ਕ੍ਰਿਸ਼ੀ ਵਿਗਿਆਨ ਕੇਂਦਰ, ਕਪੂਰਥਲਾ ਵੱਲੋਂ ਕਿਸਾਨਾਂ ਨੂੰ ਮੌਜੂਦਾ ਮੌਸਮੀ ਹਾਲਤਾਂ ਵਿੱਚ ਸਮਝਦਾਰੀ ਨਾਲ ਯੂਰੀਆ ਖਾਦ ਦੀ ਵਰਤੋਂ ਕਰਨ ਦੀ ਸਲਾਹ...
ਪੰਜਾਬ ਵਿੱਚ ਪੈ ਰਹੀ ਰਿਕਾਰਡ ਤੋੜ ਠੰਡ ਨੇ ਹਰ ਕਿਸੇ 'ਤੇ ਆਪਣਾ ਅਸਰ ਪਾਇਆ ਹੈ। ਆਮ ਲੋਕਾਂ ਤੋਂ ਲੈ ਕੇ ਪਸ਼ੂ ਅਤੇ ਫਸਲਾਂ ਵੀ ਠੰਡ ਤੋਂ ਅਛੂਤੀਆਂ ਨਹੀਂ ਹਨ। ਅਜਿਹੇ 'ਚ ਮੌਜੂਦਾ ਮੌਸਮੀ ਹਾਲਤਾਂ ਨੂੰ ਦੇਖਦਿਆਂ ਕਪੂਰਥਲਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਕਿਸਾਨਾਂ ਨੂੰ ਸਮਝਦਾਰੀ ਨਾਲ ਯੂਰੀਆ ਖਾਦ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ।
ਪਿਛਲੇ ਕੁਝ ਦਿਨਾਂ ਤੋਂ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ (severe cold and dense fog) ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਠੰਡੇ ਮੌਸਮ ਕਾਰਨ ਕਣਕ ਦੀ ਫਸਲ (wheat crop) ਦੀ ਪ੍ਰਕਾਸ਼ ਸੰਸ਼ਲੇਸ਼ਣ ਦੀ ਗਤੀਵਿਧੀ ਬਹੁਤ ਘੱਟ ਗਈ ਹੈ। ਕਿਸਾਨ ਕਣਕ ਦੀ ਫ਼ਸਲ ਵਿੱਚ ਯੂਰੀਆ (Urea) ਦੀ ਬਹੁਤ ਜ਼ਿਆਦਾ ਮਾਤਰਾ ਪਾ ਰਹੇ ਹਨ, ਪਰ ਘੱਟ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਕਾਰਨ ਫ਼ਸਲ ਨਾਈਟ੍ਰੋਜਨ ਅਤੇ ਹੋਰ ਖਾਦਾਂ (nitrogen and other fertilizers) ਲੈਣ ਵਿੱਚ ਅਸਮਰਥ ਹੈ, ਨਤੀਜੇ ਵਜੋਂ ਕਣਕ ਅਤੇ ਹਾੜ੍ਹੀ ਦੀਆਂ ਹੋਰ ਫ਼ਸਲਾਂ (wheat and other rabi crops) ਵਿੱਚ ਖਾਦਾਂ ਦੀ ਵਰਤੋਂ ਘੱਟ ਜਾਂਦੀ ਹੈ।
ਇਸ ਸਬੰਧੀ ਕੇ.ਵੀ.ਕੇ.,ਕਪੂਰਥਲਾ ਦੀ ਟੀਮ ਨੇ ਡਾ: ਹਰਿੰਦਰ ਸਿੰਘ (ਐਸੋਸੀਏਟ ਡਾਇਰੈਕਟਰ) ਦੀ ਅਗਵਾਈ ਵਿੱਚ ਡਾ: ਅਮਿਤ ਸਲਾਰੀਆ ਅਤੇ ਡਾ: ਗੋਬਿੰਦਰ ਸਿੰਘ ਦੇ ਨਾਲ ਕਿਸਾਨਾਂ ਦੇ ਖੇਤਾਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਨੂੰ ਨਾਈਟ੍ਰੋਜਨ ਵਾਲੀ ਖਾਦਾਂ ਦੀ ਵਰਤੋਂ ਸਮਝਦਾਰੀ ਨਾਲ ਕਰਨ ਦੀ ਸਲਾਹ ਦਿੱਤੀ।
ਕਿਸਾਨਾਂ ਨੂੰ ਸਲਾਹ
