1. Home
  2. ਖਬਰਾਂ

ਕਿਸਾਨਾਂ ਨੂੰ ਸਲਾਹ, ਮੌਸਮ ਵਿਭਾਗ ਵੱਲੋਂ ਖੇਤੀਬਾੜੀ ਖੇਤਰ ਲਈ ਐਡਵਾਈਜ਼ਰੀ ਜਾਰੀ

ਪੰਜਾਬ ਦੇ ਕਿਸਾਨਾਂ ਨੂੰ ਪੇਸ਼ ਆ ਰਹੀਆਂ ਖੇਤੀ ਸੰਬੰਧੀ ਸਮੱਸਿਆ `ਤੋਂ ਨਜਿੱਠਣ ਲਈ ਮੌਸਮ ਵਿਭਾਗ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ।

 Simranjeet Kaur
Simranjeet Kaur
Crop Advisery And Plant Protection

Crop Advisery And Plant Protection

Agricultural Advice: ਮੌਸਮ ਵਿਭਾਗ ਵੱਲੋਂ ਪੰਜਾਬ ਦੇ ਕਿਸਾਨਾਂ ਲਈ ਨਵੀਂ ਐਡਵਾਈਜ਼ਰੀ ਜਾਰੀ ਹੋਈ ਹੈ। ਜਿਸ ਵਿੱਚ ਕਿਸਾਨਾਂ ਨੂੰ ਇਸ ਮੌਸਮ ਵਿੱਚ ਜਾਨਵਰਾਂ ਅਤੇ ਫਸਲਾਂ ਦੀ ਦੇਖਭਾਲ ਕਿਵੇਂ ਕਰੀਏ ਇਸ ਬਾਰੇ ਜ਼ਰੂਰੀ ਸਲਾਹ ਦਿੱਤੀ ਗਈ ਹੈ। ਦੱਸ ਦੇਈਏ ਕਿ ਇਹ ਐਡਵਾਈਜ਼ਰੀ ਕੱਲ ਤੱਕ ਯਾਨੀ 13 ਸਤੰਬਰ 2022 ਤੱਕ ਹੀ ਵੈਧ ਹੈ। ਆਓ ਜਾਣਦੇ ਹਾਂ ਕਿਸਾਨਾਂ ਲਈ ਜਾਰੀ ਹੋਈ ਇਸ ਐਡਵਾਈਜ਼ਰੀ ਦੀਆਂ ਖਾਸ ਗੱਲਾਂ...

ਪੰਜਾਬ ਦੇ ਕਿਸਾਨਾਂ ਲਈ ਐਡਵਾਈਜ਼ਰੀ:

ਝੋਨਾ:

●ਝੋਨੇ ਦੀ ਫ਼ਸਲ ਨੂੰ ਮਿਆਨ ਝੁਲਸ ਵਰਗੀ ਬਿਮਾਰੀ ਤੋਂ ਬਚਾਉਣ ਲਈ ਖੇਤ ਦੇ ਬੰਨ੍ਹਾਂ `ਤੋਂ ਰਹਿੰਦ-ਖੂਹੰਦ ਜਿਵੇਂ ਘਾਹ-ਫੂਸ ਨੂੰ ਹਟਾ ਦਵੋ।

●ਜੇਕਰ ਫਿਰ ਵੀ ਫ਼ਸਲ `ਚ ਬਿਮਾਰੀ ਦੇ ਲੱਛਣ ਦਿਖਾਈ ਦੇਣ ਤਾਂ ਪ੍ਰਤੀ ਏਕੜ 200 ਲੀਟਰ ਪਾਣੀ ਵਿੱਚ 150 ਮਿ.ਲੀ. ਪਲਸਰ (Pulsar), 26.8 ਗ੍ਰਾਮ ਐਪਿਕ, 80 ਗ੍ਰਾਮ ਨਟੀਵੋ (nativo) ਜਾਂ 200 ਮਿਲੀਲਿਟਰ ਅਮਿਸਟਰ ਟਾਪ (Amister Top) ਦੀ ਵਰਤੋਂ ਕਰ ਸਕਦੇ ਹੋ। 

● ਲੋੜ ਅਧਾਰਤ ਯੂਰੀਆ ਦੀ ਜਾਂਚ ਕਰਨ ਲਈ ਪੀਏਯੂ-ਪੱਤਾ ਰੰਗ ਚਾਰਟ ਦੀ ਵਰਤੋਂ ਕਰ ਸਕਦੇ। 

ਝੋਨੇ ਦੀ ਫ਼ਸਲ ਨੂੰ ਕੀੜੇ-ਮਕੌੜੇ ਤੋਂ ਬਚਾਉਣ ਲਈ ਸ਼ਾਮ ਨੂੰ ਸਾਰੇ ਛੇਕ ਬੰਦ ਕਰ ਦੋ ਅਤੇ ਅਗਲੇ ਦਿਨ 6 ਇੰਚ ਦੀ ਡੂੰਘਾਈ `ਚ ਕੀਤੇ ਹੋਏ ਛੇਕਾਂ `ਚ 10-10 ਗ੍ਰਾਮ ਜ਼ਿੰਕ ਫਾਸਫਾਈਡ (zinc phosphide) ਦਾ ਦਾਨਾ ਪਾਓ।

