇ ਬੈਚਲਰ ਆਫ ਫਿਸ਼ਰੀਜ਼ ਸਾਇੰਸ ਦਾ ਦਾਖਲਾ ਰਾਸ਼ਟਰੀ ਪ੍ਰੀਖਿਆ ਨੀਟ (ਯੂ ਜੀ)-2021 ਦੇ ਅੰਕਾਂ ਅਤੇ 10+2 ਮੈਡੀਕਲ ਦੀ ਮੈਰਿਟ ਦੇ ਅਨੁਸਾਰ ਹੋਵੇਗਾ।ਬੀ ਟੈਕ (ਡੇਅਰੀ ਤਕਨਾਲੋਜੀ) ਦਾ ਦਾਖਲਾ ਜੇ ਈ ਈ (ਮੇਨਜ਼)-2021 ਅਤੇ 10+2 ਨਾਨ-ਮੈਡੀਕਲ ਦੀ ਮੈਰਿਟ ਦੇ ਅਨੁਸਾਰ ਹੋਵੇਗਾ।ਬਾਇਓਤਕਨਾਲੋਜੀ ਵਾਸਤੇ ਨੀਟ (ਯੂ ਜੀ)-2021 ਦੇ ਅੰਕਾਂ ਅਤੇ 10+2 ਮੈਡੀਕਲ ਦੀ ਮੈਰਿਟ ਅਤੇ ਜੇ ਈ ਈ (ਮੇਨਜ਼)-2021 ਅਤੇ 10+2 ਨਾਨ-ਮੈਡੀਕਲ ਦੀ ਮੈਰਿਟ ਦੋਵਾਂ ਢੰਗਾਂ ਅਨੁਸਾਰ ਹੀ ਹੋਵੇਗਾ।ਉਮੀਦਵਾਰ ਵੈਬ ਲਿੰਕ https://gadvasu.fdsbase.com/ ਤੇ ਆਪਣੇ ਆਪ ਨੂੰ ਦਰਜ ਕਰਕੇ ਦਾਖਲਾ ਪੋਰਟਲ ਤਕ ਪਹੁੰਚ ਸਕਦਾ ਹੈ।ਜਿਥੇ ਫਾਰਮ ਖੋਲ੍ਹ ਕੇ ਉਮੀਦਵਾਰ ਆਪਣੀ ਪ੍ਰਕਿਰਿਆ ਪੂਰੀ ਕਰ ਸਕਦਾ ਹੈ।
ਡਾ. ਹਰਮਨਜੀਤ ਸਿੰਘ ਬਾਂਗਾ, ਰਜਿਸਟਰਾਰ ਨੇ ਜਾਣਕਾਰੀ ਦਿੱਤੀ ਕਿ ਵੈਟਨਰੀ ਸਾਇੰਸ ਕਾਲਜ ਅਤੇ ਫਿਸ਼ਰੀਜ ਕਾਲਜ ਵਿਚ ਦਾਖਲੇ ਸੰਬੰਧੀ ਕਿਸੇ ਮਾਨਤਾ ਪ੍ਰਾਪਤ ਬੋਰਡ ਜਾਂ ਯੂਨੀਵਰਸਿਟੀ ਤੋਂ 10+2 ਮੈਡੀਕਲ ਕੀਤੀ ਹੋਣੀ ਚਾਹੀਦੀ ਹੈ ਜਦਕਿ ਡੇਅਰੀ ਸਾਇੰਸ ਤੇ ਤਕਨਾਲੋਜੀ ਕੋਰਸਾਂ ਲਈ 10+2 ਨਾਨ-ਮੈਡੀਕਲ ਅਤੇ ਐਨੀਮਲ ਬਾਇਓਤਕਨਾਲੋਜੀ ਦੇ ਦਾਖਲੇ ਲਈ 10+2 ਮੈਡੀਕਲ ਜਾਂ 10+2 ਨਾਨ-ਮੈਡੀਕਲ ਯੋਗਤਾ ਹੋਣੀ ਜਰੂਰੀ ਹੈ।
ਅੰਡਰ-ਗ੍ਰੂੈਜੂਏਟ ਅਤੇ ਪੋਸਟ-ਗ੍ਰੈਜੂਏਟ ਕੋਰਸਾਂ ਲਈ ਬਿਨੈ-ਪੱਤਰ ਦੇਣ ਦੀ ਮਿਤੀ 06-09-2021 (ਬਿਨਾਂ ਲੇਟ ਫੀਸ ਤੋਂ) ਅਤੇ 20-09-2021 (ਲੇਟ ਫੀਸ ਨਾਲ) ਨਿਰਧਾਰਿਤ ਕੀਤੀ ਗਈ ਹੈ।ਪੋਸਟ ਗ੍ਰੈਜੂਏਟ ਕੋਰਸਾਂ ਲਈ ਪੰਜਾਬ ਅਤੇ ਚੰਡੀਗੜ੍ਹ ਦੇ ਵਸਨੀਕਾਂ ਵਾਸਤੇ ਭਾਰਤੀ ਖੇਤੀ ਖੋਜ ਪਰਿਸ਼ਦ ਦੇ ਇਮਤਿਹਾਨ ਏ ਆਈ ਈ ਈ ਏ-ਪੀ ਜੀ 2021 ਅਤੇ ਜੀ ਏ ਟੀ-ਬੀ - 2021 ਦੇ ਅੰਕਾਂ ਅਤੇ ਮੈਰਿਟ ਨੂੰ ਆਧਾਰ ਬਣਾਇਆ ਜਾਏਗਾ।
ਡਾ. ਬਾਂਗਾ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਸਾਰੇ ਕੋਰਸਾਂ ਨੂੰ ਕਰਨ ਉਪਰੰਤ ਸਰਕਾਰੀ ਅਤੇ ਨਿੱਜੀ ਅਦਾਰਿਆਂ ਵਿਚ ਰੁਜ਼ਗਾਰ ਦੇ ਬੜੇ ਚੰਗੇ ਮੌਕੇ ਉਪਲਬਧ ਹਨ।ਵਿਦਿਆਰਥੀ ਉੱਚ ਸਿੱਖਿਆ ਵੀ ਹਾਸਿਲ ਕਰ ਸਕਦੇ ਹਨ।ਉਨ੍ਹਾਂ ਕਿਹਾ ਕਿ ਵਿਦਿਆਰਥੀ ਸਾਰੀ ਜਾਣਕਾਰੀ ਯੂਨੀਵਰਸਿਟੀ ਦੀ ਵੈਬਸਾਈਟ ਤੋਂ ਪ੍ਰਾਪਤ ਕਰ ਸਕਦੇ ਹਨ ਅਤੇ ਲੋੜ ਪੈਣ ’ਤੇ ਰਜਿਸਟਰਾਰ ਦਫ਼ਤਰ ਦੇ ਫੋਨ ਨੰਬਰ- 0161-2553394 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Admission process started by Veterinary University