● ਉਨ੍ਹਾਂ ਕਿਹਾ ਕਿ ਠੰਡੇ ਅਤੇ ਧੁੰਦ ਦੇ ਮੌਸਮ ਵਿੱਚ ਕਿਸਾਨਾਂ ਨੂੰ ਕਣਕ ਅਤੇ ਹੋਰ ਫਸਲਾਂ 'ਤੇ ਛਿੜਕਾਅ ਕਰਨ ਦੀ ਬਜਾਏ ਯੂਰੀਆ ਦੇ ਛਿੜਕਾਅ ਨੂੰ ਤਰਜੀਹ ਦੇਣੀ ਚਾਹੀਦੀ ਹੈ ਤਾਂ ਜੋ ਖਾਦ ਦੀ ਵਰਤੋਂ ਵਿੱਚ ਵਾਧਾ ਕੀਤਾ ਜਾ ਸਕੇ।
● ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਅਨੁਸਾਰ ਪਰਾਲੀ ਪ੍ਰਬੰਧਨ ਵਾਲੀ ਕਣਕ ਵਿੱਚ ਯੂਰੀਆ ਦੀ ਦੂਜੀ ਖੁਰਾਕ 10% ਯੂਰੀਆ ਘੋਲ (20 ਕਿਲੋ ਯੂਰੀਆ ਪ੍ਰਤੀ ਏਕੜ 200 ਲੀਟਰ ਪਾਣੀ ਵਿੱਚ ਘੋਲ ਕੇ) ਦੀਆਂ ਦੋ ਸਪਰੇਆਂ ਬਿਜਾਈ ਤੋਂ 42 ਅਤੇ 54 ਦਿਨਾਂ ਬਾਅਦ ਕੀਤੀ ਜਾ ਸਕਦੀ ਹੈ।
● ਇਸ ਤੋਂ ਇਲਾਵਾ, ਕਪੂਰਥਲਾ ਜ਼ਿਲ੍ਹੇ ਦੇ ਕਿਸਾਨਾਂ ਨੂੰ ਮਟਰਾਂ ਅਤੇ ਆਲੂਆਂ ਦੀ ਕਟਾਈ ਤੋਂ ਬਾਅਦ ਪਛੇਤੀ ਬੀਜੀ ਕਣਕ ਲਈ ਸਿਫ਼ਾਰਸ਼ ਕੀਤੀ ਖੁਰਾਕ ਨਾਲੋਂ 25% ਘੱਟ ਨਾਈਟ੍ਰੋਜਨ ਦੀ ਸਲਾਹ ਦਿੱਤੀ ਗਈ।
ਇਹ ਵੀ ਪੜ੍ਹੋ : ਪੰਜਾਬ 'ਚ ਡਿੱਗਿਆ ਪਾਰਾ, ਫਸਲਾਂ ਤੇ ਪਸ਼ੂਆਂ ਦੀ ਕਰੋ ਖ਼ਾਸ ਸੰਭਾਲ: ਪੀ.ਏ.ਯੂ ਵੱਲੋਂ ਸਲਾਹ
ਮੌਸਮ ਦਾ ਹਾਲ
ਜ਼ਿਕਰਯੋਗ ਹੈ ਕਿ ਪੰਜਾਬ 'ਚ ਚੱਲ ਰਹੀਆਂ ਬਰਫੀਲੀਆਂ ਹਵਾਵਾਂ ਕਾਰਨ ਠੰਡ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਸੋਮਵਾਰ ਨੂੰ ਸੰਘਣੀ ਧੁੰਦ ਦੇ ਨਾਲ ਸੀਤ ਲਹਿਰ ਨੇ ਲੋਕਾਂ ਨੂੰ ਤੜਫਾਉਣ ਦਾ ਕੰਮ ਕੀਤਾ। ਤੁਹਾਨੂੰ ਦੱਸ ਦੇਈਏ ਕਿ ਬਠਿੰਡਾ ਵਿੱਚ ਸੋਮਵਾਰ ਰਾਤ ਪਾਰਾ 2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ 'ਚ ਮੰਗਲਵਾਰ ਯਾਨੀ ਅੱਜ ਵੀ ਠੰਡ ਦਾ ਪ੍ਰਕੋਪ ਜਾਰੀ ਹੈ। ਇਸ ਤੋਂ ਬਾਅਦ 11 ਤੋਂ 13 ਜਨਵਰੀ ਤੱਕ ਮੀਂਹ ਦਾ ਸਿਲਸਿਲਾ ਜਾਰੀ ਰਹੇਗਾ। ਫਿਰ 14 ਜਨਵਰੀ ਤੋਂ ਮੁੜ ਆਪਣਾ ਕਹਿਰ ਬਰਪਾਏਗੀ। ਮੌਸਮ ਦੀ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿਕ ਕਰੋ।
ਇਹ ਵੀ ਪੜ੍ਹੋ : ਪੰਜਾਬ 'ਚ 2 ਡਿਗਰੀ ਤੱਕ ਡਿੱਗਿਆ ਪਾਰਾ, 11 ਤੋਂ 13 ਜਨਵਰੀ ਤੱਕ ਮੀਂਹ, 14 ਜਨਵਰੀ ਤੋਂ ਤੇਜ਼ ਸਰਦੀ
Summary in English: Advice to farmers of Punjab, use urea fertilizer judiciously in current climatic conditions