●ਜਦੋਂ 5 ਪੌਦਾ ਹੌਪਰ ਨਾਮਕ ਕੀੜੇ ਝੋਨੇ ਦੇ ਪਾਣੀ ਵਿੱਚ ਤੈਰਦੇ ਹਨ ਤਾਂ ਉਸ ਨੂੰ ਰੋਕਣ ਲਈ 94 ਮਿਲੀਲੀਟਰ ਪੈਕਸਾਲੋਨ, 10 ਐਸਸੀ (ਟ੍ਰਾਈਫਲੂਮੇਜ਼ੋਪਾਈਰਿਮ) ਜਾਂ 80 ਗ੍ਰਾਮ ਓਸ਼ੀਨ ਦਾ ਖੇਤ `ਚ ਛਿੜਕਾਅ ਕਰੋ।

ਕਪਾਹ:

● ਜੇਕਰ ਕਪਾਹ ਦੇ ਪੱਤੇ ਮੁੜੇ ਹੋਏ ਹੋਣ ਤਾਂ ਉਸ ਪੌਦੇ ਨੂੰ ਪੁੱਟੋ ਅਤੇ ਨਸ਼ਟ ਕਰੋ।

● ਜਦੋਂ ਚਿੱਟੀ ਮੱਖੀ ਦੀ ਆਬਾਦੀ ਆਰਥਿਕ ਥ੍ਰੈਸ਼ਹੋਲਡ ਪੱਧਰ (Economic threshold level) 'ਤੇ ਪਹੁੰਚ ਜਾਏ ਤਾਂ ਸਵੇਰੇ 10 ਵਜੇ `ਤੋਂ ਪਹਿਲਾ 400 ਮਿਲੀਲੀਟਰ ਸੇਫੀਨਾ, 50 ਡੀਸੀ (ਐਫੀਡੋਪਾਇਰੋਫੇਨ) ਜਾਂ 60 ਗ੍ਰਾਮ ਓਸ਼ੀਨ 20 ਨੂੰ 100 ਲੀਟਰ ਪਾਣੀ`ਚ ਮਿਲਾ ਕੇ ਖੇਤ `ਚ ਛਿੜਕਾਅ ਕਰੋ।

● ਕਪਾਹ ਜੱਸੀਦ ਨਾਮਕ ਕੀੜੇ ਨੂੰ ਰੋਕਣ ਲਈ ਇੱਕ ਏਕੜ ਖੇਤ `ਚ 80 ਗ੍ਰਾਮ ਉਲਾਲਾ (ਫਲੋਨਿਕਾਮਿਡ 50 ਡਬਲਯੂ.ਜੀ), ਓਸ਼ੀਨ 20 ਐਸਜੀ (ਡਿਨੋਟੇਫੁਰਾਨ), 40 ਮਿ.ਲੀ.ਕੌਨਫੀਡੋਰ ਨੂੰ 100 ਲਿਟਰ ਪਾਣੀ `ਚ ਘੋਲ ਕੇ ਛਿੜਕਾਅ ਕਰੋ। 

ਗੰਨਾ:

● ਗੰਨੇ ਦੀ ਜ਼ਮੀਨ ਨੂੰ ਥੋੜਾ ਜਿਹਾ ਉੱਪਰ ਰੱਖੋ ਅਤੇ ਨਾਲ ਦੇ ਨਾਲ ਹੀ ਹਲਕਾ ਪਾਣੀ ਵੀ ਦੇ ਦਵੋ। 

● ਇਸ ਨਾਲ ਫਾਲਤੂ ਬੂਟੀ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ।

● ਜੇਕਰ ਗੰਨੇ ਦੀ ਫ਼ਸਲ `ਚ ਬੋਰਰ ਕੀੜੇ ਦਾ ਪ੍ਰਭਾਵ ਜਿਆਦਾ ਹੋਵੇ ਤਾਂ 10 ਕਿਲੋਗ੍ਰਾਮ ਫੇਰਟਰਰਾਖਾਦ (Fertarrakhad) 0.4GR ਜਾਂ 12 ਕਿਲੋਗ੍ਰਾਮ ਫੁਰਾਡੇਨ (Furaden), ਡਿਆਫੁਰੇਨ, ਫਿਊਰਾਕਰਬ, ਫਿਊਰੀ 3ਜੀ ਕਾਰਬੋਫੁਰੈਨਪਰ ਏਕੜ ਸ਼ੂਟ ਦੇ ਅਧਾਰ 'ਤੇ  ਛਿੜਕਾਅ ਕਰੋ।

ਮੱਕੀ:

ਮੱਕੀ ਦੀ ਫਸਲ 'ਤੇ ਡਿੱਗਣ ਵਾਲੇ ਕੀੜੇ ਨੂੰ ਰੋਕਣ ਲਈ ਖੇਤ `ਚ ਕੋਰਜਿਅਨ (Corgean) 18.5 sc @4 ਲਿਟਰ ਨੂੰ ਪਾਣੀ `ਚ ਮਿਲਾ ਲਓ। 

● ਇੱਕ ਏਕੜ `ਚ 120-200 ਲੀਟਰ ਘੋਲ ਦੀ ਵਰਤੋ ਕਰੋ।

ਬਾਗਬਾਨੀ ਵਿਸ਼ੇਸ਼ ਸਲਾਹ

ਸਬਜ਼ੀਆਂ:

●ਭਿੰਡੀ ਨੂੰ ਜੱਸੀਦ (Jassid) ਨਾਮਕ ਕੀੜੇ `ਤੋਂ ਬਚਾਉਣ ਲਈ ਇੱਕ ਜਾਂ ਦੋ ਹਫਤੇ ਦੇ ਵਿੱਚਕਾਰ 80 ਮਿਲੀਲਿਟਰ ਈਕੋਟਿਨ (ecotin) 5% (ਨਿੰਮ ਅਧਾਰਤ ਕੀਟਨਾਸ਼ਕ) ਨੂੰ 100-125 ਲੀਟਰ ਪਾਣੀ ਵਿੱਚ ਘੋਲ ਕੇ ਖੇਤ `ਚ ਪਾ ਦਵੋ।

●ਮਿਰਚ `ਚ ਫੁਟ ਰੋਟ Foot rot ਅਤੇ ਡਾਏ ਬੈਕ die back ਵਰਗੀ ਬਿਮਾਰੀ ਨੂੰ ਰੋਕਣ ਲਈ `ਚ 10 ਦਿਨਾਂ ਦੇ ਵਿੱਚਕਾਰ 250 ਮਿਲੀਲੀਟਰ Folicur ਜਾਂ 250 ਲਿਟਰ Britax ਨੂੰ ਖੇਤ `ਚ ਪਾਓ।  

●ਬੈਂਗਣ ਦੇ ਫਲਾਂ ਨੂੰ ਬੋਰਰ ਨਾਮਕ ਕੀੜੇ `ਤੋਂ ਬਚਾਉਣ ਲਈ 80 ਮਿਲੀਲੀਟਰ ਕੋਰੇਜਨ 18.5 ਐਸਸੀ, 80 ਗ੍ਰਾਮ ਪ੍ਰੋਕਲੀਮ, 5 ਐਸਜੀ ਨੂੰ 100-125 ਲੀਟਰ ਪਾਣੀ ਵਿੱਚ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।

ਇਹ ਵੀ ਪੜ੍ਹੋ : ਮੌਸਮ ਵਿਭਾਗ ਵੱਲੋਂ ਪੰਜਾਬ ਦੇ ਕਿਸਾਨਾਂ ਲਈ ਐਡਵਾਈਜ਼ਰੀ ਜਾਰੀ

ਫ਼ਲ:

●ਸਦਾਬਹਾਰ ਪੌਦੇ ਜਿਵੇਂ ਕਿ ਨਿੰਬੂ ਜਾਤੀ, ਅਮਰੂਦ, ਅੰਬ, ਲੀਚੀ, ਸਪੋਟਾ, ਜਾਮੁਨ ਦੀ ਬਿਜਾਈ ਲਈ ਇਹ ਬਹੁਤ ਢੁਕਵਾਂ ਸਮਾਂ ਹੈ।

● ਬਾਗਾਂ ਦੇ ਅੰਦਰ ਅਤੇ ਆਲੇ-ਦੁਆਲੇ ਉੱਗਣ ਵਾਲੇ ਵੱਡੇ ਨਦੀਨ ਜਿਵੇਂ ਕਿ ਗਾਜਰ ਘਾਹ, ਭੰਗ ਆਦਿ ਨੂੰ ਹਟਾ ਦਵੋ ਕਿਉਂਕਿ ਇਸ ਮੌਸਮ ਦੌਰਾਨ ਇਨ੍ਹਾਂ ਨੂੰ ਪੁੱਟਣਾ ਬਹੁਤ ਆਸਾਨ ਹੁੰਦਾ ਹੈ।

●ਫਲ ਮੱਖੀ `ਤੋਂ ਪ੍ਰਭਾਵਿਤ ਅਮਰੂਦ ਦੇ ਫਲਾਂ ਨੂੰ ਨਿਯਮਿਤ ਤੌਰ 'ਤੇ ਹਟਾ ਦਵੋ। 

ਪਸ਼ੂ ਪਾਲਣ ਵਿਸ਼ੇਸ਼ ਸਲਾਹ 

● ਜਾਨਵਰਾਂ ਲਈ ਡੇਅਰੀ ਫਾਰਮ `ਚ ਸਾਫ਼ ਪਾਣੀ ਮੌਜੂਦ ਹੋਣਾ ਚਾਹੀਦਾ ਹੈ। 

● 10 ਪਸ਼ੂਆਂ ਲਈ 6 ਫੁੱਟ ਲੰਬਾ 3 ਫੁੱਟ ਡੂੰਘਾ ਅਤੇ 3 ਫੁੱਟ ਚੌੜਾ ਪਾਣੀ ਵਾਲਾ ਟੋਆ ਬਣਾਓ, ਜਿਸ ਵਿੱਚ ਘੱਟੋ ਘੱਟ 1500 ਲੀਟਰ ਪਾਣੀ ਭਰਿਆ ਜਾ ਸਕਦਾ ਹੋਵੇ।

● ਪਾਣੀ ਦੇ ਖੁਰਲੇ ਦੀਆਂ ਕੰਧਾਂ ਨੂੰ ਚਿੱਟਾ ਹੋਣਾ ਚਾਹੀਦਾ ਹੈ। ਜਿਸ ਨਾਲ ਕੰਧਾਂ ਨੂੰ ਉਲੀ ਲੱਗਣ `ਤੋਂ ਬਚਾਇਆ ਜਾ ਸਕਦਾ ਹੈ। 

● ਇਸ ਪ੍ਰਕਿਰਿਆ ਨੂੰ ਹਰ 15 ਦਿਨਾਂ ਵਿੱਚ ਦੁਹਰਾਇਆ ਜਾਣਾ ਚਾਹੀਦਾ ਹੈ।

● ਪਾਣੀ ਦੀ ਮੋਟਰ ਨੂੰ ਹਰ 3 `ਤੋਂ 4 ਘੰਟੇ ਬਾਅਦ ਚਾਲੂ ਕਰ ਦੇਣਾ ਚਾਹੀਦਾ ਹੈ ਤਾਂ ਜੋ ਪਸ਼ੂਆਂ ਨੂੰ ਤਾਜ਼ਾ ਪਾਣੀ ਮਿਲ ਸਕੇ।

ਪੰਛੀ:

● ਗਰਮ ਅਤੇ ਨਮੀ ਵਾਲੇ ਮੌਸਮ `ਚ ਪੰਛੀਆਂ ਨੂੰ ਅਜਿਹਾ ਭੋਜਨ ਦਵੋ ਜਿਸ `ਚ 15-20 ਪ੍ਰਤੀਸ਼ਤ ਪ੍ਰੋਟੀਨ, ਖਣਿਜ ਅਤੇ ਵਿਟਾਮਿਨ ਦੀ ਮਾਤਰਾ ਵਧੇਰੀ ਹੋਵੇ। 

● ਕੋਕਸੀਡਿਓਸਿਸ (Coccidiosis) ਬਿਮਾਰੀ `ਤੋਂ ਬਚਾਉਣ ਲਈ ਪੰਛੀਆਂ ਨੂੰ ਬਰਸਾਤ ਦੇ ਮੌਸਮ ਵਿੱਚ ਗਿੱਲੇ ਨਾ ਹੋਣ ਦੋ।

● ਇਸ ਬਿਮਾਰੀ ਨੂੰ ਰੋਕਣ ਲਈ ਪੰਛੀਆਂ ਦੇ ਭੋਜਨ `ਚ ਕੋਕਸੀਡਿਓਸਟੈਟਸ ਨੂੰ ਸ਼ਾਮਿਲ ਕਰੋ।

● ਰਾਣੀਖੇਤ ਦੀ ਬਿਮਾਰੀ `ਤੋਂ ਰੋਕਣ ਲਈ ਆਪਣੇ 6-8 ਹਫ਼ਤਿਆਂ ਦੀ ਉਮਰ ਵਾਲੇ ਪੰਛੀਆਂ ਨੂੰ R2B ਦੇ ਟੀਕੇ ਲਾਓ। 

● ਇਸ ਟੀਕੇ ਨੂੰ ਪੀਣ ਵਾਲੇ ਪਾਣੀ ਜਾਂ ਲੱਸੀ ਵਿੱਚ ਨਾ ਦਿਓ। 

Summary in English: Advice to farmers, Meteorological department issued advisory for agriculture sector

Like this article?

Hey! I am Simranjeet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters